Punjabi Essay on “AIDS”, “ਏਡਜ਼”, Punjabi Essay for Class 6, 7, 8, 9, 10 and Class 12 ,B.A Students and Competitive Examinations.

ਏਡਜ਼

  AIDS

ਜਾਨ ਲੇਵਾ ਬੀਮਾਰੀ : ਏਡਜ਼ ਜਾਨ ਲੇਵਾ ਬੀਮਾਰੀ ਹੈ ਜਿਹੜੀ ਅਜੋਕੇ ਸਮੇਂ ਦੀ ਦੇਣ ਹੈ। ਸੰਸਾਰ ਦੀ ਇਹ ਸਭ ਤੋਂ ਜ਼ਿਆਦਾ ਖ਼ਤਰਨਾਕ ਬੀਮਾਰੀ ਹੈ। ਇਹ ਬੀਮਾਰੀ ਆਮ ਤੌਰ ਤੇ ਕਿਸੇ ਉਮਰ ਵਿਚ ਹੋ ਸਕਦੀ ਹੈ, ਪਰ ਨੌਜਵਾਨ ਵਿਅਕਤੀਆਂ ਵਿਚ ਜ਼ਿਆਦਾ ਹੈ। ਇਸ ਦਾ ਪੂਰਾ ਨਾਂ ਇਕੁਆਇਰਡ ਇਮਊਨੋ ਡੈਫੀਸੈਂਸੀ ਸਿੰਡਰੋਮ (Acquired Immuno Deficiency Syndrome) ਹੈ।

ਵਿਅਕਤੀ ਦੀ ਰੋਗ-ਪ੍ਰਤੀਰੋਧਕ ਤਾਕਤ ਦਾ ਖ਼ਤਮ ਹੋਣਾ : ਇਸ ਵਿਚ ਵਿਅਕਤੀ ਦੀ ਰੋਗ ਨਾਲ ਲੜਨ ਵਾਲੀ ਤਾਕਤ (Immunity) ਖ਼ਤਮ ਹੋ ਜਾਂਦੀ ਹੈ। ਇਸ ਲਈ ਸਰੀਰ ਨੂੰ ਜਿਹੜੀ ਵੀ ਬੀਮਾਰੀ ਲੱਗਦੀ ਹੈ, ਉਹ ਠੀਕ ਹੋਣ ਵਿਚ ਨਹੀਂ ਆਉਂਦੀ, ਕਿਉਂਕਿ ਦਵਾਈ ਦਾ ਉਸ ‘ਤੇ ਕੋਈ ਵੀ ਅਸਰ ਨਹੀਂ ਹੁੰਦਾ। ਵਿਅਕਤੀ ਨੂੰ ਨਾ ਭੁੱਖ ਲੱਗਦੀ ਹੈ, ਨਾ ਨੀਂਦ ਆਉਂਦੀ ਹੈ ਅਤੇ ਉਹ ਸੁਕ ਕੇ ਤੀਲੇ ਵਰਗਾ ਹੋ ਜਾਂਦਾ ਹੈ।

ਏਡਜ਼ ਦਾ ਵਾਇਰਸ : ਇਹ ਵਾਇਰਸ ਸੁਈ ਦੀ ਨੋਕ ਤੋਂ ਹਜ਼ਾਰਾਂ ਗੁਣਾਂ ਛੋਟਾ ਹੁੰਦਾ ਹੈ। ਇਹ ਸਰੀਰ ਦੀਆਂ ਸੀ.ਡੀ. ਕੋਸ਼ਿਕਾਵਾਂ ਵਿਚ ਦਾਖ਼ਲ ਹੋ ਕੇ ਰੋਗ-ਪ੍ਰਤੀਰੋਧਕ ਤਾਕਤ ਨੂੰ ਖ਼ਤਮ ਕਰ ਦਿੰਦਾ ਹੈ। ਇਹ ਯੋਨੀ , ਵੀਰਜ, ਗੰਦਾ ਖੂਨ, ਗੰਦੀਆਂ ਬਾਰ ਬਾਰ ਵਰਤੀਆਂ ਗਈਆਂ ਸੂਈਆਂ, ਸਰਿੰਜਾਂ ਅਤੇ ਉਸਤਰਿਆਂ ਤੋਂ ਅਤੇ ਏਡਜ਼-ਰੋਗੀ ਮਾਂ ਦੇ ਗਰਭ ਵਿਚਲੇ ਬੱਚੇ ਵਿਚ ਦਾਖ਼ਲ ਹੋ ਜਾਂਦਾ ਹੈ।

ਏਡਜ਼ ਫੈਲਣ ਦਾ ਸਭ ਤੋਂ ਜ਼ਿਆਦਾ ਖ਼ਤਰਾ : ਏਡਜ਼ ਫੈਲਣ ਦਾ 80 ਪ੍ਰਤੀਸ਼ਤ ਖ਼ਤਰਾ ਬਾਹਰਲੀਆਂ ਔਰਤਾਂ ਨਾਲ ਸਰੀਰਕ ਸੰਬੰਧ ਸਥਾਪਿਤ ਕਰਨ ਨਾਲ, 18 ਪ੍ਰਤੀਸ਼ਤ ਲੋੜਵੰਦ ਮਰੀਜ਼ਾਂ ਨੂੰ ਦੂਸ਼ਿਤ ਖੂਨ ਚੜਾਉਣ ਨਾਲ ਅਤੇ 2 ਪ੍ਰਤੀਸ਼ਤ ਕਾਰਨ ਗੰਦੀਆਂ ਬਾਰ ਬਾਰ ਵਰਤੀਆਂ ਗਈਆਂ ਸਰਿੰਜਾਂ/ਉਸਤਰਿਆਂ/ਸੂਈਆਂ ਤੋਂ ਹੁੰਦਾ ਹੈ।

ਏਡਜ਼ ਨੂੰ ਫੈਲਣੋਂ ਰੋਕਣ ਲਈ ਦਵਾਈ: ਇਸ ਵਾਇਰਸ ਨੂੰ ਸਰੀਰ ਵਿਚੋਂ ਫੈਲਣ ਤੋਂ ਰੋਕਣ ਲਈ ਜਾਰਡੇਵਿਡਨ ਦਵਾਈ ਦਿੱਤੀ ਜਾਂਦੀ ਹੈ, ਪਰ ਜਦ ਇਹ ਰੋਗ ਵਧ ਕੇ ਰੋਗ ਤੀਰੋਧਕ ਤਾਕਤ ਨੂੰ ਖ਼ਤਮ ਕਰ ਦਿੰਦਾ ਹੈ ਤਾਂ ਸਰੀਰ ‘ਤੇ ਕੋਈ ਵੀ ਦਵਾਈ ਗੁਣਕਾਰੀ ਅਸਰ ਨਹੀਂ ਕਰਦੀ। ਇਸ ਬੀਮਾਰੀ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਬੀਮਾਰੀ ਦਾ ਸ਼ੁਰੂ ਵਿਚ ਪਤਾ ਨਹੀਂ ਲੱਗਦਾ।

ਸਮਾਜ ਦੀ ਸ਼ਰਮ ਤੋਂ ਬੀਮਾਰੀ ਨੂੰ ਛੁਪਾਉਣਾ : ਜੇਕਰ ਬੀਮਾਰੀ ਦਾ ਵਿਅਕਤੀ ਨੂੰ ਸ਼ ਵਿਚ ਪਤਾ ਲੱਗ ਵੀ ਜਾਵੇ ਤਾਂ ਉਹ ਸਮਾਜ ਤੋਂ ਸ਼ਰਮਾਉਂਦਾ ਇਸ ਨੂੰ ਛੁਪਾਉਂਦਾ ਹੈ। ਇਸ ਤਰਾਂ ਏਡਜ਼ ਦਾ ਵਾਇਰਸ ਸਰੀਰ ਵਿਚ ਤੇਜ਼ੀ ਨਾਲ ਫੈਲ ਜਾਂਦਾ ਹੈ।

ਮਰੀਜ਼ ਪ੍ਰਤੀ ਲੋਕਾਂ ਵਿਚ ਨਫ਼ਰਤ : ਆਮ ਤੌਰ ‘ਤੇ ਏਡਜ਼ ਦੇ ਮਰੀਜ਼ ਪ੍ਰਤੀ ਲੋਕਾਂ ਵਿਚ ਬਹੁਤ ਜਿਆਦਾ ਨਫ਼ਰਤ ਹੁੰਦੀ ਹੈ , ਇਥੋਂ ਤਕ ਕਿ ਘਰ ਦੇ ਸੰਬੰਧੀ ਵੀ ਉਸ ਬਾਰੇ ਇਹ ਸਮਝਣ ਲੱਗ ਜਾਂਦੇ ਹਨ ਕਿ ਜ਼ਰੂਰ ਮਰੀਜ਼ ਦੇ ਕਿਸੇ ਗੈਰ ਇਸਤਰੀ ਨਾਲ ਸਰੀਰਕ-ਸੰਬੰਧ ਹੋਣਗੇ। ਜਦਕਿ ਇਹ ਧਾਰਣਾ ਗਲਤ ਹੈ ਕਿਉਂਕਿ ਇਸ ਬੀਮਾਰੀ ਦਾ ਵਾਇਰਸ ਗੰਦਾ ਖੂਨ, ਗੰਦੀਆਂ ਸਰਿੰਜਾਂ ਆਦਿ ਨਾਲ ਵੀ ਸਰੀਰ ਵਿਚ ਦਾਖ਼ਲ ਹੋ ਜਾਂਦਾ ਹੈ।

ਏਡਜ਼ ਦੇ ਲੱਛਣ : ਬੀਮਾਰੀ ਤੋਂ ਪ੍ਰਭਾਵਿਤ ਰੋਗੀ ਦਾ ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਉਸਨੂੰ ਖੰਘ, ਬੁਖਾਰ ਅਤੇ ਚਮੜੀ ਰੋਗ ਵੀ ਲੱਗ ਜਾਂਦੇ ਹਨ। ਉਸਨੂੰ ਦਸਤ ਲੱਗ ਜਾਂਦੇ ਹਨ। ਉਸ ਦੀਆਂ ਨਾਸਿਕਾ ਗੰਥੀਆਂ ਵੀ ਸੁੱਕ ਜਾਂਦੀਆਂ ਹਨ। ਰੋਗੀ ਦੇ ਮੂੰਹ ਅਤੇ ਭੋਜਨ ਵਾਲੀ ਨਾਲੀ ਵਿਚ ਛਾਲੇ ਹੋ ਜਾਂਦੇ ਹਨ। ਉਸ ਦੇ ਸਰੀਰ ਵਿਚ ਦਰਦ ਬਹੁਤ ਹੁੰਦੀ ਹੈ ਅਤੇ ਖਾਰਸ਼ ਵੀ ਹੁੰਦੀ ਹੈ। ਉਸਦਾ ਦਿਮਾਗੀ ਸੰਤੁਲਨ ਵੀ ਖਰਾਬ ਹੋ ਜਾਂਦਾ ਹੈ। ਬਾਅਦ ਵਿਚ ਇਹ ਵਾਇਰਸ ਪੂਰੇ ਸਰੀਰ ਵਿਚ ਫੈਲ ਕੇ ਏਡਜ਼ ਵਿਚ ਬਦਲ ਜਾਂਦੇ ਹਨ।

ਏਡਜ਼ ਛੂਤ ਰੋਗ ਨਹੀਂ ਹੈ : ਏਡਜ਼ ਦੀ ਅੰਤਰਰਾਸ਼ਟਰੀ ਪੱਧਰ ‘ਤੇ ਹੋਈ ਨਵੀਂ ਖੋਜ ਅਨੁਸਾਰ ਇਹ ਛੂਤ ਦਾ ਰੋਗ ਨਹੀਂ ਹੈ। ਏਡਜ਼ ਦੇ ਰੋਗੀ ਨਾਲ ਹੱਥ ਮਿਲਾਉਣ, ਰੋਗੀ ਨਾਲ ਬੈਠਣ, ਘੁੰਮਣ ਅਤੇ ਚੁੰਮਣ ਨਾਲ ਇਸ ਦੇ ਵਾਇਰਸ ਸੰਚਾਰਿਤ ਨਹੀਂ ਹੁੰਦੇ ਹਨ। ਮੁੱਖੀ, ਮੱਛਰ, ਖੰਘ, ਖਟਮਲ, ਪੈਂਨ ਅਤੇ ਕਿਤਾਬ ਨਾਲ ਇਹ ਵਾਇਰਸ ਨਹੀਂ ਫੈਲਦੇ ਹਨ। ਅੱਥਰ ਅਤੇ ਮਾਂ ਦੇ ਦੁੱਧ ਵਿਚ ਜੇਕਰ ਇਹ ਵਾਇਰਸ ਹੋਣ ਵੀ ਤਾਂ ਏਨੇ ਥੋੜ੍ਹੇ ਹੁੰਦੇ ਹਨ ਕਿ ਹਮਲਾ ਕਰਨ ਦੇ ਸਮਰੱਥ ਨਹੀਂ ਹੁੰਦੇ।

ਮੁਫ਼ਤ ਇਲਾਜ : ਸਰਕਾਰੀ ਹਸਪਤਾਲਾਂ ਵਿਚ ਇਸ ਦੇ ਇਲਾਜ ਵਾਸਤੇ ਸਹੂਲਤਾਂ ਮੁਫ਼ਤ ਹਨ।

ਲਾਭਦਾਇਕ ਇਲਾਜ ਦੀ ਅਣਹੋਂਦ ਅਤੇ ਅੰਤਰਰਾਸ਼ਟਰੀ ਚਿੰਤਾ : ਇਸ ਲਾ-ਇਲਾਜ ਬੀਮਾਰੀ ਦੇ ਅਮਰੀਕਾ ਵਿਚ ਸੰਨ 1981 ਵਿਚ ਕੁਝ ਮਰੀਜ਼ ਦੇਖਣ ਵਿਚ ਆਏ। ਬਾਅਦ ਵਿਚ ਅਜਿਹੇ ਹੋਰ ਰੋਗੀ ਯੂਰਪ, ਅਫਰੀਕਾ ਅਤੇ ਏਸ਼ੀਆ ਦੇ ਹੋਰ ਕਈ ਦੇਸ਼ਾਂ ਵਿਚ ਸਾਹਮਣੇ ਆਉਣੇ ਸ਼ੁਰੂ ਹੋ ਗਏ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਅਨੁਸਾਰ ਸੰਨ 1995 ਤਕ ਸੰਸਾਰ ਵਿਚ ਇਕ ਕਰੋੜ 30 ਲੱਖ ਤੋਂ ਜ਼ਿਆਦਾ ਲੋਕ ਇਸ ਰੋਗ ਦੇ ਸ਼ਿਕਾਰ ਹੋ ਚੁਕੇ ਸਨ। ਸੰਸਥਾ ਦੀ ਰਿਪੋਰਟ ਅਨੁਸਾਰ ਜੇਕਰ ਇੰਜ ਹੀ ਰੋਗ ਵਧਦਾ ਗਿਆ ਤਾਂ ਤੀਜਾ ਜਾਂ ਚੌਥਾ ਵਿਅਕਤੀ ਇਸ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਭਾਰਤ ਵਿਚ ਇਹ ਬੀਮਾਰੀ ਸੰਨ 1992 ਤੋਂ ਹੁਣ ਤਕ ਤਿੰਨ ਗੁਣਾਂ ਵਧੀ ਹੈ। ਹੁਣ ਤਕ ਇਸ ਬੀਮਾਰੀ ਦੇ ਇਲਾਜ ਲਈ ਕੋਈ ਗੁਣਕਾਰੀ ਇਲਾਜ ਸੰਭਵ ਨਾ ਹੋਣ ਕਾਰਨ ਬੀਮਾਰੀ ਦੇ ਵਧਣ ਦੀਆਂ ਸੰਭਾਵਨਾਵਾਂ ਅੰਤਰਰਾਸ਼ਟਰੀ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

ਵਿਸ਼ਵ ਸਿਹਤ ਸੰਸਥਾ ਰੋਗ ਵਿਰੁਧ ਮੁਹਿੰਮ ਦੀ ਮੁਖੀ : ਇਸ ਸਮੇਂ ਏਡਜ਼ ਵਿਰੁਧ ਮੁਹਿੰਮ ਦੀ ਵਿਸ਼ਵ ਸਿਹਤ ਸੰਸਥਾ ਮੁਖੀ ਹੈ। ਇਹ ਮੁਹਿੰਮ 1 ਜਨਵਰੀ ਸੰਨ 1996 ਤੋਂ ਸ਼ੁਰੂ ਕੀਤੀ ਸੀ। ਇਸਦਾ ਆਯੋਜਨ ਕਰਨ ਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਛੇ ਸੰਸਥਾਵਾਂ ਹਨ ਜਿਨ੍ਹਾਂ ਦੇ ਨਾਂ ਹਨ-ਯੂਨੈਸਕੋ, ਯੂਨੀਸੈਫ , ਯੂਨਡਪ, ਯੂਨਫਪ ਅਤੇ ਵਿਸ਼ਵ ਬੈਂਕ। ਇਸ ਸੰਸਥਾ ਦਾ ਨਾਂ ਯੂਕਏਡਜ਼ ਹੈ।

ਸੈ-ਇੱਛਕ ਸੰਸਥਾਵਾਂ ਵੱਲੋਂ ਵੀ ਮਹਿੰਮ : ਵਿਸ਼ਵ ਸਿਹਤ ਸੰਸਥਾ ਵੱਲੋਂ ਏਡਜ਼ ਵਿਰੁੱਧ ਮਹਮ ਵਿਚ ਸਿਰਫ ਡਾਕਟਰ ਜਾਂ ਸਿਹਤ ਅਧਿਕਾਰੀ ਹੀ ਸ਼ਾਮਿਲ ਨਹੀਂ ਹਨ, ਸਗੋਂ ਸੰਸਾਰ ਦੀਆਂ ਅਨੇਕਾਂ ਸੈ-ਇੱਛਕ ਸੰਸਥਾਵਾਂ ਵੀ ਇਸ ਵਿਚ ਆਪਣਾ ਯੋਗਦਾਨ ਪਾ ਰਹੀਆਂ ਹਨ। ਸੋ ਇਸ ਲਾ-ਇਲਾਜ ਬੀਮਾਰੀ ਵਿਰੁਧ ਮੁਹਿੰਮ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ।

Leave a Reply