Punjabi Essay on “AIDS”, “ਏਡਜ਼ ”, Punjabi Essay for Class 10, Class 12 ,B.A Students and Competitive Examinations.

ਏਡਜ਼ 

AIDS

ਰੂਪ-ਰੇਖਾ- ਭੁਮਿਕਾ, ਏਡਜ਼ ਕੀ ਹੈ, ਵਿਗਿਆਨ ਦਾ ਯੁੱਗ ਤੇ ਬੀਮਾਰੀਆਂ, ਏਡਜ਼ ਦਾ ਵਾਇਰਸ, ਏਡਜ਼ ਫੈਲਣ ਦੇ ਕਾਰਨ, ਲੱਛਣ, ਛੂਤ ਰੋਗ ਨਹੀਂ ਹੈ, ਬਚਾਓ ਦੇ ਢੰਗ, ਸਰਕਾਰ ਤੇ ਡਾਕਟਰਾਂ ਦੇ ਫਰਜ਼, ਸਾਰ-ਅੰਸ਼

ਭੂਮਿਕਾ- 20ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ ਜਿਸ ਮਹਾਂਮਾਰੀ ਨੇ ਮਨੁੱਖ ਨੂੰ ਸਭ ਤੋਂ ਵੱਧ ਡਰਾਇਆ ਅਤੇ ਮੌਤਾਂ ਦਾ ਕਾਰਨ ਬਣੀ, ਉਹ ਹੈ ਏਡਜ਼। ਇਹ ਇੱਕ ਜਾਨ ਲੇਵਾ ਬਿਮਾਰੀ ਹੈ। ਇਹ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਪਰ ਨੌਜਵਾਨ ਵਿਅਕਤੀਆਂ ਵਿੱਚ ਜ਼ਿਆਦਾ ਹੈ।

ਏਡਜ਼ ਕੀ ਹੈ – ਇਸ ਬਿਮਾਰੀ ਦਾ ਪੂਰਾ ਨਾਂ ਐਕਵਾਇਰਡ ਅਮਿਊਨੋ ਡੈਫੀਸ਼ੈਸ਼ੀ ਸਿੰਡਰੋਮ (Aquired Immuno Deficiency Syndrome) ਅਤੇ ਏਡਜ਼ ਇਸ ਦਾ ਮੁੱਢ-ਅੱਖਰੀ ਸੰਖੇਪ ਨਾਂ ਹੈ। ਇਸ ਬਿਮਾਰੀ ਨਾਲ ਸਰੀਰ ਦੇ ਪ੍ਰਤੀਰੋਧੀ ਚਿੱਟੇ ਸੈੱਲ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਕੁਦਰਤ ਨੇ ਸਾਡੇ ਸਰੀਰ ਵਿੱਚ ਬਿਮਾਰੀਆਂ ਤੋਂ ਬਚਣ ਲਈ ਜੋ ਪ੍ਰਬੰਧ ਕੀਤਾ ਹੁੰਦਾ ਹੈ, ਉਹ ਫੇਲ੍ਹ ਹੋ ਜਾਂਦਾ ਹੈ। ਮਨੁੱਖ ਦਾ ਸਰੀਰ ਰੋਗਾਂ ਤੇ ਕੀਟਾਣੂਆਂ ਤੋਂ ਆਪਣੀ ਰੱਖਿਆ ਨਹੀਂ ਕਰ ਸਕਦਾ ਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਜਿਹੜੀ ਵੀ ਬਿਮਾਰੀ ਲੱਗਦੀ ਹੈ, ਉਹ ਠੀਕ ਹੋਣ ਦਾ ਨਾਂ ਨਹੀਂ ਲੈਂਦੀ ਕਿਉਂਕਿ ਦਵਾਈ ਦਾ ਅਸਰ ਨਹੀਂ ਹੁੰਦਾ। ਆਮ ਕਰਕੇ ਇਸ ਬਿਮਾਰੀ ਦਾ ਸ਼ੁਰੂ ਵਿੱਚ ਪਤਾ ਹੀ ਨਹੀਂ ਲੱਗਦਾ।

ਵਿਗਿਆਨ ਦਾ ਯੁੱਗ ਤੇ ਬਿਮਾਰੀਆਂ- ਅੱਜ ਵਿਗਿਆਨ ਤੇ ਤਕਨਾਲੋਜੀ . ਦਾ ਯੁੱਗ ਹੈ। ਸੰਸਾਰ ਭਰ ਦੇ ਵਿਗਿਆਨੀ ਬਿਮਾਰੀਆਂ ਨੂੰ ਖ਼ਤਮ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ ਪਾ ਲਿਆ ਗਿਆ ਹੈ। ਇੱਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਵੀ ਅਪਰੇਸ਼ਨਾਂ ਤੇ ਇਲਾਜ ਨਾਲ ਕੁਝ ਹੱਦ ਤੱਕ ਠੀਕ ਹੋ ਜਾਂਦੀ ਹੈ। ਏਡਜ਼ ਇੱਕ ਅਜਿਹੀ ਬਿਮਾਰੀ ਉੱਭਰ ਕੇ ਸਾਹਮਣੇ ਆਈ ਹੈ ਜਿਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ। ਇਹ ਬਿਮਾਰੀ ਸੰਸਾਰ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ ਯੂਰਪ ਤੇ ਅਮਰੀਕਾ ਵਿੱਚ ਹਜ਼ਾਰਾਂ ਬੰਦੇ ਮਰ ਚੁੱਕੇ ਹਨ। ਜੇ ਇਸ ਦਾ ਇਲਾਜ ਨਾ ਲੱਭਾ ‘ ਤੇ ਸਾਰੀਆਂ ਭਿਆਨਕ ਬਿਮਾਰੀਆਂ ਦੇ ਰਿਕਾਰਡ ਨੂੰ ਮਾਤ ਪਾ ਦੇਵੇਗੀ।

Read More  Punjabi Essay on “Bharat Vicho Garibi Hataun de Dhang”, “ਭਾਰਤ ਵਿਚੋਂ ਗਰੀਬੀ ਹਟਾਉਣ ਦੇ ਢੰਗ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਏਡਜ਼ ਦਾ ਵਾਇਰਸ- ਇਹ ਵਾਇਰਸ ਸੁਈ ਦੀ ਨੋਕ ਤੋਂ ਛੋਟਾ ਹੁੰਦਾ ਹੈ।  ਇਹ ਸਰੀਰ ਦੀਆਂ ਸੀ. ਡੀ. ਕੋਸ਼ਿਕਾਵਾਂ ਵਿੱਚ ਦਾਖਲ ਹੋ ਕੇ ਰੋਗ-ਪ੍ਰਤੀਰੋਧਕ ਤਾਕਤ ਨੂੰ ਖ਼ਤਮ ਕਰ ਦਿੰਦਾ ਹੈ। ਇਹ ਯੋਨੀ , ਵੀਰਜ, ਗੰਦਾ ਖੂਨ, ਬਾਰਬਾਰ ਵਰਤੀਆਂ ਗਈਆਂ ਸੂਈਆਂ, ਸਰਿੰਜਾਂ, ਉਸਤਰਿਆਂ ਤੋਂ ਅਤੇ ਏਡਜ਼, ਰੋਗੀ ਮਾਂ ਦੇ ਗਰਭ ਵਿਚਲੇ ਬੱਚੇ ਵਿੱਚ ਦਾਖ਼ਲ ਹੋ ਜਾਂਦਾ ਹੈ।

ਏਡਜ਼ ਫੈਲਣ ਦੇ ਕਾਰਨ- ਡਾਕਟਰੀ ਵਿਗਿਆਨ ਇਸ ਬਿਮਾਰੀ ਦਾ ਇਲਾਜ ਤਾਂ ਨਹੀਂ ਲੱਭ ਸਕੇ ਪਰ ਇਸ ਦੇ ਫੈਲਣ ਦੇ ਕਾਰਨ ਸਾਹਮਣੇ ਆਏ ਹਨ। ਇਸ ਦਾ 80% ਕਾਰਨ ਏਡਜ਼ ਰੋਗੀ ਨਾਲ ਲਿੰਗ ਸਬੰਧ ਮੰਨਿਆ ਗਿਆ ਹੈ। ਇਹ ਬਾਹਰਲੀਆਂ ਔਰਤਾਂ ਨਾਲ ਸਰੀਰਕ ਸੰਬੰਧ ਸਥਾਪਤ ਕਰਨ ਨਾਲ ਫੈਲਦਾ ਹੈ। – ਇਸ ਦਾ ਦੂਜਾ ਕਾਰਨ ਖੂਨ ਦੀ ਲੋੜ ਵੇਲੇ ਮਨੁੱਖ ਨੂੰ ਏਡਜ਼ ਦੇ ਰੋਗੀ ਦਾ ਖੂਨ ‘ ਚੜ੍ਹਾਇਆ ਜਾਂਦਾ ਹੈ। ਤੀਜਾ ਕਾਰਨ ਏਡਜ਼ ਦੇ ਰੋਗੀ ਲਈ ਵਰਤੇ ਗਏ ਅਪਰੇਸ਼ਨ ਦੇ ਔਜ਼ਾਰਾਂ ਤੇ ਟੀਕਿਆਂ ਦੀਆਂ ਸੂਈਆਂ ਦੀ ਅਰੋਗ ਰੋਗੀਆਂ ਲਈ ਵਰਤੋਂ ਕਰਨਾ ਹੈ। ਇਸ ਦਾ ਚੌਥਾ ਕਾਰਨ ਜਨਮ ਲੈਣ ਵਾਲੇ ਬੱਚੇ ਦੀ ਮਾਂ ਦਾ ਏਡਜ਼ ਦੀ ਰੋਗਣ ਹੋਣਾ ਹੈ। ਇਸ ਦੇ ਮੁੱਢਲੇ ਲੱਛਣਾਂ ਤੋਂ ਆਮ ਕਰਕੇ ਮਨੁੱਖ ਦੇ ਇਸ ਰੋਗ ਦਾ ਸ਼ਿਕਾਰ ਹੋਣ ਬਾਰੇ ਕੁਝ ਪਤਾ ਨਹੀਂ ਲੱਗਦਾ। ਜਦੋਂ ਇਸ ਦੇ ਰੋਗੀ ਦਾ ਖੂਨ ਟੈਸਟ ਕੀਤਾ ਜਾਂਦਾ ਹੈ, ਤਾਂ ਉਸ ਵਿੱਚੋਂ ਇਸ ਦੇ ਵਿਸ਼ਾਣੂ ਮਿਲਦੇ ਹਨ, ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।

ਲੱਛਣ- ਪਹਿਲੇ ਦੌਰ ਵਿੱਚ ਜਦੋਂ ਵਾਇਰਸ ਸਰੀਰ ਵਿੱਚ ਦਾਖ਼ਲ ਹੁੰਦਾ ਹੈ। ਤਾਂ ਜੋੜਾਂ ਅਤੇ ਪੱਠਿਆਂ ਵਿੱਚ ਤੇਜ਼ ਦਰਦ ਅਤੇ ਬੁਖ਼ਾਰ ਹੋ ਜਾਂਦਾ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਰੋਗੀ ਦਾ ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਖੰਘ ਤੇ ਬੁਖ਼ਾਰ ਰਹਿਣ ਲੱਗਦਾ ਹੈ। ਉਸ ਨੂੰ ਚਮੜੀ ਦੇ ਰੋਗ ਵੀ ਹੋ ਜਾਂਦੇ ਹਨ। ਉਸ ਨੂੰ ਦਸਤ ਵੀ ਲੱਗ ਜਾਂਦੇ ਹਨ। ਉਸ ਦੀਆਂ ਨਾਸਿਕਾ ਗ੍ਰੰਥੀਆਂ ਵੀ ਸੁੱਕ ਜਾਂਦੀਆਂ ਹਨ। ਰੋਗੀ ਦੇ ਮੂੰਹ ਅਤੇ ਭੋਜਨ ਵਾਲੀ ਨਲੀ ਵਿੱਚ ਛਾਲੇ ਹੋ ਜਾਂਦੇ ਹਨ। ਉਸ ਦਾ ਸਰੀਰ ਆਮ ਕਰਕੇ ਦਰਦ ਹੁੰਦਾ ਰਹਿੰਦਾ ਹੈ। ਉਸ ਨੂੰ ਖਾਰਸ਼ ਵੀ ਹੁੰਦੀ ਹੈ ਤੇ ਇੱਕ ਦਿਨ ਭਿਆਨਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ।

Read More  Punjabi Essay on “Jung diya Haniya ate Labh”, “ਜੰਗ ਦੀਆਂ ਹਾਨੀਆਂ ਤੇ ਲਾਭ”, Punjabi Essay for Class 10, Class 12 ,B.A Students and Competitive Examinations.

 

ਛੂਤ ਰੋਗ ਨਹੀਂ ਹੈ- ਅੰਤਰ-ਰਾਸ਼ਟਰੀ ਪੱਧਰ ਤੇ ਖੋਜ ਕੀਤੀ ਗਈ ਹੈ ਕਿ ਇਹ ਛਤ ਦਾ ਰੋਗ ਨਹੀਂ ਹੈ। ਏਡਜ਼ ਦੇ ਰੋਗੀ ਨਾਲ ਹੱਥ ਮਿਲਾਉਣ, ਰੋਗੀ ਨਾਲ ਬੈਠਣ, ਘੁੰਮਣ ਦੇ ਚੁੰਮਣ ਨਾਲ ਇਹ ਰੋਗ ਨਹੀਂ ਫੈਲਦਾ। ਇਹ ਰੋਗ ਮੱਖੀ, ਮੱਛਰ, ਖੰਘ, ਖਟਮਲ ਆਦਿ ਨਾਲ ਵੀ ਨਹੀਂ ਫੈਲਦਾ। ਇਸ ਬਿਮਾਰੀ ਦਾ ਪਤਾ ਲੱਗਦਿਆਂ ਹੀ ਸਭ ਸੰਗੀ-ਸਾਥੀ ਰੋਗੀ ਦਾ ਸਾਥ ਛੱਡ ਕੇ ਦੌੜ ਜਾਂਦੇ ਹਨ। ਅਗਿਆਨਤਾ ਵਿਸ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਬਿਮਾਰੀ ਹਵਾ, ਪਾਣੀ ਜਾਂ ਹੱਥ ਲਾਇਆ ਨਹੀਂ ਫੈਲਦੀ।

ਬਚਾਓ ਦੇ ਢੰਗ- ਇਹ ਖ਼ਤਰਨਾਕ ਬਿਮਾਰੀ ਲਾ-ਇਲਾਜ ਹੈ। ਇਸ ਕਰਕੇ ਹਰ ਇੱਕ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਏਡਜ਼ ਦੇ ਰੋਗ ਦੇ ਫੈਲਣ ਦੇ ਕਾਰਨਾਂ ਤੋਂ ਸੁਚੇਤ ਰਹੇ ਤੇ ਆਪਣੀ ਜਿੰਦਗੀ ਨੂੰ ਸਾਫ਼-ਸੁਥਰੇ ਢੰਗ ਨਾਲ ਜੀਵੇ। ਮਨੁੱਖ ਪੱਛਮੀ ਸੱਭਿਆਚਾਰ ਦੀ ਅੰਧਾ-ਧੁੰਦ ਨਕਲ ਨਾ ਕਰੇ ਤੇ ਗੈਰ-ਸਮਾਜਿਕ, ਗੈਰ-ਕੁਦਰਤੀ ਤੇ ਗੈਰ-ਕਾਨੂੰਨੀ ਲਿੰਗ ਸਬੰਧਾਂ ਤੋਂ ਆਪਣੇ-ਆਪ ਨੂੰ ਦੂਰ ਰੱਖੇ॥ ਹਰ ਇੱਕ ਡਾਕਟਰ ਦਾ ਫਰਜ਼ ਬਣਦਾ ਹੈ ਕਿ ਇੱਕ ਮਰੀਜ਼ ਲਈ ਵਰਤੇ ਗਏ ਔਜ਼ਾਰਾਂ ਤੇ ਸੂਈਆਂ ਦੀ ਦੁਜੇ ਮਰੀਜਾਂ ਤੇ ਵਰਤੋਂ ਨਾ ਕਰੇ। ਜਦੋਂ ਕਿਸੇ ਮਨੁੱਖ ਨੂੰ ਖੂਨ ਦੀ ਲੋੜ ਹੋਵੇ ਤਾਂ ਖੂਨ ਲੈਣ ਤੋਂ ਪਹਿਲਾਂ ਉਸ ਨੂੰ ਟੈਸਟ ਕੀਤਾ ਜਾਵੇ।

Read More  Punjabi Essay on “Santulit Khurak”, “ਸੰਤੁਲਿਤ ਖੁਰਾਕ”, Punjabi Essay for Class 10, Class 12 ,B.A Students and Competitive Examinations.

ਸਰਕਾਰ ਤੇ ਡਾਕਟਰਾਂ ਦਾ ਫਰਜ਼- ਇਸ ਨੂੰ ਰੋਕਣ ਵਿੱਚ ਡਾਕਟਰਾਂ ਦਾ ਯੋਗਦਾਨ ਬਹੁਤ ਜ਼ਿਆਦਾ ਹੈ। ਉਹਨਾਂ ਨੂੰ ਆਪਣੇ ਫਰਜ਼ਾਂ ਦੀ ਠੀਕ ਤਰ੍ਹਾਂ ਪਾਲਨਾ ਕਰਨੀ ਚਾਹੀਦੀ ਹੈ। ਡਾਕਟਰਾਂ ਨੂੰ ਲੋਕਾਂ ਨੂੰ ਇਹ ਵੀ ਸਮਝਾਉਣਾ ਚਾਹੀਦਾ ਹੈ ਕਿ ਜਿਨਸੀ ਸਬੰਧਾਂ ਸਮੇਂ ਉਹਨਾਂ ਨੂੰ ਕੀ-ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਏਡਜ਼ ਦੇ ਰੋਗੀਆਂ ਨਾਲ ਆਮ ਰੋਗੀਆਂ ਵਰਗਾ ਵਿਹਾਰ ਕਰਨਾ ਚਾਹੀਦਾ ਹੈ। ਸਰਕਾਰ ਦਾ ਫਰਜ਼ ਹੈ ਕਿ ਲੋਕਾਂ ਵਿੱਚ ਏਡਜ਼ ਪ੍ਰਤੀ ਜਾਗਿਤੀ ਪੈਦਾ ਕਰਨ ਲਈ ਆਪਣੇ ਪ੍ਰਚਾਰ ਸਾਧਨਾਂ ਨਾਲ ਹਰ ਪੱਧਰ ਉੱਤੇ ਮੁਹਿੰਮ ਸ਼ੁਰੂ ਕਰੇ। ਲੋਕਾਂ ਨੂੰ ਇਸ ਦੇ ਫੈਲਣ ਦੇ ਕਾਰਨਾਂ ਤੇ ਉਨਾਂ ਦੇ ਬਚਾਓ ਦੇ ਸਾਧਨਾਂ ਤੋਂ ਸੁਚੇਤ ਕਰੇ। ਹਸਪਤਾਲਾਂ ਜਾਂ ਪ੍ਰਾਈਵੇਟ ਡਾਕਟਰਾਂ ਦੁਆਰਾ ਖੂਨ ਚੜਾਉਣ ਵਿੱਚ ਤੇ ਡਾਕਟਰੀ ਔਜ਼ਾਰਾਂ ਤੇ ਸੂਈਆਂ ਦੀ ਪੁਨਰ ਵਰਤੋਂ ਵਿੱਚ ਅਣਗਹਿਲੀ ਵਿਰੁੱਧ ਸਖ਼ਤ ਕਾਨੂੰਨ ਬਣਾਏ ਅਤੇ ਕਾਨੂੰਨੀ ਤੇ ਗੈਰ ਕਾਨੂੰਨੀ ਵੇਸਵਾਗਮਨੀ ਵਿਰੁੱਧ ਸਖ਼ਤ ਕਾਰਵਾਈ ਕਰ ਕੇ ਇਸ ਨੂੰ ਬਿਲਕੁਲ ਖ਼ਤਮ ਕਰੇ।

ਸਾਰ-ਅੰਸ਼- ਉਪਰੋਕਤ ਵਿਚਾਰ ਤੋਂ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕਿ ਇਹ ਇੱਕ ਭਿਆਨਕ ਮਹਾਂਮਾਰੀ ਹੈ। ਇਹ ਮਨੁੱਖ ਨੂੰ ਅੰਦਰ-ਹੀ-ਅੰਦਰ ਖਾ ਜਾਂਦੀ ਹੈ। ਇਸ ਬਿਮਾਰੀ ਦੇ ਰੋਗੀ ਨੂੰ ਸਮਾਜ ਦੀ ਸ਼ਰਮ ਕਰ ਕੇ ਇਸ ਬਿਮਾਰੀ ਨੂੰ ਛਪਾਉਣਾ ਨਹੀਂ ਚਾਹੀਦਾ। ਸੰਗੀ-ਸਾਥੀਆਂ ਨੂੰ ਏਡਜ਼ ਦੇ ਰੋਗੀ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ। ਘਰ ਦੇ ਸਬੰਧੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕੇਵਲ ਸਰੀਰਕ ਸੰਬੰਧ ਨਾਲ ਹੀ ਨਹੀਂ ਹੁੰਦਾ, ਗੰਦੀਆਂ ਸਰਿੰਜਾਂ ਦੀ ਵਰਤੋਂ ਨਾਲ ਵੀ ਹੋ ਸਕਦਾ ਹੈ। ਰੋਗੀ ਨੂੰ ਡਾਕਟਰ ਦੇ ਦੱਸੇ ਮੁਤਾਬਕ ਇਲਾਜ ਕਰਨਾ ਚਾਹੀਦਾ ਹੈ। ਅੱਜ ਦੀ ਪੀੜੀ ਦਾ ਫਰਜ਼ ਹੈ ਕਿ ਉਹ ਆਪ ਵੀ ਇਸ ਬਿਮਾਰੀ ਪ੍ਰਤੀ ਚੇਤੰਨ ਹੋਵੇ ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਤੋਂ ਬਚਾ ਕੇ ਰੱਖੋ। ਇਹ ਹੀ ਮਨੁੱਖਤਾ ਦਾ ਧਰਮ ਹੈ।

Leave a Reply