Punjabi Essay on “Aas”, “ਆਸ”, Punjabi Essay for Class 10, Class 12 ,B.A Students and Competitive Examinations.

ਆਸ

Aas

ਆਸ ਦਾ ਅਰਥ ਹੈ- “ਭਵਿੱਖ ਲਈ ਆਸ਼ਾਵਾਦੀ ਰਹਿਣਾ ਇੱਕ ਕਹਾਵਤ ਹੈ, “ਜੀਵੇ ਆਸਾ ਮਰੇ ਨਿਰਾਸਾ’ | ਇਸ ਦਾ ਅਰਥ ਹੈ ਕਿ ਜੀਵਨ ਆਸ ਦੇ ਸਹਾਰੇ ਹੀ ਚਲਦਾ ਹੈ। ਭਵਿੱਖ ਵਿੱਚ ਜੋ ਸਮਾਂ ਅਸੀਂ ਬਤੀਤ ਕਰਨਾ ਹੈ, ਉਸ ਨੂੰ ਸਫ਼ਲਤਾ, ਖੁਸ਼ਹਾਲੀ ਤੇ ਉੱਨਤੀ ਦਾ ਚਿੰਨ੍ਹ ਸਵੀਕਾਰ ਕਰਨਾ ਹੀ ਆਸ ਹੈ। ਕਵੀ ਧਨੀ ਰਾਮ ਚਾਤ੍ਰਿਕ ਦੇ ਅਨੁਸਾਰ, “ਹਿੰਮਤ ਕਰੇ ਮਨੁੱਖ ਜੇ, ਜਾ ਛੋਹੇ ਅਸਮਾਨ। ਜਿਹੜੇ ਮਨੁੱਖ ਹਿੰਮਤ ਕਰ ਕੇ ਦਿਨ-ਰਾਤ ਮਿਹਨਤ ਕਰਦੇ ਹਨ ਉਹ ਆਪਣੇ ਟੀਚੇ ਵੱਲ ਵੱਧਦੇ ਜਾਂਦੇ ਹਨ । ਉਹ ਦੇਰ-ਸਵੇਰ ਸਫ਼ਲਤਾ ਪ੍ਰਾਪਤ ਕਰ ਹੀ ਲੈਂਦੇ ਹਨ। ਜੋ ਮਨੁੱਖ ਆਸ ਛੱਡ ਦਿੰਦੇ ਹਨ ਤੇ ਢੇਰੀ ਢਾਹ ਕੇ ਬੈਠ ਜਾਂਦੇ ਹਨ ਉਹ ਸਦਾ ਪਿਛੜੇ ਹੀ ਰਹਿੰਦੇ ਹਨ। ਉਹ ਹਮੇਸ਼ਾ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ। ਅਜਿਹੇ ਲੋਕ ਬੁਜਦਿਲ ਹੁੰਦੇ ਹਨ। ਇਹੋ ਜਿਹੇ ਮਨੁੱਖ ਆਪਣੇ ਲਈ ਤਾਂ ਕੁੱਝ ਕਰ ਸਕਦੇ ਹੀ ਨਹੀਂ ਸਗੋਂ ਸਮਾਜ ਤੇ ਵੀ ਬੋਝ ਬਣ ਜਾਂਦੇ ਹਨ। ਆਸ ਮਨੁੱਖ ਨੂੰ ਆਸ਼ੀਲ ਤੇ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਇਹ ਮਨੁੱਖ ਦੇ ਜੀਵਨ ਨੂੰ ਖੁਸ਼ੀਆਂ, ਖੇੜਿਆਂ ਨਾਲ ਭਰ ਦਿੰਦੀ ਹੈ। ਇੱਕ ਕਥਨ ਹੈ “ਜਦ ਤੱਕ ਸਾਸ ਤਦ ਤੱਕ ਆਸ’।ਜਿਊਂਦਾ ਮਨੁੱਖ ਹਮੇਸ਼ਾ ਆਪਣੇ ਭਵਿੱਖ ਸਬੰਧੀ ਆਸ਼ਾਵਾਦੀ ਰਹਿੰਦਾ ਹੈ। ਨਿਰਾਸ਼ ਰਹਿਣ ਵਾਲਾ ਗਿਰਾਵਟ ਵੱਲ ਹੀ ਜਾਂਦਾ ਹੈ। ਆਸ਼ਾਵਾਦੀ ਲੋਕ । ਔਕੜਾਂ, ਮੁਸੀਬਤਾਂ ਤੋਂ ਘਬਰਾਉਂਦੇ ਨਹੀਂ ਸਗੋਂ ਉਹਨਾਂ ਦਾ ਮੁਕਾਬਲਾ ਕਰਦੇ । ਹਨ ਉਹਨਾਂ ਦੀ ਹਿੰਮਤ ਤੇ ਮਿਹਨਤ ਉਹਨਾਂ ਨੂੰ ਮਿੱਠਾ ਫ਼ਲ ਦਿੰਦੀ ਹੈ। ਜੇ ਆਸ  ਹੀ ਖ਼ਤਮ ਹੋ ਗਈ ਤਾਂ ਜੀਵਨ ਵੀ ਕੀ ਕਹਿ ਗਿਆ। ਆਸ ਖ਼ਤਮ ਹੋਈ ਤਾਂ ਸਮਝੇ ਜੀਵਨ ਦਾ ਅੰਤ। ਮਨੁੱਖ ਨੂੰ ਕਦੇ ਵੀ ਨਿਰਾਸ਼ ਹੋ ਕੇ ਕਿਸਮਤ ਨੂੰ ਨਹੀਂ । ਕੋਸਣਾ ਚਾਹੀਦਾ। ਨਿਰਾਸ਼ਾਵਾਦੀ ਮਨੁੱਖ ਦੇ ਹੱਥ ਕੁੱਝ ਨਹੀਂ ਆਉਂਦਾ। ਸੋ ਹਮੇਸ਼ਾ ਆਸ਼ਾਵਾਦੀ ਰਹੋ ਤੇ ਖੁਸ਼ੀਆਂ ਦਾ ਮੂੰਹ ਚੁੰਮੋ। ਆਸ ਵਿੱਚ ਹੀ ਜੀਵਨ ਦੇ ਵਿਕਾਸ ਦਾ ਡੂੰਘਾ ਭੇਤ ਛੁਪਿਆ ਹੋਇਆ ਹੈ।

One Response

  1. Manrinder kaur January 3, 2021

Leave a Reply