Punjabi Essay on “ਲਾਲਾ ਲਾਜਪਤ ਰਾਏ”, “Lala Lajpat Rai” Punjabi Essay, Paragraph, Speech for Class 8, 9, 10, 12 Students Examination.

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ

ਭੂਮਿਕਾ- ਭਾਰਤੀ ਅਜ਼ਾਦੀ ਦੇ ਇਤਿਹਾਸ ਵਿਚ ਲਾਲਾ-ਲਾਜਪਤ ਰਾਏ ਦਾ ਨਾਂ ਬਹੁਤ ਹੀ ਆਦਰ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬ ਦੇ ਲਈ ਤਾਂ ਉਹ ‘ਕੇਸਰੀ’ ਸਨ। ਵਿਚਾਰ ਅਤੇ ਚਿੰਤਨ, ਸ਼ਕਤੀ ਅਤੇ ਸਾਹਸ ਦੇ ਧੁਨੀ ਲਾਲਾ ਲਾਜਪਤ ਰਾਏ ਜੀਵਨ ਤਿਆਗ, ਬਲੀਦਾਨ, ਨਿਸਵਾਰਥ ਸੇਵਾ ਅਤੇ ਦੇਸ ਦੀ ਅਜ਼ਾਦੀ ਲਈ ਜੂਝਦਾ ਰਿਹਾ। ਆਪ ਜੀ ਨੇ ਭਾਰਤ ਦੀ ਅਜ਼ਾਦੀ ਲਈ ਸਾਰੀ ਉਮਰ ਸੰਘਰਸ਼ਮਈ ਜੀਵਨ ਬਤੀਤ ਕੀਤਾ, ਕੈਦਾਂ ਕੱਟੀਆਂ ਅਤੇ ਅਕਹਿ ਤੇ ਅਸਹਿ ਕਸ਼ਟ ਸਹਿਣ ਕੀਤੇ।

ਜੀਵਨ ਬਾਰੇ ਜਾਣਕਾਰੀ- ਲਾਲਾ ਲਾਜਪਤ ਰਾਏ ਜੀ ਦਾ ਜਨਮ 1865 ਈ: ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਢੁੱਡੀਕੇ ਵਿਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ੍ਰੀ ਰਾਧਾ ਕ੍ਰਿਸ਼ਨ ਸੀ। ਆਪ ਜੀ ਦੇ ਪਿਤਾ ਸਰਕਾਰੀ ਅਧਿਆਪਕ ਸਨ। ਆਪ ਜੀ ਦੇ ਪਿਤਾ ਬਹੁਤ ਵਿਦਵਾਨ ਸਨ। ਆਪ ਜੀ ਦੇ ਮਾਤਾ ਧਾਰਮਕ ਵਿਚਾਰਾਂ ਵਾਲੇ ਅਤੇ ਨੇਕ ਸੁਭਾਅ ਵਾਲੇ ਸਨ। ਲਾਲਾ ਲਾਜਪਤ ਰਾਏ ਜੀ ਨੇ ਇਕ ਵਾਰ ਆਖਿਆ ਸੀ, “ਜੋ ਕੁਝ ਵੀ ਮੈਂ ਹਾਂ ਆਪਣੀ ਮਾਤਾ ਕਾਰਨ ਹੀ ਹਾਂ।” ਆਪ ਜੀ ਦੇ ਪਿਤਾ ਜੀ ਪੱਕੇ ਦੇਸ ਭਗਤ ਅਤੇ ਆਰੀਆ ਸਮਾਜ ਦੇ ਆਗੂ ਸਨ। ਲਾਲਾ ਲਾਜਪਤ ਰਾਏ ਵੀ ਯੋਗ ਪਿਤਾ ਜੀ ਦੀ ਯੋਗ ਸੰਤਾਨ ਨਿਕਲੇ। ਲਾਲਾ ਜੀ ਹਰੇਕ ਪ੍ਰੀਖਿਆ ਵਿਚ ਅੱਵਲ ਰਹਿੰਦੇ ਸਨ।ਉਨ੍ਹਾਂ ਨੇ ਕਈ ਵਜ਼ੀਫੇ ਪ੍ਰਾਪਤ ਕੀਤੇ। ਮੈਟ੍ਰਿਕ ਪਾਸ ਕਰਕੇ ਮੁਖਤਾਰੀ ਪਾਸ ਕੀਤੀ। ਵਕਾਲਤ ਵੀ ਕੀਤੀ ਅਤੇ ਸਮਾਂ ਬੀਤਣ ਤੇ ਆਪ ਪ੍ਰਸਿੱਧ ਵਕੀਲ ਹੋ ਗਏ।ਚੰਗੇ ਬੁਲਾਰੇ ਤਾਂ ਕਾਲਜ ਦੇ ਦਿਨਾਂ ਵਿਚ ਹੀ ਸਨ।ਕਾਲਜ ਦੀਆਂ ਭਾਸ਼ਾ- ਪ੍ਰਤੀਯੋਗਤਾਵਾਂ ਵਿਚ ਵੀ ਹਿੱਸਾ ਲੈਂਦੇ ਸਨ।ਥੋੜ੍ਹੇ ਦਿਨਾਂ ਵਿਚ ਹੀ ਉਨ੍ਹਾਂ ਦੀ ਵਕਾਲਤ ਚਮਕ ਉੱਠੀ। ਇੱਧਰ ਸਮਾਜ ਦੀ ਉੱਨਤੀ ਅਤੇ ਦੇਸ਼ ਦੀ ਅਜ਼ਾਦੀ ਲਈ ਕੁਝ ਕਰਨ ਦੀ ਸੱਧਰ ਵੀ ਉਨ੍ਹਾਂ ਦੇ ਮਨ ਵਿਚ ਸਮਾਈ ਹੋਈ ਸੀ।

ਵਿਦਿਆ ਦੇ ਖੇਤਰ ਵਿਚ— ਲਾਲਾ ਲਾਜਪਤ ਰਾਏ ਦੇ ਚਾਰ ਭਰਾ ਅਤੇ ਇਕ ਭੈਣ ਸੀ। ਉਨ੍ਹਾਂ ਦਾ ਵਿਆਹ ਮਿਡਲ ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ ਹੀ 13 ਸਾਲ ਦੀ ਛੋਟੀ ਉਮਰ ਵਿਚ ਹੋ ਗਿਆ ਸੀ। ਉਨ੍ਹਾਂ ਦੀ ਪਤਨੀ ਰਾਧਾ ਦੇਵੀ ਹਿਸਾਰ ਦੇ ਇਕ ਰੱਜੇ-ਪੁੱਜੇ ਅਗਰਵਾਲ ਪਰਿਵਾਰ ਦੀ ਲੜਕੀ ਸੀ। ਸੰਨ 1885 ਵਿਚ ਆਪ ਜੀ ਨੇ ਵਕਾਲਤ ਪਾਸ ਕੀਤੀ ਅਤੇ 1886 ਵਿਚ ਜਦੋਂ ਉਹ ਹਿਸਾਰ ਵਿਚ ਰਹਿਣ ਲੱਗੇ ਤਾਂ ਉਨ੍ਹਾਂ ਦਾ ਧੰਦਾ ਚੰਗੀ ਤਰ੍ਹਾਂ ਨਾਲ ਚੱਲ ਪਿਆ ਸੀ। ਇਸ ਲਈ ਉਹਨਾਂ ਨੇ ਲਾਹੌਰ ਵਿਚ ਆਰੀਆ ਸਮਾਜ ਦੇ ਸਲਾਨਾ ਉਤਸਵ ਤੇ ਆਪਣਾ ਵਧੇਰੇ ਸਮਾਂ ਆਰੀਆ ਸਮਾਜ ਵਿਦਿਅਕ ਸੰਸਥਾਵਾਂ ਅਤੇ ਦੇਸ ਦੀ ਸੇਵਾ ਵਿਚ ਅਰਪਨ ਕਰਨ ਦਾ ਐਲਾਨ ਕੀਤਾ। ਡੀ.ਏ.ਵੀ. ਕਾਲਜ ਲਾਹੌਰ ਵਿਚ ਉਨ੍ਹਾਂ ਨੇ ਤਿੰਨ ਮਹੀਨੇ ਤੱਕ ਅਧਿਆਪਕ ਦੇ ਰੂਪ ਵਿਚ ਕੰਮ ਕੀਤਾ। ਉਹ ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਆਰੀਆ ਸਮਾਜ ਅਤੇ ਡੀ.ਏ.ਵੀ. ਕਾਲਜ ਨੂੰ ਦਾਨ ਦਿੰਦੇ ਸਨ।

ਰਾਜਸੀ ਜੀਵਨ— 1907 ਵਿਚ ਕਾਂਗਰਸ ਦੇ ਦੋ ਦਲ ਬਣ ਗਏ-ਗਰਮ ਦਲ ਅਤੇ ਨਰਮ ਦਲ। ਨਰਮ ਦਲ ਮਹਾਤਮਾ ਗਾਂਧੀ ਜੀ ਦਾ ਅਨੁਯਾਈ ਸੀ। ਇਸ ਦਲ ਦਾ ਵਿਚਾਰ ਸੀ ਕਿ ਸੰਵਿਧਾਨਿਕ ਢੰਗ ਨਾਲ ਅੰਗਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕਰੇ। ਮਹਾਤਮਾ ਗਾਂਧੀ ਇਸ ਦਲ ਦੇ ਨੇਤਾ ਸਨ। ਗਰਮ ਦਲ ਦਾ ਵਿਚਾਰ ਸੀ ਕਿ ਅਜ਼ਾਦੀ ਭੀਖ ਮੰਗਣ ਨਾਲ ਨਹੀਂ ਮਿਲੇਗੀ। ਇਸਦੇ ਲਈ ਕੁੱਝ ਕਰਨਾ ਹੋਵੇਗਾ। ਇਹ ਦਲ 1907 ਵਿਚ ਮੈਦਾਨ ਵਿਚ ਆਇਆ। ਇਸ ਦਲ ਦੇ ਮੁੱਖ ਰੂਪ ਵਿਚ ਤਿੰਨ ਨੇਤਾ ਸਨ ਬਾਲ, ਪਾਲ, ਲਾਲ। ਬਾਲ ਤੋਂ ਬਾਲ ਗੰਗਾਧਰ ਤਿਲਕ, ਪਾਲ ਤੋਂ ਵਿਪਨ ਚੰਦਰ ਪਾਲ ਅਤੇ ਲਾਲ ਤੋਂ ਲਾਲਾ ਲਾਜਪਤ ਰਾਏ।

ਵਿਦੇਸਾਂ ਵਿਚ- ਆਪ ਅਮਰੀਕਾ ਅਤੇ ਇੰਗਲੈਂਡ ਵੀ ਗਏ। ਲਾਲਾ ਜੀ ਨੇ ਯੂਰਪ ਦੇ ਭਾਰਤੀਆਂ ਲਈ ਦੋ ਪਾਰਟੀਆਂ ‘‘ਹੋਮਰੂਲ’ ਅਤੇ ‘ਇੰਡੀਅਨ ਇਨਫਾਰਮੇਸ਼ਨ’ ਚਲਾਈਆਂ। 1918 ਵਿਚ ਲਾਲਾ ਜੀ ਯੂਰਪ ਤੋਂ ਵਾਪਸ ਆ ਗਏ।

ਸਾਈਮਨ ਕਮੀਸ਼ਨ ਦਾ ਵਿਰੋਧ-ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕੁਝ ਅਧਿਕਾਰ ਦੇਣ ਲਈ ਨਵੰਬਰ 1928 ਈ: ਵਿਚ ਸਾਈਮਨ ਕਮਿਸ਼ਨ ਭਾਰਤ ਭੇਜਿਆ। ਇਸ ਕਮਿਸ਼ਨ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਲਈ ਜਿੱਥੇ-ਜਿੱਥੇ ਇਹ ਕਮੀਸ਼ਨ ਗਿਆ, ਭਾਰਤੀਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਜਦੋਂ ਇਹ ਕਮੀਸ਼ਨ ਲਾਹੌਰ ਪੁੱਜਾ ਤਾਂ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਵਿਰੋਧਤਾ ਕੀਤੀ ਅਤੇ ਸਾਈਮਨ ਕਮੀਸ਼ਨ ‘ਗੋ ਬੈਕ’ ਦੇ ਨਾਅਰੇ ਲਾਏ। ਇਸ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਨੇ ਕੀਤੀ। ਪੁਲਿਸ ਨੇ ਜਲੂਸ ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ। ਲਾਲਾ ਜੀ ਨੂੰ ਬਹੁਤ ਸੱਟਾਂ ਲੱਗੀਆਂ। ਉਸੇ ਦਿਨ ਸ਼ਾਮ ਨੂੰ ਇਕ ਜਲਸੇ ਵਿਚ ਆਪ ਜੀ ਨੇ ਆਖਿਆ ਸੀ, “ਮੇਰੀ ਛਾਤੀ ਤੇ ਲੱਗੀ ਹੋਈ ਹਰੇਕ ਲਾਠੀ ਭਾਰਤ ਵਿਚ ਅੰਗਰੇਜ਼ੀ ਸਾਮਰਾਜ ਦੇ ਕਫ਼ਨ ਵਿਚ ਕਿੱਲ ਦਾ ਕੰਮ ਕਰੇਗੀ ਅਤੇ ਉਸਨੂੰ ਚੈਨ ਨਾਲ ਬੈਠਣ ਨਹੀਂ ਦੇਵੇਗੀ।”

ਦੇਹਾਂਤ- ਆਪ ਜੀ ਦੇ ਜ਼ਖਮ ਮਾਰੂ ਸਿੱਧ ਹੋਏ ਅਤੇ 19 ਨਵੰਬਰ, 1928 ਨੂੰ ਆਪ ਚਲਾਣਾ ਕਰ ਗਏ।

ਸਾਰਾਂਸ਼-ਲਾਲਾ ਲਾਜਪਤ ਰਾਏ ਇਕ ਮਹਾਨ ਦੇਸ ਭਗਤ ਸਨ। ਭਾਰਤ ਦੀ ਅਜ਼ਾਦੀ ਲਈ ਆਪ ਜੀ ਦਾ ਲੂੰ-ਲੂੰ ਪੁਕਾਰਦਾ ਸੀ। ਆਪ ਨਿਧੜਕ, ਦਲੇਰ ਅਤੇ ਸਾਹਸੀ ਨੇਤਾ ਸਨ। ਆਪ ਹੱਸਦੇ-ਹੱਸਦੇ ਦੇਸ ਅਤੇ ਕੰਮ ਤੋਂ ਆਪਣਾ-ਆਪ ਵਾਰ ਗਏ। ਆਪ ਜੀ ਦੀ ਮੌਤ ਦਾ ਬਦਲਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ‘ਸਕਾਟ’ ਦੇ ਭੁਲੇਖੇ ਐਸ. ਪੀ. ਸਾਂਡਰਸ ਅਤੇ ਦੂਜੇ ਜ਼ਿੰਮੇਵਾਰ ਅਫ਼ਸਰਾਂ ਨੂੰ ਮਾਰ ਕੇ ਖੂਨ ਦਾ ਬਦਲਾ ਖੂਨ ਨਾਲ ਲਿਆ। ਲਾਲਾ ਜੀ ਸਦਾ ਅਮਰ ਰਹਿਣਗੇ।

Leave a Reply