ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ
Udam Agge Laxmi Pakhe Agge Poun
ਇਕ ਬਜ਼ੁਰਗ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੇ ਹੀ ਵਿਹਲੇ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿਚ ਲੜਦੇ-ਝਗੜਦੇ ਰਹਿੰਦੇ ਸਨ। ਬਜ਼ੁਰਗ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਪਰ ਕੋਈ ਅਸਰ ਨਾ ਹੋਇਆ।
ਬੁੱਢਾ ਕੰਧੀ ਉੱਤੇ ਰੁੱਖੜੇ ਵਾਂਗ ਮਰਨ ਦੇ ਕੰਡੇ ਸੀ। ਉਹ ਸੋਚਾਂ ਵਿਚ ਡੁੱਬਾ ਹੋਇਆ ਸੀ। ਪੁੱਤਰਾਂ ਦੇ ਫਿਕਰ ਨੇ ਉਸ ਦਾ ਖੂਨ ਸੁਕਾ ਦਿੱਤਾ ਸੀ।
ਬੜੀ ਸੋਚ ਵਿਚਾਰ ਤੋਂ ਬਾਅਦ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, “ਪੁੱਤਰੋ ! ਮੇਰੇ ਖੇਤ ਵਿਚ ਗੁਪਤ ਖਜ਼ਾਨਾ ਦੱਬਿਆ ਹੋਇਆ ਹੈ। ਤੁਸੀਂ ਉਹ ਮੇਰੇ ਖੇਤਾਂ ਵਿੱਚੋਂ ਪੁੱਟ ਕੇ ਕੱਢ ਲਵੋ.
ਇੰਨੀ ਗੱਲ ਆਖ ਕੇ ਬਜ਼ੁਰਗ ਸਦਾ ਦੀ ਨੀਂਦ ਸੌਂ ਗਿਆ। ਪਰ ਉਸ ਦੇ ਪੁੱਤਰਾਂ ਦੇ ਕੰਨਾਂ ਵਿਚ ਆਪਣੇ ਪਿਤਾ ਦੇ ਆਖਰੀ ਸ਼ਬਦ ਗੁੰਜਦੇ ਰਹੇ। ਅੰਤਿਮ-ਸੰਸਕਾਰ ਤੋਂ ਵਿਹਲੇ ਹੋ ਕੇ ਉਹਨਾਂ ਨੇ ਕਹੀਆਂ ਨਾਲ ਆਪਣੇ ਖੇਤਾਂ ਨੂੰ ਖੁਬ ਪੁੱਟਿਆ। ਪਰ ਉਹਨਾਂ ਦੇ ਹੱਥ-ਪੱਲੇ ਕੁਝ ਵੀ ਨਾ ਪਿਆ। ਅਖੀਰ ਉਹ ਥੱਕ-ਹਾਰ ਕੇ ਬੈਠ ਗਏ।
ਬਿਜਾਈ ਦੀ ਰੁੱਤ ਮਾਰੋ-ਮਾਰ ਕਰਦੀ ਆ ਗਈ। ਕਿਸਾਨ ਦੇ ਪੁੱਤਰਾਂ ਨੇ ਆਪਣੇ ਖੇਤਾਂ ਵਿਚ ਕਣਕ ਬੀਜੀ। ਉਹਨਾਂ ਦੀ ਕਣਕ ਥੋੜੇ ਸਮੇਂ ਵਿਚ ਹੀ ਲਹਿ-ਲਹਿ ਕਰਦੀ ਕੋਠੇ ਜਿੱਡੀ ਉੱਚੀ ਹੋ ਗਈ। ਕਣਕ ਨੂੰ ਵੇਖ ਕੇ ਉਹਨਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ-“ਵਾਹ ਗੁਪਤ ਖਜ਼ਾਨਾ ਲੱਭ ਪਿਆ ਹੈ।“
ਹੁਣ ਕਿਸਾਨ ਦੇ ਪੁੱਤਰਾਂ ਨੂੰ ਇਹ ਸਮਝ ਆ ਗਈ ਕਿ ਗੁਪਤ ਖਜ਼ਾਨਾ ਮਿਹਨਤ ਹੀ ਹੈ। ਇਸ ਤੋਂ ਪਿੱਛੋਂ ਉਹਨਾਂ ਨੇ ਖਜ਼ਾਨੇ ਦੀ ਆਸ ਛੱਡ ਦਿੱਤੀ। ਉਹਨਾਂ ਨੇ ਆਪਸ ਵਿਚ ਲੜਨਾ-ਝਗੜਨਾ ਛੱਡ ਕੇ ਹੱਡ ਤੋੜ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।
ਸਿੱਖਿਆ-ਉੱਦਮ ਅੱਗੇ ਲੱਛਮੀ ਪੱਖੇ ਅੱਗੇ