ਮੂਰਖ ਬੱਕਰੀ
Murakh Bakri
ਇਕ ਲੂੰਬੜ ਸ਼ਿਕਾਰ ਦੀ ਭਾਲ ਵਿਚ ਫਿਰ ਰਿਹਾ ਸੀ। ਉਸ ਨੂੰ ਕੋਈ ਸ਼ਿਕਾਰ ਨਾ ਲੱਭਿਆ। ਇਕਦਮ ਉਸ ਨੇ ਕਬੂਤਰਾਂ ਦੇ ਇਕ ਜੋੜੇ ਨੂੰ ਜ਼ਮੀਨ ਤੋਂ ਦਾਣੇ ਚੱਗਦੇ ਵੇਖਿਆ। ਉਹ ਭੱਜ ਕੇ ਉਹਨਾਂ ਵੱਲ ਗਿਆ। ਕਬੂਤਰ ਤਾਂ ਲੂੰਬੜ ਨੂੰ ਵੇਖ ਕੇ ਉੱਡ ਗਏ। ਪਰ ਲੰਬਤ ਇਕ ਟੋਏ ਵਿਚ ਜਾ ਡਿੱਗਿਆ। ਟੋਇਆ ਪਾਣੀ ਨਾਲ ਭਰਿਆ ਹੋਇਆ ਸੀ। ਲੰਬੜ ਨੇ ਟੋਏ ਵਿਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਇਕ ਤਾਂ ਉਹ ਕੱਖਾ ਸੀ ਤੇ ਦੂਜਾ ਥੱਕਿਆ ਹੋਇਆ। ਲੰਬੜ ਨੇ ਸੋਚਿਆ ਕਿ ਹੁਣ ਤਾਂ ਇੱਥੇ ਹੀ ਮਰਨਾ ਹੈ। ਉਹ ਕੁਝ ਨਿਰਾਸ਼ ਜਿਹਾ ਹੋ ਗਿਆ।
ਇਕ ਬੱਕਰੀ ਕੁਝ ਦੂਰ ਘਾਹ ਚੁਗ ਰਹੀ ਸੀ। ਉਸ ਨੂੰ ਪਿਆਸ ਲੱਗੀ ਤਾਂ ਉਹ ਪਾਣੀ ਦੀ ਭਾਲ ਵਿਚ ਇੱਧਰ-ਉੱਧਰ ਫਿਰਨ ਲੱਗੀ। ਆਖਿਰ ਉਹ ਉਸੇ ਟੋਏ ਤੇ ਆਈ। ਥੱਲੇ ਵੇਖਿਆ ਤਾਂ ਲੰਬੜ ਪਾਣੀ ਵਿਚ ਤੈਰ ਰਿਹਾ ਸੀ। ਉਸਨੇ ਪੁੱਛਿਆ, “ਲੂੰਬੜ ਭਰਾ ਇਹ ਕੀ?”
ਲੂੰਬੜ ਨੇ ਆਖਿਆ, “ਭੋਲੀਏ ਇਸ ਟੋਏ ਦਾ ਪਾਣੀ ਬਹੁਤ ਮਿੱਠਾ ਹੈ। ਮੈਂ ਤਾਂ ਕਦੋਂ ਦਾ ਹੀ ਇਹ ਪਾਣੀ ਪੀ ਰਿਹਾ ਹਾਂ। ਉਸ ਨੇ ਬੱਕਰੀ ਨੂੰ ਵੀ ਮਿੱਠਾ ਪਾਣੀ ਪੀਣ ਲਈ ਕਿਹਾ। ਬੱਕਰੀ ਦਾ ਦਿਲ ਲਲਚਾ ਗਿਆ। ਉਸਨੇ ਖਾਈ ਵਿਚ ਛਾਲ ਮਾਰ ਦਿੱਤੀ।
ਪਲਕ ਝਪਕਦੇ ਹੀ ਲੂੰਬੜ ਬੱਕਰੀ ਤੇ ਪੈਰ ਰੱਖ ਕੇ ਬਾਹਰ ਆ ਗਿਆ । ਲਾਲਚੀ ਬੱਕਰੀ ਉਸੇ ਪਾਣੀ ਵਿੱਚ ਡੁੱਬ ਕੇ ਮਰ ਗਈ।
ਸਿੱਖਿਆ-ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚੋ।