Punjabi Story, Essay, Paragraph, on “Bhagat Prahlad Ji” “ਭਗਤ ਪ੍ਰਹਿਲਾਦ ਜੀ” for Class 9, 10 and 12 Students in Punjabi Language.

ਭਗਤ ਪ੍ਰਹਿਲਾਦ ਜੀ

Bhagat Prahlad Ji

ਬੱਚਿਓ! ਭਗਤ ਪ੍ਰਹਿਲਾਦ ਜੀ ਦਾ ਜਨਮ ਉਸ ਵੇਲੇ ਹੋਇਆ ਜਦੋਂ ਹਰਨਾਖ਼ਸ਼ ਪਹਾੜਾਂ ਵਿੱਚ ਤਪੱਸਿਆ ਕਰਨ ਗਿਆ ਹੋਇਆ ਸੀ। ਹਰਨਾਖ਼ਸ਼ ਦੈਂਤ ਸੀ। ਇਹ ਕਸ਼ਪ ਰਿਸ਼ੀ ਦਾ ਪੁੱਤਰ ਸੀ ਅਤੇ ਉਸਦੀ ਇਸਤਰੀ ‘ਦਿਤਿ’ ਦੇ ਪੇਟੋਂ ਪੈਦਾ ਹੋਇਆ ਸੀ। ਇਸਦਾ ਇੱਕ ਹੋਰ ਭਰਾ ਹਰਣਕਸ਼ਿਪ ਸੀ ਜੋ ਪ੍ਰਭੂ ਦੇ ਅਵਤਾਰ ‘ਵਰਾਹ’ ਦੇ ਹੱਥੋਂ ਮਾਰਿਆ ਗਿਆ ਸੀ। ਦੋਹਾਂ ਭਰਾਵਾਂ ਨੇ ਘੋਰ ਤਪੱਸਿਆ ਕਰ ਕੇ ਆਪਣੇ ਆਪ ਨੂੰ ਬਹੁਤ ਬਲਵਾਨ ਕਰ ਲਿਆ ਸੀ। ਏਥੋਂ ਤੱਕ ਕਿ ਹਰਣਕਸ਼ਿਪ ਨੇ ਇੰਦਰਪੁਰੀ ਨੂੰ ਵੀ ਜਿੱਤ ਲਿਆ ਸੀ। ਪਰ ਇੰਦਰ ਦੀ ਮਦਦ ਕਰਨ ਲਈ ਭਗਵਾਨ ਆਪ ਵਰਾਹ ਅਵਤਾਰ ਬਣ ਕੇ ਆਏ ਅਤੇ ਹਰਣਕਸ਼ਿਪ ਦਾ ਅੰਤ ਕੀਤਾ। ਡਰਦਾ ਮਾਰਾ ਹਰਨਾਕਸ਼ ਪਹਾੜਾਂ ਨੂੰ ਭੱਜ ਗਿਆ।ਉਥੇ ਭਗਤੀ ਕਰਨ ਲਗ ਪਿਆ। ਭੱਜਣ ਤੋਂ ਪਹਿਲਾਂ ਉਸਦੀ ਇਸਤਰੀ ਨੂੰ ਫੜ ਲਿਆ ਗਿਆ।ਪਰ ਨਾਰਦ ਜੀ ਦੇ ਕਹਿਣ ਤੇ ਇੰਦਰ ਨੇ ਉਸਨੂੰ ਛੱਡ ਦਿੱਤਾ। ਨਾਰਦ ਨੇ ਹਰਨਾਖਸ਼ ਦੀ ਇਸਤਰੀ ਨੂੰ ਰਿਸ਼ੀ ਆਸ਼ਰਮ ਦੇ ਹਵਾਲੇ ਕਰ ਦਿੱਤਾ ਅਤੇ ਆਪ ਚਲੇ ਗਏ। ਭਗਤ ਪ੍ਰਹਿਲਾਦ ਜੀ ਉਸ ਸਮੇਂ ਗਰਭ ਵਿੱਚ ਸਨ ਅਤੇ ਫਿਰ ਇਹਨਾਂ ਦਾ ਜਨਮ ਆਸ਼ਰਮ ਵਿੱਚ ਹੀ ਹੋਇਆ।

ਬੱਚਿਓ ! ਪ੍ਰਹਿਲਾਦ ਜੀ ਏਥੇ ਹੀ ਸੱਤ ਸਾਲ ਦੇ ਹੋ ਗਏ। ਆਸ਼ਰਮ ਵਿੱਚ ਭਗਤ ਪਹਿਲਾਦ ਜੀ, ਹਰੀ ਮਹਿਮਾ ਅਤੇ ਹਰੀ-ਭਗਤੀ ਦੇ ਪ੍ਰਸੰਗ ਸੁਣਦੇ ਰਹੇ। ਆਪ ਦਾ ਮਨ ਪ੍ਰਭੂ ਭਗਤੀ ਵੱਲ ਹੋ ਗਿਆ।

ਉਧਰ ਹਰਨਾਖ਼ਸ਼ ਨੇ ਪਹਾੜਾਂ ਵਿੱਚ ਘੋਰ ਤਪੱਸਿਆ ਕੀਤੀ ਤਾਂ ਕਿ ਉਹ ਇਤਨੀ ਤਾਕਤ ਹਾਸਲ ਕਰ ਲਵੇ ਕਿ ਇੰਦਰ ਤੋਂ ਆਪਣੇ ਭਰਾ ਦਾ ਬਦਲਾ ਲਵੇ ਪਰ ਭਗਵਾਨ ਤੋਂ ਬਦਲਾ ਲੈਣਾ ਇਕ ਅਚੰਭੇ ਵਾਲੀ ਗੱਲ ਸੀ ਪਰ ਹਰਨਾਖਸ਼ ਨੇ ਘੋਰ ਤਪ ਕਰਕੇ ਕਮਾਲ ਕਰ ਦਿੱਤੀ। ਉਸਦੇ ਤੱਪ ਤੋਂ ਖ਼ੁਸ਼ ਹੋ ਕੇ ਸ਼ਿਵਜੀ ਉਸ ਕੋਲ ਪੁੱਜੇ ਅਤੇ ਆਖਿਆ ਕਿ ਮੈਂ ਤੇਰੇ ਤੇ ਬਹੁਤ ਖ਼ੁਸ਼ ਹਾਂ। ਤੂੰ ਹੋਰ ਤਪੱਸਿਆ ਬੰਦ ਕਰ ਦੇ ਅਤੇ ਜੋ ਮੰਗਣਾ ਹੈ ਮੰਗ।

ਪਹਿਲਾਂ ਤਾਂ ਹਰਨਾਕਸ਼ ਚੁੱਪ ਰਿਹਾ ਪਰ ਜਦੋਂ ਸ਼ਿਵਜੀ ਨੇ ਤੀਜੀ ਵਾਰ ਕਿਹਾ ਤਾਂ ਹਰਨਾਖ਼ਸ਼ ਨੇ ਕਿਹਾ ਕਿ ਮੈਨੂੰ ਇਹ ਵਰ ਦਿਓ ਕਿ ਮੈਨੂੰ ਕੋਈ ਵੀ ਮਾਰ ਨਾ ਸਕੇ। ਸਭ ਤੋਂ ਵੱਧ ਤਾਕਤ ਵੀ ਮੇਰੇ ਵਿੱਚ ਹੋ ਜਾਏ। ਫਿਰ ਮੈਂ ਨਾ ਦਿਨੇ ਮਰਾਂ ਨਾ ਰਾਤ। ਨਾ ਧਰਤੀ ਤੇ ਮਰਾਂ ਨਾ ਅਕਾਸ਼ ਵਿੱਚ। ਨਾ ਅੰਦਰ ਮਰਾਂ ਨਾ ਬਾਹਰ । ਨਾ ਸਵੇਰੇ ਨਾ ਦੁਪਹਿਰੇ। ਨਾ ਕੋਈ ਪਸ਼ੂ ਪੰਛੀ ਮਾਰੇ ਅਤੇ ਨਾ ਹੀ ਹਥਿਆਰ ਨਾਲ ਮਰਾਂ। ਤਿੰਨਾਂ ਲੋਕਾਂ ਵਿੱਚ ਮੇਰਾ ਹੀ ਰਾਜ ਹੋਵੇ।

ਬੱਚਿਓ! ਸ਼ਿਵ ਜੀ ਨੇ ਸਭ ਕੁਝ ਸੁਣਿਆ ਅਤੇ ਸਹਿ ਸੁਭਾਅ ਹੀ ਕਹਿ ਦਿੱਤਾ ਕਿ ਠੀਕ ਏਸੇ ਤਰ੍ਹਾਂ ਹੋਵੇਗਾ। ਇਹ ਕਹਿ ਕੇ ਸ਼ਿਵਜੀ ਅਲੋਪ ਹੋ ਗਏ। ਹਰਨਾਖ਼ਸ਼ ਵਰ ਪ੍ਰਾਪਤ ਕਰਕੇ ਪਹਾੜਾਂ ਵਿੱਚੋਂ ਵਾਪਸ ਆ ਗਿਆ। ਜਦੋਂ ਉਹ ਆਪਣੇ ਸ਼ਹਿਰ ਵਾਪਸ ਆਇਆ ਤਾਂ ਸ਼ਹਿਰ ਦੀ ਬੁਰੀ ਹਾਲਤ ਦੇਖਕੇ ਉਸਨੂੰ ਗੁੱਸਾ ਆ ਗਿਆ। ਉਸ ਨੇ ਸਭ ਸਾਥੀਆਂ ਨੂੰ ਸੁਨੇਹੇ ਭੇਜ ਦਿੱਤੇ।

ਇਸ ਸਮੇਂ ਨਾਰਦ ਜੀ ਨੇ ਉਸਨੂੰ, ਉਹਦੀ ਇਸਤਰੀ ਕਿਆਧੂ ਤੇ ਪੁੱਤਰ ਪ੍ਰਹਿਲਾਦ ਰਿਸ਼ੀ ਆਸ਼ਰਮ ਵਿੱਚੋਂ ਲਿਆ ਕੇ ਉਹਦੇ ਹਵਾਲੇ ਕਰ ਦਿੱਤੇ ਅਤੇ ਆਖਿਆ ਕਿ ਇੰਦਰ ਇਹਨਾਂ ਨੂੰ ਇੰਦਰਪੁਰੀ ਲੈ ਚਲਿਆ ਸੀ ਪਰ ਮੇਰੇ ਕਹਿਣ ਤੇ ਉਹ ਛੱਡ ਗਿਆ। ਆਸ਼ਰਮ ਵਿੱਚ ਹੀ ਤੇਰੇ ਪੁੱਤਰ ਨੇ ਜਨਮ ਲਿਆ ਸੀ। ਹਰਨਾਖ਼ਸ਼ ਨੇ ਨਾਰਦ ਜੀ ਦਾ ਧੰਨਵਾਦ ਕੀਤਾ ਅਤੇ ਆਪਣੀ ਇਸਤਰੀ ਅਤੇ ਪੁੱਤਰ ਨੂੰ ਬੜੇ ਪਿਆਰ ਨਾਲ ਮਿਲਿਆ।

ਸਭ ਤੋਂ ਪਹਿਲਾਂ ਉਸਨੇ ਆਪਣੇ ਸ਼ਹਿਰ ਦੀ ਸੰਭਾਲ ਕੀਤੀ। ਆਪਣਾ ਰਾਜ ਪ੍ਰਬੰਧ ਠੀਕ ਕੀਤਾ। ਜਦੋਂ ਸਾਰੇ ਸਾਥੀ ਅਤੇ ਸੈਨਾ ਜੁੜ ਗਈ ਤਾਂ ਕੁਝ ਦਿਨਾਂ ਵਿੱਚ ਹੀ ਯੁੱਧ ਕਰਕੇ ਤਿੰਨਾਂ ਲੋਕਾਂ ਨੂੰ ਜਿੱਤ ਲਿਆ। ਇੰਦਰ ਲੋਕ ਵਿੱਚ ਤਾਂ ਉਸਨੇ ਦੇਵਤਿਆਂ ਦੀ ਵੀ ਚੰਗੀ ਮਾਰ ਕੁਟਾਈ ਕੀਤੀ ਅਤੇ ਆਪਣਾ ਰਾਜ ਸਥਾਪਤ ਕਰ ਲਿਆ। ਏਸੇ ਤਰ੍ਹਾਂ, ਮਾਤ ਲੋਕ, ਪਾਤਾਲ ਅਤੇ ਅਕਾਸ਼ ਸਭ ਥਾਈਂ ਆਪਣਾ ਸਿੱਕਾ ਚਲਾ ਕੇ ਇਕ ਹੋਰ ਗੱਲ ਕੀਤੀ ਕਿ ਉਸਨੇ ਲੋਕਾਂ ਨੂੰ ਭਗਵਾਨ ਦਾ ਨਾਮ ਲੈਣੋਂ ਰੋਕ ਦਿੱਤਾ ਅਤੇ ਹੁਕਮ ਕੀਤਾ ਕਿ ਸਭ ਕੁਝ ਮੈਂ ਹੀ ਹਾਂ। ਮੇਰਾ ਹੀ ਨਾਮ ਜਪੋ। ਜਿਹੜਾ ਇਸ ਹੁਕਮ ਦੀ ਉਲੰਘਣਾ ਕਰੇਗਾ, ਉਹਦੀ ਖ਼ੈਰ ਨਹੀਂ।

ਕੁਝ ਹੀ ਦਿਨਾਂ ਵਿੱਚ ਹਰਨਾਖ਼ਸ਼ ਦੀ ਬੱਲੇ ਬੱਲੇ ਹੋ ਗਈ। ਡਰਦੇ ਮਾਰੇ ਲੋਕ ਉਸਦਾ ਹੀ ਨਾਮ ਜਪਣ ਲੱਗੇ। ਪਰ ਭਗਵਾਨ ਦੇ ਰੰਗ ਵੇਖੋ ਕਿ ਉਸਦੇ ਇਸ ਗੱਲ ਦੇ ਟਾਕਰੇ ਲਈ ਪ੍ਰਹਿਲਾਦ ਨੂੰ ਪਹਿਲੇ ਹੀ ਉਸਦੇ ਘਰ ਭੇਜ ਦਿੱਤਾ ਸੀ। ਰਿਸ਼ੀ ਆਸ਼ਰਮ ਵਿੱਚ ਰਹਿ ਕੇ ਭਗਤ ਪ੍ਰਹਿਲਾਦ ਨੇ ਪ੍ਰਭੂ ਭਗਤੀ ਹੁੰਦੀ ਵੇਖੀ ਸੀ। ਸਤਿਸੰਗਾਂ ਵਿੱਚ ਬੈਠ ਕੇ ਉਸਨੇ ਪ੍ਰਭੂ-ਮਹਿਮਾ ਦੀਆਂ ਬੇਅੰਤ ਸਾਖੀਆਂ ਸੁਣੀਆਂ ਸਨ ਪਰ ਪਿਤਾ ਦੀ ਹਾਲਤ ਨੇ ਉਸਦੇ ਮਨ ਤੇ ਉਲਟਾ ਅਸਰ ਕੀਤਾ। ਆਪਣੀ ਬੁੱਧੀ ਅਨੁਸਾਰ ਉਸਨੇ ਸੋਚਿਆ ਅਤੇ ਸਮਝਿਆ। ਰਿਸ਼ੀਆਂ ਅਤੇ ਭਗਤਾਂ ਦੀ ਸੰਗਤ ਨੇ ਰੰਗ ਲੈ ਆਂਦਾ।

ਜਦੋਂ ਪ੍ਰਹਿਲਾਦ ਨੂੰ ਹਰਨਾਖਸ਼ ਨੇ ਪੜ੍ਹਨ ਵਾਸਤੇ ਆਪਣੇ ਗੁਰੂ ਦੇ ਪੁੱਤਰ ਮੁੰਡਾ ਤੇ ਅਮਰਕਾ ਕੋਲ ਭੇਜਿਆ ਤਾਂ ਉਹ ਬਹੁਤ ਖ਼ੁਸ਼ ਹੋਏ ਕਿ ਹਰਨਾਖ਼ਸ਼ ਵਰਗੇ ਬਹਾਦਰ ਦਾ ਪੁੱਤਰ ਸਾਡੇ ਕੋਲ ਪੜ੍ਹਨ ਆਇਆ ਹੈ। ਪਹਿਲੇ ਦਿਨ ਤਾਂ ਕੋਈ ਗੱਲ ਨਾ ਹੋਈ। ਦੂਜੇ ਦਿਨ ਘਰੋਂ ਫਿਰ ਪ੍ਰਹਿਲਾਦ ਪੜ੍ਹਨ ਗਿਆ। ਜਦੋਂ ਝੰਡੇ ਅਤੇ ਅਮਰਕੇ ਨੇ ਫੱਟੀ ਲਿਖ ਕੇ ਦਿੱਤੀ ਅਤੇ ਫਿਰ ਦੁਬਾਰਾ ਲਿਖਣ ਲਈ ਆਖਿਆ ਤਾਂ ਪ੍ਰਹਿਲਾਦ ਉਠ ਕੇ ਦੂਰ ਜਾ ਬੈਠਾ ਅਤੇ ਆਸ਼ਰਮ ਵਿਚੋਂ ਦੇਖੀ ਅਤੇ ਸਿੱਖੀ ਹੋਈ ਭਗਤੀ ਕਰਨ ਲਗ ਪਿਆ। ਪਹਿਲਾਂ ਤਾਂ ਕਿਸੇ ਨੇ ਉਸਦੀ ਇਸ ਮੌਜ ਵਿੱਚ ਦਖਲ ਨਾ ਦਿੱਤਾ ਪਰ ਇਕ ਦਿਨ ਉਸਤਾਦ ਨੇ ਪ੍ਰਹਿਲਾਦ ਨੂੰ ਕੋਲ ਬਿਠਾਇਆ ਅਤੇ ਛੋਟੀ ਤੇ ਲਿਖ ਦਿੱਤਾ “ਜਲੇ ਹਰਨਾਖਸ਼, ਥਲੇ ਹਰਨਾਖ਼ਸ਼।“

ਪਰ ਪਹਿਲਾਦ ਜੀ ਨੇ ਉਸਤਾਦ ਦੇ ਲਿਖੇ ਦੇ ਸਾਹਮਣੇ ਹੀ ਉਲਟ ‘ਰਾਮ ਰਾਮ” ਲਿਖਣਾ ਸ਼ੁਰੂ ਕਰ ਦਿੱਤਾ। ਸਾਰੇ ਵਿਦਿਆਰਥੀ ਉਸਤਾਦ ਦੀ ਸਿੱਖਿਆ ਅਨੁਸਾਰ ਹੀ ਪੜਦੇ ਸਨ ਪਰ ਪ੍ਰਹਿਲਾਦ ਨੂੰ ਹੋਰ ਕੁਝ ਲਿਖਦਿਆਂ ਵੇਖ ਕੇ ਸੋਡੇ ਅਤੇ ਅਮਰਕੇ ਨੂੰ ਗੁੱਸਾ ਆ ਗਿਆ। ਉਹਨਾਂ ਆਖਿਆ ਕਿ ਸਾਡੇ ਲਿਖੇ ਅਨੁਸਾਰ ਲਿਖ। ਪਹਿਲਾਂ ਤਾਂ ਪ੍ਰਹਿਲਾਦ ਜੀ ਚੁੱਪ ਰਹੇ ਪਰ ਦੋ ਕੁ ਮਿੰਟ ਬਾਅਦ ਜਦੋਂ ਫਿਰ ਫੌਂਟੀ ਅੱਗੇ ਕੀਤੀ ਤਾਂ ਉਨ੍ਹਾਂ ਫਿਰ ‘ਰਾਮ ਰਾਮ’ ਲਿਖ ਦਿੱਤਾ। ਸਖ਼ਤੀ ਨਾ ਚਲਦੀ ਵੇਖਕੇ ਉਸਤਾਦਾਂ ਫਿਰ ਕਿਹਾ ਕਿ ਇਹ ਰਾਮ ਤਾਂ ਤੇਰੇ ਪਿਤਾ ਦਾ ਵੈਰੀ ਹੈ। ਤੂੰ ਪਿਤਾ ਦੇ ਹੁਕਮ ਅਨੁਸਾਰ ਚੱਲ ਅਤੇ ਜੋ ਅਸੀਂ ਲਿਖਵਾਉਂਦੇ ਹਾਂ ਉਹੋ ਹੀ ਲਿਖ

ਪਰ ਬੱਚਿਓ! ਪ੍ਰਹਿਲਾਦ ਜੀ ਅੜ ਗਏ। ਕਹਿਣ ਲੱਗੇ ਕਿ ਮੈਂ ਰਾਮ ਨਾਮ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਲਿਖਣਾ। ਉਸਤਾਦਾਂ ਬਥੇਰੇ ਡਰਾਵੇ ਦਿੱਤੇ ਪਰ ਪ੍ਰਹਿਲਾਦ ਨਹੀਂ ਮੰਨਿਆ। ਮੁੰਡਾ ਤੇ ਅਮਰਕਾ ਨੂੰ ਗੁੱਸਾ ਆ ਗਿਆ। ਉਹ ਕਹਿਣ ਲੱਗੇ ਕਿ ਅਸੀਂ ਜੋ ਕਹਾਂਗੇ, ਤੈਨੂੰ ਮੰਨਣਾ ਪਵੇਗਾ।

ਪ੍ਰਹਿਲਾਦ ਜੀ ਕਹਿਣ ਲੱਗੇ ਕਿ ਜੇ ਮੈਨੂੰ ਮਨਾਉਣਾ ਹੈ ਤਾਂ ਮੈਨੂੰ ਰਾਮ ਰਾਮ ਲਿਖ ਦਿਓ। ਗੋਬਿੰਦ ਅਤੇ ਮੁਰਾਰੀ ਸ਼ਬਦ ਲਿਖ ਦਿਉ। ਇਹੀ ਲਿਖਾਂਗਾ। ਹੋਰ ਝੂਠ ਗੱਲਾਂ ਨਹੀਂ ਲਿਖਾਂਗਾ।

ਹਾਰ ਕੇ ਉਸਤਾਦਾਂ ਨੇ ਪ੍ਰਹਿਲਾਦ ਦੀ ਹਰਨਾਖ਼ਸ਼ ਕੋਲ ਜਾ ਸ਼ਿਕਾਇਤ ਕੀਤੀ ਕਿ ਤੁਹਾਡਾ ਪੁੱਤਰ ਹੀ ਸਾਡਾ ਕਿਹਾ ਨਾ ਮੰਨੇ ਤਾਂ ਹੋਰ ਕਿਸ ਮੰਨਣਾ ਹੈ। ਇਹ ਦੇਖਕੇ ਹਰਨਾਖ਼ਸ਼ ਨੇ ਪੁੱਤਰ ਨੂੰ ਸਮਝਾਇਆ ਕਿ ਤੇਰੇ ਤਾਏ ਨੂੰ ਮਾਰਨ ਵਾਲਾ ਇਹੀ ਰਾਮ, ਗੋਬਿੰਦ ਜਾਂ ਮੁਰਾਰੀ ਹੈ। ਪਰ ਮੈਂ ਤਾਂ ਤੇਰੇ ਤਾਏ ਦਾ ਇਹਨਾਂ ਕੋਲੋਂ ਬਦਲਾ ਲੈਣਾ ਹੈ। ਪੁੱਤਰ ਉਹੀ ਹੁੰਦਾ ਹੈ ਜੋ ਪਿਉ ਦਾ ਬਦਲਾ ਲਵੇ। ਇਸ ਲਈ ਤੂੰ ਰਾਮ ਦਾ ਨਾਮ ਲੈਣਾ ਛੱਡ ਦੇ।

ਪਰ ਪ੍ਰਹਿਲਾਦ ਨਹੀਂ ਮੰਨਿਆ। ਹਰਨਾਖ਼ਸ਼ ਨੇ ਸੂਰਜ ਚੁੱਕ ਕੇ ਡਰਾਵਾ ਦਿੱਤਾ ਅਤੇ ਗੁਰਜ ਨੂੰ ਉਲਾਰ ਕੇ ਕਿਹਾ ਕਿ ਦੱਸ ਤੇਰਾ ਰਾਮ ਕਿੱਥੇ ਹੈ ?

ਪਹਿਲਾਦ ਡਰਿਆ ਨਹੀਂ। ਉਸਨੇ ਆਖਿਆ ਕਿ ਉਹ ਜਲ, ਥਲ ਅਤੇ ਸਭ ਥਾਈਂ ਮੌਜੂਦ ਹੈ।

ਹਰਨਾਖ਼ਸ਼ ਨੇ ਪ੍ਰਹਿਲਾਦ ਨੂੰ ਮਨਾਉਣ ਦੀ ਜ਼ਿੰਮੇਵਾਰੀ ਉਹਦੀ ਮਾਤਾ ਦੀ ਲਾਈ।ਉਸਨੇ ਤਿੰਨ ਚਾਰ ਦਿਨ ਇਕ ਕੋਠੜੀ ਵਿੱਚ ਭੁੱਖਾ ਰੱਖ ਕੇ ਪ੍ਰਹਿਲਾਦ ਨੂੰ ਮਨਾਉਣ ਦਾ ਯਤਨ ਕੀਤਾ ਪਰ ਪ੍ਰਹਿਲਾਦ ਫਿਰ ਉਹੀ ਗੱਲ ਕਹੀ ਜਾਏ ਕਿ ਮੈਂ ਰਾਮ ਦਾ ਨਾਮ ਨਹੀਂ ਛੱਡਾਂਗਾ। ਮਾਤਾ ਵੀ ਹਾਰ ਗਈ। ਹਰਨਾਖ਼ਸ਼ ਨੂੰ ਬੜਾ ਗੁੱਸਾ ਆਇਆ ਉਸਨੇ ਆਖਿਆ ਕਿ ਐਸੇ ਪੁੱਤਰ ਦੀ ਮੈਨੂੰ ਲੋੜ ਨਹੀਂ ਜੋ ਮੇਰਾ ਕਿਹਾ ਨਹੀਂ ਮੰਨਦਾ।

ਬੱਚਿਓ! ਹਰਨਾਖ਼ਸ਼ ਨੇ ਪ੍ਰਹਿਲਾਦ ਨੂੰ ਉੱਚੇ ਪਹਾੜ ਤੋਂ ਥੱਲੇ ਸੁੱਟ ਦੇਣ ਦਾ ਹੁਕਮ ਦਿੱਤਾ। ਪਰ ਭਗਵਾਨ ਨੇ ਡਿੱਗਦੇ ਪ੍ਰਹਿਲਾਦ ਨੂੰ ਬੋਚ ਕੇ ਆਰਾਮ ਨਾਲ ਧਰਤੀ ਤੇ ਲਿਆ ਰੱਖਿਆ। ਫਿਰ ਹਰਨਾਖ਼ਸ਼ ਨੇ ਰੱਸੇ ਬੰਨ ਕੇ ਸਮੁੰਦਰ ਵਿੱਚ ਸੁੱਟ ਦੇਣ ਦਾ ਹੁਕਮ ਕੀਤਾ ਪਰ ਪ੍ਰਹਿਲਾਦ ਜੀ ਉਥੋਂ ਵੀ ਬਚ ਗਏ। ਫੇਰ ਅੱਗ ਵਿੱਚ ਸਾੜਨ ਦਾ ਯਤਨ ਕੀਤਾ ਪਰ ਅੱਗ ਵਿੱਚ ਹਰਨਾਖ਼ਸ਼ ਦੀ ਭੈਣ ਸੜ ਗਈ ਅਤੇ ਪ੍ਰਹਿਲਾਦ ਫਿਰ ਬਚ ਗਿਆ। ਹੁਣ ਹਰਨਾਖ਼ਸ਼ ਦੇ ਗੁੱਸੇ ਦੀ ਕੋਈ ਹੱਦ ਨਾ ਰਹੀ। ਉਸਨੇ ਥੰਮ ਤਪਾਇਆ ਪਰ ਥੰਮ ਨਾਲ ਬੰਨਣ ਤੋਂ ਪਹਿਲਾਂ ਤਲਵਾਰ ਕੱਢ ਕੇ ਪ੍ਰਹਿਲਾਦ ਨੂੰ ਮਾਰ ਦੇਣ ਦਾ ਡਰ ਦਿੱਤਾ ਅਤੇ ਕਿਹਾ ਕਿ ਦੱਸ ਤੇਰਾ ਰਾਖਾ ਕੌਣ ਹੈ ? ਕਿਸ ਦੇ ਸਹਾਰੇ ਤੂੰ ਮੇਰੇ ਨਾਲ ਟੱਕਰ ਲੈ ਰਿਹਾ ਏਂ।

ਪ੍ਰਹਿਲਾਦ ਨੇ ਕਿਹਾ ਕਿ ਮੇਰਾ ਸਹਾਰਾ ਮੇਰਾ ਰਾਮ ਹੈ। ਉਹ ਸਭ ਥਾਂ ਹੈ। ਅੱਗ, ਪਾਣੀ ਅਤੇ ਹੋਰ ਸਭ ਕੁਝ ਉਸਦੇ ਹੁਕਮ ਵਿੱਚ ਹਨ। ਉਹ ਸੱਚਾ ਭਗਵਾਨ ਸਭ ਦੇ ਵਿੱਚ ਮੌਜੂਦ ਹੈ।

ਤਲਵਾਰ ਹਰਨਾਖਸ਼ ਦੇ ਹੱਥ ਵਿੱਚ ਸੀ। ਥੰਮ ਅੱਗ ਵਾਂਗ ਲਾਲ ਸੁਰਖ ਸੀ ਕਿ ਭਗਵਾਨ ਨਰ ਸਿੰਘ ਦਾ ਰੂਪ ਬਣਾ ਕੇ, ਥੰਮ ਪਾੜ ਕੇ ਪ੍ਰਗਟ ਹੋ ਗਏ। ਹਰਨਾਖ਼ਸ਼ ਨੂੰ ਫੜ ਕੇ ਉਸਨੇ ਆਪਣੇ ਪੱਟਾਂ ਤੇ ਰੱਖ ਲਿਆ। ਸਭ ਦਿੱਤੇ ਵਰ ਨੂੰ ਮਾਰ ਦਿੱਤਾ। ਪੂਰੇ ਕੀਤੇ।ਕਿਸੇ ਵਰ ਦੀ ਭੰਗਣਾ ਨਹੀਂ ਕੀਤੀ ਅਤੇ ਦੁਸ਼ਟ ਦੋਖੀ ਹਰਨਾਖਸ਼

ਸੋ ਬੱਚਿਓ ! ਉਸ ਭਗਵਾਨ ਨੇ ਆਪਣੇ ਭਗਤ ਦੀ ਆਪ ਰੱਖਿਆ ਕੀਤੀ। ਜਿਸ ਹਿਰਦੇ ਵਿੱਚ ਭਗਵਾਨ ਦਾ ਵਾਸਾ ਹੋ ਜਾਵੇ ਉਸਨੂੰ ਕੌਣ ਮਾਰ ਸਕਦਾ ਹੈ ? ਕੋਈ ਨਹੀਂ। ਬੱਸ ਉਸ ਭਗਵਾਨ ਨੂੰ ਹਿਰਦੇ ਵਿੱਚ ਵਸਾਉਣ ਦੀ ਲੋੜ ਹੈ।

Leave a Reply