ਠੱਗੀ ਦੇ ਵੱਖੋ ਵੱਖਰੇ ਚੇਹਰੇ
Thagi de Vakho Vakhre Chehre
ਕਾਫੀ ਅਰਸਾ ਵਿਦੇਸ਼ ਰਹਿੰਦੇ ਹੋ ਚੁੱਕਾ ਸੀ ਬਸ ਕੰਮ ਵਿੱਚ ਐਸੇ ਖੁਭਿਆ ਕਿ ਦੇਸ਼ ਆਉਣ ਦਾ ਵਕਤ ਹੀ ਨਹੀਂ ਲੱਗਾ। ਬਾਕੀ ਜਦੋਂ ਬੰਦਾ ਨਵਾਂ| ਨਵਾਂ ਅਮਰੀਕਾ ਕਨੇਡਾ ਜਿਹੇ ਮੁਲਕ ਵਿੱਚ ਜਾਂਦਾ ਹੈ ਤੇ ਡਾਲਰਾਂ ਨੂੰ ਰੁਪੱਈਆਂ ਨਾਲ ਗੁਣਾ ਕਰਦਾ ਕਰਦਾ ਆਪਣੀਆਂ ਅੱਖਾਂ ਵਿੱਚ ਨਿਤ ਨਵੇਂ | ਸਪਨੇ ਰਚਾਉਂਦਾ ਹੈ। ਹੁਣ ਕੰਮ ਕਾਰ ਦੀ ਕੋਈ ਚਿੰਤਾ ਫਿਕਰ ਨਹੀਂ ਸੀ ਤਿਨ ਚਾਰ ਸਟੋਰ ਅਤੇ ਦੋ ਪੈਟਰੋਲ ਪੰਪ ਹੋਣ ਕਰਕੇ ਆਪਣੇ ਨਾਲ ਨਾਲ ਆਪਣੇ ਵਰਗੇ ਕਈ ਹੋਰ ਭਰਾਵਾਂ ਨੂੰ ਰੁਜ਼ਗਾਰ ਤੇ ਲਾਇਆ ਹੋਇਆ ਸੀ। ਪਰ ਆਪਣੀ ਮਿੱਟੀ ਦੀ ਖਿਚ ਬੰਦੇ ਨੂੰ ਕਈ ਵਾਰੀ ਬਹਿਬਲ ਕਰ ਦਿੰਦੀ ਹੈ ।ਪਿੰਡ ਦੀ ਮਹਿਕ ਅਤੇ ਪੁਰਾਣੇ ਯਾਰਾਂ ਦੋਸਤਾਂ ਭੈਣ ਭਰਾਵਾਂ ਨੂੰ ਮਿਲਣ ਦੀ ਤਾਂਘ ਨੇ ਕੁਝ ਸਮੇ ਲਈ ਦੇਸ਼ ਆਉਣਾ ਪੱਕਾ ਕਰ ਦਿੱਤਾ | ਬਾਕੀ ਦੀ ਜੁਮੇਵਾਰੀ ਸਾਂਭ ਕੇ ਮੈਂ ਟਿਕਟ ਲੈ ਕੇ ਜਹਾਜ਼ ਚੜ ਗਿਆ। ਖੈਰ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਵਲ ਵਾਪਸ ਪਰਤਦਿਆਂ | ਮੇਰੇ ਛੋਟੇ ਭਰਾ ਦਲਜੀਤ ਨੇ ਜੋ ਮੈਨੂੰ ਦਿੱਲੀ ਹਵਾਈ ਅੱਡੇ ਤੋਂ ਲੈਣ ਵਾਸਤੇ ਆਇਆ ਸੀ ਰੋਟੀ ਖਾਣ ਲਈ ਕਾਰ ਨੂੰ ਇਕ ਆਮ ਜਹੇ ਢਾਬੇ ਰੋਕ ਲਿਆ ਮੈਨੂੰ ਇਹ ਜਗਾ ਕੁਝ ਜਾਣੀ ਪਛਾਣੀ ਜਹੀ ਲੱਗੀ ਕਈ ਵਾਰੀ ਐਵੇਂ ਹੀ ਲਗਦਾ ਹੁੰਦਾ ਹੈ ਕਿ ਸ਼ਾਇਦ ਮੈਂ ਪਹਿਲਾਂ ਵੀ ਕਦੇ ਏਥੇ ਆਇਆ . ਹਾਂ।ਮੈਨੂੰ ਖਿਆਲ ਜਿਹਾ ਆਇਆ ਕਿ ਏਥੇ ਸ਼ਾਇਦ ਇਕ ਸਾਧ ਦਾ ਡੇਰਾ ਹੁੰਦਾ ਸੀ। ਗੋਲ ਪਗ ਤੇ ਚਿੱਟੇ ਚੌਲੇ ਦੀ ਸਦਕਾ ਪਿੰਡ ਦੇ ਭੋਲੇ ਭਾਲੇ ਲੋਕਾਂ ਨੇ ਇਸ ਸਾਧ ਨੂੰ ਕਰੀਬ ਦੋ ਕਨਾਲ ਜਗਾ ਦਾ ਮਾਲਕ ਬਣਾ ਦਿੱਤਾ ਸੀ।
ਰੋਟੀ ਖਾਣ ਤੋਂ ਬਾਅਦ ਜਦੋਂ ਮੈਂ ਬਿਲ ਦੇਣ ਲਈ ਕਾਉਂਟਰ ਤੇ ਗਿਆ ਤੇ ਉਥੇ ਬੈਠਾ ਹੋਇਆ ਆਦਮੀ ਜਿਸਦਾ ਚੇਹਰਾ ਮੈਨੂੰ ਜਾਣਿਆ ਪਛਾਣਿਆ . ਲੱਗਿਆ। ਬਿਲ ਦੇਣ ਤੋਂ ਬਾਅਦ ਮੈਂ ਉਸ ਨੂੰ ਪੁਛਿਆ ਕਿ ਸ਼ਾਇਦ ਅਸੀਂ ਪਹਿਲਾਂ ਵੀ ਕਿਤੇ ਮਿਲੇ ਹੋਏ ਲਗਦੇ ਹਾਂ, ਉਹ ਕਹਿਣ ਲੱਗਾ ਕਿ ਮੈਨੂੰ ਵੀ । | ਲਗ ਰਿਹਾ ਹੈ ਸ਼ਾਇਦ। ਮੈਂ ਉਸ ਦਾ ਨਾਮ ਪੁਛਿਆ ਉਹ ਕਹਿਣ ਲੱਗਾ ਚਨਣ ਸਿੰਘ ਮੈਂ ਕਿਹਾ ਚੰਨਾ! ਉਹ ਕਿਹਣ ਲੱਗਾ ਹਾਂ ਤੇ ਤੁਸੀ ਭਾਉ ਮਜੀਠੇ ਵਾਲੇ ਤੇ ਨਹੀ । ਅਸੀਂ ਦੋਨਾਂ ਨੇ ਇਕ ਦੂਜੇ ਨੂੰ ਪਛਾਣ ਲਿਆ । ਮੈਨੂੰ ਪੁਰਾਣੀਆਂ ਯਾਦਾਂ ਚੇਤੇ ਆ ਗੱਈਆਂ ਚਨਣ ਸਿੰਘ ਉਰਫ ਚੰਨਾ ਬਹੁਤ ਤੇਜ ਤਰਾਰ, ਲੋਕਾਂ ਨੂੰ ਭਰਮਾਉਣ ਵਾਲਾ ਅਤੇ ਗੱਲਾਂ ਦੀ ਖੱਟੀ ਖਾਣ ਵਾਲਾ ਆਦਮੀ ਸੀ ।ਇਸਨੇ ਸਾਰੀ ਜਿੰਦਗੀ ਵਿੱਚ ਕਦੇ ਕਿਰਤ ਨਹੀਂ ਸੀ ਕੀਤੀ। | ਬਸ ਲੋਕਾਂ ਨੂੰ ਮਰਖ ਬਣਾ ਕੇ, ਥਾਣਿਆਂ ਵਿੱਚ ਵਿਚੋਲਗੀ ਕਰਕੇ ਜਾਂ ਧਰਮ ਦੇ ਨਾਮ ਤੋਂ ਲੋਕਾਂ ਨਾਲ ਠੱਗੀ ਮਾਰਕੇ ਪ੍ਰਵਾਰ ਪਾਲਦਾ ਰਿਹਾ ਸੀ ਤੇ ਬਸ ਏਹੋ ਹੀ ਇਸ ਦਾ ਪੇਸ਼ਾ ਤੇ ਧਰਮ ਸੀ।
ਭਾਵੇਂ ਮੈਨੂੰ ਪਿੰਡ ਮੁੜਨ ਦੀ ਕਾਹਲ ਸੀ ਪਰ ਫਿਰ ਵੀ ਮੈਂ ਉਸ ਨਾਲ ਗੱਲਾਂ ਮਾਰਨ ਬੈਹ ਗਿਆ | ਘਰ ਪ੍ਰਵਾਰ ਦੀਆਂ ਗੱਲਾਂ ਤੋਂ ਬਾਅਦ ਮੈਂ ਚੰਨੇ ਨੂੰ ਪੁਛਿਆ ਕਿ ਏਥੇ ਤੇ ਸ਼ਾਮ ਸਿਹੁੰ ਸਾਧ ਦਾ ਡੇਰਾ ਹੁੰਦਾ ਸੀ ਉਸਦਾ ਕੀ ਬਣਿਆਂ। ਉਸਨੇ ਸ਼ਾਤਰੀ ਹਾਸਾ ਹਸਦੇ ਹੋਏ ਕਿਹਾ ਕਿ ਕਹਾਣੀ ਥੋੜੀ ਲੰਬੀ ਹੈ ਤੇ ਦਿਲਚਸਪ ਵੀ । ਚੰਨਾਂ ਆਪਣੇ ਮੁੰਡੇ ਨੂੰ ਕਾਉਂਟਰ ਤੇ ਬਿਠਾ ਕੇ ਸਾਨੂੰ ਪਿਛਲੇ ਪਾਸੇ ਬਣੇ ਹੋਏ ਕਮਰੇ ਵਿੱਚ ਲੈ ਗਿਆ ਤੇ ਕਹਿਣ ਲੱਗਾ ਕਿ ਏਥੇ ਅਰਾਮ ਨਾਲ ਬੈਠ ਕੇ ਗੱਲਾਂ ਕਰਦੇ ਹਾਂ । ਚੰਨੇ ਨੇ ਦਸਣਾ ਸ਼ੁਰੂ ਕੀਤਾ ਕਿ ਇਕ ਵਾਰੀ ਮੈਂ ਦਿੱਲੀ ਨੂੰ ਜਾਂਦਿਆਂ ਸ਼ਾਮ ਸਿਹੁੰ ਦੇ ਡੇਰੇ ਤੇ ਥੋੜੀ ਦੇਰ ਸੁਸਤਾਉਣ ਲਈ ਰੁਕ ਗਿਆ ਤੇ ਗੱਲਾਂ ਬਾਤਾਂ ਵਿੱਚ ਪਤਾ ਲੱਗਾ ਕਿ ਸ਼ਾਮ ਸਿਹੁੰ ਸਾਧ ਨੇ ਏਹ ਸਾਰੀ ਥਾਂ ਮੁਫਤ ਵਿੱਚ ਮਾਰੀ ਹੋਈ ਹੈ।ਮੇਰੀ ਇਸ ਜਗਾ ਵਿੱਚ ਦਿਲਚਸਪੀ ਵਧ ਗਈ । ਮੈਂ ਆਨੇ ਬਹਾਨੇ ਏਥੇ ਗੇੜੇ ਮਾਰਨ ਲਗ ਪਿਆ ਅਤੇ ਮੈਂ ਇਸ ਬਾਰੇ ਹੋਰ ਜਾਣਕਾਰੀ ਇਕਠੀ ਕਰਨ ਲਈ ਪਿੰਡ ਦੇ ਆਮ ਲੋਕਾਂ ਨਾਲ ਵੀ ਰਾਬਤਾ ਬਣਾ ਲਿਆ । ਮੈਨੂੰ ਪਤਾ ਲੱਗਾ ਕਿ ਪਹਿਲੇ ਕੁਝ ਸਾਲ ਤੇ ਪਿੰਡ ਵਾਲੇ ਇਸਦੀ ਬੜੀ ਇਜ਼ਤ ਕਰਦੇ ਸੀ ਪਰ ਹੋਲੀ-ਹੋਲੀ ਪਿੰਡ ਵਾਲਿਆ ਦਾ ਇਸ ਸਾਧ ਤੋਂ ਮੋਹ ਭੰਗ ਹੋਣ ਲਗ ਪਿਆ। ਏਹ ਸਾਧ ਬੜੀ ਮਾੜੀ ਬਿਰਤੀ ਵਾਲਾ ਸੀ ਲੋਕਾਂ ਦੀਆਂ ਧੀਆਂ ਭੈਣਾ ਤੇ . ਮਾੜੀ ਨਜ਼ਰ ਰਖਦਾ ਸੀ। ਹੁਣ ਦੋ ਚਾਰ ਨੂੰ ਛੱਡ ਕੇ ਪਿੰਡ ਵਾਲਿਆਂ ਨਾਲ ਇਸਦਾ ਕੋਈ ਵਾਹ ਵਾਸਤਾ ਨਹੀਂ ਸੀ ਬਲਕਿ ਪਿੰਡ ਵਾਲੇ ਚਾਂਹਦੇ ਸੀ ਕਿ ਕਿਸੇ ਤਰ੍ਹਾਂ ਨਾਲ ਇਹ ਸਾਧ ਏਥੋਂ ਚਲਾ ਜਾਏ।
ਮੈਂ ਸੋਚਿਆ ਚਨਣ ਸਿਹਾਂ ਤੇਰੇ ਡੰਗੇ ਨੇ ਅਜ ਤਕ ਕਦੇ ਪਾਣੀ ਨਹੀਂ ਮੰਗਿਆ! ਇਸ ਸਾਧ ਦਾ ਵੀ ਕਲਿਆਣ ਕਰਨਾ ਚਾਹੀਦਾ ਹੈ।ਬਸ ਉਸ ਦਿਨ ਤੋਂ ਧਾਰ ਲਿਆ ਕਿ ਏਹ ਜਗਾ ਹੁਣ ਚਨਣ ਸਿਹੁੰ ਦੀ ਹੋ ਕੇ ਹੀ ਰਹੇਗੀ । ਹੁਣ ਮੈਂ ਸਾਧ ਵਾਸਤੇ ਕੋਈ ਨਾਂ ਕੋਈ ਵਸਤੂ ਜਿਵੇਂ ਕਿ ਕਪੜੇ, ਕੋਈ ਫਲ, ਮਿਲਟਰੀ ਕੰਟੀਨ ਦੀ ਸ਼ਰਾਬ ਅਤੇ ਕਦੇ-ਕਦੇ ਕੁਝ ਨਕਦ ਮਾਇਆ ਵੀ ਲਿਆਉਣ ਲਗ ਪਿਆ।ਹੋਲੀ ਹੋਲੀ ਸਾਧ ਸ਼ਾਮ ਸਿਹੁੰ ਮਾਨਸਿਕ ਤੋਰ ਤੇ ਮੇਰੇ ਕਬਜੇ ਵਿੱਚ ਆ ਚੁੱਕਾ ਸੀ ।ਇਕ ਦਿਨ ਮੈਨੂੰ ਇਹ ਵੀ ਪਤਾ ਲੱਗਾ ਇਸ ਸਾਧ ਕੋਲ ਕਿਸੇ ਜੀਤੋ ਨਾਮ ਦੀ ਗਲਤ ਔਰਤ ਦਾ ਆਉਣ ਜਾਣ ਵੀ ਹੈ । ਉਸਦੀ ਇਸ ਗਲਤ ਹਰਕਤ ਨੂੰ ਇਕ ਦਿਨ ਮੈਂ ਚੁਪ ਚਪੀਤੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਤਾਕਿ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹਥਿਆਰ ਦੇ ਤੌਰ ਤੇ ਇਸਤਿਮਾਲ ਕੀਤਾ ਜਾ ਸਕੇ। ਇਸ ਗਲ ਦਾ ਇਲਮ ਸਾਧ ਨੂੰ ਬਿਲਕੁਲ ਨਾਂ ਹੋ ਸਕਿਆ। ਹੁਣ ਸਾਧ ਸ਼ਾਮ ਸਿਹੁੰ ਤਕਰੀਬਨ ਮੇਰੀ ਹਰ ਗਲ ਨਾਲ ਸਹਿਮਤ ਹੁੰਦਾ ਸੀ।
ਇਕ ਦਿਨ ਮੈਂ ਮੌਕਾ ਤਾੜ ਕੇ ਉਸਨੂੰ ਕਿਹਾ ਕਿ ਬਾਬਾ ਜੀ ਕਿਉਂ ਨਾਂ ਆਪਾਂ ਇਸ ਡੇਰੇ ਨੂੰ ਵੱਡਾ ਬਣਾਈਏ ਤੁਹਾਡੇ ਨਾਮ ਦਾ ਇਕ ਵੱਡਾ ਸਾਰਾ ਬੋਰਡ ਲਾਵਾਂਗੇ, ਤਿਨ ਚਾਰ ਏ ਸੀ ਕਮਰੇ ਵਿਦੇਸ਼ ਆਉਂਦੇ ਜਾਂਦੇ ਐਨ ਆਰ ਆਈ ਲੋਕਾਂ ਲਈ ਤੇ ਕੁਝ ਹੋਰ ਕਮਰੇ ਇਕ ਲੰਗਰ ਹਾਲ ਆਉਂਦੇ ਜਾਂਦੇ ਲੋਕ ਏਥੇ ਰੁਕ ਕੇ ਜਾਇਆ ਕਰਨਗੇ ਚੜ੍ਹਾਵਾ ਵੀ ਚੜ੍ਹਾਇਆ ਕਰਨਗੇ ਜਿਸ ਨਾਲ ਜਿੰਦਗੀ ਮੌਜਾਂ ਨਾਲ ਕਟੇਗੀ। ਮੈਂ ਉਸਨੂੰ ਕਿਸੇ ਹੋਰ ਅਲੀਸ਼ਾਂਨ ਡੇਰੇ ਦੀਆਂ ਖਿਚੀਆਂ ਹੋਈਆਂ ਤਸਵੀਰਾਂ ਵਖਾ ਕੇ ਕਿਹਾ ਕਿ ਘਟੋ ਘਟ ਏਹੋ ਜਿਹਾ ਤੇ ਬਣਾ ਹੀ ਲਵਾਂਗੇ। ਸ਼ਾਮ ਸਿਹੁੰ ਕਹਿਣ ਲੱਗਾ ਚਾਂਹਦਾ ਤੇ ਮੈਂ ਵੀ ਹਾਂ ਪਰ ਏਨੀ ਮਾਇਆ ਦਾ ਬੰਦੋਬਸਤ ਕਿਵੇਂ ਹੋਇਗਾ ਮੈਂ ਕਿਹਾ ਇਸ ਗਲ ਦੀ ਤੁਸੀਂ ਚਿੰਤਾ ਨਾ ਕਰੋ ਸਭ ਹੋ ਜਾਏਗਾ। ਏਥੇ ਕੀਤੇ ਗਏ ਖਰਚ ਦੀ ਵਜ਼ਾ ਕਰਕੇ ਹੁਣ ਮੇਰੇ ਕੋਲ ਜਮਾਂ ਪੂੰਜੀ ਵੀ ਲਗਭਗ ਖਤਮ ਹੋ ਚੁੱਕੀ ਸੀ ਆਪਣੀਆਂ ਅਤੇ ਆਪਣੇ ਪ੍ਰਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਮੈਂ ਹੋਰ ਪਾਸੇ ਵੀ ਹੱਥ ਪੈਰ ਮਾਰ ਰਿਹਾ ਸੀ ਜਿਸ ਕਰਕੇ ਕੁਝ ਚਿਰ ਮੈਂ ਸਾਧ ਸ਼ਾਮ ਸਿਹੁੰ ਕੋਲ ਨਾਂ ਆ ਸਕਿਆ।
ਜਦੋਂ ਬੰਦੇ ਨੂੰ ਦਿਨੇ ਵੀ ਸੁਪਨੇ ਆਉਣੇ ਸ਼ੁਰੂ ਹੋ ਜਾਣ ਤੇ ਉਸ ਦੀ ਬੇਚੈਨੀ ਵਧ ਜਾਂਦੀ ਹੈ |ਸਾਧ ਸ਼ਾਮ ਸਿਹੁੰ ਨੂੰ ਮਹਿਲ ਨੁਮਾ ਡੇਰੇ ਦੇ ਸੁਪਨੇ ਤੰਗ ਕਰਨ ਲਗ ਪਏ ਤੇ ਮੈਨੂੰ ਮਿਲਣ ਲਈ ਉਸ ਦੀ ਤੜਫ ਵਧ ਗਈ ਕਾਫੀ ਦਿਨਾਂ ਬਾਅਦ ਜਦੋਂ ਮੈਂ ਸਾਧ ਦੇ ਡੇਰੇ ਗਿਆ ਤੇ ਮੈਨੂੰ ਉਹ ਕਹਿਣ ਲੱਗਾ ਕਿ ਚਨਣ ਸਿਹਾਂ ਕੁਝ ਕਰੇਂਗਾ ਵੀ ਕਿ ਬਸ ਐਵੇਂ ਸੁਪਨੇ ਵਖਾ ਕੇ ਹੀ ਦੁਨੀਆ ਤੋਂ ਤੋਰ ਦਵੇਂਗਾ ਮੈਂ ਮਨ ਵਿੱਚ ਸੋਚਿਆ ਕਿ ਚੋਣਾਂ ਤੇ ਏਦਾਂ ਹੀ ਹੈ, ਮੈਂ ਆ ਕਿ ਲੋਹਾ ਹੁਣ ਗਰਮ ਹੈ ਬਸ ਸਟ ਮਾਰਨ ਦੀ ਲੋੜ ਹੈ। ਮੈਂ ਕਿਹਾ ਬਾਬਾ ਜੀ ਕੁਝ ਜਰੂਰੀ ਕੰਮ ਵਿੱਚ ਫਸਿਆ ਸੀ ਹੁਣ ਵੇਹਲਾ ਹੋ । ਗਿਆ ਹਾਂ ਛੇਤੀ ਹੀ ਸ਼ੁਰੂ ਕਰ ਦਿਆਂਗੇ ਪਹਿਲਾ ਕੰਮ ਤੇ ਸਾਨੂੰ ਏਹ ਕਰਨਾ ਪਵੇਗਾ ਇਸ ਇਮਾਰਤ ਨੂੰ ਢਾਹੁਣਾ ਪਵੇਗਾ ਅਤੇ ਸਾਰੀ ਜ ਦੀ ਪੈਮਾਇਸ਼ ਕਰਕੇ ਕਿਸੇ ਚੰਗੇ ਨਕਸ਼ੇ ਬਣਾਉਣ ਵਾਲੇ ਕੋਲੋ ਨਕਸ਼ਾ ਤਿਆਰ ਕਰਵਾਂਦੇ ਹਾਂ । ਸਾਧ ਕਹਿਣ ਲੱਗਾ ਕਿ ਰਹਾਂਗੇ ਕਿੱਥੇ ਮੈਂ ਕਿਹਾ ਕਿ ਤੁਹਾਡੇ ਵਾਸਤੇ ਇਕ ਵਧੀਆ ਜਹੀ ਕੁਟੀਆ ਬਣਵਾ ਦਿੰਦਾ ਹਾਂ ਗਰਮੀ ਦਾ ਮੌਸਮ ਹੈ ਤੁਹਾਨੂੰ ਕੋਈ ਤਕਲੀਫ ਨਹੀਂ ਹੋਣ ਲੱਗੀ। ਉਹ ਇਸ ਗਲ ਲਈ ਰਾਜੀ ਹੋ ਗਿਆ, ਦੂਜੇ ਪਾਸੇ ਮੈਂ ਇਮਾਤਰ ਢਾਹੁਣ ਵਾਲੇ ਠੇਕੇਦਾਰ ਨਾਲ ਇਮਾਰਤ ਦੀ ਕੀਮਤ ਢਾਈ ਲੱਖ ਤੈਅ ਕਰਕੇ ਢਾਹੁਣ ਲਈ ਪੰਜਾਹ ਹਜ਼ਾਰ ਰੁਪਏ ਪੇਸ਼ਗੀ ਲੈ ਲਏ। ਬਾਕੀ ਦਾ ਦੋ ਲੱਖ ਜਿਸ ਦਿਨ ਕੰਮ ਸ਼ੁਰੂ ਹੋਵੇਗਾ ਠੇਕੇਦਾਰ ਨੇ ਦੇਣੇ ਕਰ ਲਏ। ਡੇਰੇ ਵਾਲੀ ਥਾਂ ਦੇ ਪਿਛਲੇ ਪਾਸੇ ਮੈਂ ਉਸਨੂੰ ਇਕ ਝੁੱਗੀ ਨੁਮਾ ਕੁਟੀਆ ਬਣਵਾ ਦਿੱਤੀ ਤੇ ਸਾਧ ਦਾ ਬੋਰੀ ਬਿਸਤਰਾ ਓਥੇ ਲਵਾ ਦਿੱਤਾ। ਪੰਜਾਹ ਹਜਾਰ ਤੇ ਮੇਰੀ ਜੇਬ ਵਿੱਚ ਹੀ ਸੀ ਠੇਕੇਦਾਰ ਨੇ ਇਮਾਰਤ ਢਾਹਣੀ ਸ਼ੁਰੂ ਕਰ ਦਿੱਤੀ ਅਤੇ ਨਾਲ ਹੀ ਮੈਨੂੰ ਬਕਾਇਆ ਦੋ ਲੱਖ ਰੁਪਏ ਵੀ ਦੇ ਦਿੱਤੇ। ਮੈਂ ਜਦੋਂ ਵੀ ਸਾਧ ਕੋਲ ਆਉਣਾ ਕੋਈ ਵਧੀਆ ਫਲ ਫਰੂਟ ਲੈ ਆਉਣਾ ।
ਪਿੰਡ ਵਾਲਿਆਂ ਨਾਲ ਵਿਗਣ ਕਰਕੇ ਜਿੱਥੇ ਸਾਧ ਨੂੰ ਵਧੀਆ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਹੁਣ ਵਧੀਆ ਖਾਣ ਪੀਣ ਨੂੰ ਮਿਲਣ ਲਗ ਪਿਆ ਸੀ, ਸਾਧ ਦੀਆਂ ਬਾਛਾਂ ਖਿੜ ਗਈਆਂ ਸਨ। ਏਧਰ ਲਗੂ ਭਗੂ ਮਹੀਨੇ ਸਵਾ ਨਹੀਂ ਸੀ ਹੁੰਦੀ ਹੁਣ ਵਧੀਆ ਖਾਣ ਪੀਣ ਨੂੰ ਮਿਲਣ ਲਗ ਪਿਆ ਸੀ, ਸਾਧ ਦੀਆਂ ਬਾਛਾਂ ਖਿੜ ਗਈਆਂ ਸਨ। ਏਧਰ ਲਗੂ ਭਗੂ ਮਹੀਨੇ ਸਵਾ ਮਹੀਨੇ ਵਿੱਚ ਠੇਕੇਦਾਰ ਨੇ ਇਮਾਰਤ ਨੂੰ ਰੜੇ ਮਦਾਨ ਵਿੱਚ ਬਦਲ ਦਿੱਤਾ। ਮੈਂ ਫੇਰ ਕਝ ਆਉਣਾ ਜਾਣਾ ਘਟਾ ਦਿੱਤਾ ਏਸੇ ਤਰਾਂ ਕਰੀਬ ਢਾਈ ਮਹੀਨੇ ਲੰਘ ਗਏ। ਇਕ ਦਿਨ ਸਾਧ ਮੈਨੂੰ ਕਹਿਣ ਲੱਗਾ ਕਿ ਚਨਣ ਸਿਹਾਂ ਹੁਣ ਬਨਾਉਣਾ ਕਦੋਂ ਸ਼ੁਰੂ ਕਰਨਾਂ ਹੈ ਮੈਂ ਕਿਹਾ ਬਾਬਾ ਜੀ ਨਕਸ਼ਾ ਬਣਨੇ ਦਿਤਾ ਹੈ ਬਸ ਪਾਸ ਹੋ ਜਾਏ ਆਪਣਾ ਕੰਮ ਤੇ ਸ਼ੁਰੂ ਹੀ ਹੈ। ਦੋ ਕੁ ਦਿਨਾਂ ਬਾਅਦ ਮੈਂ ਕੁਝ ਕਾਗਜ਼ ਲੈ ਕੇ ਸਾਧ ਕੋਲ ਪਹੁੰਚਿਆ ਤੇ ਕਿਹਾ ਕਿ ਬਾਬਾ ਜੀ ਏਹ ਨਕਸ਼ਾ, ਬਿਜਲੀ ਕੁਨੈਕਸ਼ਨ ਤੇ ਹੋਰ ਨਿੱਕਸੁਕ ਬਾਰੇ ਕਾਗਜ਼ ਹਨ ਤੁਸੀ ਆਪਣੇ ਦਸਤਖਤ ਕਰੋ ਬਸ ਪਰਸੋਂ ਤੋਂ ਕਮ ਚਾਲੂ ਸਮਝੋ। ਇਹਨਾਂ ਕਾਗਜ਼ਾਂ ਵਿੱਚ ਇਕ ਵਸੀਅਤ ਅਤੇ ਮੁਖਤਿਆਰ ਨਾਮਾ ਵੀ ਮੈਂ ਦਸਤਖਤ ਕਰਵਾ ਲਿਆ ਸੀ। ਡੇਰਾ ਨਾਂ ਬਣਨਾ ਸੀ ਤੇ ਨਾਂ ਕਿਸੇ ਨੇ ਬਨਾਉਣਾ ਸੀ ਜਿਉਂ ਜਿਉਂ ਸਮਾਂ ਲੰਘਦਾ ਗਿਆ ਸਾਧ ਦਾ ਸਬਰ ਵੀ ਟੁਟਣ ਲਗ ਪਿਆ।ਇਕ ਦਿਨ ਮੈਂ ਓਥੇ ਲੱਗਾ ਪਾਣੀ ਦਾ ਨਲਕਾ ਵੀ ਪੁਟਵਾ । ਦਿੱਤਾ ਤੇ ਕਿਹਾ ਕਿ ਏਥੇ ਵੱਡਾ ਬੋਰ ਕਰਾਉਣਾ ਹੈ । ਸਾਧ ਨੂੰ ਨਹਾਉਣ ਦੀ ਤੰਗੀ ਤੇ ਹੈ ਹੀ ਸੀ ਨਾਲ ਉਸਨੂੰ ਪੀਣ ਵਾਲਾ ਪਾਣੀ ਆਪ ਭਰ ਕੇ ਲਿਆਉਣਾ ਦੁਖੀ ਕਰਨ ਲਗ ਪਿਆ।
ਹੁਣ ਉਹ ਮੈਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪਿਆ। ਜਿਸ ਬਦਚਲਣ ਔਰਤ ਜੀਤੋ ਦਾ ਸਾਧ ਪਾਸ ਆਉਣ ਸੀ ਇਕ ਦਿਨ ਮੈਂ ਉਸ ਨੂੰ ਲੱਭ ਕੇ ਮੇਰੇ ਵਲੋਂ ਖਿਚੀਆਂ ਤਸਵੀਰਾਂ ਵਖਾ ਕੇ ਕਿਹਾ ਕਿ ਜੇ ਮੇਰੇ ਆਖੇ ਮੁਤਾਬਕ ਨਾਂ ਚੱਲੀ ਤੇ ਏਹਨਾਂ ਤਸਵੀਰਾਂ ਦੇ ਵੱਡੇ ਇਸ਼ੜਿਰ ਬਣਾ ਕੇ ਸਾਰੇ ਇਲਾਕੇ ਵਿੱਚ ਵੰਡ ਦਿਆਂਗਾ ਤੇ ਜੇ ਮੇਰੇ ਆਖੇ ਲੱਗੇਗੀ ਤੇ ਤੈਨੂੰ , ਪੰਜਾਹ ਹਜ਼ਾਰ ਰੁਪੱਈਆ ਨਕਦ ਵੀ ਦਵਾਂਗਾ ਤੇ ਤੇਰੇ ਖਿਲਾਫ ਕੋਈ ਕਾਰਵਾਈ ਵੀ ਨਹੀਂ ਕਰਾਂਗਾ। ਪਹਿਲਾਂ ਤੇ ਉਸਨੇ ਮੈਨੂੰ ਅੱਖਾਂ ਵਖਾਈਆਂ ਪਰ ਲਾਲਚ ਵਿੱਚ ਆ ਕੇ ਛੇਤੀ ਹੀ ਮਨ ਗਈ ਤੇ ਕਹਿਣ ਲੱਗੀ ਕਿ ਮੈਨੂੰ ਕੀ ਕਰਨਾਂ ਹੋਵੇਗਾ। ਮੈਂ ਉਸ ਨੂੰ ਸਾਰੀ ਸਕੀਮ ਸਮਝਾ ਦਿੱਤੀ ਅਤੇ ਉਹ ਏਹ ਸਭ ਕਰਨ ਲਈ ਰਾਜ਼ੀ ਹੋ ਗਈ। ਇਕ ਦਿਨ ਮੈਂ ਪਿੰਡ ਵਾਲਿਆਂ ਨੂੰ ਮਿਲ ਕੇ ਕਿਹਾ ਕਿ ਸਾਧ ਸ਼ਾਮ ਸਿਹੁੰ ਬੜੀ ਮਾੜੀ ਬਿਰਤੀ ਦਾ ਬੰਦਾ। ਹੈ ਇਸ ਗਲ ਦਾ ਪਤਾ ਮੈਨੂੰ ਹੁਣੇ ਹੀ ਲੱਗਾ ਹੈ ਸ਼ਾਇਦ ਤੁਸੀ ਤੇ ਇਸ ਬਾਰੇ ਕਾਫੀ ਪਹਿਲਾਂ ਤੋਂ ਹੀ ਜਾਣਦੇ ਹੋ। ਪਿੰਡ ਵਾਲੇ ਕਹਿਣ ਲੱਗੇ ਜਾਣਦੇ ਤੇ ਹੈਗੇ ਸੀ ਪਰ ਕਿਉਂਕਿ ਅਸੀਂ ਆਪ ਆਪਣੇ ਹੱਥੀ ਇਸ ਜਗਾ ਨੂੰ ਸਾਧ ਦੇ ਨਾਮ ਬੈਨਾਮਾਂ ਕਰਕੇ ਦਿੱਤੀ ਹੁਣ ਸਾਡੀ ਕੋਈ ਵਾਹ ਨਹੀਂ ਚਲਦੀ ਅਤੇ ਨਾਂ ਹੀ ਕੋਈ ।
ਹੈ। ਇਸ ਕਰਕੇ ਲਗ ਭਗ ਸਾਡੇ ਸਾਰੇ ਪਿੰਡ ਨੇ ਹੀ ਸਾਧ ਦਾ ਤੇ ਡੇਰੇ ਦਾ ਬਾਈਕਾਟ ਕੀਤਾ ਹੋਇਆ ਹੈ ਅਤੇ ਇਕ ਦੋ ਬੰਦਿਆਂ ਨੂੰ ਛੱਡ ਕੇ ਸਾਡੇ ਪਿੰਡੋ ਕੋਈ ਵੀ ਉਸਦੇ ਡੇਰੇ ਤੇ ਨਹੀਂ ਆਉਂਦਾ ਜਾਂਦਾ। ਉਹ ਮੈਨੂੰ ਕਹਿਣ ਲੱਗੇ ਕਿ ਤੁਹਾਡਾ ਤੇ ਸ਼ਹਿਰ ਵਿੱਚ ਅਫਸਰ ਲੋਕਾਂ ਨਾਲ ਵਾਹ ਪੈਂਦਾ ਹੋਏਗਾ ਜੇ ਤੁਸੀ ਕੁਝ ਕਰ ਸਕੋ ਤੇ ਅਸੀਂ ਹਰ ਤਰ੍ਹਾਂ ਨਾਲ ਤੁਹਾਡਾ ਸਾਥ ਦਿਆਂਗੇ।
ਣੀ ਬਣਾਈ ਹੋਈ ਸਕੀਮ ਮੁਤਾਬਕ ਸ਼ਾਮ ਦੇ ਹਨੇਰੇ ਜਿਹੇ ਜੀਤੋ ਨੂੰ ਸਾਧ ਸ਼ਾਂਮ ਹੀ ਦੇ ਡੇਰੇ ਕਟੀਆ ਵਿੱਚ ਭੇਜ ਦਿੱਤਾ । ਸਾਂਡ ਆਸ਼ਰਮ ਦਾ ਸਰਕਾਰੀ ਸ਼ਾਨ ਮੇਰੇ ਵਲੋਂ ਦਿੱਤੇ ਫਰੂਟ ਤੇ ਮੇਵੇ ਖਾ ਕੇ ਫਿਟਿਆ ਹੋਇਆ ਹੋਣੀ ਤੋਂ ਅਨਜਾਣ ਆਪਣੀ ਖੇਡ ਵਿੱਚ ਮਸਤ ਹੋ ਗਿਆ। ਏਨੇ ਨੂੰ ਮੈਂ ਪਿੰਡ ਤੋਂ ਕਾਫੀ ਸਾਰੇ ਲੋਕ ਲੈਕੇ ਕੁਟੀਆ ਨੂੰ ਘੇਰਾ ਪਾ ਲਿਆ ਮੇਰੀ ਦੱਸੀ ਹੋਈ ਸਕੀਮ ਮੁਤਾਬਕ ਬੈਟਰੀ ਦੀ ਰੋਸ਼ਨੀ ਪੈਂਦਿਆਂ ਸਾਰ ਹੀ ਜੀਤੋ ਨੇ ਬਚਾਉ ਬਚਾਉ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪੁਲੀਸ ਨੂੰ ਮੈਂ ਪਹਿਲਾਂ ਹੀ ਗੰਢ ਚੁੱਕਾ ਸੀ । ਅਸੀਂ ਸਾਰਿਆਂ ਨੇ ਰਲ਼ ਕੇ ਸਾਧ ਤੇ ਜੀਤੋ ਨੂੰ ਅਧਨੰਗੀ ਹਾਲਤ ਵਿੱਚ ਬਾਹਰ ਖਿੱਚ ਲਿਆ। ਪੁਲੀਸ ਵੀ ਮੋਕੇ ਤੇ ਪਹੁੰਚ ਗਈ ਜੀਤੋ ਨੇ ਆਪਣਾ ਬਿਆਨ ਲਿਖਵਾ ਦਿੱਤਾ ਕਿ ਮੈਂ ਸ਼ਰਧਾ ਵਸ ਬਾਬੇ ਨੂੰ ਲੰਗਰ ਪ੍ਰਸ਼ਾਦਾ ਦੇਣ ਆਈ ਸੀ ਤੇ ਇਸ ਨੇ ਮੇਰੇ ਨਾਲ ਏਹ ਕਰਤੂਤ ਕਰ ਦਿੱਤੀ। ਸਾਧ ਡੋਰ ਭੌਰਾ ਵੇਖੇ ਕਿ ਇਹ ਕੀ ਬਣਿਆਂ! ਜਿਸ ਹਾਲਤ ਵਿੱਚ ਉਸ ਨੂੰ ਫੜਿਆ ਸੀ ਮੁਕਰ ਵੀ ਨਹੀਂ ਸੀ ਸਕਦਾ | ਪੁਲਸ ਮੇਰੀ ਪਹਿਲਾਂ ਹੀ ਬੰਨੀ ਹੋਈ ਸੀ ਸੋ ਪੁਲਸ ਨੇ ਸਾਧ ਨੂੰ ਥਾਣੇ ਲਿਆਕੇ ਬਲਾਤਕਾਰ ਦਾ ਕੇਸ ਪਾਕੇ ਜ਼ੇਲ ਭੇਜ ਦਿੱਤਾ।
ਪਿੰਡ ਵਾਲੇ ਤੇ ਪਹਿਲਾਂ ਹੀ ਉਸ ਤੋਂ ਅੱਕੇ ਹੋਏ ਸੀ ਸੋ ਉਨ੍ਹਾਂ ਦੇ ਸਾਧ ਦੇ ਖਿਲਾਫ ਠੋਕ ਕੇ ਗਵਾਹੀਆਂ ਦਿੱਤੀਆਂ। ਸਾਧ ਨੂੰ ਸਤ ਸਾਲ ਦੀ ਬਾ ਮੁਸ਼ਕਤ ਕੈਦ ਹੋ ਗਈ । ਇਕ ਤੇ ਵੇਹਲੜ ਬੰਦਾ ਜਿਸ ਨੇ ਸਾਰੀ ਜਿੰਦਗੀ ਕੋਈ ਕੰਮ ਨਾਂ ਕੀਤਾ ਹੋਵੇ ਜ਼ੇਲ ਵਿੱਚ ਕੰਮ ਕਰਨਾ ਕੇਹੜਾ ਸੌਖਾ ਸੀ। ਸਾਧ ਬੀਮਾਰ ਰਹਿਣ ਲਗ ਪਿਆ ਚਾਰ ਕੁ ਸਾਲਾਂ ਬਾਅਦ ਕਿਸੇ ਗੰਭੀਰ ਬੀਮਾਰੀ ਨਾਲ ਜ਼ੇਲ ਵਿੱਚ ਹੀ ਸਾਧ ਦੀ ਮੌਤ ਹੋ ਗਈ। ਜਗ੍ਹਾ ਦਾ ਮੁਖਤਿਆਰ ਨਾਮਾਂ ਤੇ ਵਸੀਅਤ ਤੇ ਮੈਂ ਪਹਿਲਾਂ ਹੀ ਆਪਣੇ ਨਾਮ ਲੈ ਚੁੱਕਾ ਸੀ । ਸੋ ਇਸ ਜਗਾ ਦਾ ਮਾਲਕ ਹੁਣ ਮੈਂ ਹਾਂ ਬਸ ਗੁਜਾਰਾ ਚੱਲੀ ਜਾਂਦਾ ਹੈ । ਹੁਣ ਹੋਰ ਕੋਈ ਨਸ ਭਜ ਨਹੀ ਕਰਨੀ ਪੈਂਦੀ ਜਿੰਦਗੀ ਠੀਕ ਚਲੀ ਜਾ ਰਹੀ ਹੈ ਬਸ ਇਕੋ ਗਲ ਦਾ ਰੰਜ਼ ਹੈ ਇਸ ਸਭ ਵਾਸਤੇ ਜਿੰਨੀ ਮੈਂ ਮੇਹਨਤ ਕੀਤੀ ਹੈ । ਬੱਚਿਆਂ ਵਲੋਂ ਸਾਥ ਨਹੀਂ ਮਿਲਿਆ। ਵੱਡਾ ਮੁੰਡਾ ਨਸ਼ਿਆਂ ਵਿੱਚ ਗਰਕ ਹੋਇਆ ਪਇਆ ਹੈ ਢਾਬੇ ਤੋਂ ਪੈਸੇ ਚੁਕ ਕੇ ਆਪਣੇ ਨਸ਼ਿਆਂ ਦਾ ਭੁਸ ਪੂਰਾ ਕਰਨ ਲਈ ਰੋੜ ਛਡਦਾ ਹੈ ਜੇ ਕੁਝ ਕਹਿੰਦਾ ਹਾਂ ਤੇ ਹੱਥੀਂ ਪੈਂਦਾ ਹੈ । ਛੋਟਾ ਓਦਾਂ ਹੀ ਪੋਲੀਉ ਦਾ ਮਾਰਿਆ ਕੁਝ ਕਰਨ ਯੋਗਾ ਨਹੀ ਸਵਾਏ ਢਾਬੇ ਦੇ ਗੱਲੇ ਤੇ ਬਹਿਣ ਦੇ ਤੁਸੀ ਪੁਰਾਣੇ ਬੇਲੀ ਸੌ ਤਾਂ ਤੁਹਾਡੇ ਨਾਲ ਸਭ ਦੁਖ ਸੁਖ ਸਾਂਝਾ ਕਰ ਲਿਆ ਹੈ ।
ਚਨਣ ਸਿਹੁੰ ਦੀਆਂ ਗੱਲਾਂ ਸੁਣਦਿਆਂ ਕਾਫੀ ਸਮਾਂ ਲੰਘ ਗਿਆ | ਅਸੀਂ ਤੁਰਨ ਲੱਗੇ ਤੇ ਚੰਨਾਂ ਕਹਿਣ ਲੱਗੀ ਕਿ ਰੋਟੀ ਦੇ ਪੈਸੇ ਤੁਸੀਂ ਰਹਿਣ ਦੇਣੇ ਸੀ । ਮੈਂ ਕਿਹਾ ਕਿ ਰੋਟੀ ਕਿਤਿਉਂ ਵੀ ਖਾਦੇ ਪੈਸੇ ਤੇ ਦੇਣੇ ਹੀ ਸੀ ਚਲ ਕੋਈ ਗਲ ਨਹੀਂ ਮੈਂ ਮਨ ਵਿੱਚ ਸੋਚਿਆਂ ਤੇਰੀ ਪਾਪ ਦੀ ਕਮਾਈ ਵਿੱਚ ਮੈਂ । ਕਿਉਂ ਹਿੱਸੇਦਾਰ ਬਣਾਂ। ਸੋ ਅਸੀਂ ਆਪਣੀ ਮੰਜ਼ਿਲ ਵਲ ਤੁਰ ਪਏ ਮੇਰੇ ਨਾਲ ਬੈਠੇ ਮੇਰੇ ਛੋਟੇ ਵੀਰ ਦਲਜੀਤ ਨੇ ਮੈਨੂੰ ਸਵਾਲ ਕੀਤਾ ਕਿ ਭਾਜੀ ਚਨਣ ਸਿਹੁੰ ਨੇ ਠੀਕ ਕੀਤਾ ਨਾਂ? ਮੈਂ ਕਿਹਾ ਕਿ ਨਹੀਂ ਦੋਨੇ ਹੀ ਗਲਤ ਸਨ। ਉਸ ਡੇਰੇ ਵਾਲੀ ਥਾਂ ਨੂੰ ਸਾਧ ਕੋਲੋਂ ਖਾਲੀ ਕਰਵਾ ਕੇ ਕਿਸੇ ਸਕੂਲ ਜਾਂ ਹਸਪਤਾਲ ਨੂੰ ਦੇ ਦੇਣੀ ਚਾਹੀਦੀ ਸੀ। ਦਲਜੀਤ ਸਿਹਾਂ ਜ਼ਹਿਰ ਬੀਜਿਆਂ ਜ਼ਹਿਰ ਹੀ ਪੈਦਾ ਹੁੰਦਾ ਹੈ । ਏਸੇ ਵਾਸਤੇ ਚੰਨਣ ਸਿਹੁੰ ਅੱਜ ਬਚਿਆਂ ਤੋਂ । ਦੁਖੀ ਹੈ। ਹੈਨ ਤੇ ਦੋਨੋ ਹੀ ਠੱ ਸਿਰਫ ਚੇਹਰੇ ਹੀ ਵੱਖੋ ਵੱਖਰੇ ਹਨ।ਹੁਣ ਸਾਡੀਆਂ ਗਲਾਂ ਵਿੱਚ ਚੁਪ ਛਾ ਗਈ ਸੀ॥