Punjabi Moral Story for Kids “Piyasa Kowa ”, “ਪਿਆਸਾ ਕਾਂ” for Class 9, Class 10 and Class 12 PSEB.

ਪਿਆਸਾ ਕਾਂ

Piyasa Kowa 

ਜੂਨ ਦਾ ਮਹੀਨਾ ਸੀ | ਗਰਮੀ ਆਪਣੇ ਪੂਰੇ ਜੋਬਨ ‘ਤੇ ਸੀ | ਗਰਮ ਹਵਾ ਅੱਗ ਦੇ ਦਰਿਆ ਵਾਂਗ ਵਗ ਰਹੀ ਸੀ ਦੁਪਹਿਰ ਦਾ ਸਮਾਂਸੀ ਤੇ ਹਰ ਪਾਸੇ ਕਰਫਿਊਵਾਂਗ ਖਾਮੋਸ਼ੀ ਦਾ ਆਲਮ ਸੀ | ਅਸਮਾਨ ਵੱਲ ਝਾਕਦਿਆਂਪੰਛੀ ਵੀ ਟਾਵਾਂ-ਟਾਵਾਂ ਹੀ ਨਜ਼ਰ ਆ ਰਿਹਾ ਸੀ | ਸ਼ਿੱਦਤ ਦੀ ਇਸ ਗਰਮੀ ਵਿਚ ਇਕ ਪਿਆਸਾ ਕਾਂਪਾਣੀ ਦੀਸਾ ਪਾਣੀ ਦੀ ਭਾਲ ਵਿਚ ਇਧਰ-ਉਧਰ ਉਡ ਰਿਹਾ ਸੀ ਪਰ ਉਸ ਨੂੰ ਦੂਰ-ਦੂਰ ਤੱਕ ਪਾਣੀ ਨਜ਼ਰ ਨਹੀਂਸੀ ਆਰਿਹਾ | ਨਦੀਆਂ, ਨਾਲੇ, ਖੇਤ ਪੂਰੀ ਤਰ੍ਹਾਂਖੁਸ਼ਕ ਹੋ ਚੁੱਕੇ ਸਨ | ਕਾਂ ਉਡਦਾ-ਉਡਦਾ ਆਪਣੇ ਖਿਆਲਾਂ ਵਿੱਚ ਗੁਆਚ ਗਿਆ | ਉਹ ਸੋਚ ਰਿਹਾ ਸੀ ਕਿ . ਪੁਰਾਣੇ ਸਮਿਆਂਵਿਚ ਪਾਣੀ ਦੀ ਘਾਟ ਨਹੀਂਸੀ ਹੁੰਦੀ, ਥੋੜ੍ਹੀ ਦੂਰੀ ‘ਤੇ ਹੀ ਪਾਣੀ ਆਮ ਮਿਲ ਜਾਂਦਾ ਸੀ ਪਰ ਅੱਜ ਪਾਣੀ ਦੀ ਬੰਦ-ਬੰਦ ਲਈ ਤਰਸਣਾ ਪੈ ਰਿਹਾ ਹੈ | ਉਹ ਸੋਚ ਰਿਹਾ ਸੀ ਕਿ ਮਨੁੱਖ ਨੇ ਕਿਸ ਤਰ੍ਹਾਂਪਾਣੀ ਦੀ ਦੁਰਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣਕੰਢੇ ਲਿਆਂਦਾ ਹੈ |ਪਹਿਲਾਂਹੱਥੀਂ ਚਲਾਉਣ ਵਾਲੇ ਨਲਕੇ ਹੁੰਦੇ ਸਨ, ਜਿਸ ‘ਚੌਪਾਣੀ ਲੈਣ ਲਈ ਮਿਹਨਤ ਕਰਨੀ ਪੈਂਦੀ ਸੀ | ਮਨੁੱਖਪਾਣੀ ਅੰਨ੍ਹੇਵਾਹ ਵਹਾ ਰਿਹਾ ਹੈ ਪਹਿਲਾਂ ਲੋਕ ਘੜਿਆਂਚ ਪਾਣੀ ਭਰ ਕੇ ਰੱਖਦੇ ਸਨ, ਜਿੰਨੇ ਪਾਣੀ ਦੀ ਜ਼ਰੂਰਤ ਹੁੰਦੀ, ਓਨਾ ਹੀ ਇਸਤੇਮਾਲ ਕਰਦੇ । ਘੜੇ ਦਾ ਖਿਆਲ ਆਉਦਿਆਂਹੀ ਉਸ ਨੂੰ ਆਪਣੇ ਦਾਦੇ ਦੀ ਉਹ ਸਿਆਣਪ ਵਾਲੀ ਘਟਨਾ ਵੀ ਯਾਦ ਆਈਕਿ ਕਿਸ ਤਰ੍ਹਾਂਉਸ ਦੇ ਦਾਦੇ ਨੇ ਘੜੇ ਵਿਚ ਕੰਕਰ ਸੁੱਟ ਕੇ ਪਾਣੀ ਤੱਕ ਪਹੁੰਚ ਕੀਤੀ ਸੀ ਪਰ ਅਫਸੋਸ, ਅੱਜ ਘੜਿਆਂਦੀ ਥਾਂਫਰਿੱਜਾਂਨੇ ਲੈ ਲਈ ਹੈ, ਜਿਥੇ ਤੱਕ ਪਹੁੰਚਣਾ ਅਸੰਭਵ ਹੈ | ਉਹ ਸੋਚ ਰਿਹਾ ਸੀ ਕਿ ਪਹਿਲਾਂਸਾਡਾ ਕਿੰਨਾ ਸਤਿਕਾਰ ਹੁੰਦਾ ਸੀ, ਲੋਕ ਘਰਾਂਦੀਆਂਛੱਤਾਂ ਉੱਪਰ ਪਾਣੀ ਦੀਆਂਕੁੰਡੀਆਂ, ਚੁਰੀ ਸਾਡੇ ਲਈ ਆਮ ਰੱਖਦੇ ਸਨ | ਘਰ ਦੇ ਵਡੇਰਿਆਂਤੇ ਘਰ-ਘਰ ਸਾਡੀ ਉਡੀਕ ਹੁੰਦੀ ਸੀ ਪਰ ਅੱਜ ਦੇ ਲਾਲਚੀ ਮਨੁੱਖਨੇ ਉਹ ਡੀਆਂਭਰਿਆਪਾਣੀ ਵੀ ਸਾਡੇ . ਤੋਖੋਹ ਲਿਆ |ਇਕ ਲੰਬੀ ਕੋਸ਼ਿਸ਼ ਦੇ ਬਾਵਜੂਦ ਜਦੋਂਕਾਂਨੂੰ ਪਾਣੀ ਨਾ ਮਿਲਿਆ ਤਾਂਉਹ ਬੇਹੋਸ਼ਹੋ ਕੇ ਹੇਠਾਂਡਿਗ ਪਿਆ | ਅੱਧ-ਮਿਟੀਆਂ ਅੱਖਾਂਨਾਲ ਅਸਮਾਨ ਵੱਲ ਇੰਜ ਦੇਖਰਿਹਾ ਸੀ ਜਿਵੇਂਉਹ ਰੱਬ ਕੋਲ ਮਨੁੱਖਦੀ ਸ਼ਿਕਾਇਤ ਕਰ ਰਿਹਾ ਹੋਵੇ ਕਿ ਉਸ ਨੇ ਉਸ ਦੇ ਹਿੱਸੇ ਦਾ ਪਾਣੀ ਵੀ ਉਸ ਲਈ ਨਹੀਂਛੱਡਿਆ ਅਤੇ ਸ਼ਿੱਦਤ ਦੀ ਪਿਆਸ ਕਾਰਨ ਕਾਂ ਮਰ ਗਿਆ। ਪਿਆਰੇ ਬੱਚਿਓ!ਇਸ ਤਰ੍ਹਾਂਗਰਮੀ ਦੀ ਰੁੱਤ ਵਿਚ ਅਨੇਕਾਂਹੀ ਪੰਛੀਆਂਨੂੰ ਪਿਆਸ ਤੇ ਭੁੱਖਕਾਰਨ ਆਪਣੀ ਜ਼ਿੰਦਗੀ ਤੋਂਹੱਥਧੋਣੇ ਪੈਂਦੇ ਹਨ, ਜਿਸ ਕਾਰਨ ਇਨ੍ਹਾਂਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ | ਸੋ ਬੱਚਿਓ, ਆਓਅੱਜ ਅਸੀਂ ਪ੍ਰਣਕਰੀਏਕਿ ਅੱਜ ਤੋਂਅਸੀਂਸਾਰੇ ਪੰਛੀਆਂਦਾ ਪੂਰਨ ਖਿਆਲ ਰੱਖਾਂਗੇ ਆਪਣੇ ਘਰਾਂਦੀਆਂ ਛੱਤਾਂ ਉੱਪਰ ਰੋਟੀ ਦੇ ਭੋਰੇ ਤੇ ਪਾਣੀ ਦੀਆਂਕੁੰਡੀਆਂਰੱਖ ਕੇ ਪੰਛੀਆਂਦਾ ਬਣਦਾ ਹੱਕ ਦੇਵਾਂਗੇ |ਇਹ ਪੰਛੀ ਸਾਡੇ ਸਮਾਜ ਅਤੇ ਸਾਡੇ ਦੇਸ਼ ਦੀ ਰੌਣਕ ਹਨ |ਹੁਣਕਿਸੇ ਵੀ ਪੰਛੀ ਨੂੰ ਉਸ ਕਾਂ ਵਾਂਗ ਪਿਆਸੇ ਨਹੀਂਮਰਨ ਦੇਵਾਂਗੇ |ਇਕ ਵਧੀਆ ਤੇ ਮਦਦਗਾਰ ਮਨੁੱਖਹੋਣਦਾ ਸਬੂਤ ਦੇਵਾਂਗੇ |

Leave a Reply