Punjabi Moral Story for Kids “Pardesi Put nu Maa di Chithi”, “ਪਰਦੇਸੀ ਪੁੱਤ ਨੂੰ ਮਾਂ ਦੀ ਚਿੱਠੀ” for Class 9, Class 10 and Class 12 PSEB.

ਪਰਦੇਸੀ ਪੁੱਤ ਨੂੰ ਮਾਂ ਦੀ ਚਿੱਠੀ

Pardesi Put nu Maa di Chithi

ਪਰਦੇਸ ਗਏ ਪੁੱਤ ਨੂੰ ਯਾਦ ਕਰਕੇ ਲਿਖੀ ਮਾਂ ਦੀ ਚਿੱਠੀ…. |
ਥੋੜੀ ਮਾਯੂਸ ਜਈ ਦਿਸਦੀ
ਕਿਧਰੇ ਨਾ ਬਿਰਤ ਜਈ ਟਿਕਦੀ ਪੁੱਤਰ ਪਰਦੇਸ ਗਏ ਨੂੰ , ਬੁੱਢੜੀ ਮਾਂ ਚਿੱਠੀ ਲਿਖਦੀ
ਜਿਉਂਦਾ ਰਹਿ ਮਾਣ ਜਵਾਨੀ ਹਰ ਪਲ ਅਰਦਾਸ… |
ਪਰ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ,..
ਪਰ ਤੂੰ ਫਿਕਰ ਕਰੀਂ ਨਾ
ਵੱਡਾ ਕਦ ਦਾ ਵੱਖ ਹੋ ਗਿਆ | ਘਰ ਦਾ ਕੰਮ ਕਾਰ ਖਲੋ ਗਿਆ ਬਾਪੂ ਤੇਰਾ ਫਿਕਰ ਸੀ ਕਰਦਾ.., ਕੱਲ ਦਾ ਬੀ.ਪੀ ਲੋ ਹੋ ਗਿਆ
ਆ ਕੇ ਤੂੰ ਕੰਮ ਸਾਂਭ ਲੈ ਰੱਖਦਾ ਏ ਝਾਕ |
ਪਰ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ
ਦਿਸਦਾ ਤੇ ਪਹਿਲਾਂ ਈ ਘੱਟ ਸੀ
ਅੱਖੀਆਂ ਦੀ ਜੋਤ ਵੀ ਹੋ ਗਈ ।
ਦੱਸਦੇ ਤਾਂ ਕੁਝ ਨਈਂ ਮੈਨੂੰ..,
ਲੱਗਦਾ ਏ ਕੈਂਸਰ ਹੋ ਗਈ ਚਿੱਠੀ ਵਿੱਚ ਕੀ-ਕੀ ਲਿਖ ਦਿਆਂ… ਸਕਦੀ ਨਾ ਆਖ

ਵੇ ਤੂੰ ਫਿਕਰ ਕਰੀਂ ਨਾ.. ਬਾਕੀ ਸਭ ਏਥੇ ਠੀਕ-ਠਾਕ …

ਪਰ ਤੂੰ ਫਿਕਰ ਕਰੀਂ ਨਾ ਛੱਡ ਦੇ ਪੁੱਤ ਪੱਕਿਆਂ ਹੋਣ ਦੀ ਸਾਡੀ ਨਾ ਉਮਰ ਰੋਣ ਦੀ ਭੈਣ ਦੇ ਕਾਰਜ ਕਰਜਾ..,

ਤਲੀਆਂ ਤੇ ਮਹਿੰਦੀ ਧਰਜਾ ਤੇਰੇ ਵੀ ਬਾਲ ਖਿਡਾਓਣੇ ਕਰਨੇ ਨੂੰ ਭਾਜ ਪਰ ਤੂੰ ਫਿਕਰ ਕਰੀਂ ਨਾ..

ਬਾਕੀ ਸਭ ਏਥੇ ਠੀਕ-ਠਾਕ,.. ਪਰ ਤੂੰ ਫਿਕਰ ਕਰੀਂ ਨਾ
ਅੱਖੀਆਂ ਚੋਂ ਹੰਝੂ ਝਾੜ ਕੇ ਸੁੱਟ ਦਿੱਤੀ ਚਿੱਠੀ ਪਾੜ ਕੇ ਪੁੱਤ ਮੇਰਾ ਫਿਕਰ ਕਰੂਗਾ..,

ਕੀਹਦੇ ਕੋਲ ਜਿਕਰ ਕਰੂਗਾ ਜਿਉਂਦੇ ਜੀ ‘ ਸੱਤੇ ‘ਪਰਤੀ..,

ਦੇਵੀਂ ਅੱਗ ਆਪ ਪਰ ਤੂੰ ਫਿਕਰ ਕਰੀਂ ਨਾ..

ਬਾਕੀ ਸਭ ਏਥੇ ਠੀਕ-ਠਾਕ ,.. ਪਰ ਤੂੰ ਫਿਕਰ ਕਰੀਂ ਨਾ

Leave a Reply