Punjabi Moral Story for Kids “Ka te Kutta”, “ਕਾਂ ਤੇ ਕੁੱਤਾ” for Class 9, Class 10 and Class 12 PSEB.

ਕਾਂ ਤੇ ਕੁੱਤਾ

Ka te Kutta 

ਇਕ ਵਾਰ ਇੱਕ ਕੁੱਤੇ ਨੂੰ ਕਿਸੇ ਪਾਸੇ ਤੋਂ ਇੱਕ ਹੱਡੀ ਮਿਲ ਗਈ । ਉਹ ਬੈਠ ਕੇ ਉਸ ਹੱਡੀ ਨੂੰ ਖਾਣ ਲੱਗਾ। ਇਕ ਕਾਂ ਵੀ ਉਧਰ ਆ ਨਿਕਲਿਆ । ਉਹ ਵੀ ਚਾਹੁੰਦਾ ਸੀ ਕਿ ਉਹ ਹੱਡੀ ਨੂੰ ਖਾਵੇ, ਪਰ ਕੁੱਤਾ ਉਸ ਨੂੰ ਨੇੜੇ ਵੀ ਫੜਕਣ ਨਹੀਂ ਦਿੰਦਾ ਸੀ ।

ਥੋੜੀ ਦੇਰ ਬਾਅਦ ਹੀ ਉਸ ਨੂੰ ਇਕ ਉਪਾਅ ਸੁੱਝਿਆ । ਉਸ ਨੇ ਇਕ ਹੋਰ ਕਾਂ ਨੂੰ ਬੁਲਾ ਲਿਆ । ਉਸ ਨੇ ਦੂਜੇ ਕਾਂ ਦੇ ਕੰਨ ਵਿਚ ਕੁਝ ਸਮਝਾ ਦਿੱਤਾ। ਦੂਸਰਾ ਕਾਂ, ਕੁੱਤੇ ਦੀ ਪੁਛ ਕੋਲ ਬੈਠ ਗਿਆ ਤੇ ਚੁੰਗ ਮਾਰੀ ।

ਜਿਉਂ ਹੀ ਕੁੱਤਾ ਪਿੱਛੇ ਹੋ ਕੇ ਭੌਕਣ ਲੱਗਾ ਤਾਂ ਅਗਲੇ ਪਾਸੇ ਤੋਂ ਕਾਂ ਨੇ ਉਸ ਦੇ ਅੱਗੋਂ ਹੱਡੀ ਚੱਕ ਲਈ ਤੇ ਉੱਡ ਕੇ ਦਰੱਖਤ ਤੇ ਜਾ ਬੈਠਾ ।

ਦੂਸਰਾ ਕਾਂ ਵੀ ਉਥੇ ਹੀ ਜਾ ਪਹੁੰਚਿਆ। ਕੁੱਤਾ ਖੜਾ ਆਲੇ-ਦੁਆਲੇ ਹੀ ਵੇਖਦਾ ਰਹਿ ਗਿਆ । ਦੋਨੋਂ ਕਾਂ ਚਸਕੇ ਲਾ ਕੇ ਹੱਡੀ ਨੂੰ ਖਾਣ ਲੱਗੇ।

ਸਿੱਟਾ : ਜਿੱਥੇ ਚਾਹ ਉਥੇ ਰਾਹ ।

Leave a Reply