Punjabi Moral Story for Kids “Jindagi”, “ਜਿੰਦਗੀ” for Class 9, Class 10 and Class 12 PSEB.

ਜਿੰਦਗੀ

Jindagi

ਬੁਢਾਪੇ ਵਿੱਚ ਰੱਬ ਨੂੰ ਯਾਦ ਕਰਨ ਦੀ ਗੱਲ ਅਸੀਂ ਆਮ ਸੁਣਦੇ ਹਾਂ,ਪਰ ਅੱਜ ਮੈਂ ਤੁਹਾਨੂੰ ਇੱਕ ਛੋਟੇ ਬੱਚੇ ਦੀ ਜਿੰਦਗੀ ਦੀ ਗੱਲ ਸੁਣਾ ਰਿਹਾ ਹਾਂ। ਇਸ ਬੱਚੇ ਦੀ ਉਮਰ ਸਿਰਫ ੫ ਸਾਲ ਸੀ। ਉਸ ਦੀ ਮਾਂ ਰੋਜ਼ਾਨਾ ਗੁਰੂਦਵਾਰਾ ਸਾਹਿਬ ਜਾਂਦੀ ਸੀ।ਓਹ ਬੱਚਾ ਵੀ ਇੱਕ ਦਿਨ ਆਪਣੀ ਮਾਂ ਨਾਲ ਜਾਣ ਦੀ ਜਿਦ ਕਰਨ ਲੱਗਾ | ਪਰ ਉਸਦੀ ਮਾਂ ਨੇ ਕਿਹਾ ਕੇ ਉਹ ਅਜੇ ਬੱਚਾ ਹੈ । ਉਸਦੀ ਉਮਰ ਅਜੇ ਪਾਠ ਕਰਨ ਦੀ ਨਹੀ ਉਸਦੀ ਉਮਰ ਤਾਂ ਖੇਡਣ ਦੀ ਹੈ । ਉਸਦੀ ਮਾਂ ਉਸ ਨੂੰ ਨਾਲ ਨਹੀਂ ਲੈ ਕੇ ਜਾਂਦੀ | ਗੁਰੂਦਵਾਰਾ ਸਾਹਿਬ ਤੋਂ ਵਾਪਸ ਆਉਣ ਤੋਂ ਬਆਦ ਜਦੋਂ ਉਸ ਦੀ ਮਾਂ ਚੁੱਲੇ ਤੇ ਰੋਟੀ ਬਣਾ ਰਹੀ ਸੀ ਤਾਂ ਉਹ ਬੱਚਾ ਕੀ ਦੇਖਦਾ ਹੈ, ਕੇ ਜੋ ਵੱਡੀਆਂ ਲੱਕੜਾ ਹਨ ਓਹਨਾ ਨੂੰ ਅੱਗ ਦੇਰੀ ਨਾਲ ਲੱਗ ਰਹੀ ਹੈ ਪਰ ਛੋਟੀਆਂ ਲੱਕੜਾ ਜਲਦੀ ਬਲ (ਜਲ) ਰਹੀਆਂ ਹਨ। ਇਹ ਸਭ ਦੇਖ ਕੇ ਓਹ ਆਪਣੀ ਮਾਂ ਨੂੰ ਪੁਛਦਾ ਹੈ ਕੇ ਛੋਟੀਆਂ ਲੱਕੜਾਂ ਜਲਦੀ ਕਿਓ ਬਲ ਜਾਂਦੀਆ ਹਨ। ਉਸਦੀ ਮਾਂ ਕੋਲ ਕੋਈ ਜਵਾਬ ਨਹੀਂ ਸੀ ,ਕਿਓਕੇ ਓਹ ਸਮਝ ਗਈ ਸੀ ਕੇ ਉਸਦਾ ਬੱਚਾ ਕੀ ਕਹਿਣਾ ਚਾਹੁੰਦਾ ਸੀ। ਅਰਥ – ਕੀ ਪਤਾ ਜਿੰਦਗੀ ਬਚਪਨ ਵਿੱਚ ਹੀ ਖਤਮ ਹੋ ਜਾਵੇ।

Leave a Reply