ਚਾਚੀ ਸਵਰਨੋ
ਬਾਹਰ ਗੇਟ ਖੁੱਲਣ ਦਾ ਖੜਾਕਾ ਹੋਇਆ ਹੈ। ਸ਼ਾਇਦ ਕੋਈ ਅੰਦਰ ਵੜਿਆ ਹੈ ਪਰ ਬਾਹਰ ਗੇਟ ਅੱਗੇ ਬਝਾ ਸਾਡਾ ਜਰਮਨ ਸ਼ੈਫਰਡ ਕਤਾ ‘ਟੈਗੋਂ ਤਾਂ ਬਿਲਕੁਲ ਨਹੀਂ ਭੌਕਿਆ। ਸ਼ਾਇਦ ਕੋਈ ਜਾਣੂ ਹੋਵੇਗਾ। ਟੈਗੋ ਤਾਂ ਕਿਸੇ ਓਪਰੇ ਨੂੰ ਹੀ ਭੌਕਦਾ ਹੈ। ਸਾਡੇ ਘਰੇ ਅਕਸਰ ਕਿਸੇ ਆਉਣ ਜਾਣ ਵਾਲੇ ਨੂੰ ਟੈਗੋ ਭੌਕਦਾ ਨਹੀਂ ਹੈ। ਕੁਝ ਮਹੀਨੇ ਪਹਿਲਾਂ ਮੇਰਾ ਚਾਚਾ ਚਾਰ ਪੰਜ ਸਾਲ ਬਾਅਦ ਵਿਦੇਸ਼ੋਂ ਆਇਆ ਤਾਂ ਟੈਗੋ ਉਸਦੇ ਪੈਰਾਂ ਵਿਚ ਲਿਟਦਾ ਫਿਰੇ। ਉਸ ਨੂੰ ਪਛਾਣਦਾ ਹੋਣ ਕਰਕੇ ਬਿਲਕੁਲ ਨਹੀਂ ਭੁੱਕਿਆ । ਮੈਂ ਟੈਗੋ ਦੀ ਯਾਦਦਾਸ਼ਤ ’ਤੇ ਹੈਰਾਨ ਸਾਂ | ਅਸਲ ਵਿਚ ਇਹਦਾ ਨਾਂ ਤਾਂ ਮੈਂ ਟਾਈਗਰ ਰੱਖਿਆ ਸੀ ਪਰ ਇਸਦਾ ਨਾਂ ਵਿਗੜ ਕੇ ਹੌਲੀ ਹੌਲੀ ਟੈਗੋ ਹੋ ਗਿਆ ਸੀ । ਅੰਦਰ ਕੇਬਲ ‘ਤੇ ਚਲ ਰਹੀ ਫ਼ਿਲਮ ਦੇਖਦਾ ਉਠ ਕੇ ਬਾਹਰ ਆ ਜਾਂਦਾ ਹਾਂ ਇਹ ਦੇਖਣ ਲਈ ਕਿ ਕੌਣ ਆਇਆ ਹੈ। ਇਹ ਚਾਚੀ ਸਵਰਨੋ ਸੀ। ਉਸ ਦੇ ਹਥ ਵਿਚ ਸਟੀਲ ਦਾ ਵਡਾ ਸਾਰਾ ਡੋਲੂ ਫੜਿਆ ਹੋਇਆ ਹੈ। ਮੈਂ ਉਸ ਨੂੰ ਆਪਣੀ ਸੁਰਤ ਸੰਭਾਲਣ ਵੇਲੇ ਤੋਂ ਇਸੇ ਤਰ੍ਹਾਂ ਦੇਖਦਾ ਆ ਰਿਹਾ ਹਾਂ। ਮੈਂ ਉਮਰ ਦੇ ਚਾਲੀਵੇਂ ਵਰੇ ਵਿਚ ਪੈਰ ਧਰ ਚੁ ਕਾ ਹਾਂ। ਹੁਣ ਉਹ ਪੈਂਹਠ ਕੁ ਸਾਲ ਦੀ ਉਮਰ ਨੂੰ ਢੁਕ ਚੁਕੀ ਹੋਵੇਗੀ। ਉਹ ਲਸੀ ਲੈਣ ਆਈ ਸੀ। ਉਹ ਸਾਡੇ ਮੁਹੱਲੇ ਵਿਚ ਹੋਰ ਔਰਤਾਂ ਨਾਲ ਤੇ ਮੇਰੀ ਬੀਬੀ ਨਾਲ ਚਾਰ-ਪੰਜ ਘਰਾਂ ਵਿਚ ਕਪੜੇ ਵਗੈਰਾ ਧੋਣ ਤੇ ਹੋਰ ਕਈ ਕੰਮਾਂ ਵਿਚ ਹਥ ਵਟਾ ਦਿੰਦੀ ਸੀ। ਬੜੀ ਸਿਰੜੀ ਔਰਤ ਸੀ।ਉਹ ਇੰਝ ਹਥ ਵਿਚ ਡੋਲੂ ਫੜ ਕੇ ਅਕਸਰ ਆਉਂਦੀ ਰਹਿੰਦੀ ਸੀ। ਡੋਲੂ ਖਾਲੀ ਨਹੀਂ ਹੁੰਦਾ ਸੀ। ਉਹ ਉਸ ਵਿਚ ਥੋੜ੍ਹਾ ਪਾਣੀ ਜ਼ਰੂਰ ਲੈ ਕੇ ਆਉਂਦੀ ਸੀ। ਉਹ ਸਮਝਦੀ ਸੀ ਕਿ ਇੰਝ ਦੂਜੇ ਦੇ ਘਰੋਂ ਬਰਕਤ ਨਹੀਂ ਜਯਾਂਦੀ । ਹੁਣ ਅਠ-ਦਸ ਸਾਲਾਂ ਤੋਂ ਉਸ ਦਾ ਆਉਣਾ ਜ਼ਰਾ ਘਟ ਹੋ ਗਿਆ ਸੀ। ਪਹਿਲਾਂ ਤਾਂ ਸਾਰੀਆਂ ਔਰਤਾਂ ਉਸ ਨੂੰ ਮਿਟੀ ਦੇ ਚਲੇ-ਭਠੀਆਂ ਬਣਾਉਣ ਜਾਂ ਡਿਜ਼ਾਈਨ ਪਾ ਕੇ ਮੰਜੇ ਬਣਵਾਉਣ ਲਈ ਵੀ . ਬੁਲਾ ਲੈਂਦੀਆਂ ਸਨ। ਮਿਟੀ ਦੇ ਚੁਲੇ-ਭਠੀਆਂ ਬਣਾਉਣ ਤੇ ਨੌਕੜੀਆ, ਚੌਕੜੀਆ , ਪੁਠਾ ਨੌਕੜੀਆ ਤੇ ਹੋਰ ਕਈ ਡਿਜ਼ਾਈਨਾਂ ਨਾਲ ਬਾਣ ਦੇ ਮੰਜੇ ਬੁਣਨ ਵਿਚ ਬੜੀ ਨਿਪੁੰਨ ਸੀ ਉਹ ਪਰ ਹੁਣ ਗੈਸੀ ਚੁਲਿਆਂ ਦੀ ਬਹੁਤਾਤ ਹੋਣ ਤੇ ਬਾਕਸ ਬੈਡ ਤੇ ਲੋਹੇ ਦੇ ਨੁਆਰੀ ਮੰਜਿਆਂ ਦਾ ਰਿਵਾਜ ਪੈ ਜਾਣ ਨਾਲ ਉਸ ਦਾ ਇਹ ਕੰਮ ਲਗਭਗ ਬੰਦ ਹੋ ਗਿਆ ਸੀ। ਉਂਝ ਉਸ ਦੇ ਬੇਟੇ ਵੀ ਉਸ ਨੂੰ ਇਸ ਕੰਮ ਤੋਂ ਬੜੀ ਵਾਰ ਰੋਕ ਚੁਕੇ ਸੀ | ਪਰ ਉਹ ਜਿਵੇਂ ਇਸ ਦੀ ਆਦੀ ਹੋ ਗਈ ਸੀ ਇਸ ਨਾਲ ਉਸ ਦਾ ਟਾਈਮ ਪਾਸ ਹੋ ਜਾਂਦਾ ਸੀ। ਸਾਰੇ ਹੀ ਉਸ ਨੂੰ ਚਾਚੀ ਸਵਰਨੋ ਕਹਿ ਕੇ ਸਦਦੇ ਹਨ। ਇਥੋਂ ਤਕ ਕਿ ਉਸ ਦੇ ਹਾਣ ਦੀਆਂ ਔਰਤਾਂ ਵੀ ਉਸ ਨੂੰ ‘ਚਾਚੀ ਸਵਰਨੋ’ ਕਹਿ ਕੇ ਬੁਲਾਉਂਦੀਆਂ ਹਨ। ਉਸ ਦੇ ਨਾਂ ਦੀ ਤਾਂ ਜਿਵੇਂ ਅਸੂਲ ਹੀ ਪੈ ਗਈ ਹੋਵੇ। ਚਾਚੀ ਸਵਰਨੋ ਕਦੇ ਬਣ ਸੰਵਰ ਕੇ ਨਹੀਂ ਰਹੀ। ਬਸ ਸਾਫ ਸੁਥਰੇ ਕਪੜੇ ਜ਼ਰੂਰ ਪਾ ਲੈਣੇ।
ਉਸ ਦੇ ਹਾਣ ਦੀਆਂ ਅਤੇ ਸਾਡੇ ਮੁਹੱਲੇ ਦੀਆਂ ਕਈ ਔਰਤਾਂ ਤਾਂ ਉਸ ਨੂੰ ‘ਚਾਚੀ ਸਵਰਨੋ ਇਸ ਲਈ ਕਹਿੰਦੀਆਂ ਸਨ ਕਿ ਉਹ ਉਸ ਤੋਂ ਘਟ ਉਮਰ ਦੀਆਂ ਹੀ ਲਗਣ। ਇੰਝ ਸਮਝ ਕੇ ਜਿਵੇਂ ਉਨ੍ਹਾਂ ਨੂੰ ਸਕੂਨ ਮਿਲਦਾ ਹੋਵੇ।
ਚਾਚੀ ਸਵਰਨੋ ਦੇ ਘਰ ਵਾਲਾ ਤੀਹ ਕੁ ਸਾਲ ਪਹਿਲਾਂ ਕੁਝ ਸਮਾਂ ਬਿਮਾਰ ਰਹਿਣ ਮਗਰੋਂ ਮੁਕ ਗਿਆ। ਉਸ ਦੇ ਪੰਜ-ਛੇ ਬਚੇ ਸਨ। ਕੁਝ ਮੈਥੋਂ ਵਡੇ ਸਨ ਤੇ ਕੁਝ ਛੋਟੇ ਤੇ ਇਕ ਮੁੰਡਾ ਉਸ ਦਾ ਮੇਰਾ ਹੀ ਹਮ-ਜਮਾਤੀ ਸੀ। ਮੈਂ ਤਾਂ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਹਾਂ। ਇਸ ਕਰ ਕੇ | ਮੈਨੂੰ ਨਾ ਤਾਂ ਕਿਸੇ ਨੇ ਬਚਪਨ ਤੋਂ ਪੜਾਉਣਾ ਲਿਖਾਉਣਾ ਸਿਖਾਇਆ ਤੇ ਨਾ ਹੀ ਮੈਂ ਪੜਾਈ ਵਿਚ ਬਹੁਤਾ ਤੇਜ਼ ਸੀ। ਸਵਰਨੋ ਦੀਆਂ ਦੋ ਵਡੀਆਂ | ਕੁੜੀਆਂ ਤਾਂ ਚਿnਠੀ ਪੜ੍ਹਨ ਲਿਖਣ ਜੋਗਾ ਹੀ ਪੜੀਆਂ ਪਰ ਉਸ ਦੇ ਬਾਕੀ ਪੁਤ ਚੰਗਾ ਪੜ੍ਹ ਗਏ। ਚਾਚੀ ਸਵਰਨੋ ਦੇ ਮੁੰਡੇ ਤਾਂ ਪੜ੍ਹਨ ਵਿਚ ਕਾਫ਼ੀ ਤੇਜ਼ ਸਨ ਕਿਉਂਕਿ ਉਸ ਦੇ ਵਡੇ ਮੁੰਡੇ ਨੇ ਬਾਕੀ ਦੋਵਾਂ ਨੂੰ ਪੜ੍ਹ-ਪੜ੍ਹ ਕੇ ਚੰਡਿਆ ਹੋਇਆ ਸੀ। ਇਕ ਵਾਰ ਸਾਡੇ ਸਕੂਲ ਵਿਚ ਪ੍ਰਿੰ. ਮੈਡਮ ਚੰਦਰ ਕਾਂਤਾ ਬਜਾਜ ਸਾਡੀ ਕਲਾਸ ਦਾ ਟੈਸਟ ਲੈਣ ਆ ਗਈ। ਉਸ ਨੇ ਅਠ-ਦਸ ਵਾਕ ਪੰਜਾਬੀ ਵਿਚ ਲਿਖਵਾਏ ਤੇ ਉਨ੍ਹਾਂ ਦੀ ਅੰਗਰੇਜ਼ੀ ਬਣਾਉਣ ਲਈ ਕਿਹਾ। ਵਾਕ ਬਹੁਤੇ ਔਖੇ ਵੀ ਨਹੀਂ ਸਨ। ਇਸ ਤੋਂ ਇਲਾਵਾ ਉਸ ਨੇ ਇਕ ਰੇਖਾ-ਗਣਿਤ ਵਿਚੋਂ ਖੇਤਰਫਲ ਵਗੈਰਾ ਕਢਣ ਦਾ ਸਵਾਲ ਵੀ ਪਾਇਆ। ਸਾਰੀ ਕਲਾਸ ਵਿਚੋਂ ਕੋਈ ਨਹੀਂ ਉਠਿਆ। ਉਠਿਆ ਸੀ ਤਾਂ ਸਿਰਫ ਚਾਚੀ ਸਵਰਨੋ ਦਾ ਮੁੰਡਾ ਹੀ ਉਠਿਆ ਸੀ। ਜਦੋਂ ਉਹ ਉਠਣ ਲਗਾ ਤਾਂ ਉਸ ਦੀ ਚਪਲ ਬੈਂਚ ਵਿਚ ਫਸ ਗਈ ਤਾਂ ਸਾਰੇ ਹਸਣ ਲਗ ਪਏ। ਪ੍ਰਿੰਸੀਪਲ ਜੀ ਨੇ ਸਾਰਿਆਂ ਨੂੰ ‘ਸਾਈਲੈਂਸ ਪਲੀਜ਼ ਦਾ ਹੁਕਮ ਉਚੀ ਦੇਣੀ ਚਾੜਿਆ। ਸਾਰੇ ਚੁਪ ਹੋ ਗਏ। ਉਹ ਹੈਰਾਨ ਸੀ ਕਿ ਐਨੇ ਸੌਖੇ ਟੈਸਟ ਵਿਚੋਂ ਸਿਰਫ ਇਕ ਹੀ ਮੁੰਡਾ ਪਾਸ ਹੋਇਆ ਹੈ ਤੇ ਉਹ ਵੀ ਗਰੀਬੜਾ ਜਿਹਾ। ਉਸ ਨੇ ਸਾਰੀ ਕਲਾਸ ਨੂੰ ਲਾਹਣਤ ਪਾਈ। ਸਾਡੇ ਵਰਗੇ ਹੋਰ ਕਈ ‘ਜਟ ਬੂਟਾਂ ਦੇ ਮੁੰਡੇ ਤੇ ਕੁੜੀਆਂ ਤਾਂ ਮੂੰਹ ਲੁਕਾਉਂਦੇ ਰਹੇ ਕਿ ਕਿਤੇ ਪ੍ਰਿੰਸੀਪਲ ਸਾਨੂੰ ਹੀ ਨਾ ਕੋਈ ਸਵਾਲ ਪੁਛ ਲਵੇ। ਮੈਨੂੰ ਯਾਦ ਹੈ
“ਚਾਚੀ ਸਵਰਨੋ ਦੇ ਇਸ ਮੁੰਡੇ ਨੇ ਦਸਵੀਂ ਦੇ ਬੋਰਡ ਦੇ | ਪੇਪਰਾਂ ਵਿਚ ਮੇਰੀ ਬੜੀ ਮਦਦ ਕੀਤੀ ਸੀ। ਮੇਰਾ ਰੋਲ ਨੰਬਰ ਬਿਲਕੁਲ ਉਸ ਦੇ ਪਿਛੇ ਸੀ। ਮੇਰੀ ਦਸਵੀਂ ਜਮਾਤ ਕਲੀਅਰ ਹੋਣ ਪਿਛੇ ਉਸ ਦਾ ਬੜਾ ਯੋਗਦਾਨ ਸੀ। ਮੇਰੀ ਅੰਕਾਂ ਦੀ ਪਰਸੈਂਟੇਜ ਤਾਂ ਪਾਸ ਹੋਣ ਜੋਗੀ ਸੀ ਪਰ ਉਹ ਫਸਟ ਡਵੀਜ਼ਨ ਦੇ ਨੇੜੇ ਪਰਸੈਂਟੇਜ ਲੈ ਗਿਆ ਜਦੋਂ ਪਿੰਡ ਦੇ ਸਕੂਲੋਂ ਪੰਜਵੀਂ ਪਾਸ ਕਰਨ ਤੋਂ ਬਾਅਦ ਅਸੀਂ ਛੇਵੀਂ ਜਮਾਤ ਵਿਚ ਇਕੋ ਸਕੂਲ ਵਿਚ ਦਾਖਲਾ ਲੈ ਲਿਆ ਸੀ ਤਾਂ ਪਹਿਲਾਂ ਪਹਿਲ ਮੈਂ ਚਾਚੀ ਸਵਰਨੋ ਦੇ ਮੁੰਡੇ ਨੂੰ ਬਹੁਤਾ ਮੂੰਹ ਨਹੀਂ ਸੀ ਆਉਂਦਾ। ਏਸ ਕਰ ਕੇ ਕਿ ਮੈਂ ਆਪਣੇ ਆਪ ਨੂੰ ਉਚੀ ਜਾਤ ਦਾ ਸਮਝਦਾ ਸੀ ਕਿ ਅਸੀਂ ਜਟ ਆਂ ਤੇ ਉਹ ਚਮਾਰ ਨੇ। ਇਕ ਵਾਰ ਇਸ ਜਾਤ ਪਾਤ ਦੇ ਗਰੂਰ ਵਿਚ ਮੇਰੇ ਕੋਲੋਂ ਇਕ ਗ਼ਲਤੀ ਹੋਈ ਉਸ ਨਾਲ। ਉਦੋਂ ਅਸੀਂ ਦੋਵੇਂ ਛੇਵੀਂ ਜਾਂ ਸਤਵੀਂ ਜਮਾਤ ਵਿਚ ਹੋਵਾਂਗੇ। ਮੇਰਾ ਸਾਈਕਲ ਖ਼ਰਾਬ ਸੀ ਤੇ ਮੈਂ ਉਸ ਦਿਨ ਸਕੂਲ ਤੁਰ ਕੇ ਗਿਆ ਸੀ। ਉਸ ਦਿਨ ਮੈਂ ਉਸੇ ਨਾਲ ਸਾਈਕਲ ‘ਤੇ ਬੈਠ ਕੇ ਘਰ ਆ ਗਿਆ ਸੀ। ਜੁਲਾਈ-ਅਗਸਤ ਦੇ ਦਿਨ ਸਨ। ਸਾਈਕਲ ਉਸੇ ਨੇ ਚਲਾਇਆ ਸੀ ਤੇ ਮੈਂ ਮਗਰ ਬੈਠਾ ਸੀ। ਜਦੋਂ ਉਸ ਨੇ ਮੈਨੂੰ ਘਰ ਆ ਕੇ ਉਤਾਰਿਆ ਤਾਂ ਉਸ ਦਾ ਚਿਹਰਾ ਗਰਮੀ ਨਾਲ ਸੁਰਖ਼ ਹੋਇਆ ਪਿਆ ਸੀ ਤੇ ਕਪੜੇ ਪਸੀਨੇ ਨਾਲ ਤਰ ਸਨ। ਸਾਈਕਲ ਬਾਹਰ ਖੜਾ ਕਰ ਕੇ ਉਹ ਮੇਰੇ ਨਾਲ ਹੀ ਅੰਦਰ ਆ ਗਿਆ। ਉਸ ਨੇ ਬਿਨਾਂ ਕੁਝ ਪੁਛੇ ਦਸੇ ਰਸੋਈ ਅਗੇ ਪਏ ਭਾਂਡਿਆਂ ਵਾਲੇ ਛਿuਕੇ ਵਿਚੋਂ ਸਟੀਲ ਦਾ ਖਾਲੀ ਗਿਲਾਸ ਚੁਕਿਆ ਤੇ ਨਲਕਾ ਗੇੜ ਕੇ ਪਾਣੀ ਦੇ ਦੋ ਗਿਲਾਸ ਭਰ ਕੇ ਗਟ-ਗਟ ਕਰਦਾ ਅੰਦਰ ਸੁਟ ਗਿਆ। ਫੇਰ ਉਸ ਨੇ ਗਿਲਾਸ ਧੋ ਕੇ ਮੁੜ ਛਿਕੇ ਵਿਚ ਰਖ . ਦਿਤਾ। ਇਹ ਦੇਖ ਕੇ ਮੈਨੂੰ ਗੁਸਾ ਚੜ੍ਹ ਗਿਆ। ਮੈਂ ਉਸ ਨੂੰ ਗੁਸੇ ਵਿਚ ਬੋਲਿਆ,
“ਤੇਰੀ ਛਿਪਕੇ ਵਿਚੋਂ ਗਿਲਾਸ ਚੁਕਣ ਦੀ ਹਿੰਮਤ ਕਿ ਧਦਾਂ ਹੋਈ। ਤੂੰ ਕੁਤਾ ਹੈ। ਨੀਵੀਂ ਜਾਤ ਦਾ ਹੈ। ਜੇ ਗਿਲਾਸ ਚੁਕ ਕੇ ਤੂੰ ਪਾਣੀ ਪੀ ਲਿਆ ਸੀ ਤਾਂ ਗਿਲਾਸ ਨੂੰ ਟੋਕਰੀ ਵਿਚ ਕਿਉਂ ਰਖਿਆ। ਅਸੀਂ ਆਪੇ ਡਿਟੋਲ ਵਾਲੇ ਪਾਣੀ ਨਾਲ ਧੁਆ ਲੈਂਦੇ। ਉਹ ਮੈਨੂੰ ਗੁਸੇ ਵਿਚ ਦੇਖ ਕੇ ਸਫਾਈ ਦੇਣ ਲਗਾ, “ਯਾਰ, ਅਸੀਂ ਚਮਾਰ ਨਹੀਂ ਹੁੰਦੇ। ਅਸੀਂ ਤਾਂ ‘ਰਾਜੇ ਹੁੰਦੇ ਆਂ। ਰਾਜਿਆਂ ਦਾ ਮਤਲਬ ਸ਼ੈਤ ਤੂੰ ਨੀਂ ਜਾਣਦਾ। ‘ਰਾਜੇ ਜ਼ੀਦੇ ਮਰਜ਼ੀ ਭਾਂਡਿਆਂ ਨੂੰ ਹੱਥ ਲਾ ਸਕਦੇ ਨੇ । ਭਾਵੇਂ ਕੋਈ ਜਿਡੀ ਮਰਜ਼ੀ ਉਚੀ ਜਾਤ ਦਾ ਹੋਵੇ । ਏਸ ਬਾਰੇ ਤੂੰ ਆਪਣੀ ਬੀਬੀ ਤੋਂ ਪੁਛ ਲਵੀਂ। ਉਹ ਤੈਨੂੰ ਸਮਝਾ ਦੇਵੇਗੀ। ਉਨ੍ਹਾਂ ਨੂੰ ਸਾਰਾ ਪਤਾ ਹੈ। ਉਸ ਦੀਆਂ ਏਦਾਂ ਦੀਆਂ ਗਲਾਂ ਦਾ ਮੇਰੇ ਕੋਲ ਕੋਈ ਜਵਾਬ ਨਾ ਹੁੰਦਾ।
ਮੈਂ ਚੁਪ ਕਰ ਗਿਆ ਤੇ ਫੇਰ ਉਹ ਚਲਾ ਗਿਆ। ਉਸ ਦਿਨ ਤੋਂ ਬਾਅਦ ਉਸ ਨੇ ਸਾਡੇ ਘਰ ਆਉਣਾ ਜਾਂ ਮੈਨੂੰ ਸਕੂਲ ਵਿਚ ਬੁਲਾਉਣਾ ਬਹੁਤ ਘਟ ਕਰ ਦਿਤਾ ਸੀ। ਇਕ ਵਾਰ ਚਾਚੀ ਸਵਰਨੋ ਨੂੰ ਮੈਂ ਪੁਛਿਆ ਕਿ ਤੇਰਾ ਪੁਤ ਤਾਂ ਹੁਣ ਇਥੇ ਨਹੀਂ ਆਉਂਦਾ। ਕੀ ਹੋਇਆ ਉਸ ਨੂੰ। ਕੀ ਕੋਈ ਗ਼ਲਤ ਗਲ ਮੈਂ ਕਹਿ ਦਿਤੀ ਉਸ ਨੂੰ। “ਮੈਨੂੰ ਕੀ ਪਤਾ ਇਨ੍ਹਾਂ ਮੁੰਡਿਆਂ ਵਿਚ ਏਨਾ ਗੁਸਾ ਕਿਥੋਂ ਆ ਗਿਆ ਹੈ। ਮੈਂ ਤਾਂ ਉਸ ਨੂੰ ਇਹੀ ਕਹਿੰਦੀ ਰਹਿੰਦੀ ਹਾਂ ਕਿ ਬੇਟਾ ਹਮੇਸ਼ਾ ਨੀਵੇਂ ਹੋ .
ਕੇ ਰਹੋ। ਸਾਰਿਆਂ ਤੋਂ ਨੀਵੇਂ ਹੋ ਕੇ । ‘ਫਲ ਨੀਵਿਆਂ ਰੁਖਾਂ ਨੂੰ ਲਗਦੇ ਸਿੰਬਲਾ ਗੁਮਾਨ ਨਾ ਕਰੀਂ ਇਹ ਸਿਖਿਆ ਵੀ ਉਨ੍ਹਾਂ ਨੂੰ ਦਿੰਦੀ ਹਾਂ। ਮੈਨੂੰ ਉਹ ਕਹਿੰਦਾ ਹੈ ਕਿ ਚਾਚੀ (ਚਾਚੀ ਸਵਰਨੋ ਦੇ ਧੀਆਂ-ਪੁਤ ਵੀ ਉਸ ਨੂੰ ਚਾਚੀ ਹੀ ਕਹਿੰਦੇ ਸਨ) ਮੈਂ ਅਜ ਤੋਂ ਬਾਅਦ ਉਨ੍ਹਾਂ ਦੇ ਘਰ ਨਹੀਂ । ਜਾਇਆ ਕਰਨਾ। ਜਦੋਂ ਮੈਂ ਉਥੇ ਜਾਂਦਾ ਹਾਂ ਤਾਂ ਤੂੰ ਕਦੇ ਉਨ੍ਹਾਂ ਦੇ ਕਪੜੇ ਧੋਣ ਬੈਠੀ ਹੁੰਦੀ ਆਂ ਤੇ ਕਦੇ ਰਸੋਈ ਵਗੈਰਾ ਦਾ ਕੰਮ-ਕਾਰ ਕਰਦੀ ਹੁੰਦੀ ਆਂ। ਉਹ ਤਾਂ ਮੈਨੂੰ ਨੌਕਰਾਣੀ ਦਾ ਮੁੰਡਾ ਸਮਝਦਾ ਹੈ ਤੇ ਨਾਲੇ ਇਕ ਦਿਨ ਮੈਨੂੰ ਜਾਤ ਬਾਰੇ ਮਾੜਾ ਬੋਲਿਆ ਸੀ। ਮੈਂ ਉਸ ਨੂੰ ਕੀ ਸਮਝਦਾ ਹਾਂ। ਆਪੇ ਉਸ ਨੂੰ ਸਕੂਲ ਦੇ ਕੰਮ ਦੀ ਲੋੜ ਪਵੇਗੀ ਤਾਂ ਮੇਰੀਆਂ ਕਾਪੀਆਂ ਮੰਗਦਾ ਫਿਰੇਗਾ। ਉਹ ਸਮਝਦਾ ਕੀ ਹੈ ਆਪਣੇ ਆਪ ਨੂੰ।”
ਮੈਂ ਚਾਚੀ ਸਵਰਨੋ ਦੀ ਗਲ ਸੁਣ ਕੇ ਹੁਣ ਪੂਰੀ ਤਰ੍ਹਾਂ ਸਮਝ ਗਿਆ ਸੀ ਕਿ ਉਸ ਨੇ ਹੁਣ ਇਧਰ ਆਉਣਾ ਕਾਹਤੋਂ ਘਟ ਕਰ ਦਿਤਾ ਹੈ। ਉਸ . ਦਿਨ ਤੋਂ ਬਾਅਦ ਮੈਂ ਕੋਈ ਮਾੜਾ ਚੰਗਾ ਲਫ਼ਜ਼ ਉਸ ਨੂੰ ਨਹੀਂ ਬੋਲਿਆ। ਉਹ ਹੌਲੀ-ਹੌਲੀ ਫੇਰ ਮੇਰਾ ਦੋਸਤ ਬਣ ਗਿਆ। ਨਾ ਤਾਂ ਜਟਾਂ ਵਾਲੇ ਪਾਸੇ ਮੇਰਾ ਕੋਈ ਦੋਸਤ ਸੀ ਤੇ ਨਾ ਹੀ ਉਨ੍ਹਾਂ ਦੇ ਵਿਹੜੇ ਵਿੱਚ ਉਸ ਨੇ ਆਪਣੇ ਕਿਸੇ ਨੂੰ ਦੋਸਤ ਬਣਾਇਆ। ਬੜਾ ਅੰਤਰਮੁਖੀ ਜਿਹਾ ਸੁਭਾਅ ਸੀ ਉਸ ਦਾ। ਪੜ੍ਹਾਈ ਵਿਚ ਹੁਸ਼ਿਆਰੀ ਕਾਰਨ ਉਸ ਨੇ ਪ੍ਰਿੰਸੀਪਲ ਦਾ ਦਿਲ ਜਿuਤਿਆ ਹੋਇਆ ਸੀ। ਉਸ ਨੂੰ ਕੜਾਕੇ ਦੀ ਠੰਡ ਵਿਚ ਵੀ ਚਪਲਾਂ ਪਾ ਕੇ ਆਉਂਦਿਆਂ ਦੇਖ ਕੇ ਪਿੰਸੀਪਲ ਮੈਡਮ ਨੇ ਉਸ ਨੂੰ ਸਕੂਲ ਦੀ ਵਰਦੀ, ਅਨਾਭੀ ਕੋਟੀ ਤੇ ਬੂਟ ਜੁਰਾਬਾਂ ਲੈ ਕੇ ਦਿਤੀਆਂ ਸਨ। ਇਕ ਵਾਰ ਨਹੀਂ ਉਸ ਨੂੰ ਪ੍ਰਿੰਸੀਪਲ ਜੀ ਨੇ ਤਿੰਨ-ਚਾਰ ਵਾਰ ਪੂਰੀ ਵਰਦੀ ਲੈ ਕੇ ਦਿਤੀ ਸੀ।
ਕੁਝ ਮਹੀਨੇ ਪਹਿਲਾਂ ਮੈਂ ਇੰਗਲੈਂਡ ਦਾ ਟੂਰ ਲਾ ਕੇ ਆਇਆਂ ਹਾਂ। ਸਾਡੀ ਬੜੀ ਰਿਸ਼ਤੇਦਾਰੀ ਬਾਹਰਲੇ ਮੁਲਕਾਂ ਵਿਚ ਸੈਟਲ ਆ । ਉਥੇ ਮੈਂ ਦੇਖਿਆ ਕਿ ਉਥੇ ਜਾਤ-ਪਾਤ ਦਾ ਕੋਈ ਝਗੜਾ ਝੇੜਾ ਨਹੀਂ। ਉਥੇ ਸਿਰਫ ਪੰਜਾਬੀਆਂ ਵਜੋਂ ਜਾਣੇ ਜਾਂਦੇ ਹਾਂ । ਜਿਵੇਂ ਅਸੀਂ ਇਥੇ ਇਨ੍ਹਾਂ ਨੂੰ ਨੀਵੀਂ ਜਾਤ ਦੇ ਸਮਝਦੇ ਹਾਂ, ਇੰਗਲੈਂਡ ਵਿਚ ਉਹੋ ਜਿਹੀ ਨਫ਼ਰਤ ਸਿਰਫ ਗੋਰੇ ਸਾਡੇ ਨਾਲ ਕਰਦੇ ਹਨ। ਸਾਊਥਾਲ ਵਿਚ ਤਾਂ ਪੰਜਾਬੀਆਂ ਦੀ ਭਰਮਾਰ ਹੈ ਤੇ ਉਥੇ ਗੋਰਾ ਕਮਰਾ ਲੈਣਾ ਚੰਗਾ ਨਹੀਂ ਸਮਝਦਾ। ਇਸ ਦੁਨੀਆ ਵਿਚ ਚਾਚੀ ਸਵਰਨੋ ਵਰਗੀ ਮਾਂ ਸਿਰਫ਼ ਇਥੇ ਹੀ ਮਿਲ ਸਕਦੀ ਹੈ, ਜਿਹੜੀ ਜਵਾਨੀ ਵਿਚ ਵਿਧਵਾ ਹੋ ਕੇ, ਤੀਹ ਸਾਲ ਰੰਡੇਪਾ ਕਟ ਕੇ ਆਪਣੇ ਬਚਿਆਂ ਨੂੰ ਪੈਰਾਂ ‘ਤੇ ਕਰ ਸਕਦੀ ਹੈ।ਏਨਾ ਸਿਰੜ ਸਿਰਫ਼ ਭਾਰਤੀ ਔਰਤ, ਖ਼ਾਸ ਹੀ ਹੋ ਸਕਦਾ ਹੈ। ਚਾਚੀ ਸਵਰਨੋ ਨੂੰ ਕੋਈ ਬਿਮਾਰੀ ਤਾਂ ਨਹੀ ਸੀ ਬਸ ਬੀ.ਪੀ. ਵਧਦਾ ਹੋਣ ਕਰ ਕੇ ਉਸ ਨੂੰ ‘ਮੇਜਰ ਅਟੈਕ ਹੋ ਗਿਆ , ਉਹ ਇਸ ਦੁਨੀਆ ਤੋਂ ਤੁਰ ਗਈ ਤੇ ਆਪਣੀਆਂ ਮਿਸਾਲੀ ਪੈੜਾਂ ਇਸ ਦੁਨੀਆ ‘ਤੇ ਛੱਡ ਗਈ ।
ਇਕ ਵਾਰ ਮੈਂ ਪਿੰਡ ਗੁਗਾ ਮੈੜੀ ਦੇ ਸਬੰਧ ਵਿਚ ਕਾਰੋਂ ਚੜੇ ਚੇਲਿਆਂ ਵਾਸਤੇ ਚਾਹ ਦਾ ਲੰਗਰ ਲਾਇਆ। ਮੈਂ ਚਾਚੀ ਸਵਰਨੋ ਦੇ ਉਸ ਬੇਟੇ (ਆਪਣੇ ਦੋਸਤ) ਦੇ ਘਰੇ ਚਾਹ ਦਾ ਲੰਗਰ ਛਕਣ ਦਾ ਸਦਾ ਭੇਜਿਆ। ਮੇਰਾ ਦੋਸਤ ਤਾਂ ਤਬੀਅਤ ਢਿਲੀ ਹੋਣ ਕਰ ਕੇ ਨਹੀਂ ਆਇਆ ਪਰ ਉਸ ਨੇ ਆਪਣੀ ਘਰਵਾਲੀ ਨੂੰ ਭੇਜ ਦਿਤਾ। ਜਦੋਂ ਉਸ ਦੀ ਘਰਵਾਲੀ ਕਾਈਨੈਟਿਕ ਹਾਂਡੇ ‘ਤੇ ਬਚਿਆਂ ਨਾਲ ਸਾਡੇ ਘਰ ਆਈ ਤਾਂ ਆਂਢਣਾਂਗੁਆਂਢਣਾਂ ਪੁਛਣ ਪਈ ਇਹ ਚਾਚੀ ਸਵਰਨੋ ਦੀ ਨੂੰਹ ਹੈ ? ਜਵਾਬ ਮਿਲਣ ‘ਤੇ ਉਹ ਉਸ ਔਰਤ (ਚਾਚੀ ਸਵਰਨੋ) ਦੀ ਮਣਾਂ ਮੂੰਹੀਂ ਪ੍ਰਸ਼ੰਸਾ । ਕਰਦੀਆਂ ਕਿ ਦੇਖ ਲਓ, “ਚਾਚੀ ਸਵਰਨੋ ਆਪਣੇ ਬਚੇ ਪੜ੍ਹਾ ਲਿਖਾ ਗਈ। ਵਡਾ ਲੜਕਾ ਤੇ ਉਸ ਦੀ ਵਹੁਟੀ ਦੋਵੇਂ ਨੌਕਰੀ ਕਰਦੇ ਹਨ। ਕਿਤੇ ਦੂਰ ਰਹਿੰਦੇ ਹਨ। ਦੋ-ਤਿੰਨ ਮਹੀਨੇ ਬਾਅਦ ਗੇੜਾ ਕਢਦੇ ਹਨ। ਦੂਜਾ ਛੋਟਾ ਵੀ ਕਿਸੇ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਉਹ ਵੀ ਵਧੀਆ ਰੋਟੀ ਖਾ ਰਿਹੈ। ਇਹ ਛੋਟੇ ਦੀ ਹੀ ਘਰਵਾਲੀ ਹੈ। ਬਚਿਆਂ ਨੂੰ ਸਕੂਲ ਛੱਡਣ ਇਸੇ ਕਨੈਟਕ ‘ਤੇ ਹੀ ਜਾਂਦੀ ਹੈ। ਤੀਜਾ ਵਿਚਾਰਾ ਸੈਟ ਨਹੀਂ ਹੋਇਆ। ਉਹ ਨੂੰ ਵੀ ਇਹ ਬਾਹਰ ਦੁਬਈ ਵਿਚ ਭੇਜਣ ਨੂੰ ਫਿਰਦੇ ਨੇ ਕਿ ਕਿਸੇ ਤਰ੍ਹਾਂ ਸੈਟ ਹੋ ਜਾਵੇ। ‘ਚਾਚੀ ਸਵਰਨੋ ਨੂੰ ਮੈਂ ਛੋਟਾ ਹੁੰਦਾ , ‘ਸਵਰਨੋ ਹੀ ਆਖਦਾ ਹੁੰਦਾ ਸੀ। ਪਤਾ ਨਹੀਂ ਇਹ ਸ਼ਾਇਦ ਮੇਰੇ ਬਚਪਨ ਵਿਚ ਜ ਪੁਣੇ ਦਾ ਹੀ ਅਸਰ ਸੀ ਕਿ ਆਪਣੇ ਬੀਬੀ-ਭਾਪੇ ਮਗਰ ਲਗ ਕੇ ਮੈਂ ਵੀ ਉਸ ਨੂੰ ਇਸੇ ਤਰ੍ਹਾਂ ਹੀ ਨਾਂ ਲੈ ਕੇ ਸਦਾ ਹੁੰਦਾ ਸੀ। ਉਸ ਨੇ ਮੈਨੂੰ ਅਨਾਦਰ ਭਾਵਨਾ ਨਾਲ ਬੁਲਾਉਣ ‘ਤੇ ਕਦੇ ਟੋਕਿਆ ਨਹੀਂ ਸੀ।ਉਹ ਕੇਵਲ ਮੇਰੇ ‘ਸਵਰਨੋ’ ਕਹਿਣ ‘ਤੇ ਮੁਸਕੁਰਾ ਦਿੰਦੀ ਸੀ। ਇਕ ਵਾਰ ਮੇਰੀ ਬੀਬੀ ਨੇ ਮੈਨੂੰ ਸਵਰਨੋ ਨੂੰ ਘਰੋਂ ਬੁਲਾ ਕੇ ਬੁਲਾ ਕੇ ਲਿਆਉਣ ਲਈ ਆਖਿਆ। ਪਹਿਲਾਂ ਤਾਂ ਮੇਰਾ ਓਸ ਪਾਸੇ ਜਾਣ ਨੂੰ ਮਨ ਹੀ ਨਹੀਂ ਸੀ ਕਰਦਾ ਕਿਉਂਕਿ ਸਵਰਨੋ ਦੇ ਵਡੇ ਮੁੰਡੇ ਤੋਂ ਮੈਨੂੰ ਬਹੁਤ ਡਰ ਲਗਦਾ ਸੀ। ਉਹ ਪੜ੍ਹਾਈ ਵਿਚ ਬੜਾ ਹੁਸ਼ਿਆਰ ਸੀ। ਜੋ ਪੜ੍ਹਾਈ ਵਿਚ ਹੁਸ਼ਿਆਰ ਹੁੰਦਾ ਸੀ ਮੈਂ ਉਸ ਨਾਲ ਗਲ ਕਰਨ ਤੋਂ ਕੰਨੀ ਖਿਸਕਾਉਣ ਲਗ ਜਾਂਦਾ। ਮੈਂ ਉਨ੍ਹਾਂ ਦੇ ਘਰ ਜਾ ਕੇ ਜਦੋਂ ਦਰਵਾਜਾ ਖੜਕਾਇਆ ਤਾਂ ਅੰਦਰੋਂ ਸਵਰਨੋ ਦਾ ਵਡਾ ਮੁੰਡਾ ਹੀ ਨਿਕਲਿਆ। ਉਹ ਕਹਿੰਦਾ, “ਆ ਬਈ ਦਰ ਸਿਆਂ ਬੜਾ ਫੁਲੀ ਜਾਂਦਾਂ, ਕੀ ਖਾਂਦਾ ਹੁੰਦਾ। ਮੈਂ ਉਸ ਦੀ ਗਲ ਦਾ ਜਵਾਬ ਨਾ ਦੇ ਕੇ ਉਲਟਾ ਪੁਛਿਆ, “ਸ…ਸ…ਵਰਨੋ ਨੂੰ ਬੀਬੀ ਨੇ ਸਬਦਿਐ, ਕਿਥੇ ਐ। ਮੇਰੇ ਛੋਟੇ ਮੂੰਹੋਂ ਜਦੋਂ ਉਸ ਨੇ ਆਪਣੀ ਮਾਂ ਦਾ ਨਾਂ ਇਸ ਤਰ੍ਹਾਂ ਅਨਾਦਰ ਭਾਵਨਾ ਨਾਲ ਸੁਣਿਆ ਤਾਂ ਉਹ ਕਹਿਣ ਲਗਾ, “ਆ ਜਾ ਏਧਰ, “ਉਹ ਮੇਰੀ ਬਾਂਹ ਫੜ ਕੇ ਮੈਨੂੰ ਅੰਦਰ ਲੈ ਗਿਆ।
ਮੇਰੀਆਂ ਤਾਂ ਲਤਾਂ ਕੰਬਣ ਲਗ ਗਈਆਂ ਕਿ ਮੇਰਾ ਕਿਤੇ ਚਪੇੜਾਂ ਮਾਰ-ਮਾਰ ਮੁੰਹ ਹੀ ਨਾ ਲਾਲ ਕਰ ਦੇਵੇ। ਜਦੋਂ ਉਹ ਨਿਆਣਿਆਂ ਨੂੰ ਮੇਰੀਆਂ ਤਾਂ ਲਤਾਂ ਕੰਬਣ ਲਗ ਗਈਆਂ ਕਿ ਮੇਰਾ ਕਿਤੇ ਚਪੇੜਾਂ ਮਾਰ-ਮਾਰ ਮੁੰਹ ਹੀ ਨਾ ਲਾਲ ਕਰ ਦੇਵੇ। ਜਦੋਂ ਉਹ ਨਿਆਣਿਆਂ ਨੂੰ ਟਿਉਸ਼ਨਾਂ ਪੜਾਉਂਦਾ ਸੀ ਤਾਂ ਕਈਆਂ ਦੇ ਮੂੰਹ ਚਪੇੜਾਂ ਮਾਰ ਮਾਰ ਲਾਲ ਕਰ ਦਿੰਦਾ ਸੀ ਤੇ ਕਈਆਂ ਦਾ ਢੁਹਾ ਸੇਕਦਾ ਹੁੰਦਾ ਸੀ। ਇਸੇ ਡਰ ਨਾਲ | ਮੇਰੀਆਂ ਲਤਾਂ ਕੰਬ ਰਹੀਆਂ ਸਨ। ਉਸ ਦੇ ਪੜਾਈ ਵਿਚ ਚੰਡੇ ਕਈ ਮੁੰਡੇ ਸਰਕਾਰੀ ਨੌਕਰੀਆਂ ‘ਤੇ ਸੈਟ ਨੇ। ਇਕ ਤਾਂ ਇੰਗਲੈਂਡ ਵਿਚ ਆਪਣੀ ਅਖ਼ਬਾਰ ਕਢਦੈ।“ਦੇਖ, ਆਪਣੇ ਤੋਂ ਵਡਿਆਂ ਨੂੰ ਕਦੇ ਵੀ ਨਾਂ ਨਾਲ ਨਹੀਂ ਬੁਲਾਈਦਾ, ਜੇਕਰ ਤੈਨੂੰ ਕਦੇ ਇਹ ਪਤਾ ਲਗੇ ਕਿ ਆਪਣੀ ਬੀਬੀ ਦੀ ਉਮਰ ਦੀ ਔਰਤ ਨੂੰ ਕੀ ਕਹਿ ਕੇ ਬੁਲਾਉਣਾ ਹੈ ਤਾਂ ਉਸ ਨੂੰ ‘ਆਂਟੀ ਜਾਂ ‘ਆਂਟੀ ਜੀ ਕਹਿ ਕੇ ਬੁਲਾਇਆ ਕਰ। ਇਸ ਤਰ੍ਹਾਂ ਨੇੜੇ-ਤੇੜੇ ਸੁਣਨ ਵਾਲਾ ਵੀ ਸਮਝੇਗਾ ਕਿ ਮੁੰਡਾ ਬੜਾ ਪੜਿਆ-ਲਿਖਿਆ ਹੈ। ਬੜਾ ਇਜ਼ਤ ਨਾਲ ਬੁਲਾਉਂਦਾ ਹੈ। ਪਤਾ ਨਹੀਂ ਸ਼ਾਇਦ ਇਹ ਉਸ ਨੇ ਮੈਨੂੰ ਫੂਕ ਦਿਤੀ ਸੀ ਜਾਂ ਕੁਝ ਹੋਰ ਗਲ ਸੀ ਜਾਂ ਉਹ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦਾ ਸੀ । ਉਸ ਦਿਨ ਤੋਂ ਬਾਅਦ ਮੈਂ ਸਵਰਨੋ ਨੂੰ ਸਵਰਨੋ ਤਾਂ ਕਦੇ ਨਹੀਂ ਸੀ ਕਿਹਾ। ਬਸ ‘ਚਾਚੀ ਆਖ ਕੇ ਹੀ ਬੁਲਾਉਂਦਾ ਰਿਹਾ। ਜਾਤ-ਪਾਤ ਦਾ ਕੀੜਾ ਤਾਂ ਮੇਰੇ ਦਿਮਾਗ ਵਿਚੋਂ ਕਾਫ਼ੀ ਦੇਰ ਦਾ ਨਿਕਲ ਚੁਕਾ ਸੀ ।