Punjabi Moral Story for Kids “Angur Khatte Ne”, “ਅੰਗੂਰ ਖੱਟੇ ਨੇ” for Class 9, Class 10 and Class 12 PSEB.

ਅੰਗੂਰ ਖੱਟੇ ਨੇ

Angur Khatte Ne

ਇਕ ਵਾਰ ਇਕ ਭੁੱਖੀ ਲੋਮੜੀ ਇਕ ਬਾਗ ਦੇ ਨੇੜੇ ਤੋਂ ਲੰਘੀ | ਉਹਨੇ ਦੇਖਿਆ ਕਿ ਅੰਗੂਰ ਦੀ ਡਾਲੀ ‘ਤੇ ਅੰਗੁਰਾਂ ਦਾ ਗੁੱਠਾ ਲਮਕ ਰਿਹਾ ਹੈ । ਲੋਮੜੀ ਦੇ ਮੁਹ ਵਿਚ ਪਾਣੀ ਭਰ ਆਇਆ | ਅੰਗੂਰ ਦਾ ਗੁੱਛਾ ਬਹੁਤ ਉੱਚੀ ਥਾਂ ‘ਤੇ ਸੀ | ਉਹ ਥੋੜ੍ਹੀ ਦੇਰ ਬੈਠੀ ਦੇਖਦੀ ਰਹੀ | ਫਿਰ ਉਹਨੇ ਛਾਲ । ਮਾਰੀ ਪਰ ਅੰਗੂਰਾਂ ਤੱਕ ਨਾ ਪੁੱਜ ਸਕੀ | ਉਹਨੇ ਕਈ ਵਾਰ ਛਾਲ ਮਾਰੀ ਪਰ ਹਰ ਵਾਰ ਉਹਨੂੰ ਅਸਫਲਤਾ ਮਿਲੀ | ਅੰਤ ‘ਚ ਥੱਕ-ਹਾਰ ਕੇ ਵਾਪਸ ਮੁੜੀ ਤੇ ਆਪਣਾ ਮੁਹੰ ਲੈ ਕੇ ਚੱਲ ਪਈ | ਇਕ ਕਾਂ ਰੁੱਖ ‘ਤੇ ਬੈਠਾ ਲੋਮੜੀ ਦਾ ਤਮਾਸ਼ਾ ਤੱਕ ਰਿਹਾ ਸੀ | ਉਹਨੇ ਪੁੱਛਿਆ, ‘ਕਿਉਂ ਲੋਮੜੀ ਬੇਬੇ, ਤੰ ਅੰਗੂਰ ਨਹੀਂ ਖਾਧੇ? ਲੋਮੜੀ ਬੋਲੀ, ‘ਖਾ ਤਾਂ ਲੈਂਦੀ ਪਰ ਅੰਗੂਰ ਖੱਟੇ ਨੇ। ਕਾਂ ਹੱਸ ਕੇ ਬੋਲਿਆ, ‘ਵਾਹ ਬੇਬੇ ਲੋਮੜੀ, ਅੰਗੂਰਾਂ ਤੱਕ ਪੁੱਜ ਨਹੀਂ ਸਕੀ ਤਾਂ ਕਹਿ ਦਿੱਤਾ ਕਿ ਅੰਗੂਰ ਖੱਟੇ ਨੇ। ਕੱਛੂਕੁੰਮਾ ਤੇ ਖਰਗੋਸ਼ ਕੱਛੂਕੁੰਮੇ ਤੋਂ ਦੌੜ ਵਿੱਚ ਹਾਰ ਜਾਣ ਮਗਰੋਂ ਖਰਗੋਸ਼ ਮਨ ਹੀ ਮਨ ਉਦਾਸ ਸੀ। ਇੱਕ ਦਿਨ ਉਹ ਫੇਰ ਕੱਛੂਕੁੰਮੇ ਨੂੰ ਮਿਲਿਆ ਅਤੇ ਦੁਬਾਰਾ ਦੌੜ ਲਗਾਉਣ ਲਈ ਆਖਣ ਲੱਗਿਆ। ਕੱਛੂ ਨੇ ਉਸ ਨੂੰ ਸਮਝਾਇਆ,“ਭਰਾਵਾ ਦੁਨੀਆਂ ਜਾਣਦੀ ਹੈ ਕਿ ਤੂੰ ਮੈਥੋਂ ਦੌੜ ਵਿੱਚ ਨਹੀਂ ਹਾਰ ਸਕਦਾ। ਇਹ ਸਭ ਤੇਰੀ ਆਲਸ ਕਾਰਨ ਹੋਇਆ ਸੀ। ਫਿਰ ਮੈਂ ਖੁਦ ਵੀ ਮੰਨਦਾ ਹਾਂ ਕਿ ਮੈਂ ਤੈਨੂੰ ਦੌੜ ਵਿੱਚ ਨਹੀਂ ਪਛਾੜ ਸਕਦਾ।” ਪਰ ਖਰਗੋਸ਼ ਦੁੱਧ ਦਾ ਦੁੱਧ | ਅਤੇ ਪਾਣੀ ਦਾ ਪਾਣੀ ਕਰਨ ‘ਤੇ ਉਤਾਰੂ ਸੀ। ਆਖਣ ਲੱਗਿਆ,“ਗੱਲਾਂ ਨਾਲ ਕਦੇ ਇਤਿਹਾਸ ਨਹੀਂ ਲਿਖੇ ਜਾਂਦੇ। ਮੈਂ ਤੈਨੂੰ ਦੌੜ ਵਿੱਚ ਹਰਾ ਕੇ | ਆਪਣੇ ‘ਤੇ ਲੱਗੇ ਦਾਗ ਨੂੰ ਧੋਣਾ ਚਾਹੁੰਦਾ ਹਾਂ। ਜੇ ਤੂੰ ਇਸ ਵਾਰ ਵੀ ਮੈਥੋਂ ਜਿੱਤ ਗਿਆ ਤਾਂ ਵਾਅਦਾ ਰਿਹਾ ਜ਼ਿੰਦਗੀ ਵਿੱਚ ਦੌੜ ਤਾਂ ਦੂਰ ਕਿਸੇ ਨਾਲ | ਸ਼ਰਤ ਵੀ ਨਹੀਂ ਲਗਾਵਾਂਗਾ। ਕੱਛੂ ਮਨ ਹੀ ਮਨ ਉਸ ‘ਤੇ ਹੱਸਿਆ ਅਤੇ ਫਿਰ ਉਸ ਦਾ ਮਨ ਰੱਖਣ ਖ਼ਾਤਰ ਦੌੜ ਲਈ ਰਾਜ਼ੀ ਹੋ ਗਿਆ।

ਤੈਅ ਕੀਤੀ ਜਗਾ ਵੱਲ ਦੋਵੇਂ ਦੌੜਨ ਲੱਗੇ। ਕੱਛੂ ਲਈ ਤਾਂ ਦੌੜ ਲਫ਼ਜ਼ ਮਜ਼ਾਕ ਹੀ ਸੀ। ਉਹ ਧੀਮੀ ਚਾਲ ਨਾਲ ਮੰਜ਼ਿਲ ਵੱਲ ਵਧਣ ਲੱਗਿਆ।

ਖਰਗੋਸ਼ ਟਪੂਸੀਆਂ ਮਾਰਦਾ ਹੋਇਆ ਔਹ ਗਿਆ ਤੇ ਔਹ ਗਿਆ। ਉਹ ਆਪਣੀ ਮੰਜ਼ਿਲ ਦੇ ਕਾਫ਼ੀ ਕਰੀਬ ਸੀ ਕਿ ਅਚਾਨਕ ਉਸ ਦੀ ਨਜ਼ਰ । ਰਸਤੇ ਵਿੱਚ ਖੇਤ ਦੀ ਵੱਟ ‘ਤੇ ਲੱਗੀਆਂ ਲਾਲ-ਲਾਲ ਗਾਜਰਾਂ ‘ਤੇ ਪਈ। ਗਾਜਰਾਂ ਖਰਗੋਸ਼ ਦੀ ਮਨਪਸੰਦ ਖੁਰਾਕ ਤੇ ਕਮਜ਼ੋਰੀ ਹਨ। ਬਸ ਫਿਰ ਕੀ ਸੀ, ਉਸ ਨੇ ਸੋਚਿਆ ਕਿ ਭੁੱਖ ਵੀ ਕਾਫ਼ੀ ਲੱਗੀ ਹੈ। ਕੱਛੂ ਤਾਂ ਅਜੇ ਬਹੁਤ ਦੂਰ ਹੈ। ਬਸ, ਦੋ ਕੁ ਗਾਜਰਾਂ ਖਾ ਕੇ ਉਹ ਬਾਜ਼ੀ ਜਿੱਤਣ ਲਈ ਮੰਜ਼ਿਲ ‘ਤੇ ਪਹੁੰਚ ਜਾਵੇਗਾ। ਉਸ ਨੇ ਰੱਜ ਕੇ ਗਾਜਰਾਂ ਖਾਧੀਆਂ ਪਰ ਇਹ ਕੀ, ਉਹ ਉੱਥੇ ਹੀ ਨਿਢਾਲ ਜਿਹਾ ਹੋ ਕੇ ਲੇਟ ਗਿਆ। ਅਸਲ ਵਿੱਚ ਗਾਜਰਾਂ ਦੀ ਖੇਤੀ ‘ਤੇ ਕਿਸਾਨ ਨੇ ਕੀੜੇਮਾਰ ਦਵਾਈਆਂ ਦਾ ਤਾਜ਼ਾ ਸਪਰੇਅ ਕੀਤਾ ਸੀ, ਜਿਸ ਦੇ ਅਸਰ ਨਾਲ ਖਰਗੋਸ਼ ਕੁਝ ਸਮੇਂ ਲਈ ਬੇਹੋਸ਼ ਹੋ ਗਿਆ। ਏਧਰ ਕੱਛੂਕੁੰਮਾ ਉਸ ਦੇ ਲਾਗੇ ਤੋਂ ਲੰਘਿਆ ਤਾਂ ਉਸ ਨੂੰ ਕੁਝ ਸਮਝ ਨਾ ਆਈ। ਉਹ ਜਾਣਦਾ ਸੀ ਕਿ ਖਰਗੋਸ਼ ਪਹਿਲਾਂ ਵਾਲੀ ਭੁੱਲ ਕਦੇ ਵੀ ਨਹੀਂ ਦੁਹਰਾਏਗਾ। ਉਹ ਆਪਣੀ ਚਾਲ ਚੱਲਦਾ ਰਿਹਾ। ਏਧਰ ਜਦੋਂ ਖਰਗੋਸ਼ ਨੂੰ ਹੋਸ਼ ਆਇਆ ਤਾਂ ਉਹ ਬੌਦਲਿਆ ਜਿਹਾ ਮੰਜ਼ਿਲ ਵੱਲ ਨੱਠਿਆ ਪਰ .
ਇਹ ਕੀ ਉੱਥੇ ਤਾਂ ਪਹਿਲਾਂ ਹੀ ਕੱਛੂਕੁੰਮਾ ਬੈਠਾ ਉਸ ‘ਤੇ ਮੁਸਕਰਾ ਰਿਹਾ ਸੀ। ਇਹ ਦੇਖ ਖਰਗੋਸ਼ ਸ਼ਰਮਸਾਰ ਜਿਹਾ ਹੋ ਗਿਆ। ਕੱਛੂ ਉਸ ਕੋਲ ਆਇਆ ਅਤੇ ਪਿਆਰ ਤੇ ਨਿਮਰਤਾ ਸਹਿਤ ਬੋਲਿਆ,”ਖਰਗੋਸ਼ ਭਰਾ, ਅੱਜ ਫੇਰ ਤੂੰ ਮੈਥੋਂ ਦੌੜ ਹਾਰ ਗਿਆ ਪਰ ਇਹ ਤੇਰੀ ਹਾਰ ਨਹੀਂ ਤੇਰੇ ਹੰਕਾਰ ਦੀ ਹਾਰ ਹੈ। ਬਹੁਤੀਆਂ ਹਾਲਤਾਂ ਵਿੱਚ ਪਾਣੀ ਜਦੋਂ ਵੀ ਅਸਫ਼ਲ ਹੁੰਦਾ ਹੈ ਤਾਂ ਉਸ ਪਿੱਛੇ ਕਾਰਨ ਹੰਕਾਰ ਹੀ ਹੁੰਦਾ ਹੈ। ਇਸ ਲਈ ਕਿਸੇ ਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਸਿਆਣਿਆਂ ਠੀਕ ਕਿਹਾ ਹੈ ‘ਹੰਕਾਰਿਆ ਸੋ ਮਾਰਿਆ। ਮੇਰੀ ਗੱਲ ਦਾ ਬੁਰਾ ਨਾ ਮੰਨੀਂ। ਆ ਘਰ . ਚੱਲੀਏ।” ਖਰਗੋਸ਼ ਨੇ ਆਪਣੀ ਹਾਰ ਕਬੂਲ ਕਰ ਲਈ ਸੀ ਅਤੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਮੰਨਿਆ ਕਿ ਉਹ ਫਿਰ ਕਦੇ ਕਿਸੇ ਨਾਲ ਸ਼ਰਤ ਨਹੀਂ ਲਗਾਏਗਾ। ਉਸ ਨੇ ਇਹ ਵੀ ਪ੍ਰਣ ਕੀਤਾ ਕਿ ਜਿੱਥੋਂ ਤਕ ਹੋ ਸਕੇ ਹੰਕਾਰ ਨੂੰ ਕਦੇ ਵੀ ਮਨ ਵਿੱਚ ਘਰ ਨਹੀਂ ਕਰਨ ਦੇਵੇਗਾ। ਇਹ ਸੁਣ ਕੇ ਕੱਛੂ . ਮੁਸਕਰਾ ਪਿਆ ਅਤੇ ਦੋਵੇਂ ਘਰ ਲਈ ਚੱਲ ਪਏ।

Leave a Reply