Punjabi Letter “Sampadak nu Shehar vich choriya hon diya ghatnava bare patar likho”, “ਸੰਪਾਦਕ ਨੂੰ ਸ਼ਹਿਰ ਵਿਚ ਚੋਰੀਆਂ ਹੋਣ ਦੀਆਂ ਘਟਨਾਵਾਂ ਬਾਰੇ ਪਾਤਰ ਲਿਖੋ  ” for Class 6, 7, 8, 9, 10 and 12, PSEB Classes.

ਤੁਹਾਡੇ ਸ਼ਹਿਰ ਵਿਚ ਸੋਨੇ ਦੀਆਂ ਚੈਨੀਆਂ ਖੋਹੇ ਜਾਣ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ ਰਾਹੀਂ ਇਸ ਬਾਰੇ ਦੱਸੋ ਤਾਂ ਜੋ ਲੋਕ ਸਚੇਤ ਹੋ ਜਾਣ ਅਤੇ ਸਰਕਾਰ ਇਸ ਬਾਰੇ ਤੁਰੰਤ ਕਾਰਵਾਈ ਕਰੇ।

 

ਸੇਵਾ ਵਿਖੇ 

ਮੁੱਖ ਸੰਪਾਦਕ,

ਅਜੀਤ,

ਜਲੰਧਰ।

 

ਸ੍ਰੀਮਾਨ ਜੀ,

ਬੇਨਤੀ ਇਹ ਹੈ ਕਿ ਮੈਂ ਆਪ ਜੀ ਦੇ ਅਖ਼ਬਾਰ ਰਾਹੀਂ ਆਪਣੇ ਸ਼ਹਿਰ ਵਿਚ ਅਣਜਾਨ ਲੋਕਾਂ ਵੱਲੋਂ ਸੋਨੇ ਦੀਆਂ ਚੈਨੀਆਂ ਖੋਹੇ ਜਾਣ ਬਾਰੇ ਸੂਚਿਤ ਕਰਨਾ ਚਾਹੁੰਦਾ ਹਾਂ।

ਪਿਛਲੇ ਹਫਤੇ ਸਾਡੇ ਮੁਹੱਲੇ ਦੇ ਵਿਚ ਦੀ ਇਕ ਸੁੰਨਸਾਨ ਗਲੀ ਵਿਚ ਦੋ ਅਣਜਾਨ ਵਿਅਕਤੀ ਇਕ ਔਰਤ ਦੇ ਗਲਿਓਂ ਸੋਨੇ ਦੀ ਚੈਨ ਖੋਹ ਕੇ ਭੱਜ ਗਏ। ਦੁਪਹਿਰ ਦੀ ਸੁੰਨਮਸੁੰਨ ਵਿਚ ਉੱਗੇ ਇਕ ਜਾਂ ਦੋ ਬਜ਼ੁਰਗ ਹੀ ਬੈਠੇ ਸਨ। ਜੋ ਕੁਝ ਵੀ ਕਰਨ ਤੋਂ ਅਸਮਰਥ ਸਨ। ਉਨ੍ਹਾਂ ਤੋਂ ਪੁੱਛਣ ਤੇ ਪਤਾ ਲੱਗਾ ਕਿ ਦੋ ਅਣਜਾਣ ਜਿਹੇ ਦਿਸਦੇ ਬੰਦੇ ਮੋਟਰਸਾਈਕਲ ਉੱਤੇ ਆਏ ਅਤੇ ਰਿਕਸ਼ੇ ਉੱਪਰ ਜਾ ਰਹੀ ਇਕ ਔਰਤ ਦੇ ਗਲੇ ਵਿਚ ਪਈ ਸੋਨੇ ਦੀ ਚੈਨੀ ਲਾਹ ਕੇ ਅੱਖ ਦੇ ਫੋਰ ਵਿਚ ਨੱਸ ਗਏ। ਉਨ੍ਹਾਂ ਦੇ ਬਜ਼ੁਰਗਾਂ ਅਤੇ ਉਸ ਜ਼ਨਾਨੀ ਨੇ ਰੌਲਾ ਪਾਇਆ, ਪਰ ਉਨ੍ਹਾਂ ਦਾ ਕੁਝ ਪਤਾ ਨਾ ਲੱਗਾ। ਉਸ ਔਰਤ ਵੱਲੋਂ ਇਸ ਘਟਨਾ ਦੀ ਪੁਲਿਸ ਵਿਚ ਵੀ ਰਿਪੋਰਟ ਲਿਖਵਾ ਦਿੱਤੀ ਗਈ ਹੈ। ਪਰ ਹਾਲੇ ਤੀਕ ਉਹਨਾਂ ਵਿਅਕਤੀਆਂ ਬਾਰੇ ਕੋਈ ਪਤਾ ਨਹੀਂ ਲੱਗਿਆ।

ਹੁਣ ਕੱਲ੍ਹ ਦੀ ਗੱਲ ਹੈ ਕਿ ਇਕ ਦੂਜੇ ਮੁਹੱਲੇ ਦੀ ਲਾਗਲੀ ਗਲੀ ਵਿਚ ਇਕ ਇਕੱਲੀ ਜ਼ਨਾਨੀ ਕੋਲੋਂ ਚੈਨੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਵੱਲੋਂ ਰੌਲਾ ਪਾਏ ਜਾਣ ਅਤੇ ਲੋਕ ਇਕੱਠੇ ਹੋ ਜਾਣ ‘ਤੇ ਉਹ ਵਿਅਕਤੀ ਨੱਸਣ ਵਿਚ ਕਾਮਯਾਬ ਹੋ ਗਏ।

ਮੁਹੱਲੇ ਦੇ ਲੋਕਾਂ ਨੂੰ ਸ਼ੱਕ ਹੈ ਕਿ ਇਸ ਸ਼ਹਿਰ ਵਿਚ ਚੈਨੀਆਂ ਖੋਹਣ ਵਾਲਾ ਕੋਈ ਗਰੋਹ ਫਿਰ ਰਿਹਾ ਹੈ। ਇਸ ਪੱਤਰ ਰਾਹੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਚੈਨੀਆਂ ਖੋਹਣ ਵਾਲੇ ਇਸ ਗਰੋਹ ਨੂੰ ਛੇਤੀ ਤੋਂ ਛੇਤੀ ਫੜਨ ਦਾ ਪ੍ਰਬੰਧ ਕਰਨ। ਆਸ ਹੈ ਕਿ ਤੁਸੀਂ ਇਹ ਖ਼ਬਰ ਆਪਣੇ ਅਖ਼ਬਾਰ ਵਿਚ ਛਾਪ ਕੇ ਧੰਨਵਾਦੀ ਬਣਾਉਗੇ।

ਆਪ ਦਾ ਸ਼ੁਭਚਿੰਤਕ,

ਪਰਮਜੀਤ ਸਿੰਘ,

48, ਸ਼ਕਤੀ ਨਗਰ,

ਅੰਮ੍ਰਿਤਸਰ।

ਮਿਤੀ 5 ਦਸੰਬਰ, 20…..

Leave a Reply