ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਕਾਰਨ ਦੱਸ ਕੇ ਸਕੂਲ ਛੱਡਣ ਦਾ ਸਰਟੀਫੀਕੇਟ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਮੁੱਖ ਅਧਿਆਪਕਾ, .
……. ਹਾਈ ਸਕੂਲ,
…….. ਸ਼ਹਿਰ ।
ਸ੍ਰੀਮਤੀ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਦਸਵੀਂ (ਬੀ) ਸ਼੍ਰੇਣੀ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿਚ ਕੰਮ ਕਰਦੇ ਹਨ। ਉਹਨਾਂ ਦੀ ਬਦਲੀ ਲੁਧਿਆਣੇ ਹੋ ਗਈ ਹੈ। ਇਸ ਲਈ ਸਾਡਾ ਪਰਿਵਾਰ 28 ਅਪ੍ਰੈਲ ਨੂੰ ਇੱਥੋਂ ਉਹਨਾਂ ਦੇ ਨਾਲ ਲੁਧਿਆਣੇ ਜਾ ਰਿਹਾ ਹੈ। ਮੇਰਾ ਇਕੱਲੇ ਦਾ ਇੱਥੇ ਰਹਿ ਕੇ ਪੜਾਈ ਚਾਲੂ ਰੱਖਣਾ ਮੁਸ਼ਕਲ ਹੈ। ਇਸ ਲਈ ਆਪ ਮੇਰਾ ਸਕੂਲ ਦਾ ਸਰਟੀਫਿਕੇਟ ਜਲਦੀ ਤੋਂ ਜਲਦੀ ਦੇਣ ਦੀ ਕਿਰਪਾਲਤਾ ਕਰੋ ਤਾਂ ਜੋ ਮੈਂ ਉੱਥੇ ਜਾ ਕੇ ਕਿਸੇ ਚੰਗੇ ਸਕੂਲ ਵਿਚ ਦਾਖਲਾ ਲੈ ਸਕਾਂ। ਮੈਂ ਆਪ ਜੀ ਦਾ ਅਤਿ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ,
ੳ, ਅ, ੲ,
ਦਸਵੀਂ (ਬੀ) ਸ਼੍ਰੇਣੀ।
ਮਿਤੀ 14 ਅਪ੍ਰੈਲ, 20…..