ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਨੈ-ਪੱਤਰ ਰਾਹੀਂ ਸਕੂਲ ਵਿਚ ਹੋਰ ਅਖ਼ਬਾਰਾਂ ਅਤੇ ਰਸਾਲੇ ਮੰਗਵਾਉਣ, ਉਹਨਾਂ ਦੇ ਪੜ੍ਹਨ ਲਈ ਉਚਿਤ ਥਾਂ ਦਾ ਇੰਤਜ਼ਾਮ ਕਰਨ ਅਤੇ ਸਕੂਲ ਦੀ ਲਾਇਬਰੇਰੀ ਨੂੰ ਨਿਯਮਤ ਤੌਰ ਤੇ ਖੋਲ੍ਹਣ ਲਈ ਬੇਨਤੀ ਕਰੋ।
ਸੇਵਾ ਵਿਖੇ .
ਮੁੱਖ ਅਧਿਆਪਕ,
ਸਰਕਾਰੀ ਹਾਈ ਸਕੂਲ,
ਕਪੂਰਥਲਾ।
ਸ੍ਰੀਮਾਨ ਜੀ,
ਬੇਨਤੀ ਇਹ ਹੈ ਕਿ ਸਾਡੇ ਸਕੂਲ ਦੀ ਲਾਇਬਰੇਰੀ ਵਿਚ ‘ਜੱਗਬਾਣੀ’, ‘ਜਨਸੱਤਾ’ ਅਤੇ “ਅਜੀਤ ਅਖ਼ਬਾਰਾਂ ਅਤੇ ਜਾਗਿਤੀ’, ‘ਤਸਵੀਰ’, ‘ਪੰਜਾਬੀ ਦੁਨੀਆਂ’ ਅਤੇ ‘ਆਰਸੀ ਰਸਾਲਿਆਂ ਦੀ ਕੇਵਲ ਇਕ ਕਾਪੀ ਹੀ ਆਉਂਦੀ ਹੈ। ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਨੂੰ ਪੜ੍ਹਨ ਵਿਚ ਔਕੜ ਪੇਸ਼ ਆਉਂਦੀ ਹੈ।
ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਅਖ਼ਬਾਰਾਂ ਅਤੇ ਮੈਗਜ਼ੀਨਾਂ ਦੀਆਂ ਘੱਟੋ-ਘੱਟ ਤਿੰਨ-ਤਿੰਨ ਕਾਪੀਆਂ ਮੰਗਵਾਉਣ ਦਾ ਪ੍ਰਬੰਧ ਕੀਤਾ ਜਾਵੇ। ਇਹਨਾਂ ਤੋਂ ਬਿਨਾਂ ‘ਪੰਜਾਬ ਕੇਸਰੀ’, ‘ਪੰਜਾਬੀ ਟ੍ਰਿਬਿਉਨ’ ਅਤੇ ‘ਇੰਡੀਅਨ ਐਕਸਪੈਸ` ਅਤੇ ਇਕ-ਦੋ ਖੇਡਾਂ ਸੰਬੰਧੀ ਮੈਗਜ਼ੀਨ ਵੀ ਮੰਗਵਾਏ ਜਾਣੇ ਚਾਹੀਦੇ ਹਨ।
ਇਹਨਾਂ ਅਖ਼ਬਾਰਾਂ ਅਤੇ ਰਸਾਲਿਆਂ ਦੇ ਪੜਨ ਲਈ ਲਾਇਬਰੇਰੀ ਵਿਚ ਬਕਾਇਦਾ ਮੇਜ਼ ਵੀ ਲਾਉਣੇ ਚਾਹੀਦੇ ਹਨ। ਲਾਇਬਰੇਰੀ ਨੂੰ ਰੋਜ਼ਾਨਾ ਮਿੱਥੇ ਅਤੇ ਨਿਯਤ ਸਮੇਂ ਤੇ ਖੋਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਪਾਠਕ੍ਰਮ ਤੋਂ ਇਲਾਵਾ ਅਖਬਾਰਾਂ, ਰਸਾਲਿਆਂ ਅਤੇ ਪੁਸਤਕਾਂ ਨੂੰ ਪੜ੍ਹ ਕੇ ਵਧੇਰੇ ਲਾਭ ਪ੍ਰਾਪਤ ਕਰ ਸਕਣ।
ਆਸ ਹੈ ਕਿ ਆਪ ਵਲੋਂ ਵਿਦਿਆਰਥੀਆਂ ਦੀ ਬੌਧਿਕ ਤਰੱਕੀ ਲਈ ਉਹਨਾਂ ਦੀਆਂ ਉਪਰੋਕਤ ਜ਼ਰੂਰਤਾਂ ਨੂੰ ਛੇਤੀ ਤੋਂ ਛੇਤੀ ਪੂਰਾ ਕਰ ਦਿੱਤਾ ਜਾਵੇਗਾ।
ਧੰਨਵਾਦ ਸਹਿਤ
ਆਪ ਜੀ ਦੀ ਵਿਸ਼ਵਾਸਪਾਤਰਾ,
ਸੋਨੀਆ, ਦਸਵੀਂ ਸੀ।