Punjabi Letter “Principal nu Apni Mandi Arthik Halat dusk e Fees Mafi layi bine patar”, “ਮੁੱਖ ਅਧਿਆਪਕ ਨੂੰ ਆਪਣੀ ਮੰਦੀ ਆਰਥਿਕ ਹਾਲਤ ਦੱਸ ਕੇ ਫੀਸ ਮੁਆਫੀ ਲਈ ਬਿਨੈ-ਪੱਤਰ ” for Class 6, 7, 8, 9, 10 and 12, PSEB Classes.

ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਮੰਦੀ ਆਰਥਿਕ ਹਾਲਤ ਦੱਸ ਕੇ ਫੀਸ ਮੁਆਫੀ ਲਈ ਬਿਨੈ-ਪੱਤਰ ਲਿਖੋ।

 

ਸੇਵਾ ਵਿਖੇ

ਮੁੱਖ ਅਧਿਆਪਕ,

ਸਰਕਾਰੀ ਪਬਲਿਕ ਸਕੂਲ,

ਫਿਰੋਜ਼ਪੁਰ ਸ਼ਹਿਰ।

 

ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਦਸਵੀਂ (ਬੀ) ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਗ਼ਰੀਬ ਹੋਣ ਕਾਰਨ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ। ਉਹ ਇਕ ਪ੍ਰਾਈਵੇਟ ਫਰਮ ਵਿਚ ਕਲਰਕ ਹਨ ਜਿਥੇ ਉਹਨਾਂ ਨੂੰ 1500 ਰੁਪਏ ਮਹੀਨਾ ਤਨਖਾਹ ਮਿਲਦੀ ਹੈ। ਪਰਿਵਾਰ ਵਿਚ ਇਕੱਲੇ ਹੀ ਕਮਾਉ ਹਨ। ਇੰਨੀ ਥੋੜੀ ਤਨਖਾਹ ਵਿਚ ਘਰ ਦੇ ਅੱਠਾਂ ਜੀਆਂ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਨਾਲ ਚੱਲਦਾ ਹੈ।

ਮੈਂ ਆਪਣੀ ਕਲਾਸ ਦੇ ਸਿਆਣੇ, ਹੁਸ਼ਿਆਰ ਅਤੇ ਸਾਊ ਮੁੰਡਿਆਂ ਵਿਚ ਗਿਣਿਆ ਜਾਂਦਾ ਹਾਂ। ਪੜਾਈ ਦੇ ਨਾਲ-ਨਾਲ ਮੈਂ ਸਕੂਲ ਦੀਆਂ ਖੇਡਾਂ ਵਿਚ ਵੀ ਭਾਗ ਲੈਂਦਾ ਹਾਂ। ਮੈਂ ਹਾਕੀ ਦੀ ‘ਏ’ ਟੀਮ ਦਾ ਖਿਡਾਰੀ ਹਾਂ। ਸਾਰੇ ਅਧਿਆਪਕ ਅਤੇ ਵਿਦਿਆਰਥੀ ਮੇਰੇ ਬਾਰੇ ਚੰਗੀ ਰਾਏ ਰੱਖਦੇ ਹਨ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ। ਪਰ ਘਰ ਦੇ ਹਾਲਾਤ ਮੇਰੇ ਪਿਤਾ ਜੀ ਨੂੰ ਕੋਈ ਵਾਰ ਇਹ ਸੋਚਣ ਲਈ ਮਜ਼ਬੂਰ ਕਰ ਦਿੰਦੇ ਹਨ ਕਿ ਉਹ ਮੈਨੂੰ ਪੜ੍ਹਨੋਂ ਹਟਾ ਕੇ ਕਿਸੇ ਕੰਮ ਧੰਦੇ ਵਿਚ ਲਗਾ ਦੇਣ।

ਇਸ ਲਈ ਆਪ ਮੇਰੇ ਪਿਤਾ ਜੀ ਦੀ ਆਰਥਿਕ ਅਵਸਥਾ ਨੂੰ ਅਤੇ ਮੇਰੇ ਪੜ੍ਹਾਈ ਦੇ ਸ਼ੌਕ ਨੂੰ ਮੁੱਖ ਰਖਦਿਆਂ, ਪਿਛਲੇ ਸਾਲ ਵਾਂਗ ਹੀ ਇਸ ਸਾਲ ਵੀ ਮੇਰੀ ਸਕੂਲ ਦੀ ਫੀਸ ਮੁਆਫ ਕਰਨ ਦੀ ਕਿਰਪਾਲਤਾ ਕਰਨੀ। ਆਪ ਦੀ ਅਜਿਹੀ ਦਿਆਲਤਾ ਕਾਰਨ ਮੇਰਾ ਭਵਿੱਖ ਸਵਾਰਿਆ ਜਾਵੇਗਾ। ਮੈਂ ਆਪ ਜੀ ਦਾ ਇਸ ਮਿਹਰਬਾਨੀ ਲਈ ਸਦਾ ਹੀ ਧੰਨਵਾਦੀ ਰਹਾਂਗਾ।

ਧੰਨਵਾਦ ਸਹਿਤ।

 

ਆਪ ਜੀ ਦਾ ਆਗਿਆਕਾਰੀ,

, ,

ਮਿਤੀ 10 ਮਈ, 20 …..

Leave a Reply