ਆਪਣੇ ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਕਾਰਨ ਦੱਸ ਕੇ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਲਿਖੋ।
ਸੇਵਾ ਵਿਖੇ
ਸ੍ਰੀ ਮਤੀ ਮੁੱਖ ਅਧਿਆਪਕਾ ਜੀ,
……… ਸਕੂਲ
……………. ਸ਼ਹਿਰ।
ਸ੍ਰੀਮਤੀ ਜੀ,
ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਦਸਵੀਂ “ਏ” ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਸਟੇਟ ਬੈਂਕ ਆਫ਼ ਇੰਡੀਆ ਵਿੱਚ ਮੈਨੇਜਰ ਦੇ ਤੌਰ ਤੇ ਕੰਮ ਕਰਦੇ ਹਨ। ਉਹਨਾਂ ਦੀ ਬਦਲੀ ਦਿੱਲੀ ਹੋ ਗਈ ਹੈ। ਸਾਡਾ ਸਾਰਾ ਪਰਿਵਾਰ ਪਰਸੋਂ ਦਿੱਲੀ ਜਾ
ਰਿਹਾ ਹੈ। ਮੈਂ ਇੱਥੇ ਇਕੱਲਾ ਨਹੀਂ ਰਹਿ ਸਕਦਾ ਸੋ ਮੇਰਾ ਇੱਥੇ ਰਹਿ ਕੇ ਪੜ੍ਹਾਈ ਜਾਰੀ ਰੱਖਣਾ ਵੀ ਮੁਸ਼ਕਲ ਹੈ।
ਮੈਂ ਇਸ ਮਹੀਨੇ ਦੀ ਫੀਸ ਤੇ ਹੋਰ ਸਭ ਬਕਾਇਆ ਪੈਸੇ ਆਪਣੇ ਜਮਾਤ ਦੇ ਇਨਚਾਰਜ ਜੀ ਨੂੰ ਜਮਾਂ ਕਰਵਾ ਦਿੱਤੇ ਹਨ। ਕਿਰਪਾ ਕਰਕੇ ਮੇਰਾ ਸਰਟੀਫਿਕੇਟ ਜਲਦੀ ਤੋਂ ਜਲਦੀ ਦੇ ਦਿੱਤਾ ਜਾਵੇ ਤਾਂ ਕਿ ਮੈਂ ਉੱਥੇ ਜਾ ਕੇ ਕਿਸੇ ਚੰਗੇ ਸਕੂਲ ਵਿੱਚ ਦਾਖਲਾ ਲੈ ਸਕਾਂ ਤੇ ਮੇਰੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ।
ਆਪ ਜੀ ਦਾ ਆਗਿਆਕਾਰੀ ਵਿਦਿਆਰਥੀ
ੳ, ਅ, ਈ
ਜਮਾਤ- ਦਸਵੀਂ ਏ , ਮਿਤੀ
ਰੋਲ ਨੰਬਰ 22
ਮਿਤੀ______