Punjabi Letter “Mitar nu Bhai di Shadi sada den bare patar”,  “ਮਿੱਤਰ ਨੂੰ ਭਾਈ ਦੀ ਸ਼ਾਦੀ ਦਾ ਸਦਾ ਦੇਣ ਬਾਰੇ ਪੱਤਰ  ” for Class 6, 7, 8, 9, 10 and 12, PSEB Classes.  

ਆਪਣੇ ਮਿੱਤਰ/ਸਹੇਲੀ ਨੂੰ ਚਿੱਠੀ ਲਿਖੋ ਜਿਸ ਵਿਚ ਉਸਨੂੰ ਆਪਣੇ ਭਰਾ/ਭੈਣ ਦੇ ਵਿਆਹ ਤੇ ਬਲਾਉਣ ਲਈ ਸੱਦਾ ਦਿੱਤਾ ਗਿਆ ਹੋਵੇ। ਨਾਲ ਹੀ ਇਹ ਵੀ ਲਿਖੋ ਕਿ ਉਹ ਕੁਝ ਦਿਨ ਪਹਿਲਾਂ ਆ ਕੇ ਵਿਆਹ ਦੇ ਕੰਮ ਵਿਚ ਹੱਥ ਵਟਾਵੇ।

ਮਕਾਨ ਨੰ. 40, ਗਾਂਧੀ ਨਗਰ, ਲੁਧਿਆਣਾ

20 ਮਾਰਚ, 20…..

 

ਪਿਆਰੇ ਹਰਨਾਮ, .

ਸਤਿ ਸ੍ਰੀ ਅਕਾਲ !

ਤੈਨੂੰ ਇਹ ਚਿੱਠੀ ਪੜ ਕੇ ਬੜੀ ਖ਼ੁਸ਼ੀ ਹੋਵੇਗੀ ਕਿ ਮੇਰੀ ਛੋਟੀ ਭੈਣ ਗੀਤਾ ਦਾ ਸ਼ੁਭ ਵਿਆਹ 24 ਅਪ੍ਰੈਲ, 20….. ਨੂੰ ਹੋਣਾ ਨਿਯਤ ਹੋਇਆ ਹੈ। ਜੰਝ 24 ਅਪ੍ਰੈਲ ਨੂੰ ਸਵੇਰੇ 8 ਵਜੇ ਜਲੰਧਰ ਤੋਂ ਆਵੇਗੀ। ਜੰਝ ਦੇ ਆਉਣ ਤੇ ਹੋਰ ਤਿਆਰੀ ਲਈ ਵੀ ਲੋੜੀਂਦੇ ਕੰਮ ਕਰਨ ਦੀ ਲੋੜ ਹੈ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਘਰ ਵਿਚ ਮੈਂ ਅਤੇ ਮੇਰਾ ਛੋਟਾ ਭਰਾ ਇਕੱਲੇ ਹੀ ਹਾਂ। ਘਰ ਵਿਚ ਮੇਰਾ ਕੰਮ-ਕਾਰ ਵਿਚ ਹੱਥ ਵਟਾਉਣ ਵਾਲਾ ਹੋਰ ਕੋਈ ਨਹੀਂ ਹੈ। ਮੇਰੇ ਪਿਤਾ ਜੀ ਬਜ਼ੁਰਗ ਹੋਣ ਕਰਕੇ ਵਿਆਹ ਦੇ ਕੰਮ ਵਿਚ ਹੱਥ ਨਹੀਂ ਵਟਾ ਸਕਦੇ।

ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵਿਆਹ ਤੋਂ ਇਕ ਹਫ਼ਤਾ ਪਹਿਲਾਂ ਆ ਜਾਓ ਤਾਂਕਿ ਤੁਹਾਡੀ ਮੱਦਦ ਅਤੇ ਸਲਾਹ ਨਾਲ ਵਿਆਹ ਦੀ ਤਿਆਰੀ ਹੋ ਸਕੇ। ਮੈਨੂੰ ਆਸ ਹੈ ਕਿ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰਕੇ ਵਿਆਹ ਤੋਂ ਇਕ ਹਫਤਾ ਪਹਿਲਾਂ ਪੁੱਜਣ ਦੀ ਖੇਚਲ ਕਰੋਗੇ।

ਤੇਰੀ ਉਡੀਕ ਵਿਚ।

ਤੇਰਾ ਪਿਆਰਾ ਮਿੱਤਰ,

Leave a Reply