Punjabi Letter “Mitar di Shadi vich ger-hajir hon karke patar “, “ਮਿੱਤਰ ਦੀ ਸ਼ਾਦੀ ਵਿਚ ਗੈਰਹਾਜਰ ਹੋਣ ਕਰਕੇ ਪਾਤਰ ਲਿਖੋ ” for Class 6, 7, 8, 9, 10 and 12, PSEB Classes.

ਤੁਹਾਡੇ ਮਿੱਤਰ ਜਾਂ ਸਹੇਲੀ ਦੇ ਭਰਾ ਦਾ ਵਿਆਹ ਸੀ। ਤੁਹਾਨੂੰ ਇਸ ਮੌਕੇ ਤੇ ਸੱਦਿਆ ਗਿਆ ਸੀ। ਪਰੰਤੁ ਤੁਸੀਂ ਕਿਸੇ ਕਾਰਨ ਪੁੱਜ ਨਹੀਂ ਸਕੇ। ਮਿੱਤਰ ਜਾਂ ਸਹੇਲੀ ਨੂੰ ਪੱਤਰ ਰਾਹੀਂ ਆਪਣੀ ਗੈਰ-ਹਾਜ਼ਰੀ ਦਾ ਕਾਰਨ ਦੱਸੋ।

15, ਅਮਨ ਨਗਰ,

ਲੁਧਿਆਣਾ।

4 ਜਨਵਰੀ, 20…..

 

ਪਿਆਰੇ ਰਾਜੀਵ,

ਪਿਆਰ ਭਰੀ ਸਤਿ ਸ੍ਰੀ ਅਕਾਲ ! ਕਮਲ ਭਰਾ ਜੀ ਦੇ ਵਿਆਹ ’ਤੇ ਨਾ ਪੁੱਜਣ ਦੀ ਮੁਆਫ਼ੀ ਮੰਗਣ ਤੋਂ ਪਹਿਲਾਂ ਮੈਂ ਸਾਰੇ ਪਰਿਵਾਰ ਨੂੰ ਭਰਾ ਜੀ ਦੇ ਵਿਆਹ ਦੀ ਲੱਖ-ਲੱਖ ਵਧਾਈ ਦਿੰਦਾ ਹਾਂ। ਇਸ ਵੇਲੇ ਸਾਰੇ ਪਰਿਵਾਰ ਵਿਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹੋਣਗੀਆਂ। ਕਾਸ਼ ! ਮੈਂ ਇਹਨਾਂ ਖ਼ੁਸ਼ੀਆਂ ਵਿਚ ਸ਼ਰੀਕ ਹੋ ਸਕਦਾ।

ਪਿਆਰੇ ਰਾਜੀਵ ਜੀ, ਮੈਂ ਭਰਾ ਜੀ ਦੇ ਵਿਆਹ ਦੇ ਮੌਕੇ ਉੱਤੇ ਆਉਣ ਦੀ ਪਰੀ – ਤਿਆਰੀ ਕੀਤੀ ਹੋਈ ਸੀ। ਮੈਂ ਆਪਣਾ ਸਾਮਾਨ ਇਕ ਅਟੈਚੀ ਵਿਚ ਬੰਦ ਕਰਕੇ ਹਟਿਆ ਹੀ ਸਾਂ ਕਿ ਮੇਰੇ ਚਾਚਾ ਜੀ ਦੇ ਦੁਰਘਟਨਾ ਗੁਸਤ ਹੋ ਜਾਣ ਦੀ ਮੈਨੂੰ ਤਾਰ ਆ ਗਈ। ਮੈਨੂੰ ਆਪਣੇ ਪਿਤਾ ਜੀ ਦੇ ਨਾਲ ਹਸਪਤਾਲ, ਫਗਵਾੜਾ ਤੁਰੰਤ ਜਾਣਾ ਪਿਆ।

ਮੈਂ ਸੋਚਿਆ ਕਿ ਵਿਆਹ ਵਿਚ ਨਾ ਪੁੱਜਣ ਦੀ ਮੁਆਫੀ ਮੰਗ ਲਵਾਂਗਾ ਪਰ ਚਾਚਾ ਜੀ ਦੀ ਹਾਲਤ ਬਹੁਤ ਖਰਾਬ ਸੀ। ਜੇਕਰ ਰੱਬ ਨਾ ਕਰੇ ਚਾਚਾ ਜੀ ਨੂੰ ਕੁਝ ਹੋ  ਜਾਂਦਾ ਤਾਂ ਪਿਤਾ ਜੀ ਦਾ ਸਾਰੀ ਉਮਰ ਦਾ ਉਲਾਂਭਾ ਹੀ ਰਹਿ ਜਾਣਾ ਸੀ।

ਇਸ ਲਈ ਭਾਈ ਸਾਹਿਬ ਜੀ, ਮੈਂ ਚਾਹੁੰਦਾ ਹੋਇਆ ਵੀ ਵੀਰ ਜੀ ਦੇ ਵਿਆਹ ਦੀਆਂ ਦੀਆਂ ਵਿਚ ਸ਼ਾਮਿਲ ਨਹੀਂ ਹੋ ਸਕਿਆ। ਮੈਨੂੰ ਪੂਰੀ ਆਸ ਹੈ, ਤੁਸੀਂ ਮੇਰੀ ਮਜ਼ਬੂਰੀ ਨੂੰ ਸਮਝਦੇ ਹੋਏ ਮੈਨੂੰ ਮੁਆਫ ਕਰੋਗੇ। ਮੈਂ ਕੁਝ ਦਿਨਾਂ ਤੀਕ ਤੁਹਾਡੇ ਕੋਲ ਆਵਾਂਗਾ। ਫਿਰ ਮੈਂ ਸਾਰਿਆਂ ਨੂੰ ਖ਼ੁਸ਼ੀ-ਖੁਸ਼ੀ ਮਿਲ ਸਕਾਂਗਾ ਅਤੇ ਵਿਆਹ ਦੀਆਂ ਗੱਲਾਂ-ਬਾਤਾਂ ਕਰਾਂਗਾ। ਉਸ ਵੇਲੇ ਮੈਂ ਵਿਆਹ ਉੱਤੇ ਨਾ ਪੁੱਜ ਸਕਣ ਦੀ ਮਜਬੂਰੀ ਦੱਸ ਕੇ ਸਾਰਿਆਂ ਤੋਂ ਮੁਆਫੀ ਮੰਗ ਲਵਾਂਗਾ।

ਪੂਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ !

ਤੇਰਾ ਪਿਆਰਾ ਮਿੱਤਰ,

ਪੰਕਜ।

Leave a Reply