Punjabi Letter “Director Aakashvani nu Vidyarthya de programa nu change banaun layi sujhav patar”,  “ਡਾਇਰੈਕਟਰ ਆਕਾਸ਼ਬਾਣੀ ਨੂੰ ਵਿਦਿਆਰਥੀਆਂ ਲਈ ਪ੍ਰਸਾਰਿਤ ਕੀਤੇ ਪ੍ਰੋਗਰਾਮਾਂ ਨੂੰ ਚੰਗੇਰਾ ਬਣਾਉਣ ਲਈ ਸੁਝਾਵ ਪੱਤਰ” for Class 6, 7, 8, 9, 10 and 12, PSEB Classes.

ਡਾਇਰੈਕਟਰ, ਆਕਾਸ਼ਬਾਣੀ ਜਲੰਧਰ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਵਿਦਿਆਰਥੀਆਂ ਲਈ ਪ੍ਰਸਾਰਿਤ ਕੀਤੇ ਪ੍ਰੋਗਰਾਮਾਂ ਬਾਰੇ ਰਾਏ ਦੇ ਕੇ ਉਹਨਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਸੁਝਾਅ ਦਿੱਤੇ ਜਾਣ।

ਸੇਵਾ ਵਿਖੇ

ਡਾਇਰੈਕਟਰ, ਅਕਾਸ਼ਬਾਣੀ,

ਜਲੰਧਰ।

 

ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਵਲੋਂ ਹਫ਼ਤੇ ਵਿਚ ਦੋ ਵਾਰੀ ਅਕਾਸ਼ਬਾਣੀ ਤੋਂ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਲਈ ਜੋ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਉਹ ਵਿਦਿਆਰਥੀਆਂ ਲਈ ਬੜਾ ਹੀ ਰੌਚਕ ਅਤੇ ਉਸਾਰ, ਲਾਭਦਾਇਕ ਅਤੇ ਉਪਯੋਗੀ ਹੁੰਦਾ ਹੈ।

ਮੈਂ ਆਪ ਜੀ ਨੂੰ ਇਸ ਪ੍ਰੋਗਰਾਮ ਨੂੰ ਹੋਰ ਲਾਹੇਵੰਦ ਬਣਾਉਣ ਲਈ ਕੁਝ ਸੁਝਾਅ ਦੇਣਾ ਚਾਹੁੰਦਾ ਹਾਂ। ਇਹ ਪ੍ਰੋਗਰਾਮ ਵਿਦਿਆਰਥੀਆਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ। ਇਸ ਦਾ ਸਮਾਂ ਬਹੁਤ ਹੀ ਥੋੜਾ ਹੈ। ਇੰਨੇ ਥੋੜੇ ਸਮੇਂ ਵਿਚ ਵਿਦਿਆਰਥੀਆਂ ਦੇ ਸੁਹਜ-ਸੁਆਦ ਨੂੰ ਪ੍ਰਫੁਲਤ ਕਰਨ ਅਤੇ ਉਹਨਾਂ ਦੀਆਂ ਮਾਨਸਿਕ ਸ਼ਕਤੀਆਂ ਦੇ ਵਿਕਾਸ ਲਈ ਬਹੁਤ ਹੀ ਘੱਟ ਗੁੰਜਾਇਸ਼ ਹੁੰਦੀ ਹੈ। ਇਸ ਲਈ ਇਸ ਦਾ ਸਮਾਂ ਅੱਧੇ ਘੰਟੇ ਤੋਂ ਵਧਾ ਕੇ ਇਕ ਘੰਟਾ ਕੀਤਾ ਜਾਵੇ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੂੰ ਸਾਡੇ ਦੇਸ਼ ਦੇ ਸ਼ਹੀਦਾਂ ਦੀਆਂ ਅਮਰ ਜੀਵਨੀਆਂ, ਮਹਾਂਪੁਰਖਾਂ, ਕਵੀਆਂ ਅਤੇ ਵਿਗਿਆਨੀਆਂ ਦੇ ਜੀਵਨ ਬਾਰੇ ਵੀ ਭਰਪੂਰ ਜਾਣਕਾਰੀ ਕਰਾਉਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਚੰਗੀਆਂ-ਚੰਗੀਆਂ ਗੱਲਾਂ ਬਾਰੇ ਦੱਸਣਾ ਚਾਹੀਦਾ ਹੈ। ਵਿਦਿਆਰਥੀਆਂ ਵਿਚ ਚੰਗੀਆਂ ਆਦਤਾਂ ਪਾਉਣ ਅਤੇ ਉਹਨਾਂ ਦਾ ਆਚਰਨ ਉੱਚਾ ਅਤੇ ਸੱਚਾ ਬਣਾਉਣ ਲਈ ਛੋਟੇ-ਛੋਟੇ ਰੁਪਕ ਵੀ ਲਾਭਦਾਇਕ ਹੋ ਸਕਦੇ ਹਨ।

ਪ੍ਰੀਖਿਆ ਦੇ ਲਾਗੇ ਇਸ ਪ੍ਰੋਗਰਾਮ ਵਿਚ ਪ੍ਰੀਖਿਆ ਦੇ ਦਿਸ਼ਟੀਕੋਣ ਤੋਂ ਜ਼ਰੂਰੀ ਪਾਠਾਂ ਦੇ ਵਿਸ਼ਿਆਂ ਬਾਰੇ ਚਰਚਾ ਕਰਨੀ ਚਾਹੀਦੀ ਹੈ। ਇਸ ਪ੍ਰੋਗਰਾਮ ਰਾਹੀਂ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਅਤੇ ਪ੍ਰੀਖਿਆ ਵਿਚ ਬੈਠ ਕੇ ਪ੍ਰਸ਼ਨਾਂ ਦੇ ਠੀਕ ਢੰਗ ਨਾਲ ਉੱਤਰ ਦੇਣ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

ਆਸ ਹੈ ਕਿ ਤੁਸੀਂ ਮੇਰੇ ਸੁਝਾਅ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਪ੍ਰੋਗਰਾਮ ਨੂੰ ਹੋਰ ਜ਼ਿਆਦਾ ਚੰਗੇਰਾ ਬਣਾਉਣ ਦੇ ਯਤਨ ਕਰੋਗੇ। ਧੰਨਵਾਦ ਸਹਿਤ

ਆਪ ਦਾ ਸ਼ੁਭਚਿੰਤਕ,

ਲਖਵਿੰਦਰ ਸਿੰਘ

Leave a Reply