Punjabi Essay, Story on “Sikha di Tiji Jung”, “ਸਿੱਖਾਂ ਦੀ ਤੀਜੀ ਜੰਗ” for Class 6, 7, 8, 9, 10 and Class 12 ,B.A Students and Competitive Examinations.

ਸਿੱਖਾਂ ਦੀ ਤੀਜੀ ਜੰਗ

Sikha di Tiji Jung

ਗੁਰੂ ਹਰਿਗੋਬਿੰਦ ਜੀ ਬਾਬਾ ਸਿਰੀ ਚੰਦ ਨੂੰ ਮਿਲਣ ਪਿੱਛੋਂ ਮਾਲਵੇ ਵੱਲ ਨੂੰ ਚਲ ਪਏ । ਗੁਰੂ ਜੀ ਰਸਤੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਪਿੰਡ ਸੁਧਾਰ ਪੱਜੇ। ਇੱਥੇ ਕਾਬਲ ਤੋਂ ਆਈ ਸੰਗਤ ਆ ਮਿਲੀ। ਸੰਗਤਾਂ ਦੇ ਦਰਸ਼ਨ ਕਰਨ ਪਿੱਛੋਂ ਕਾਬਲ ਤੋਂ ਆਏ ਭਾਈ ਕਰੋੜੀ ਜੀ ਨੇ ਬੇਨਤੀ ਕੀਤੀ, “ਗੁਰੂ ਜੀ, ਮੈਂ ਆਪ ਦੀ ਭੇਟ ਦੋ ਵਧੀਆ ਘੋੜੇ ਕਾਬਲ ਤੋਂ ਲੈ ਕੇ ਆ ਰਿਹਾ ਸੀ। ਜਦੋਂ ਮੈਂ ਲਾਹੌਰ ਸ਼ਹਿਰ ਅੰਦਰ ਦਾਖ਼ਲ ਹੋਇਆ ਤਾਂ ਲਾਹੌਰ ਦੇ ਸੂਬੇਦਾਰ ਇਨਾਇਤ-ਉੱਲਾ ਦੀ ਨਜ਼ਰ ਉਨ੍ਹਾਂ ਉੱਪਰ ਪੈ ਗਈ। ਉਸਨ ਮਰ ਪਾਸ ਘੜਿਆਂ ਦਾ ਮੁੱਲ ਪੁੱਛਿਆ। ਮੈਂ ਉਸਨੂੰ ਦੱਸਿਆ ਕਿ ਉਹ ਘੋੜੇ ਵੇਚਣ ਲਈ ਨਹੀਂ ਸਨ। ਉਸਨੇ ਮੇਰੇ ਪਾਸੇ ਉਹ ਦੋਵੇਂ ਘੋੜੇ ਜ਼ਬਰਦਸਤੀ ਖੋਹ ਲਏ।

ਗੁਰੂ ਜੀ ਨੇ ਭਾਈ ਕਰੋੜੀ ਨੂੰ ਕਿਹਾ, “ਤੇਰੀ ਭੇਟਾ ਸਾਡੇ ਪਾਸ ਪੁੱਜ ਗਈ ਹੈ। ਅਸੀਂ ਮੁਬੇਦਾਰ ਪਾਸੋਂ ਘੋੜੇ ਆਪੇ ਲੈ ਲਵਾਂਗੇ। ਗੁਰੂ ਜੀ ਨੇ ਗੁਰੂ-ਘਰ ਵਿਚ ਸੇਵਾ ਕਰ ਰਹੇ ਭਾਈ ਬਿਧੀ ਚੰਦ ਨੂੰ ਆਪਣੇ ਪਾਸ ਬੁਲਾਇਆ, ਜਿਹੜਾ ਗੁਰੂ ਦੀ ਸ਼ਰਨ ਵਿਚ ਆਉਣ ਤੋਂ ਪਹਿਲਾਂ ਬੜਾ ਵੱਡਾ ਧਾੜਵੀ ਰਹਿ ਚੁੱਕਿਆ ਸੀ। ਗੁਰੂ ਜੀ ਨੇ ਉਸਨੂੰ ਅਸ਼ੀਰਵਾਦ ਦੇ ਕੇ, ਲਾਹੌਰੋਂ ਉਹ ਘੋੜੇ ਵਾਪਸ ਲੈ ਕੇ ਆਉਣ ਲਈ ਤੋਰ ਦਿੱਤਾ।

ਭਾਈ ਬਿਧੀ ਚੰਦ ਨੇ ਲਾਹੌਰ ਪੁੱਜ ਕੇ ਇੱਕ ਘਾਹੀ ਦਾ ਭੇਸ ਬਣਾ ਲਿਆ ਤੇ ਇੱਕ ਬੜੇ ਸੋਹਣੇ ਘਾਹ ਦੀ ਪੰਡ ਲੈ ਕੇ , ਸ਼ਾਹੀ ਤਬੇਲੇ ਅੱਗੇ ਵੇਚਣ ਲਈ ਖੜਾ ਹੋ ਗਿਆ। ਦਰੋਗੇ ਨੇ ਉਸਨੂੰ ਚੰਗਾ ਘਾਹੀ ਸਮਝ ਕੇ ਘੋੜਿਆਂ ਦੀ ਦੇਖਭਾਲ ਲਈ ਤਬੇਲੇ ਵਿਚ ਨੌਕਰ ਰੱਖ ਲਿਆ। ਇੱਕ ਅੰਨੇਰੀ ਰਾਤ ਨੂੰ ਭਾਈ ਬਿਧੀ ਚੰਦ ਨੇ ਪਹਿਰੇਦਾਰਾਂ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰਨ ਪਿੱਛੋਂ, ਇੱਕ ਘੋੜੇ ਨੂੰ ਕਿਲ੍ਹੇ ਦੀ ਕੰਧ ਟਪਾ ਕੇ ਗੁਰੂ ਜੀ ਪਾਸ ਲੈ ਆਇਆ । ਦੂਜੇ ਘੋੜੇ ਨੂੰ ਚੋਰੀ ਕਰਨ ਲਈ ਭਾਈ ਬਿਧੀ ਚੰਦ ਨੇ ਇੱਕ ਜੋਤਸ਼ੀ ਦਾ ਭੇਸ ਬਣਾ ਕੇ ਕਿਲ੍ਹੇ ਦੇ ਦਰੋਗੇ ਨੂੰ ਜਾ ਕੇ ਕਿਹਾ, “ਮੈਂ ਦੱਸ ਸਕਦਾ ਹਾਂ ਕਿ ਤੁਸਾਂ ਦਾ ਘੋੜਾ ਕਿੱਥੇ ਹੈ, ਜੇ ਤੁਸੀਂ ਮੈਨੂੰ ਉਹ ਥਾਂ ਦਿਖਾ ਦੇਵੋ ਜਿੱਥੋਂ ਘੋੜਾ ਚੋਰੀ ਹੋਇਆ ਸੀ। ਦਰੋਗਾ ਭਾਈ ਬਿਧੀ ਚੰਦ ਨੂੰ ਤਬੇਲੇ ਅੰਦਰ ਲੈ ਗਿਆ। ਭਾਈ ਬਿਧੀ ਚੰਦ ਨੇ ਦੂਜੇ ਘੜੇ ਉੱਪਰ ਬੈਠ ਕੇ ਕਿਲ੍ਹੇ ਦੀ ਕੰਧ ਕੋਲ ਲਿਜਾ ਕੇ ਕਿਹਾ, “ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸੀ ਤੇ ਦੂਜਾ ਵੀ ਗੁਰੂ ਹਰਿਗੋਬਿੰਦ ਜੀ ਪਾਸ ਲਿਜਾ ਰਿਹਾ ਹਾਂ। ਇਹ ਕਹਿ ਕੇ ਉਸਨੇ ਘੋੜੇ ਨੂੰ ਦਰਿਆ ਰਾਵੀ ਵਿਚ ਛਾਲ ਮਰਵਾ ਦਿੱਤੀ।

ਸੁਬੇਦਾਰ ਨੇ ਘੋੜਿਆਂ ਦੀ ਸੂਹ ਮਿਲਣ ਉੱਪਰ ਲੱਲਾ ਬੇਗ ਤੇ ਕਮਰ ਬੇਗ ਨੂੰ ਦਸ ਹਜ਼ਾਰ ਫ਼ੌਜ ਦੇ ਕੇ ਸਿੱਖਾਂ ਦੇ ਗੁਰੂ ਪਾਸੋਂ ਘੋੜੇ ਵਾਪਸ ਲੈ ਕੇ ਆਉਣ ਲਈ ਭੇਜ ਦਿੱਤਾ। ਰਸਤੇ ਵਿਚ ਕਾਬਲੀ ਬੇਗ ਵੀ ਉਨ੍ਹਾਂ ਨਾਲ ਮਿਲ ਗਿਆ। ਗੁਰੂ ਜੀ ਨੇ ਸ਼ਾਹੀ ਫ਼ੌਜ ਦਾ ਆਉਣਾ ਸੁਣ ਕੇ ਨਥਾਣੇ ਪਿੰਡ ਦੇ ਨੇੜੇ, ਪਾਣੀ ਦੀ ਢਾਬ ਦੇ ਪਾਸ ਮੋਰਚੇ ਲਗਾ ਲਏ, ਜਿਸਦੇ ਤਿੰਨ ਪਾਸਿਆਂ ਵੱਲ ਕੁਦਰਤੀ ਕਿਲਿਆਂ ਵਰਗੇ ਵੱਡੇ ਵੱਡੇ ਟਿੱਬੇ ਸਨ। ਸ਼ਾਹੀ ਫ਼ੌਜ ਬੜੀ ਜਲਦੀ ਢਾਬ ਦੇ ਨੇੜੇ ਪੁੱਜ ਗਈ, ਪਰ ਬਾਰਸ਼ਾਂ ਹੋਣ ਕਾਰਨ ਉਨ੍ਹਾਂ ਨੂੰ ਰਸਦ ਪਾਣੀ ਨਾ ਪੁੱਜਿਆ। ਸ਼ਾਹੀ ਫ਼ੌਜੀਆਂ ਨੇ ਪਿਆਸ ਮਿਟਾਉਣ ਲਈ ਖੁਹਾਂ ਦਾ ਪਾਣੀ ਪੀਣਾ ਸ਼ੁਰੂ ਕਰ ਦਿੱਤਾ। ਖੁਹਾਂ ਦੇ ਖਾਰੇ ਪਾਣੀ ਨੇ ਉਨਾਂ ਦੇ ਪੇਟ ਖ਼ਰਾਬ ਕਰ ਦਿੱਤੇ। ਨਵੰਬਰ 1631 ਈਸਵੀ ਵਿਚ ਸਰਦੀ ਵੀ ਜ਼ੋਰਾਂ ਤੇ ਸੀ। ਰੇਤਲੇ ਇਲਾਕੇ ਵਿਚ ਠੁਰ-ਠੁਰ ਕਰਦੇ ਬੀਮਾਰ ਫ਼ੌਜੀਆਂ ਨੇ ਸਿੱਖਾਂ ਨਾਲ ਕਿਵੇਂ ਲੜਨਾ ਸੀ, ਜਿਨ੍ਹਾਂ ਪਾਸ ਰਸਦ, ਪਾਣੀ ਤੇ ਹੱਥ ਸੇਕਣ ਦਾ ਪੂਰਾ ਇੰਤਜ਼ਾਮ ਸੀ। ਦੂਜੇ ਦਿਨ ਦੀ ਜੰਗ ਵਿਚ ਕਾਬਲੀ ਬੇਗ, ਕਮਰ ਬੇਗ ਤੇ ਲੱਲਾ ਬੇਗ ਮਾਰੇ ਗਏ। ਸ਼ਾਹੀ ਫ਼ੌਜ ਆਗੂਆਂ ਤੋਂ ਬਿਨਾਂ, ਮੈਦਾਨ ਛੱਡ ਕੇ ਲਾਹੌਰ ਵੱਲ ਭੱਜ ਗਈ।

Leave a Reply