Punjabi Essay, Story on “Sikha Di Duji Jung”, “ਸਿੱਖਾਂ ਦੀ ਦੂਜੀ ਜੰਗ” for Class 6, 7, 8, 9, 10 and Class 12 ,B.A Students and Competitive Examinations.

ਸਿੱਖਾਂ ਦੀ ਦੂਜੀ ਜੰਗ

Sikha Di Duji Jung

ਸ਼ਾਹ ਜਹਾਨ ਨੂੰ ਲਾਹੌਰ ਦੇ ਸੂਬੇਦਾਰ ਦੀ ਫੌਜ ਦੇ, ਸਿੱਖਾਂ ਪਾਸੋਂ ਹਾਰ ਜਾਣ ਦੀ ਖ਼ਬਰ ਆਗਰੇ ਮਿਲੀ ਤੋਂ ਉਸਨੇ ਗੁਰੂ-ਘਰ ਦੇ ਸ਼ਰਧਾਲੂ ਮੁਸਲਮਾਨਾਂ ਇਹ ਵੀ ਦੱਸਿਆ ਕਿ ਲਾਹੌਰ ਦੇ ਸੂਬੇਦਾਰ ਨੇ ਸਿੱਖਾਂ ਨੂੰ ਇਹ ਜੰਗ ਲੜਨ ਲਈ ਮਜਬੂਰ ਕੀਤਾ ਸੀ। ਉਨ੍ਹਾਂ ਦੇ ਗੁਰੂ ਤਾਂ ਆਪਣੀ ਲੜਕੀ ਦੀ ਸ਼ਾਦੀ ਦੇ ਪ੍ਰਬੰਧ ਵਿਚ ਰੁੱਝੇ ਹੋਏ ਸਨ। ਹੁਣ ਉਹ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਚਲੇ ਗਏ ਹਨ। ਵਜ਼ੀਰ ਖ਼ਾਨ ਨੇ ਬਾਦਸ਼ਾਹ ਨੂੰ ਕਿਹਾ, “ਲਾਹੌਰ ਦੋ ਸਬੇਦਾਰ ਨੇ ਇਕ ਬਾਜ਼ ਪਿੱਛੇ ਹਜ਼ਾਰਾਂ ਆਦਮੀ ਮਰਵਾ ਦਿੱਤੇ ਜਦੋਂ ਕਿ ਉਸ ਤਰਾਂ ਦੇ ਬਾਜ਼ ਹਜ਼ਾਰਾਂ ਇਕੱਠੇ ਕੀਤੇ ਜਾ ਸਕਦੇ ਹਨ। ਇਹ ਸੁਣ ਕੇ ਬਾਦਸ਼ਾਹ ਨੇ ਲਾਹੌਰ ਦੇ ਸੂਬੇਦਾਰ ਕੁਲੀਜ ਖ਼ਾਨ ਨੂੰ ਹਟਾ ਕੇ ਇਨਾਇਤ-ਉੱਲਾ ਨੇ ਸਬੇਦਾਰ ਬਣਾਏ ਜਾਣ ਦਾ ਹੁਕਮ ਕਰ ਦਿੱਤਾ।

ਗੁਰ ਹਰਿਗੋਬਿੰਦ ਜੀ ਜੁਲਾਈ 1629 ਈਸਵੀ ਵਿਚ ਕਰਤਾਰਪਰ ਤੋਂ ਹਰਿਗੋਬਿੰਦਪਰ ਆਏ। ਇਹ ਪਿੰਡ ਗੁਰੂ ਅਰਜਨ ਦੇਵ ਜੀ ਨੇ 1587 ਈਸਵੀ ਵਿਚ ਦਰਿਆ ਬਿਆਸ ਦੇ ਕੰਢੇ, ਉੱਚੀ ਥਾਂ ਦੇਖ ਕੇ ਵਸਾਇਆ ਸੀ। ਭਗਵਾਨ ਦਾਸ ਘੋਰੜ ਇਸ ਪਿੰਡ ਦਾ ਮੁਆਮਲਾ ਇਕੱਠਾ ਕਰ ਕੇ ਜਲੰਧਰ ਪਹੁੰਚਾਇਆ ਕਰਦਾ ਸੀ। ਉਹ ਚੰਦ ਦਾ ਰਿਸ਼ਤੇਦਾਰ ਅਤੇ ਜਲੰਧਰ ਦੇ ਫ਼ੌਜਦਾਰ ਦਾ ਚੰਗਾ ਮਿੱਤਰ ਸੀ। ਇਕ ਦਿਨ ਉਹ ਆਪਣੇ ਨਾਲ ਪੰਜ ਸੱਤ ਗੰਡੇ ਲੈ ਆਇਆ ਅਤੇ ਗੁਰੂ ਜੀ ਨੂੰ ਪਿੰਡ ਵਿਚੋਂ ਕੱਢਣ ਲਈ ਸ਼ਾਹੀ ਰੋਹਬ ਦਿਖਾਉਣ ਲੱਗਾ। ਸਿੱਖਾਂ ਪਾਸੋਂ ਇਹ ਬਰਦਾਸ਼ਤ ਨਾ ਹੋਇਆ। ਉਨ੍ਹਾਂ ਨੇ ਉਸਦਾ ਸਿਰ ਧੜ ਨਾਲੋਂ ਅਲੱਗ ਕਰ ਕੇ ਦਰਿਆ ਬਿਆਸ ਵਿਚ ਰੋੜ ਦਿੱਤਾ। ਉਸਦੇ ਨਾਲ ਆਏ ਗੁੰਡਿਆਂ ਨੇ ਉਸਦੇ ਪੁੱਤਰ ਰਤਨ ਚੰਦ ਨੂੰ ਜਾ ਕੇ ਦੱਸਿਆ।

ਰਤਨ ਚੰਦ ਨੇ ਜਲੰਧਰ ਦੇ ਫ਼ੌਜਦਾਰ ਅਬਦੁੱਲਾ ਖ਼ਾਨ ਪਾਸ ਜਾ ਕੇ ਫ਼ਰਿਆਦ ਕੀਤੀ। ਉਸ ਨੇ ਚਾਰ ਹਜ਼ਾਰ ਫ਼ੌਜ ਲੈ ਕੇ ਹਰਿਗੋਬਿੰਦਪੁਰ ਉੱਪਰ ਚੜ੍ਹਾਈ ਕਰ ਦਿੱਤੀ। ਗੁਰੂ ਜੀ ਨੇ ਸ਼ਾਹੀ ਫ਼ੌਜ ਦੇ ਆਉਣ ਦਾ ਪਤਾ ਲੱਗਣ ਤੇ ਸਿੱਖਾਂ ਨੂੰ ਮੋਰਚਿਆਂ ਵਿਚ ਡਟ ਜਾਣ ਦੇ ਹੁਕਮ ਕਰ ਦਿੱਤੇ। ਸ਼ਾਹੀ ਫ਼ੌਜ ਦੇ ਆਉਣ ਦਾ ਸਿੱਖਾਂ ਨੇ ਤੀਰਾਂ ਨਾਲ ਸਵਾਗਤ ਕੀਤਾ। ਗੁਰੂ ਦੇ ਸਮੇਂ ਇਸ ਧਰਮ ਯੁੱਧ ਵਿਚ ਮੋਰਾਂ ਵਾਂਗ ਪੈਲਾਂ ਪਾਉਂਦੇ ਸ਼ਸਤਰ ਚਲਾ ਰਹੇ ਸਨ ਅਤੇ ਸ਼ਾਹੀ ਫ਼ੌਜ ਦੇ ਜਵਾਨ ਜਾਨ ਬਚਾਉਣ ਲਈ ਲੁਕਦੇ ਫਿਰਦੇ ਸਨ, ਜਿਵੇਂ ਸਰਦੀਆਂ ਵਿਚ ਸੱਪ ਠੰਢ ਤੋਂ ਡਰਦੇ ਲੁਕਦੇ ਹਨ। ਪਹਿਲੇ ਦਿਨ ਦੀ ਜੰਗ ਤੋਂ ਹੀ ਫ਼ੌਜਦਾਰ ਨੂੰ ਪਤਾ ਲੱਗ ਗਿਆ ਕਿ ਸਿੱਖਾਂ ਨੂੰ ਜਿੱਤਣਾ ਕੋਈ ਸੌਖਾ ਨਹੀਂ ਸੀ।

ਦੂਜੇ ਦਿਨ ਦਾ ਯੁੱਧ ਸ਼ੁਰੂ ਹੋਇਆ ਤਾਂ ਅਬਦੁੱਲਾ ਖ਼ਾਨ ਨੇ ਸਿੱਖਾਂ ਨੂੰ ਸ਼ਸਤਰ ਚਲਾਉਂਦੇ ਦੇਖ ਕੇ ਕਿਹਾ, “ਅਸੀਂ ਤਾਂ ਇਨ੍ਹਾਂ ਸਿੱਖਾਂ ਨੂੰ ਨਾਈ, ਛੀਬੇ ਤੇ ਜੱਟ ਹੀ ਸਮਝਦੇ ਸੀ, ਪਰ ਇਹ ਤਾਂ ਯੋਧੇ ਨਿਕਲੇ।” ਅਬਦੁੱਲਾ ਖ਼ਾਨ ਨੂੰ ਜੰਗ ਵਿਚ ਆਪਣੇ ਦੋਵੇਂ ਪੱਤਰ ਨਬੀ ਬਖ਼ਸ਼ ਤੇ ਕਰੀਮ ਬਖ਼ਸ਼ ਦੇ ਮਰਨ ਪਿੱਛੋਂ ਐਸਾ ਰੋਹ ਚੜਿਆ ਕਿ ਉਹ ਫ਼ੌਜਾਂ ਨੂੰ ਚੀਰਦਾ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਗੁਰੂ ਜੀ ਉੱਪਰ ਅੰਨੇਵਾਹ ਵਾਰ ਕਰਨ ਲੱਗਾ। ਗੁਰੂ ਜੀ ਉਸਦੇ ਵਾਰ ਢਾਲ ਉੱਪਰ ਰੋਕਦੇ ਰਹੇ ਤੇ ਫਿਰ ਉਨ੍ਹਾਂ ਨੇ ਖੰਡੇ ਦਾ ਇਕ ਐਸਾ ਵਾਰ ਕੀਤਾ ਕਿ ਅਬਦੁੱਲਾ ਖ਼ਾਨ ਦੇ ਟੁਕੜੇ ਹੋ ਕੇ ਜ਼ਮੀਨ ਉੱਪਰ ਡਿੱਗ ਪਿਆ। ਉਸ ਪਿੱਛੋਂ ਚੰਦੁ ਦਾ ਪੁੱਤਰ ਕਰਮ ਚੰਦ ਗੁਰੂ ਜੀ ਦੇ ਸਾਹਮਣੇ ਆ ਗਿਆ। ਤਲਵਾਰਾਂ ਦੇ ਵਾਰ ਹੋਣ ਲੱਗੇ। ਗੁਰੂ ਜੀ ਦੀ ਤਲਵਾਰ ਟੁੱਟ ਗਈ। ਉਨ੍ਹਾਂ ਨੇ ਕਰਮ ਚੰਦ ਨੂੰ ਪਟਕਾ ਕੇ ਜ਼ਮੀਨ ਉੱਪਰ ਮਾਰਿਆ, ਜਿਸ ਨਾਲ ਉਸਦੇ ਪ੍ਰਾਣ ਨਿਕਲ ਗਏ । ਉਸ ਦੇ ਮਰਨ ਨਾਲ ਸਿੱਖਾਂ ਦੀ ਜਿੱਤ ਹੋ ਗਈ। ਇਹ ਜੰਗ ਸਤੰਬਰ 1629 ਈਸਵੀ ਵਿਚ ਹੋਈ।

Leave a Reply