Punjabi Essay, Story on “Sikha Di Chothi Jung”, “ਸਿੱਖਾਂ ਦੀ ਚੌਥੀ ਜੰਗ” for Class 6, 7, 8, 9, 10 and Class 12 ,B.A Students and Competitive Examinations.

ਸਿੱਖਾਂ ਦੀ ਚੌਥੀ ਜੰਗ

Sikha Di Chothi Jung

ਗੁਰੂ ਹਰਿਗੋਬਿੰਦ ਜੀ ਆਪਣਾ ਮਾਲਵੇ ਦਾ ਦੌਰਾ ਖ਼ਤਮ ਕਰ ਕੇ ਜਨਵਰੀ 1632 ਈਸਵੀ ਵਿਚ ਕਰਤਾਰਪੁਰ ਪੱਜੇ। ਉੱਥੇ ਇੱਕ ਦਿਨ ਕਾਬਲੀ ਮੱਲ ਨੇ ਇੱਕ ਬਾਜ਼, ਇੱਕ ਘੋੜਾ, ਇੱਕ ਫ਼ੌਜੀ ਵਰਦੀ ਤੇ ਇੱਕ ਤਲਵਾਰ ਗੁਰੂ ਜੀ ਨੂੰ ਭੇਟ ਕੀਤੀ। ਉਨ੍ਹਾਂ ਨੇ ਬਾਜ਼ ਬਾਬਾ ਗੁਰਦਿੱਤਾ ਜੀ ਨੂੰ ਦੇ ਦਿੱਤਾ ਤੇ ਬਾਕੀ ਦੀਆਂ ਵਸਤੂਆਂ ਪੈਂਦੇ ਖਾਨ ਨੂੰ ਦੇ ਕੇ ਕਿਹਾ, “ਜਦੋਂ ਵੀ ਤੂੰ ਦਰਬਾਰ ਵਿਚ ਹਾਜ਼ਰ ਹੋਵੇਂ, ਇਹ ਵਰਦੀ ਪਹਿਨ ਕੇ , ਤਲਵਾਰ ਸਜਾ ਕੇ ਤੇ ਘੜੇ ਉੱਪਰ ਸਵਾਰ ਹੋ ਕੇ ਆਉਣਾ। ਪੈਂਦੇ ਖਾਨ ਵੱਡੇ ਪਿੰਡ ਦੇ ਰਹਿਣ ਵਾਲੇ ਪਠਾਣ ਦਾ ਪੁੱਤਰ ਸੀ। 1614 ਈਸਵੀ ਵਿਚ ਉਹ ਆਪਣੀ ਵਿਧਵਾ ਮਾਂ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ। ਗੁਰੂ ਜੀ ਨੇ ਉਸਨੂੰ ਆਪਣੇ ਪਾਸ ਹੀ ਰੱਖ ਲਿਆ ਸੀ। ਦਿਨਾਂ ਵਿਚ ਹੀ ਉਹ ਤਕੜਾ ਯੋਧਾ ਬਣ ਗਿਆ ਸੀ। 1628 ਈਸਵੀ ਦੀ ਜੰਗ ਵਿਚ ਗੁਰੂ ਜੀ ਨੇ ਉਸਨੂੰ ਸਿੱਖ ਜਥੇ ਦੀ ਅਗਵਾਈ ਦਿੱਤੀ ਸੀ। ਉਸ ਜੰਗ ਵਿਚ ਉਸਨੇ ਬੜੀ ਬਹਾਦਰੀ ਦਿਖਾਈ ਸੀ, ਜਿਸਦਾ ਉਸਨੂੰ ਹੰਕਾਰ ਹੋ ਗਿਆ ਸੀ। ਉਹ ਕਹਿੰਦਾ ਰਹਿੰਦਾ ਸੀ, “ਗੁਰੂ ਜੀ ਨੂੰ ਜੰਗ ਜਿਤਾਉਣ ਵਾਲਾ ਮੈਂ ਹੀ ਸੀ। ਗੁਰੂ ਜੀ ਨੇ ਉਸਦਾ ਹੰਕਾਰ ਕੱਢਣ ਲਈ ਉਸਨੂੰ ਅਗਲੀਆਂ ਦੇ ਜੰਗਾਂ ਵਿਚ ਨਾ ਬੁਲਾਇਆ ਪਰ ਫਿਰ ਵੀ ਉਹ ਨਾ ਸਮਝਿਆ।

ਪੈਂਦੇ ਖਾਨ ਜਦੋਂ ਗੁਰੂ ਜੀ ਪਾਸੋਂ ਘੋੜਾ, ਵਰਦੀ ਤੇ ਤਲਵਾਰ ਲੈ ਕੇ ਘਰ ਪੁੱਜਿਆ ਤਾਂ ਉਸਦੇ ਜੁਆਈ, ਉਸਮਾਨ ਖ਼ਾਨ ਨੇ ਜ਼ਿਦ ਕਰ ਕੇ ਸਭ ਵਸਤੁਆਂ ਲੈ ਲਈਆਂ। ਇੱਕ ਦਿਨ ਬਾਬਾ ਗੁਰਦਿੱਤਾ ਜੀ ਦਾ ਬਾਜ਼ ਚੋਰੀ ਕਰ ਕੇ ਉਸਮਾਨ ਖ਼ਾਨ ਨੇ ਘਰ ਵਿਚ ਲੁਕਾ ਲਿਆ । ਪਤਾ ਲੱਗਣ ਉੱਪਰ ਗੁਰੂ ਜੀ ਨੇ ਪੈਂਦੇ ਖਾਨ ਨੂੰ ਦਰਬਾਰ ਵਿਚ ਬੁਲਾਇਆ ਤਾਂ ਉਹ ਬਿਨਾਂ ਵਰਦੀ, ਤਲਵਾਰ ਤੇ ਘੋੜੇ ਦੇ ਹਾਜ਼ਰ ਹੋਇਆ। ਗੁਰੂ ਜੀ ਨੇ ਉਸਨੂੰ ਬਾਜ਼ ਵਾਪਸ ਕਰਨ ਲਈ ਕਿਹਾ। ਉਸਨੇ ਕਿਹਾ ਕਿ ਉਸਨੂੰ ਬਾਜ਼ ਦਾ ਕੋਈ ਪਤਾ ਨਹੀਂ । ਗੁਰੂ ਜੀ ਨੇ ਸਿੱਖ ਭੇਜ ਕੇ ਬਾਜ਼ ਉਸਦੇ ਘਰੋਂ ਮੰਗਵਾ ਲਿਆ। ਗੁਰੂ ਜੀ ਨੇ ਉਸਨੂੰ ਚੋਰੀ ਕਰਨ ਤੇ ਹੁਕਮ ਨਾ ਮੰਨਣ ਪਿੱਛੇ ਡਾਂਟਿਆ ਤਾਂ ਉਹ ਅੱਗੋਂ ਗੁੱਸੇ ਵਿਚ ਬੋਲਿਆ। ਗੁਰੂ ਜੀ ਨੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ।

ਪੈਂਦੇ ਖ਼ਾਨ ਨੇ ਨੌਕਰੀ ਤੋਂ ਕੱਢੇ ਜਾਣ ਪਿੱਛੋਂ ਜਲੰਧਰ ਦੇ ਸੂਬੇਦਾਰ ਨੂੰ ਜਾ ਕੇ ਕਿਹਾ, “ਮੈਂ ਕਾਫ਼ਰ ਦੀ ਨੌਕਰੀ ਛੱਡ ਕੇ ਆਪ ਦੇ ਪਾਸ ਆ ਗਿਆ ਹਾਂ । ਮੈਂ ਉਸਦੇ ਭੇਦ ਜਾਣਦਾ ਹਾਂ। ਮੈਂ ਆਪ ਨੂੰ ਜਿਤਾ ਸਕਦਾ ਹਾਂ। ਜਲੰਧਰ ਦੇ ਫ਼ੌਜਦਾਰ ਨੇ ਉਸਨੂੰ ਲਾਹੌਰ ਦੇ ਸੂਬੇਦਾਰ ਪਾਸ ਭੇਜ ਦਿੱਤਾ। ਸੂਬੇਦਾਰ ਨੇ ਉਸਦੀ ਕੋਈ ਗੱਲ ਨਾ ਸੁਣੀ | ਅਪ੍ਰੈਲ 1633 ਈਸਵੀ ਵਿਚ ਸ਼ਾਹ ਜਹਾਨ ਦਿੱਲੀ ਤੋਂ ਪੰਜਾਬ ਨੂੰ ਆ ਰਿਹਾ ਸੀ। ਪੈਂਦੇ ਖ਼ਾਨ, ਸ਼ਾਹ ਜਹਾਨ ਨੂੰ ਰਸਤੇ ਵਿਚ ਮਿਲ ਕੇ, ਉਸ ਪਾਸੋਂ ਗੁਰੂ ਜੀ ਉੱਪਰ ਹਮਲਾ ਕਰਨ ਦਾ ਫੁਰਮਾਨ ਲੈ ਆਇਆ।

ਸ਼ਾਹ ਜਹਾਨ ਦਾ ਫੁਰਮਾਨ ਦੇਖ ਕੇ ਲਾਹੌਰ ਦੇ ਸੂਬੇਦਾਰ ਨੇ 1634 ਈਸਵੀ ਵਿਚ ਕਾਲੇ ਖ਼ਾਨ ਨੂੰ ਫ਼ੌਜ ਦੇ ਕੇ ਗੁਰੂ ਜੀ ਉੱਪਰ ਹਮਲਾ ਕਰਨ ਲਈ ਭੇਜ ਦਿੱਤਾ। ਜਲੰਧਰ ਦਾ ਸੈਨਾਪਤੀ ਕੁਤਬਦੀਨ ਫ਼ੌਜ ਲੈ ਕੇ ਉਸਨੂੰ ਰਸਤੇ ਵਿਚ ਮਿਲ ਪਿਆ। ਦੋਹਾਂ ਨੇ ਮਿਲ ਕੇ ਕਰਤਾਰਪੁਰ ਨੂੰ ਘੇਰਾ ਪਾ ਲਿਆ। ਪਹਿਲੇ ਦਿਨ ਦੀ ਜੰਗ ਖ਼ਤਮ ਹੋਣ ਤਕ ਕਿਸੇ ਦੀ ਜਿੱਤ ਨਾ ਹੋਈ। ਦੂਜੇ ਦਿਨ ਪੈਂਦੇ ਖ਼ਾਨ ਨੇ ਅੱਗੇ ਵਧ ਕੇ ਗੁਰੂ ਜੀ ਉੱਪਰ ਤਿੰਨ ਵਾਰ ਕੀਤੇ। ਗੁਰੂ ਜੀ ਨੇ ਉਸਦੇ ਵਾਰ ਰੋਕ ਕੇ ਇੱਕ ਵਾਰ ਐਸਾ ਕੀਤਾ, ਜਿਸ ਨਾਲ ਉਹ ਘੜੇ ਤੋਂ ਡਿੱਗ ਪਿਆ। ਗੁਰੂ ਜੀ ਨੇ ਘੜੇ ਤੋਂ ਉੱਤਰ ਕੇ ਉਸਨੂੰ ਕਿਹਾ, “ਪੈਂਦੇ ਖ਼ਾਨ, ਖ਼ੁਦਾ ਨੂੰ ਯਾਦ ਕਰ ਲੈ। ਮੌਤ ਸਾਹਮਣੇ ਦੇਖ ਕੇ ਉਸਨੇ ਕਿਹਾ, “ਤੁਸੀਂ ਮਰ ਖ਼ਦਾ ਹੈ। ਮੇਰੀਆਂ ਭੁੱਲਾਂ ਬਖ਼ਸ਼ ਦੇਣਾ।” ਇਹ ਕਹਿ ਕੇ ਉਸਨੇ ਪ੍ਰਾਣ ਤਿਆਗ ਦਿੱਤੇ। ਕੁਤਬਦੀਨ ਤੇ ਕਾਲ ਖ਼ਾਨ ਦੇ ਮਾਰੇ ਜਾਣ ਪਿੱਛੋਂ ਸ਼ਾਹੀ ਫ਼ੌਜ ਮੈਦਾਨ ਛੱਡ ਕੇ ਭੱਜ ਗਈ।

Leave a Reply