Punjabi Essay, Story on “Darshana Layi Prerna ”, “ਦਰਸ਼ਨਾਂ ਲਈ ਪ੍ਰੇਰਨਾ” for Class 6, 7, 8, 9, 10 and Class 12 ,B.A Students and Competitive Examinations.

ਦਰਸ਼ਨਾਂ ਲਈ ਪ੍ਰੇਰਨਾ

Darshana Layi Prerna 

 

ਗੁਰ ਹਰਿਕ੍ਰਿਸ਼ਨ ਜੀ ਪੰਜੋਖੜਾ ਵਿਖੇ ਬਾਹਮਣ ਦੇ ਮਨ ਦਾ ਹਨੇਰਾ ਦੂਰ ਕਰ ਕੇ , ਰਸਤੇ ਦੀਆਂ ਸੰਗਤਾਂ ਨੂੰ ਜਨ ਦਿੰਦੇ ਹੋਏ ਦਿੱਲੀ ਦੇ ਨੇੜੇ ਪੁੱਜੇ ਤਾਂ ਅੱਗੋਂ ਮਿਰਜ਼ਾ ਰਾਜਾ ਜੈ ਸਿੰਘ ਦਿੱਲੀ ਤੋਂ ਲੈਣ ਆਇਆ। ਉਸਨੇ ਜਰ ਜੀ ਦਾ ਡੇਰਾ ਬੰਗਲਾ ਸਾਹਿਬ ਵਿਚ ਕਰਵਾਇਆ। ਗੁਰੂ ਜੀ ਨੇ ਉਸਨੂੰ ਪਹਿਲੀ ਮਿਲਣੀ ਤੇ ਦੱਸ ਦਿੱਤਾ, ਅਸੀਂ ਦਿੱਲੀ ਦੀ ਸੰਗਤ ਦੇ ਪ੍ਰੇਮ ਦੇ ਬੱਧੇ ਦਿੱਲੀ ਆਏ ਹਾਂ। ਅਸੀਂ ਔਰੰਗਜ਼ੇਬ ਦੇ ਮੱਥੇ ਕਿਸੇ ਹਾਲਤ ਵਿਚ ਵੀ ਨਹੀਂ ਲੱਗਣਾ।

ਮਿਰਜ਼ਾ ਰਾਜਾ ਜੈ ਸਿੰਘ ਨੂੰ ਜਿਵੇਂ ਗੁਰੂ ਜੀ ਨੇ ਕਿਹਾ ਸੀ, ਉਸੇ ਤਰ੍ਹਾਂ ਹੀ ਉਸਨੇ ਔਰੰਗਜ਼ੇਬ ਨੂੰ ਜਾ ਕੇ ਜ ਦਿੱਤਾ। ਔਰੰਗਜ਼ੇਬ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਕਿ ਗੁਰੂ ਜੀ ਉਸਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਸਨ, ਜਦੋਂ ਕਿ ਉਹ ਖ਼ੁਦ ਉਨ੍ਹਾਂ ਨੂੰ ਮਿਲਣ ਲਈ ਸੱਦੇ ਭੇਜਦਾ ਸੀ। ਔਰੰਗਜ਼ੇਬ ਨੇ ਬੜੇ ਹੀਰੇ, ਮੋਤੀ, ਕੱਪੜੇ ਤੇ ਇੱਕ ਮਾਲਾ ਆਪਣੇ ਦਰਬਾਰੀ ਦੇ ਹੱਥ ਗੁਰੂ ਜੀ ਨੂੰ ਨਜ਼ਰਾਨੇ ਵਜੋਂ ਭੇਜੀ। ਗੁਰੂ ਜੀ ਨੇ ਮਾਲਾ ਰੱਖ ਲਈ ਤੇ ਬਾਕੀ ਸਾਰਾ ਮਾਲ ਵਾਪਸ ਭੇਜ ਦਿੱਤਾ। ਕੀਮਤੀ ਤੋਹਫ਼ੇ ਵਾਪਸ ਆਉਣ ਤੇ ਔਰੰਗਜ਼ੇਬ ਨੂੰ ਯਕੀਨ ਹੋ ਗਿਆ ਕਿ ਗੁਰੂ ਜੀ ਨੂੰ ਦੁਨਿਆਵੀ ਪਦਾਰਥ ਇਕੱਠੇ ਕਰਨ ਦੀ ਕੋਈ ਭੁੱਖ ਨਹੀਂ ਸੀ ਤੇ ਨਾ ਹੀ ਬਾਦਸ਼ਾਹ ਦਾ ਕੋਈ ਡਰ ਸੀ।

ਔਰੰਗਜ਼ੇਬ ਨੇ ਤੋਹਫ਼ੇ ਵਾਪਸ ਆਉਣ ਪਿੱਛੋਂ ਵਿਚਾਰ ਕੀਤਾ ਕਿ ਜੇ ਮੈਂ ਇੱਕ ਫ਼ਕੀਰ ਦਾ ਭੇਸ ਧਾਰ ਕੇ ਗੁਰੂ ਨੂੰ ਮਿਲ ਆਵਾਂ ਤੇ ਉਹ ਮੈਨੂੰ ਪਛਾਣ ਨਾ ਸਕਣ ਤਾਂ ਮੈਂ ਉਨ੍ਹਾਂ ਦੇ ਪਿੱਛੇ ਲੱਗਣ ਵਾਲੀ ਜਨਤਾ ਨੂੰ ਕਹਿ ਸਕਦਾ ਹਾਂ ਕਿ ਉਨ੍ਹਾਂ ਪਾਸ ਕੋਈ ਕਰਾਮਾਤ ਨਹੀਂ ਤੇ ਉਨ੍ਹਾਂ ਦਾ ਮੇਰੇ ਮੱਥੇ ਨਾ ਲੱਗਣ ਦਾ ਪ੍ਰਣ ਵੀ ਟੁੱਟ ਜਾਵੇਗਾ । ਫਿਰ ਸੋਚਿਆ ਕਿ ਮੇਰੇ ਇਸ ਤਰ੍ਹਾਂ ਗੁਰੂ ਪਾਸ ਜਾਣ ਤੋਂ ਪਹਿਲਾਂ, ਮਿਰਜ਼ਾ ਰਾਜਾ ਜੈ ਸਿੰਘ ਦੀ ਪਟਰਾਣੀ ਨੂੰ ਨੌਕਰਾਣੀਆਂ ਵਾਲੇ ਕੱਪੜੇ ਪਹਿਨਾ ਕੇ ਗੁਰੂ ਜੀ ਪਾਸ ਭੇਜ ਕੇ ਪਰਖ ਲਿਆ ਜਾਵੇ ਕਿ ਗੁਰੂ ਪਟਰਾਣੀ ਨੂੰ ਨੌਕਰਾਣੀ ਦੇ ਭੇਸ ਵਿਚ ਪਛਾਣ ਸਕਦੇ ਹਨ ਜਾਂ ਨਹੀਂ । ਔਰੰਗਜ਼ੇਬ ਨੇ ਇਹ ਸੋਚ ਕੇ ਰਾਜੇ ਨੂੰ ਹੁਕਮ ਕਰ ਦਿੱਤਾ, “ਤੂੰ ਆਪਣੀ ਪਟਰਾਣੀ ਨੂੰ ਨੌਕਰਾਣੀਆਂ ਵਾਲੇ ਕੱਪੜੇ ਪਹਿਨਾ ਕੇ ਗੁਰੂ ਪਾਸੋਂ ਪਛਾਣ ਕਰਵਾ। ਰਾਜੇ ਨੇ ਔਰੰਗਜ਼ੇਬ ਦਾ ਹੁਕਮ ਮੰਨ ਕੇ ਗੁਰੂ ਜੀ ਨੂੰ ਆਪਣੇ ਮਹਿਲਾਂ ਵਿਚ ਬੁਲਾਇਆ ਤੇ ਆਪਣੀ ਪਟਰਾਣੀ ਨੂੰ ਨੌਕਰਾਣੀਆਂ ਵਾਲੇ ਕੱਪੜੇ ਪਹਿਨਾ ਕੇ ਨੌਕਰਾਂ ਵਾਲੇ ਕੰਮ-ਕਾਰ ਵਿਚ ਲਗਾ ਦਿੱਤਾ। ਗੁਰੂ ਜੀ ਨੇ ਪਟਰਾਣੀ ਦੇ ਸਿਰ ਉੱਪਰ ਆਪਣੇ ਹੱਥ ਦੀ ਛੜੀ ਰੱਖ ਕੇ ਕਿਹਾ, “ਪਟਰਾਣੀ ਹੋ ਕੇ ਨੌਕਰਾਂ ਵਾਲਾ ਭੇਸ ਬਣਾਉਣ ਦੀ ਕੀ ਲੋੜ ਸੀ ? ਇਹ ਦੇਖ ਕੇ ਰਾਣੀ ਬਹੁਤ ਸ਼ਰਮਿੰਦਾ ਹੋਈ।

ਔਰੰਗਜ਼ੇਬ ਨੇ ਭੇਸ ਬਦਲ ਕੇ ਜਾਣ ਵਾਲੀ ਚਾਲ ਨਾਕਾਮ ਹੋਣ ਤੇ ਆਪਣੇ ਸ਼ਹਿਜ਼ਾਦੇ ਮੁਅੱਜ਼ਮ ਸ਼ਾਹ ਨੂੰ ਗੁਰੂ ਜੀ ਪਾਸ ਭੇਜਿਆ, ਜਿਹੜਾ ਗੁਰੂ ਜੀ ਦਾ ਹਮ-ਉਮਰ ਸੀ। ਉਹ ਗੁਰੂ-ਘਰ ਦੀ ਸ਼ਾਹੀ ਠਾਠ, ਹਰ ਸਮੇਂ ਚਲਦਾ ਲੰਗਰ ਦੇਖ ਕੇ ਬਹੁਤ ਹੈਰਾਨ ਹੋਇਆ। ਗੁਰੂ ਜੀ ਨੇ ਉਸਦੀ ਭਾਵਨਾ ਅਨੁਸਾਰ ਉਸਨੂੰ ਬੇਰੁੱਤੇ ਫਲ ਬਾਗ ਵਿੱਚ ਖਵਾਏ । ਉਸਨੇ ਗੁਰੂ ਜੀ ਨੂੰ ਬਾਦਸ਼ਾਹ ਦੇ ਮਿਲਣ ਲਈ ਪੁੱਛਿਆ। ਗੁਰੂ ਜੀ ਨੇ ਕਿਹਾ, “ਮੈਂ ਅੱਤਿਆਚਾਰ ਕਰਨ ਵਾਲੇ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਅਸੀਂ ਉਸ ਮਨੁੱਖ ਨੂੰ ਜਿਉਂਦਾ ਨਹੀਂ ਕਹਿੰਦੇ, ਜਿਸਦੇ ਮਨ ਵਿਚ ਅੱਲਾਹ ਦੀ ਯਾਦ ਨਹੀਂ। ਉਹ ਸਿਰਫ਼ ਸਾਹ ਲੈ ਰਿਹਾ ਹੈ। ਉਸਦਾ ਖਾਣਾ-ਪੀਣਾ ਸਭ ਹਰਾਮ ਹੈ। ਸ਼ਹਿਜ਼ਾਦੇ ਕਿਹਾ, “ਤੁਸੀਂ ਇਹ ਮੈਨੂੰ ਬਾਦਸ਼ਾਹ ਲਈ ਲਿਖ ਕੇ ਦੇ ਦੇਵੋ।”ਗੁਰੂ ਜੀ ਨੇ ਇਹ ਸ਼ਬਦ ਸ਼ਹਿਜ਼ਾਦੇ ਨੂੰ ਲਿਖ ਦੇ ਦਿੱਤਾ ।

ਕਿਆ ਖਾਧੈ ਕਿਆ ਪੈਧੈ ਹੋਇ

                               ॥ ਜਾ ਮਨਿ ਨਾਹੀ ਸਚਾ ਸੋਇ                               

ਵਾਰ ਮਾਝ : , ਪੰਨਾ ੧੪੨

Leave a Reply