Punjabi Essay, Story on “Bibi Kaulan”, “ਬੀਬੀ ਕੌਲਾਂ” for Class 6, 7, 8, 9, 10 and Class 12 ,B.A Students and Competitive Examinations.

ਬੀਬੀ ਕੌਲਾਂ

Bibi Kaulan

ਬੀਬੀ ਕੌਲਾਂ ਇਕ ਹਿੰਦੂ ਘਰਾਣੇ ਦੀ ਲੜਕੀ ਸੀ। ਉਸਦਾ ਅਸਲੀ ਨਾਂ ਕਮਲਾ ਸੀ। ਉਸਨੂੰ ਕਾਜ਼ੀ ਰੁਸਤਮ ਖਾਨ ਨੇ, ਉਸਦੇ ਮਾਪਿਆਂ ਪਾਸੋਂ ਛੋਟੀ ਹੁੰਦੀ ਨੂੰ ਖਰੀਦ ਲਿਆ ਸੀ। ਉਸਨੂੰ ਕਾਜ਼ੀ ਨੇ ਇਸਲਾਮ ਧਰਮ ਦੀ ਸਿੱਖਿਆ ਦਿੱਤੀ ਤੇ ਫਿਰ ਉਸਨੂੰ ਸਾਈਂ ਮੀਆਂ ਮੀਰ ਪਾਸ ਉੱਚੀ ਵਿੱਦਿਆ ਪ੍ਰਾਪਤ ਕਰਨ ਲਈ ਪੜ੍ਹਨ ਪਾ ਦਿੱਤਾ।

ਸਾਈਂ ਮੀਆਂ ਮੀਰ ਜੀ ਸੂਫ਼ੀ ਫ਼ਕੀਰ ਸਨ। ਉਨਾਂ ਨੂੰ ਕਿਸੇ ਧਰਮ ਨਾਲ ਕੋਈ ਵਿਤਕਰਾ ਨਹੀਂ ਸੀ। ਗੁਰੂ ਨਾਨਕ ਦੇ ਘਰ ਨਾਲ ਉਨ੍ਹਾਂ ਦਾ ਬਹੁਤ ਗੁੜਾ ਪ੍ਰੇਮ ਸੀ। ਉਨਾਂ ਦਾ ਗੁਰੂ ਜੀ ਨੂੰ ਅੰਮ੍ਰਿਤਸਰ ਮਿਲਣ ਜਾਣਾ ਆਮ ਸੀ। ਗੁਰੂ ਜੀ ਜਦੋਂ ਵੀ ਲਾਹੌਰ ਵੱਲ ਆਉਂਦੇ ਤਾਂ ਉਨ੍ਹਾਂ ਨੂੰ ਮਿਲੇ ਬਿਨਾਂ ਨਾ ਜਾਂਦੇ। ਇਸ ਤਰ੍ਹਾਂ ਦੀਆਂ ਮਿਲਣੀਆਂ ਕਾਰਨ ਸਾਈਂ ਮੀਆਂ ਮੀਰ ਨੂੰ ਗੁਰੂ ਨਾਨਕ ਦੀ ਕਾਫ਼ੀ ਬਾਣੀ ਜ਼ਬਾਨੀ ਯਾਦ ਸੀ, ਜਿਸ ਵਿਚ ਉਹ ਆਪਣੇ ਸ਼ਾਗਿਰਦਾਂ ਨੂੰ ਉਦਾਹਰਣਾਂ ਦਿੰਦੇ ਰਹਿੰਦੇ ਸਨ। ਬੀਬੀ ਕੌਲਾਂ ਨੂੰ ਵੀ ਕੁਝ ਬਾਣੀ ਯਾਦ ਹੋ ਗਈ, ਜਿਹੜੀ ਉਹ ਆਪ-ਮੁਹਾਰੇ ਆਪਣੇ ਮਨ ਦੀ ਖੁਸ਼ੀ ਲਈ ਪੜਦੀ ਰਹਿੰਦੀ। ਗਰ ਘਰ ਵੱਲ ਉਸਦੀ ਲਗਨ ਹੋਰ ਵੀ ਵਧ ਗਈ, ਜਦੋਂ ਗਿਲਟੀ ਤਾਪ ਸਮੇਂ ਉਸਨੇ ਗੁਰੂ ਜੀ ਤੇ ਸਿੱਖਾਂ ਨੂੰ, ਅੰਮ੍ਰਿਤਸਰ ਤੋਂ ਲਾਹੌਰ ਪੁੱਜ ਕੇ ਆਪਣੇ ਹੱਥੀਂ ਰੋਗੀਆਂ ਦੀ ਸੇਵਾ ਕਰਦੇ ਦੇਖਿਆ ਸੀ।

ਇਕ ਦਿਨ ਘਰ ਵਿਚ ਬੀਬੀ ਕੌਲਾਂ ਨੂੰ, ਕਾਜ਼ੀ ਰੁਸਤਮ ਖ਼ਾਨ ਨੇ ਗੁਰੂ ਨਾਨਕ ਦੀ ਬਾਣੀ ਪੜ੍ਹਦੇ ਸੁਣ ਲਿਆ। ਉਸਨੇ ਬੀਬੀ ਕੌਲਾਂ ਨੂੰ ਡਾਂਟਿਆ ਤੇ ਕਿਹਾ, “ਅੱਗੇ ਲਈ ਇਹ ਕਾਫ਼ਰਾਂ ਦੀ ਬਾਣੀ ਨਹੀਂ ਪੜਨੀ।“ ਬੀਬੀ ਕੌਲਾਂ ਨੇ ਕਿਹਾ, “ਅੱਬਾ ਜਾਨ, ਜਿਨ੍ਹਾਂ ਨੂੰ ਤੁਸੀਂ ਕਾਫ਼ਰ ਕਹਿੰਦੇ ਹੋ, ਉਨ੍ਹਾਂ ਨੂੰ ਸਾਈਂ ਮੀਆਂ ਮੀਰ ਜੀ ਬੜੀ ਨਿਮਰਤਾ ਨਾਲ ਸਿਜਦਾ ਕਰਦੇ ਹਨ ਤੇ ਉਨ੍ਹਾਂ ਨੂੰ ਆਪਣੇ ਨਾਲ ਬਿਠਾਉਣ ਵਿਚ ਮਾਣ ਸਮਝਦੇ ਹਨ। ਜਿਨ੍ਹਾਂ ਦੀ ਇੱਜ਼ਤ ਸਾਈਂ ਜੀ ਕਰਦੇ ਹਨ, ਉਨ੍ਹਾਂ ਨੂੰ ਕਾਫ਼ਰ ਕਹਿਣਾ ਸੋਭਾ ਨਹੀਂ ਦਿੰਦਾ। ” ਬੀਬੀ ਕੌਲਾਂ ਪਾਸੋਂ ਗੁਰੂ ਸਾਹਿਬਾਨ ਦੀ ਤਾਰੀਫ਼ ਸੁਣ ਕੇ ਕਾਜ਼ੀ ਨੇ ਉਸਨੂੰ ਬਹੁਤ ਮਾਰਿਆ ਤੇ ਕਿਹਾ, “ਮੈਂ ਨਹੀਂ ਚਾਹੁੰਦਾ ਕਿ ਤੂੰ ਕਦੇ ਭੁੱਲ ਕੇ ਵੀ ਇਨ੍ਹਾਂ ਕਾਫ਼ਰਾਂ ਦੀ ਬਾਣੀ ਪੜ੍ਹੋ।” ਬੀਬੀ ਕੌਲਾਂ ਨੇ ਰੋਂਦੇ ਰੋਂਦੇ ਕਿਹਾ, “ਮੈਂ ਇਹ ਬਾਣੀ ਪੜੇ ਬਿਨਾਂ ਨਹੀਂ ਰਹਿ ਸਕਦੀ, ਭਾਵੇਂ ਮੈਨੂੰ ਕੁੱਟ ਕੁੱਟ ਕੇ ਜਾਨੋਂ ਮਾਰ ਦੇਵੋ।“

ਕਾਜ਼ੀ ਰੁਸਤਮ ਖ਼ਾਨ ਨੇ ਹੋਰ ਕਾਜ਼ੀਆਂ ਨੂੰ ਜਾ ਕੇ ਪੁੱਛਿਆ, “ਕੌਲਾਂ ਮੇਰੋ ਮਾਰਨ ਉੱਪਰ ਵੀ ਕਾਫ਼ਰਾਂ ਦੀ ਬਾਣੀ ਪੜ੍ਹਨ ਤੋਂ ਨਹੀਂ ਹਟਦੀ। ਉਸਦਾ ਕਿਹੜਾ ਇਲਾਜ ਕੀਤਾ ਜਾਵੇ ?” ਉਨ੍ਹਾਂ ਨੇ ਕਿਹਾ, “ਕਾਫ਼ਰਾਂ ਦੀ ਤਾਰੀਫ਼ ਕਰਨਾ ਤੇ ਉਨਾਂ ਦੀ ਬਾਣੀ ਪੜਨਾ ਮਨਾਂ ਲਈ ਬਹੁਤ ਵੱਡਾ ਗੁਨਾਹ ਹੈ। ਇਸ ਗੁਨਾਹ ਲਈ ਕੌਲਾਂ ਨੂੰ ਕਤਲ ਕੀਤਾ ਜਾਣਾ ਚਾਹੀਦਾ ਹੈ। ਸਾਈਂ ਮੀਆਂ ਮੀਰ ਨੂੰ ਜਦੋਂ ਪਤਾ ਲੱਗਾ ਤਾਂ ਉਨਾਂ ਨੇ ਬੀਬੀ ਕੌਲਾਂ ਨੂੰ 1626 ਈਸਵੀ ਵਿਚ ਅਬਦੁਲ ਯਾਰ ਸ਼ਾਹ ਰਾਹੀਂ ਅੰਮ੍ਰਿਤਸਰ ਗੁਰੂ-ਘਰ ਪਹੁੰਚਾ ਦਿੱਤਾ, ਜਿਥੇ ਨਿਆਸਰਿਆਂ ਨੂੰ ਆਸਰਾ ਮਿਲਦਾ ਸੀ। ਗੁਰੂ ਹਰਿਗੋਬਿੰਦ ਜੀ ਨੇ ਬੀਬੀ ਕੌਲਾਂ ਲਈ ਵੱਖਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ। ਬੀਬੀ ਕੌਲਾਂ ਨੂੰ ਅੰਮ੍ਰਿਤਸਰ ਵਿਚ ਕੋਈ ਡਰ ਨਹੀਂ ਸੀ ਕਿ ਕਾਜ਼ੀਆਂ ਦੇ ਹੁਕਮ ਨਾਲ ਉਸਨੂੰ ਕਤਲ ਕਰ ਦਿੱਤਾ ਜਾਵੇਗਾ। ਗੁਰੂ ਜੀ ਨੇ ਬੀਬੀ ਕੌਲਾਂ ਦੇ ਆਪਣੇ ਕੋਲ ਉੱਪਰ ਅਟੱਲ ਰਹਿਣ ਦੀ ਯਾਦ ਨੂੰ ਸਦਾ ਲਈ ਤਾਜ਼ਾ ਰੱਖਣ ਲਈ, 1627 ਈਸਵੀ ਵਿਚ ਕੌਲਸਰ ਨਾਂ ਦਾ ਸਰੋਵਰ ਬਣਵਾ ਦਿੱਤਾ। ਬੀਬੀ ਕੌਲਾਂ ਦਾ ਦਿਹਾਂਤ 1630 ਈਸਵੀ ਵਿਚ ਕਰਤਾਰਪੁਰ ਵਿਖੇ ਹੋਇਆ ।

Leave a Reply