Punjabi Essay, Story on “Aatmik Anand Raj to Utte”, “ਆਤਮਿਕ ਅਨੰਦ ਰਾਜ ਤੋਂ ਉੱਤੇ” for Class 6, 7, 8, 9, 10 and Class 12 ,B.A Students and Competitive Examinations.

ਆਤਮਿਕ ਅਨੰਦ ਰਾਜ ਤੋਂ ਉੱਤੇ

Aatmik Anand Raj to Utte

8 ਅਪ੍ਰੈਲ, 1948 ਈਸਵੀ ਨੂੰ ਸ਼ਾਹ ਜਹਾਨ ਨੇ ਆਪਣੀ ਰਾਜਧਾਨੀ ਆਗਰੇ ਤੋਂ ਦਿੱਲੀ ਲੈ ਆਂਦੀ, ਜਿਸ ਨਾਲ ਉਹ 125 ਮੀਲ ਪੰਜਾਬ ਦੇ ਨੇੜੇ ਹੋ ਗਿਆ, ਜਿੱਥੇ ਉਸਦਾ ਪਿਆਰਾ ਪੁੱਤਰ ਦਾਰਾ ਸ਼ਿਕੋਹ ਗਵਰਨਰ ਸੀ। ਦਸੰਬਰ 1957 ਈਸਵੀ ਵਿਚ ਉਹ ਸਖ਼ਤ ਬੀਮਾਰ ਹੋ ਗਿਆ। ਉਸਨੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਰਾਜ ਦੇਣ ਦਾ ਵਿਚਾਰ ਕਰ ਲਿਆ। ਔਰੰਗਜ਼ੇਬ ਦੱਖਣ ਵਿਚ ਸੀ, ਜਦੋਂ ਉਸਨੂੰ ਇਹ ਖ਼ਬਰ ਮਿਲੀ ਤਾਂ ਉਸਨੇ ਆਪਣੇ ਦੂਜੇ ਭਰਾ ਮੁਰਾਦ ਨੇ, ਜਿਹੜਾ ਗੁਜਰਾਤ ਦਾ ਗਵਰਨਰ ਸੀ, ਕਿਹਾ, “ਮੈਂ ਨਹੀਂ ਚਾਹੁੰਦਾ ਕਿ ਦਾਰਾ ਸ਼ਿਕੋਹ ਵਰਗਾ ਸ, ਬਾਦਸ਼ਾਹ ਬਣੇ। ਉਸਦੇ ਬਾਦਸ਼ਾਹ ਬਣਨ ਨਾਲ ਦੇਸ਼ ਵਿਚ ਇਸਲਾਮ ਖ਼ਤਮ ਹੋ ਜਾਵੇਗਾ। ਮੈਂ ਚਾਹੁੰਦਾ ਹਾਂ ਕਿ ਤੂੰ ਬਾਦਸ਼ਾਹ ਬਣੇ। ਮੈਨੂੰ ਬਾਦਸ਼ਾਹ ਬਣਨ ਨਾਲ ਕੋਈ ਲਗਾਉ ਨਹੀਂ । ਮੁਰਾਦ ਔਰੰਗਜ਼ੇਬ ਦੇ ਧੋਖੇ ਵਿਚ ਫਸ ਗਿਆ। ਉਹ ਦੋਵੇਂ ਇਕੱਠੇ ਹੋ ਕੇ ਆਗਰੇ ਵੱਲ ਨੂੰ ਫ਼ੌਜਾਂ ਲੈ ਕੇ ਚਲ ਪਏ। ਆਗਰੇ ਦੇ ਨੇੜੇ ਸ਼ਾਮੂਗੜ੍ਹ ਦੇ ਮੁਕਾਮ ‘ਤੇ ਉਨ੍ਹਾਂ ਦਾ ਟਾਕਰਾ ਦਾਰਾ ਸ਼ਿਕੋਹ ਦੀਆਂ ਫ਼ੌਜਾਂ ਨਾਲ ਹੋ ਗਿਆ। ਦਾਰਾ ਸ਼ਿਕੋਹ ਨੂੰ ਹਾਰ ਦਾ ਮੰਹ ਦੇਖਣਾ ਪਿਆ। ਔਰੰਗਜ਼ੇਬ ਨੇ ਆਗਰੇ ਪੁੱਜ ਕੇ ਆਪਣੇ ਪਿਤਾ ਸ਼ਾਹ ਜਹਾਨ ਨੂੰ 18 ਜੂਨ, 1658 ਈਸਵੀ ਨੂੰ ਕਿਲ੍ਹੇ ਵਿਚ ਕੈਦ ਕਰ ਦਿੱਤਾ। ਉਸ ਪਿੱਛੋਂ ਉਸਨੇ ਦਿੱਲੀ ਪੁੱਜ ਕੇ 31 ਜੁਲਾਈ, 1658 ਈਸਵੀ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਮੁਰਾਦ ਦੀ ਜ਼ਰੂਰਤ ਖ਼ਤਮ ਹੋਣ ਉੱਪਰ ਉਸਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ।

ਦਾਰਾ ਸ਼ਿਕੋਹ ਭਰਾਵਾਂ ਦੇ ਦਿੱਲੀ ਪੁੱਜਣ ਤੋਂ ਪਹਿਲਾਂ ਦਿੱਲੀ ਤੋਂ ਖ਼ਜ਼ਾਨਾ ਲੈ ਕੇ ਪੰਜਾਬ ਵੱਲ ਭੱਜ ਆਇਆ। ਦਾਰਾ ਸ਼ਿਕੋਹ ਪਾਸ ਫ਼ੌਜ ਤੇ ਖ਼ਜ਼ਾਨਾ ਹੁੰਦੇ ਹੋਏ ਵੀ ਬਾਦਸ਼ਾਹਾਂ ਵਰਗਾ ਬਹਾਦਰ ਤੇ ਸਖ਼ਤ ਦਿਲ ਨਹੀਂ ਸੀ। ਫ਼ਕੀਰਾਂ ਦੀ ਸੰਗਤ ਕਰਨ ਨਾਲ ਉਸਦਾ ਹਿਰਦਾ ਫ਼ਕੀਰਾਂ ਵਰਗਾ ਕੋਮਲ ਹੋ ਗਿਆ ਸੀ। ਉਸਦਾ ਪੀਰ ਸ਼ਾਹ ਮੁਹੰਮਦ ਸੀ, ਜਿਹੜਾ ਸੁਫ਼ੀ ਮੀਆਂ ਮੀਰ ਦਾ ਚੇਲਾ ਸੀ। ਸਰਮਦ ਵਰਗੇ ਫ਼ਕੀਰਾਂ ਨਾਲ ਉਸਦੀ ਮਿਲਣੀ ਸੀ, ਜਿਨ੍ਹਾਂ ਨੇ ਘਰ-ਬਾਰ ਤੇ ਤਨ ਦੇ ਕੱਪੜੇ ਤਿਆਗੇ ਹੋਏ ਸਨ। ਉਸਦਾ ਗੁਰੂ-ਘਰ ਆਉਣਾ ਆਮ ਸੀ।

ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ 11 ਜੁਲਾਈ, 1658 ਈਸਵੀ ਨੂੰ ਗੁਰੂ ਹਰਿ ਰਾਇ ਜੀ ਨੂੰ ਗੋਇੰਦਵਾਲ ਮਿਲਣ ਲਈ ਆਇਆ। ਗੁਰੂ ਜੀ ਨੇ ਦਾਰਾ ਸ਼ਿਕੋਹ ਨੂੰ ਪੁੱਛਿਆ, “ਜੇ ਤੂੰ ਚਾਹੇਂ ਤਾਂ ਅਸੀਂ ਤੈਨੂੰ ਦਿੱਲੀ ਦਾ ਰਾਜ ਦਿਵਾ ਸਕਦੇ ਹਾਂ ?” ਉਸਨੇ ਉੱਤਰ ਦਿੱਤਾ, “ਸੱਚੇ ਪਾਤਸ਼ਾਹ, ਮੈਂ ਦਿੱਲੀ ਦਾ ਰਾਜ ਲੈ ਕੇ ਕੀ ਕਰਾਂਗਾ, ਜਿੱਥੇ ਦਿਨ ਰਾਤ ਲੜਾਈ ਝਗੜੇ ਹੀ ਹਨ। ਜਿੱਥੇ ਪਹਿਲਾਂ ਆਪ ਨੇ ਮੇਰਾ ਸਰੀਰਕ ਰੋਗ ਦੂਰ ਕੀਤਾ ਸੀ, ਹੁਣ ਮੈਨੂੰ ਉਹ ਗਿਆਨ ਦੇਵੋ, ਜਿਸ ਨਾਲ ਮੇਰਾ ਆਤਮਿਕ ਰੋਗ ਦੂਰ ਹੋ ਜਾਵੇ ਤੇ ਮੈਨੂੰ ਆਤਮਿਕ ਅਨੰਦ ਮਿਲੇ। ਗੁਰੂ ਜੀ ਨੇ ਕਿਹਾ, “ਆਤਮਿਕ ਅਨੰਦ ਖ਼ੁਦਾ ਦਾ ਭਾਣਾ ਮੰਨਣ ਵਿਚ ਹੈ। ਉਸਦਾ ਭਾਣਾ ਤਦ ਹੀ ਮੰਨਿਆ ਜਾ ਸਕਦਾ ਹੈ ਜੋ ਉਸ ਨਾਲ ਪ੍ਰੇਮ ਹੋਵੇ। ਪੇਮ ਵੀ ਇਸ ਤਰ੍ਹਾਂ ਦਾ ਹੋਵੇ, ਜਿਵੇਂ ਆਪਣਾ ਸਿਰ ਆਪ ਹੀ ਕੱਟ ਕੇ , ਹੱਥ ਦੀ ਤਲੀ ਉੱਪਰ ਧਰ ਕੇ ਉਸ ਨੂੰ ਭੇਟ ਕਰ ਦਿੱਤਾ ਹੋਵੇ। ਗੁਰੂ ਜੀ ਦੇ ਬਚਨ ਸੁਣ ਕੇ ਉਸਨੇ ਕਿਹਾ, “ਜਿਸ ਵਸਤੂ ਲਈ ਮੈਂ ਆਪ ਦੇ ਪਾਸ ਹਾਜ਼ਰ ਹੋਇਆ ਸੀ, ਉਹ ਮਿਲ ਗਈ ਹੈ। ਉਸ ਪਿੱਛੋਂ ਉਹ ਲਾਹੌਰ ਨੂੰ ਚਲਿਆ ਗਿਆ।

ਦਾਰਾ ਸ਼ਿਕੋਹ ਔਰੰਗਜ਼ੇਬ ਵਰਗਾ ਚਲਾਕ ਤੇ ਦਗਾਬਾਜ਼ ਨਹੀਂ ਸੀ। ਇਸ ਲਈ ਲਾਹੌਰ ਤੇ ਮੁਲਤਾਨ ਦੇ ਦਰਗਿਆਂ ਨੇ ਉਸਦਾ ਸਾਥ ਨਾ ਦਿੱਤਾ। ਉਹ ਮੁਲਤਾਨ ਤੋਂ ਸਿੰਧ ਚਲਿਆ ਗਿਆ ਜਿੱਥੇ ਇੱਕ ਸਰਦਾਰ ਮਲਕ ਜੀਵਨ ਨੇ ਉਸਨੂੰ ਤੇ ਉਸਦੇ ਪੁੱਤਰ ਨੂੰ ਜੁਨਾ ਨਗਰ ਵਿੱਚੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਪੇਸ਼ ਕਰ ਦਿੱਤਾ। 30 ਅਗਸਤ, 1659 ਈਸਵੀ ਦੇ ਈਦ ਵਾਲੇ ਦਿਨ, ਔਰੰਗਜ਼ੇਬ ਨੇ ਉਸਦਾ ਸਿਰ ਕਲਮ ਕਰ ਕੇ ਇੱਕ ਥਾਲੀ ਵਿਚ ਰਖ ਕੇ, ਆਪਣੇ ਪਿਤਾ ਨੂੰ ਜੇਲ੍ਹ ਵਿਚ ਤੋਹਫ਼ੇ ਵਜੋਂ ਪੇਸ਼ ਕੀਤਾ।

Leave a Reply