Punjabi Essay on “Wadiyan Sajadadiyan Nibhan Siran De Naal”, “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ”, Punjabi Essay for Class 10, Class 12 ,B.A Students and Competitive Examinations.

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ

Wadiyan Sajadadiyan Nibhan Siran De Naal

 

ਜਾਣ-ਪਛਾਣ: ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ’ ਪੰਜਾਬੀ ਦਾ ਇਕ ਪ੍ਰਸਿੱਧ ਅਖਾਣ ਹੈ। ਇਸ ਦਾ ਅਰਥ ਹੈ ਕਿ । ਜਿਹੜੀਆਂ ਵਾਦੀਆਂ ਭਾਵ ਆਦਤਾਂ ਮਨੁੱਖ ਨੂੰ ਇਕ ਵਾਰ ਪੈ ਜਾਂਦੀਆਂ ਹਨ, ਉਹ ਸਾਰੀ ਉਮਰ ਉਸ ਦੇ ਨਾਲ ਨਿਭਦੀਆਂ ਹਨ। ਇਹ ਆਦਤਾਂ ਭਾਵੇਂ ਚੰਗੀਆਂ (ਸਜਾਦੜੀਆਂ) ਹੋਣ ਤੇ ਭਾਵੇਂ ਭੈੜੀਆਂ (ਵਾਦੜੀਆਂ), ਮਨੁੱਖ ਦੇ ਜੀਵਨ ਦੇ ਆਖ਼ਰੀ ਸਵਾਸਾਂ ਤੱਕ ਨਾਲ ਰਹਿੰਦੀਆਂ ਹਨ।

ਆਦਤ ਅਤੇ ਆਚਰਨ : ਆਦਤ ਕਿਸ ਨੂੰ ਕਹਿੰਦੇ ਹਨ ? ਆਦਤ ਤੋਂ ਭਾਵ ਕਿਸੇ ਵੀ ਕੰਮ ਨੂੰ ਅਚੇਤ ਜਾਂ ਸੁਚੇਤ ਤੌਰ ‘ਤੇ ਲਗਾਤਾਰ ਦੁਹਰਾਈ ਜਾਣਾ। ਜਦੋਂ ਅਸੀਂ ਕਿਸੇ ਕੰਮ ਨੂੰ ਵਾਰ-ਵਾਰ ਦੁਹਰਾਉਂਦੇ ਹਾਂ ਤਾਂ ਉਸ ਦਾ ਅਸਰ ਸਾਡੇ ਮਨ ‘ਤੇ ਰਹਿ ਜਾਂਦਾ ਹੈ, ਇਹੋ ਹੀ ਅਸਰ ਸਾਡੀ ਆਦਤ ਬਣ ਜਾਂਦੀ ਹੈ। ਇਹ ਇਕ ਸਚਾਈ ਹੈ ਕਿ ਮਨੁੱਖ ਆਦਤ ਦਾ ਗੁਲਾਮ ਹੈ। ਮਨੁੱਖੀ ਆਚਰਨ ਆਦਤਾਂ ਦਾ ਹੀ ਸਮੂਹ ਹੈ। ਜਿਸ ਵਿਅਕਤੀ ਨੇ ਚੰਗੀਆਂ ਆਦਤਾਂ ਹਿਣ ਕਰ ਲਈਆਂ ਹੁੰਦੀਆਂ ਹਨ, ਉਸ ਦਾ ਆਚਰਨ ਵੀ ਉੱਚਾ ਹੁੰਦਾ ਹੈ ਅਤੇ ਜਿਸ ਵਿਅਕਤੀ ਨੇ ਭੈੜੀਆਂ ਆਦਤਾਂ ਹਿਣ ਕੀਤੀਆਂ ਹੋਣ, ਉਸ ਦਾ ਆਚਰਨ ਬੁਰਾ ਤੇ ਨੀਵਾਂ ਹੁੰਦਾ ਹੈ।

ਆਦਤਾਂ ਬੂਟਿਆਂ ਵਾਂਗ ਹੁੰਦੀਆਂ ਹਨ : ਕਿਹਾ ਜਾਂਦਾ ਹੈ ਕਿ ਚੰਗੀ ਆਦਤ ਪਾਉਣੀ ਵੀ ਔਖੀ ਹੁੰਦੀ ਹੈ ਤੇ ਭੈੜੀ ਆਦਤ ਛੱਡਣੀ ਵੀ ਔਖੀ ਹੁੰਦੀ ਹੈ। ਆਦਤਾਂ ਤਾਂ ਬੂਟਿਆਂ ਵਾਂਗ ਹੁੰਦੀਆਂ ਹਨ। ਜਿਸ ਤਰ੍ਹਾਂ ਨਵੇਂ ਉੱਗ ਰਹੇ ਬੂਟੇ ਨੂੰ ਜੜੋਂ ਪੁੱਟਣਾ ਅਸਾਨ ਹੁੰਦਾ ਹੈ ਪਰ ਜੇਕਰ ਉਹ ਬੂਟਾ ਧਰਤੀ ਵਿਚ ਆਪਣੀਆਂ ਜੜਾਂ ਫੜ ਲੈਂਦਾ ਹੈ ਤੇ ਉਹ ਪੱਕਾ ਹੋ ਜਾਂਦਾ ਹੈ ਤਾਂ ਉਸ ਨੂੰ ਪੁੱਟਣਾ ਅਸੰਭਵ ਜਿਹਾ ਹੋ ਜਾਂਦਾ ਹੈ। ਇਸੇ ਤਰਾਂ ਆਦਤਾਂ ਹਨ। ਕਿਸੇ ਕਿਸਮ ਦੀ ਭੈੜੀ ਆਦਤ ਨੂੰ ਸ਼ੁਰੂ ਵਿਚ ਬਦਲਣਾ ਸੌਖਾ ਹੁੰਦਾ ਹੈ ਪਰ ਜੇਕਰ ਭੈੜੀਆਂ ਆਦਤਾਂ ਪੱਕ ਜਾਣ ਤੇ ਉਹ ਮਨੁੱਖ ਦੇ ਸੁਭਾਅ ਦਾ ਅੰਗ ਬਣ ਜਾਣ ਤਾਂ ਉਸ ਵੇਲੇ ਉਨ੍ਹਾਂ ਨੂੰ ਬਦਲਣਾ ਮੁਸ਼ਕਲ ਹੋ ਜਾਂਦਾ ਹੈ।

ਆਦਤਾਂ ਦਾ ਮੁੱਢ : ਆਮ ਤੌਰ ‘ਤੇ ਆਦਤਾਂ ਦਾ ਮੁੱਢ ਬਚਪਨ ਵਿਚ ਹੀ ਬੱਝਦਾ ਹੈ। ਛੋਟੀ ਉਮਰ ਵਿਚ ਬੱਚੇ ਦਾ ਮਨ ਮੋਮ ਵਾਂਗ ਹੁੰਦਾ ਹੈ। ਉਸ ਨੂੰ ਜਿਵੇਂ ਚਾਹੋ ਢਾਲਿਆ ਜਾ ਸਕਦਾ ਹੈ, ਉਸ ਨੂੰ ਕੋਈ ਵੀ ਰੂਪ ਦਿੱਤਾ ਜਾ ਸਕਦਾ ਹੈ ਅਤੇ ਇਸ ਉਮਰ ਵਿਚ ਪੈਣ ਵਾਲੀਆਂ ਆਦਤਾਂ। ਵੱਡਿਆਂ ਦੀ ਨਿਗਰਾਨੀ ਵਿਚ ਸਿਰੇ ਚੜ੍ਹਦੀਆਂ ਹਨ। ਬੱਚਿਆਂ ਨੇ ਤਾਂ ਆਪਣੇ ਤੋਂ ਵੱਡਿਆਂ ਤੋਂ ਹੀ ਕੁਝ ਨਾ ਕੁਝ ਗਹਿਣ ਕਰਨਾ ਹੁੰਦਾ ਹੈ । ਕਈ ਵਾਰ ਅਸੀਂ ਆਪਣੇ ਬੱਚਿਆਂ ਨੂੰ ਆਪ ਹੀ ਵਿਗਾੜ ਲੈਂਦੇ ਹਾਂ ਕਿਉਂਕਿ ਬੱਚਿਆਂ ਦੀਆਂ ਭੈੜੀਆਂ ਹਰਕਤਾਂ ਤੇ ਹੱਸ ਛੱਡਣਾ, ਉਨਾਂ ਨੂੰ ਰੋਕਣਾ ਟੇਕਣਾ ਨਹੀਂ ਤੇ ਨਾ ਹੀ ਸਮਝਾਉਣਾ, ਮਾਪਿਆਂ ਦੀ ਅਜਿਹੀ ਭੁੱਲ ਜਾਂ ਗਲਤੀ ਬੱਚਿਆਂ ਲਈ ਹੱਲਾਸ਼ੇਰੀ ਬਣ ਜਾਂਦੀਆਂ ਹਨ ਤੇ ਉਹ ਵਿਗੜ ਜਾਂਦੇ ਹਨ। ਬਚਪਨ ਵਿਚ ਪਈਆਂ ਮਾੜੀਆਂ ਆਦਤਾਂ ਵੱਡੀ ਉਮਰ ਤੱਕ ਪਹੁੰਚਦਿਆਂ-ਪਹੁੰਚਦਿਆਂ ਬੁਰਾਈਆਂ ਤੋਂ ਐਬਾਂ ਵਿਚ ਤਬਦੀਲ ਹੋ ਜਾਂਦੀਆਂ ਹਨ। ਐਬ ਮਨੁੱਖ ਨੂੰ ਜਰਾਇਮ-ਪੇਸ਼ੇ ਵੱਲ ਲੈ ਜਾਂਦੇ ਹਨ।

ਆਦਤਾਂ ਸਥਿਰ ਹੁੰਦੀਆਂ ਹਨ : ਇਕ ਵਾਰੀ ਬਣੀ ਆਦਤ ਸਥਿਰ ਰਹਿਣ ਦਾ ਗੁਣ ਰੱਖਦੀ ਹੈ। ਇਸ ਨੂੰ ਬਦਲਣਾ ਔਖਾ ਹੀ ਨਹੀਂ ਬਲਕਿ ਅਸੰਭਵ ਵੀ ਹੁੰਦਾ ਹੈ । ਜਿਵੇਂ ਇਕ ਵਾਰ ਦੀ ਗੱਲ ਹੈ ਕਿ ਇੱਕ ਮਰਾਸਣ ਸੀ। ਉਹ ਬਹੁਤ ਖੂਬਸੂਰਤ ਸੀ। ਉਸ ਦੀ ਸੁੰਦਰਤਾ ਤੇ ਮੋਹਿਤ ਹੋ ਕੇ ਇਕ ਰਾਜੇ ਨੇ ਉਸ ਨਾਲ ਵਿਆਹ ਕਰਵਾ ਲਿਆ। ਉਸ ਨੂੰ ਸਾਰਾ ਰਾਜ-ਭਾਗ ਸੌਂਪ ਦਿੱਤਾ ਤੇ ਮਹਿਲਾਂ ਦੀ ਰਾਣੀ ਬਣਾ ਦਿੱਤਾ। ਉਹ ਮਰਾਸਣ ਤੋਂ ਰਾਣੀ ਤਾਂ ਬਣ ਗਈ ਪਰ ਉਸ ਦੀਆਂ ਆਦਤਾਂ ਨਾ ਬਦਲੀਆਂ। ਜਦੋਂ ਵੀ ਕੋਈ ਵਿਸ਼ੇਸ਼ ਦਿਨ-ਤਿਉਹਾਰ ਹੁੰਦਾ ਤਾਂ ਉਹ ਆਪਣੇ। ਪਤੀ ਰਾਜੇ ਨੂੰ ਮੁਖਾਤਿਬ ਹੋ ਕੇ ਕਹਿੰਦੀ “ਜਿਉਂਦਾ ਰਹੁ ਜਜਮਾਨਾ, ਅੱਜ ਵਰ੍ਹੇ ਦਾ ਦਿਨ ਆ, ਸਾਡੇ ਗਰੀਬਾਂ ਦੀ ਤਲੀ ਤੇ ਕੁਝ ਧਰ ਦੇ, ਰੱਬ ਤੈਨੂੰ ਭਾਗ ਲਾਵੇ, ਤੇਰੇ ਬੱਚੇ ਜੀਣ…? ਤਾਂ ਹੀ ਤਾਂ ਵਾਰਸ ਸ਼ਾਹ ਨੇ ਵੀ ਕਿਹਾ ਹੈ :

ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ

ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ।

ਕਈ ਆਦਤਾਂ ਮਾਨਸਕ ਰੋਗਾਂ ਦਾ ਕਾਰਨ ਬਣਦੀਆਂ ਹਨ ਜਿਵੇਂ ਕਿਸੇ ਸਾਫ਼ ਵਸਤੂ ਨੂੰ ਹੀ ਵਾਰ-ਵਾਰ ਸਾਫ਼ ਕਰੀ ਜਾਣਾ, ਬਿਨਾਂ ਮਤਲਬ ਹੀ ਬੋਲੀ ਜਾਣਾ, ਵਹਿਮ ਕਰਨਾ, ਕਿਸੇ ਤੇ ਸ਼ੱਕ ਕਰਨਾ ਆਦਿ। ਵਿਅਕਤੀਗਤ ਆਦਤਾਂ ਦਾ ਅੰਤ ਹੀ ਨਹੀਂ ਹੈ। ਕਿਸੇ ਨੂੰ ਰੱਸਣ ਦੀ ਆਦਤ ਹੈ, ਕਿਸੇ ਨੂੰ ਮੰਨਣ ਦੀ ਕਿਸੇ ਨੂੰ ਲੋਕ-ਵਿਖਾਵਾ ਕਰਨ ਦੀ ਤੇ ਕਿਸੇ ਨੂੰ ਛੁਪੇ ਰਹਿਣ ਦੀ, ਕਿਸੇ ਨੂੰ ਜ਼ਿਆਦਾ ਬੋਲਣ ਦੀ ਤੇ ਕਿਸੇ ਨੂੰ ਖਾਮੋਬ ਰਹਿਣ ਦੀ ਆਦਤ ਹੁੰਦੀ ਹੈ ਪਰ ਅਜਿਹੀਆਂ ਆਦਤਾਂ ਕਿਸੇ ਖ਼ਾਸ ਹੱਦ ਤੱਕ ਹੀ ਜਾਇਜ਼ ਹੁੰਦੀਆਂ ਹਨ, ਕਿਸੇ ਚੀਜ਼ ਦੀ ਅੱਤ ਵੀ ਮਾੜੀ ਤੇ

ਬਹੁਤਾ ਭਲਾ ਨਾ ਮੈਲਾ, ਬਹੁਤੀ ਭਲੀ ਨਾ ਧੁੱਪ।

ਬਹੁਤਾ ਭਲਾ ਨਾ ਬੋਲਣਾ, ਬਹੁਤੀ ਭਲੀ ਨਾ ਚੁੱਪ

ਕੁਝ ਆਦਤਾਂ ਬੱਚਿਆਂ, ਔਰਤਾਂ, ਮਰਦਾਂ ਤੇ ਬਜ਼ੁਰਗਾਂ ਵਿਚ ਸਾਂਝੀਆਂ ਹੁੰਦੀਆਂ ਹਨ, ਜਿਵੇਂ ਖੇਡਣ ਵੇਲੇ ਬੱਚਿਆਂ ਦਾ ਆਪਣੇ ਹਾਣੀ ਨਾਲ ਲੜਨਾ, ਰੁੱਸਣਾ ਤੇ ਫਿਰ ਇਕ-ਮਿਕ ਹੋ ਜਾਣਾ, ਬੱਚਿਆਂ ਦੀਆਂ ਆਦਤਾਂ ਵਿਚ ਸ਼ਾਮਲ ਹੈ। ਔਰਤਾਂ ਨੂੰ ਆਦਤ ਹੁੰਦੀ ਹੈ ਚੁਗਲੀਆਂ ਕਰਨ ਦੀ ਤੇ ਮਰਦਾਂ ਨੂੰ ਆਦਤ ਹੁੰਦੀ ਹੈ ਗੱਪਾਂ ਮਾਰਨ ਦੀ ਤੇ ਬਹਿਸ ਕਰਨ ਦੀ, ਬਜ਼ੁਰਗਾਂ ਦੀਆਂ ਆਦਤਾਂ ਵਿਚ ਟੋਕਾ-ਟਾਕੀ ਸ਼ਾਮਲ ਹੁੰਦੀ ਹੈ। ਸਿਰਫ਼ ਮਨੁੱਖਾਂ ਵਿਚ ਹੀ ਨਹੀਂ ਬਲਕਿ ਹਰ ਪਾਣੀ ਵਿਚ ਕੋਈ ਨਾ ਕੋਈ ਆਦਤ ਹੁੰਦੀ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਜਿਵੇਂ ਸੱਪ ਦੀ ਆਦਤ ਹੁੰਦੀ ਹੈ ਡੰਗ ਮਾਰਨਾ, ਭਾਵੇਂ ਉਸ ਨੂੰ ਦੁੱਧ ਹੀ ਕਿਉਂ ਨਾ ਪਿਆਇਆ ਜਾਵੇ। ਇਸੇ ਤਰ੍ਹਾਂ ਕੁੱਤੇ ਨੂੰ ਭਾਵੇਂ ਰਾਜ-ਗੱਦੀ ਤੇ ਬਿਠਾ ਦਿੱਤਾ ਜਾਵੇ ਉਹ ਚੱਕੀ ਜਾਂ ਭਾਂਡੇ ਚੱਟਣ ਤੋਂ ਬਾਜ਼ ਨਹੀਂ ਆਉਂਦਾ। ਇਸ ਸਬੰਧੀ ਭਾਈ ਗੁਰਦਾਸ ਜੀ ਨੇ ਲਿਖਿਆ ਹੈ :

 

ਸਪੈ ਦੁਧ ਪਿਆਲੀਏ ਵਿਹੁ ਮੁਖ ਥੀ ਸਟੇ॥

ਕੁਤਾ ਰਾਜ ਬਹਾਲੀਏ ਮੁੜ ਚਕੀ ਚਟੇ॥

ਵਰਤਮਾਨ ਯੁੱਗ ਅਤੇ ਆਦਤਾਂ : ਸਮੇਂ ਦੇ ਪਰਿਵਰਤਨ ਦੇ ਨਾਲ-ਨਾਲ ਮਨੁੱਖ ਦੀਆਂ ਆਦਤਾਂ ਵਿਚ ਵੀ ਪਰਿਵਰਤਨ ਆ ਗਿਆ ਹੈ। ਪਹਿਲੇ ਸਮਿਆਂ ਵਿਚ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਪੂਜਾ-ਪਾਠ ਕਰਨੀ, ਕਿਸਾਨਾਂ ਦਾ ਹਲ ਵਾਹੁਣਾ ਤੇ ਸੁਆਣੀਆਂ ਵੱਲੋਂ ਘਰ ਦੇ ਕੰਮ-ਧੰਦੇ ਕਰਨੇ, ਸ਼ਾਮਲ ਸਨ ਪਰ ਅੱਜ ਪ੍ਰਭਾਤ ਤੇ ਅੰਮ੍ਰਿਤ ਵੇਲੇ ਦਾ ਸੰਕਲਪ ਗੁਆਚ ਗਿਆ ਹੈ। ਦੇਰ ਰਾਤ ਤੱਕ ਜਾਗਣਾ ਤੇ ਸਵੇਰੇ ਦਿਨ ਚੜ੍ਹਨ ਤੋਂ ਬਾਅਦ ਉੱਠਣਾ ਅੱਜ ਦੇ ਮਨੁੱਖ ਦੀ ਆਦਤ ਬਣ ਗਈ ਹੈ। ਸਵੇਰੇ ਉੱਠਦਿਆਂ ਸਾਰ ਹੀ ਬੈੱਡ-ਟੀ, ਟੀ.ਵੀ., ਅਖ਼ਬਾਰ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸਿਰਫ਼ ਗਿਣਵੇਂ ਕੁਝ ਕੁ ਲੋਕ ਹੀ ਰਹਿ ਗਏ ਹਨ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਹਨ ਤੇ ਪਰਮਾਤਮਾ ਦਾ ਸਿਮਰਨ ਕਰਦੇ ਹਨ। ਸਿਰਫ਼ ਉਨ੍ਹਾਂ ਵਿਚ ਹੀ ਨਿਮਰਤਾ, ਹਲੀਮੀ, ਸਾਦਗੀ ਤੇ ਮਿਠਾਸ ਹੈ ਬਾਕੀ ਮਨੁੱਖਤਾ ਤਾਂ ਭੈੜੀਆਂ ਆਦਤਾਂ ਦੀ ਸ਼ਿਕਾਰ ਹੋ ਚੁੱਕੀ ਹੈ। ਜ਼ਿੰਦਗੀ। ਮਸ਼ੀਨੀ ਬਣ ਗਈ ਹੈ। ਹੱਥੀਂ ਕਿਰਤ ਦੀ ਆਦਤ ਨਹੀਂ ਰਹਿ ਗਈ, ਵਿਹਲੇ ਰਹਿਣਾ, ਟੀ.ਵੀ. ਵੇਖਣਾ ਤੇ ਨਿੰਦਿਆ-ਚੁਗਲੀ ਕਰਨੀ ਹੀ ਅੱਜ ਦੇ ਮਨੁੱਖ ਦੀ ਆਦਤ ਬਣ ਗਈ ਹੈ। ਇਹ ਗੱਲ ਠੀਕ ਹੈ ਕਿ ਚੰਗੀ ਆਦਤ ਪਾਉਣ ਨਾਲੋਂ ਭੈੜੀ ਆਦਤ ਦਾ ਤਿਆਗ ਕਰਨਾ ਵਧੇਰੇ ਔਖਾ ਹੁੰਦਾ ਹੈ ਪਰ ਇਹ ਅਸੰਭਵ ਨਹੀਂ । ਮਨੁੱਖ ਕੋਸ਼ਿਸ਼ ਕਰੇ ਤਾਂ ਭੈੜੀਆਂ ਆਦਤਾਂ ਦਾ ਤਿਆਗ ਕੀਤਾ ਜਾ ਸਕਦਾ ਹੈ, ਨਹੀਂ ਤਾਂ ਹੌਲੀ-ਹੌਲੀ ਇਹ ਏਨੀਆਂ ਤਾਕਤਵਰ ਹੋ ਜਾਂਦੀਆਂ ਹਨ ਕਿ ਇਨ੍ਹਾਂ ਦੇ ਸਾਹਮਣੇ ਮਨੁੱਖ ਦੀ ਬੁੱਧੀ, ਦਲੀਲ, ਸਿਆਣਪ ਆਦਿ ਦੀ ਕੋਈ ਪੇਸ਼ ਨਹੀਂ ਜਾਂਦੀ। ਇਹ ਮਨੁੱਖ ਨੂੰ ਆਪਣਾ ਗੁਲਾਮ ਬਣਾ ਲੈਂਦੀਆਂ ਹਨ। ਇਸੇ ਲਈ ਸਿਆਣਿਆਂ ਨੇ ਠੀਕ ਹੀ ਕਿਹਾ ਹੈ :

ਜ਼ਹਿਮਤ ਜਾਂਦੀ ਦਾਰੂਆਂ, ਆਦਤ ਸਿਰ ਦੇ ਨਾਲ।

Leave a Reply