Punjabi Essay on “Swami Vivekanand”, “ਸਵਾਮੀ ਵਿਵੇਕਾਨੰਦ”, Punjabi Essay for Class 10, Class 12 ,B.A Students and Competitive Examinations.

ਸਵਾਮੀ ਵਿਵੇਕਾਨੰਦ

Swami Vivekanand

 

ਜਾਣ-ਪਛਾਣ : ਸਵਾਮੀ ਵਿਵੇਕਾਨੰਦ ਭਾਰਤ ਦੇ ਉਹ ਮਹਾਂ-ਪੁਰਸ਼ ਸਨ, ਜਿਨ੍ਹਾਂ ਨੇ ਸਾਰੇ ਸੰਸਾਰ ਵਿਚ ਪ੍ਰਭੁ ਪਿਆਰ, ਮਨੁੱਖੀ ਪਿਆਰ ਅਤੇ ਅਮਨ ਦਾ ਪ੍ਰਚਾਰ ਕੀਤਾ। ਆਪ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦੇ ਚੇਲੇ ਸਨ। ਭਾਵੇਂ ਆਪ ਇਕ ਮਹਾਨ ਹਸਤੀ ਸਨ, ਪਰੰਤ ਆਪ ਸਦਾ ਇਹੋ ਕਹਿੰਦੇ ਸਨ ਕਿ ਮੈਂ ਆਪਣੀ ਸਾਰੀ ਆਤਮਕ ਸ਼ਕਤੀ ਆਪਣੇ ਗੁਰੂ ਰਾਮ ਕਿਸ਼ਨ ਤੋਂ ਪ੍ਰਾਪਤ ਕੀਤੀ ਹੈ।

ਸਵਾਮੀ ਜੀ ਦੇ ਦੌਰੇ : ਸਵਾਮੀ ਵਿਵੇਕਾਨੰਦ ਭਾਰਤ ਵਿਚ ਥਾਂ-ਥਾਂ ਤੇ ਗਏ ਅਤੇ ਸਭ ਲੋਕਾਂ ਵਿਚ ਇਹ ਪ੍ਰਚਾਰ ਕੀਤਾ ਕਿ ਈਸ਼ਵਰ ਨਾਲ ਪਿਆਰ ਕਰਨ ਦੇ ਨਾਲ-ਨਾਲ ਸਭ ਮਨੁੱਖਾਂ ਨਾਲ ਵੀ ਪਿਆਰ ਕਰੋ। ਆਪਣੇ ਦਿਲ ਵਿਚ ਧਰਮ ਦਾ ਕੋਈ ਭੇਦਭਾਵ ਨਾ ਰੱਖੋ ਅਤੇ ਆਪਣੇ ਧਰਮ ਵਿਚ ਪਰਪੱਕ ਹੁੰਦਿਆਂ ਸਭ ਧਰਮਾਂ ਦੇ ਮਨੁੱਖਾਂ ਨੂੰ ਆਪਣੇ ਭਰਾ ਸਮਝ ਕੇ ਉਨ੍ਹਾਂ ਹਲ ਸੱਚੇ ਦਿਲੋਂ ਪਿਆਰ ਕਰੋ। ਇਸ ਤੋਂ ਉਪਰੰਤ ਆਪ ਨੇ ਭਾਰਤ ਵਿਚ ਗਰੀਬੀ ਦੂਰ ਕਰਨ ਦੀ ਕੋਸ਼ਿਸ਼ ਅਤੇ ਨੀਵੀਂ ਜਾਤੀ ਦੇ ਲੋਕਾਂ ਨੂੰ ਉੱਚਾ ਉਠਾਉਣ ਅਤੇ ਖੁਸ਼ਹਾਲ ਬਣਾਉਣ ਦੇ ਯਤਨ ਵੀ ਕੀਤੇ। ਆਪਣੇ ਭਾਰਤ ਨੂੰ ਸੁਤੰਤਰਤਾ ਦਿਲਾਉਣ ਦੀ ਖਾਤਰ ਬੜਾ ਪ੍ਰਚਾਰ ਕੀਤਾ।

ਸਵਾਮੀ ਪਰਮਹੰਸ ਦਾ ਪ੍ਰਸੰਨ ਹੋਣਾ : ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਆਪ ਜੀ ਦੇ ਕੰਮ ਤਾਂ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਚਾਰ ਪੱਛਮੀ ਮੁਲਕਾਂ ਵਿਚ ਵੀ ਜਾ ਕੇ ਕਰੋ, ਕਿਉਂਕਿ ਉਨ੍ਹਾਂ ਦੇਸ਼ਾਂ ਦੇ ਲੋਕ ਕੇਵਲ ਧਨ ਦੇ ਪੁਜਾਰੀ ਹੋ ਚੁੱਕੇ ਹਨ। ਉਹ ਆਤਮਕ ਨਾਲੋਂ ਪਦਾਰਥਕ ਵਿਕਾਸ ਨੂੰ ਜ਼ਿਆਦਾ ਸਮਝਦੇ ਹਨ। ਆਪਣੇ ਗੁਰੂ ਦਾ ਹੁਕਮ 1 ਕੇ ਸਵਾਮੀ ਵਿਵੇਕਾਨੰਦ ਅਮਰੀਕਾ ਦੇ ਦੌਰੇ ਉੱਤੇ ਗਏ। ਉਸ ਸਮੇਂ ਅਮਰੀਕਾ ਵਿਚ hਲਟ ਧਰਮ-ਸੰਮੇਲਨ ਹੋ ਰਿਹਾ ਸੀ। ਆਪ ਉਸ ਸੰਮੇਲਨ ਵਿਚ ਹਿੰਦੂ ਧਰਮ ਦੀ ਅਸ਼ਲ ਫਿਲਾਸਫੀ ਦੱਸਣ ਲਈ ਜਾ ਪਹੁੰਚੇ।

ਵਿਵੇਕਾਨੰਦ ਦਾ ਅਮਰੀਕੀਆਂ ਦੇ ਦਿਲਾਂ ਨੂੰ ਜਿੱਤਣਾ : ਸਵਾਮੀ ਵਿਵੇਕਾਨੰਦ ਨੇ ਅਮਰੀਕਾ ਵਿਚ ਵਿਸ਼ਵ ਧਰਮ-ਸੰਮੇਲਨ’ ਉੱਤੇ ਜੋ ਭਾਸ਼ਨ ਦਿੱਤਾ ਉਸ ਨੇ ਅਮਰੀਕਾ ਦੇ ਸ਼ਰਾ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ। ਆਪ ਨੇ ਕਿਹਾ, “ਮੈਂ ਤੁਹਾਨੂੰ ਇਹ ਦੱਸਣ ਲਈ ਇੱਥੇ ਆਇਆ ਹਾਂ ਕਿ ਹਿੰਦੂ ਧਰਮ ਪ੍ਰਭੁ ਪਿਆਰ ਨਾਲ ਭਰਪੂਰ ਹੈ, ਪਰ ਇਹ ਮਾਨਵਤਾ ਦੇ ਪਿਆਰ ਨਾਲ ਵੀ ਭਰਪੂਰ ਹੈ। ਹਿੰਦੂ ਧਰਮ ਸਭ ਧਰਮਾਂ ਦੇ ਚੰਗੇ ਅਸੂਲਾਂ ਦਾ ਸਤਿਕਾਰ ਕਰਦਾ ਹੈ। ਅਤੇ ਸਭ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਨ ਵਿਚ ਭਰੋਸਾ ਰੱਖਦਾ ਹੈ। ਹਿੰਦੂ ਧਰਮ ਕਿਸੇ ਧਰਮ ਦੇ ਮਨੁੱਖ ਨਾਲ ਵੈਰ ਕਰਨਾ ਸਭ ਤੋਂ ਵੱਡਾ ਪਾਪ ਸਮਝਿਆ ਜਾਂਦਾ ਹੈ। ਇਸ ਤੋਂ ਉਪਰੰਤ ਹਿੰਦੂ  ਧਰਮ ਧਨ-ਪੂਜਾ ਦੇ ਵਿਰੁੱਧ ਹੈ। ਤੁਸੀਂ ਪੈਸਾ ਬੇਸ਼ੱਕ ਕਮਾਓ, ਪਰ ਪੈਸੇ ਦੀ ਪੂਜਾ ਹਾਨੂੰ ਇਕ ਦੂਜੇ ਨਾਲ ਵੈਰ ਸਿਖਾਏਗੀ। ਇਹ ਤੁਹਾਨੂੰ ਹਰ ਹੀਲੇ ਇਕ ਦੂਜੇ ਨਾਲ ਯੁੱਧ ਕਰਨ ਵੱਲ ਲੈ ਜਾਏਗੀ । ਹਿੰਦੂ ਧਰਮ ਸਾਨੂੰ ਯੁੱਧ ਲਈ ਤਿਆਰ ਰਹਿ ਕੇ ਵੀ ਅਮਨ ਨਾਲ ਰਹਿਣਾ ਸਿਖਾਂਦਾ ਹੈ। ਸ਼ਾਂਤੀ ਵਿਚ ਹੀ ਜੀਵਨ ਦੀ ਅਸਲ ਖੁਸ਼ੀ ਹੈ। ਭਾਰਤ ਵਿਚ ਅਸਲ ਅਮੀਰੀ ਵੀ ਹੈ। ਭਾਰਤ ਨੂੰ ਇਕ ਗਰੀਬ ਦੇਸ਼ ਨਾ ਸਮਝੋ । ਇਹ ਪ੍ਰਭੂ-ਪਿਆਰ , ਮਨੁੱਖੀ ਪਿਆਰ ਅਤੇ ਅਮਨ-ਪਿਆਰ ਨਾਲ ਭਰਪੂਰ ਹੋਣ ਕਰਕੇ ਬੜਾ ਅਮੀਰ ਹੈ। ਤੁਸੀਂ ਪੱਛਮ ਦੇ ਲੋਕ ਵੀ ਇਨਾਂ ਅਸਲਾਂ ਨੂੰ ਦਿਲ ਵਿਚ ਵਸਾਉ ਤਾਂ ਅਸਲ ਅਮੀਰ ਬਣ ਜਾਓਗੇ।

ਅਮਰੀਕਾ ਵਿਚ ਭਾਸ਼ਣ ਦੀਆਂ ਧੁੰਮਾਂ : ਇਸ ਭਾਸ਼ਨ ਦੀਆਂ ਅਮਰੀਕਾ ਵਿਚ ਧੁੰਮਾਂ ਪੈ ਗਈਆਂ। ਦੂਜੇ ਦਿਨ ਅਮਰੀਕਾ ਦੀਆਂ ਸਭ ਅਖ਼ਬਾਰਾਂ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਦੀ ਪਸ਼ੰਸਾ ਨਾਲ ਭਰੀਆਂ ਹੋਈਆਂ ਸਨ। ਉੱਥੋਂ ਦੀਆਂ ਕਈ ਅਖਬਾਰਾਂ ਨੇ ਆਪ ਨੂੰ ਅਜੋਕੇ ਕਾਲ ਦਾ ਈਸਾ’ ਕਹਿ ਕੇ ਸਨਮਾਨਿਆ। ਕਈ ਅਖਬਾਰਾਂ ਨੇ ਆਪ ਨੂੰ ਅਮਰੀਕਾ ਲਈ ਭਾਰਤ ਵਲੋਂ ਆਇਆ ਆਤਮਕ ਆਗੂ ਲਿਖ ਕੇ ਸਨਮਾਨਿਆ। ਇਸ ਤਰ੍ਹਾਂ ਆਪ ਨੇ ਅਮਰੀਕਾ ਵਿਚ ਪਦਾਰਥਕ ਉੱਨਤੀ ਤੋਂ ਉੱਚਾ ਉੱਠ ਕੇ ਆਤਮਕ ਵਿਕਾਸ ਪ੍ਰਾਪਤ ਕਰਨ ਲਈ ਪੇਰਿਆ। ਆਪ ਨੇ ਇਸ ਗੱਲ ਵਿਚ ਕਾਫੀ ਸਫਲਤਾ ਪ੍ਰਾਪਤ ਕੀਤੀ। ਆਪ ਨੇ ਅਮਰੀਕਾ ਵਿਚ ਇਸ ਪ੍ਰੇਰਨਾ ਨੂੰ ਜਾਰੀ ਰੱਖਣ ਲਈ ‘ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਵੀ ਕੀਤੀ।

ਹੋਰ ਥਾਵਾਂ ਉੱਤੇ ਵੀ ਜ਼ੋਰਦਾਰ ਭਾਸ਼ਣ : ਇਸ ਮਗਰੋਂ ਆਪ ਯੂਰਪ ਵਿਚ ਪੈਰਿਸ ਗਏ। ਉੱਥੇ ਵਿਸ਼ਵ ਧਰਮਾਂ ਦੇ ਆਗੂਆਂ ਦੀ ਕਾਨਫਰੰਸ ਹੋ ਰਹੀ ਸੀ। ਆਪ ਨੇ ਉੱਥੇ ਪਹੁੰਚ ਕੇ ਵੀ ਹਿੰਦੂ ਧਰਮ ਦੀ ਮਹਾਨਤਾ ਅਤੇ ਪ੍ਰਭੂ ਪ੍ਰੇਮ ਦਾ ਜ਼ੋਰਦਾਰ ਭਾਸ਼ਨ ਦਿੱਤਾ। ਆਪ ਨੇ ਕਿਹਾ ਕਿ ਫ਼ਰਾਂਸ ਦੇ ਲੋਕ ਸਰੀਰਕ ਐਸ਼ ਦੇ ਅਜਿਹੇ ਗੁਲਾਮ ਹੋ ਚੁੱਕੇ ਹਨ ਕਿ ਆਤਮਕ ਵਿਕਾਸ ਨੂੰ ਬਿਲਕੁਲ ਭੁਲਾ ਬੈਠੇ ਹਨ।ਉੱਥੇ ਇਕੱਤਰ ਹੋਏ ਸਭ ਧਰਮਾਂ ਦੇ ਆਗੂ ਸਵਾਮੀ ਵਿਵੇਕਾਨੰਦ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੰਨ ਗਏ ਅਤੇ ਉਨ੍ਹਾਂ ਨੂੰ ਹਿੰਦੂ ਧਰਮ ਦੀ ਅਸਲ ਮਹਾਨੜਾ ਦਾ ਗਿਆਨ ਹੋ ਗਿਆ। ਪੈਰਿਸ ਵਿਚ ਵੀ ਲੋਕਾਂ ਨੂੰ ਆਤਮਕ ਵਿਕਾਸ ਦੇ ਰਾਹ ਉੱਤੇ ਚਲਾਉਣ ਲਈ ਆਪ ਨੇ ‘ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ।

ਇੰਗਲੈਂਡ ਦਾ ਦੌਰਾ : ਇਸ ਮਗਰੋਂ ਆਪ ਇੰਗਲੈਂਡ ਦੇ ਦੌਰੇ ਉੱਤੇ ਗਏ।ਉੱਥੇ ਵੀ ਆਪ ਨੇ ਅੰਗਰੇਜ਼ਾਂ ਨੂੰ ਹਿੰਦੂ ਧਰਮ ਦੀ ਆਤਮਕ ਪ੍ਰਗਤੀ ਤੋਂ ਜਾਣੂ ਕਰਾਇਆ। ਇੰਗਲੈਂਡ ਵਿਚ ਆਪ ਨੇ ਆਪਣੇ ਭਾਸ਼ਨਾਂ ਵਿਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਭਾਰਤ ਦੇਸ਼ ਨੂੰ ਆਪਣਾ ਗੁਲਾਮ ਨਾ ਸਮਝੋ। ਇਹ ਕਿਸੇ ਦਾ ਨੌਕਰ ਨਹੀਂ, ਜਦਕਿ ਇਸ ਦੇ ਸਭ ਲੋਕਾਂ ਦੇ ਦਿਲ ਆਜ਼ਾਦ ਹਨ। ਇਸ ਤੋਂ ਉਪਰੰਤ ਆਪ ਨੇ ਅੰਗਰੇਜ਼ਾਂ ਨੂੰ ਇਹ ਵੀ ਸਮਝਾਇਆ ਕਿ ਸੰਸਾਰ ਦੇ ਕਿਸੇ ਦੇਸ਼ ਨੂੰ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਹੋਰ ਦੇਸ਼ ਦੀ ਆਜ਼ਾਦੀ ਨੂੰ ਦਬਾ ਕੇ ਰੱਖੋ। ਇਸ ਲਈ ਇੰਗਲੈਂਡ ਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਛੇਤੀ ਤੋਂ ਛੇਤੀ ਆਜ਼ਾਦ ਕਰ ਦੇਵੇ। ਆਪ ਦੇ ਇਨ੍ਹਾਂ ਵਿਚਾਰਾਂ ਦਾ ਅੰਗਰੇਜ਼ ਲੋਕਾਂ ਦੇ ਦਿਲਾਂ ਉੱਤੇ ਬੜਾ ਅਸਰ ਪਿਆ। ਆਪ ਨੇ ਇੰਗਲੈਂਡ ਵਿਚ ਵੀ ਆਤਮਕ ਉੱਨਤੀ ਅਤੇ ਸੁਤੰਤਰਤਾ ਦਾ ਪ੍ਰਚਾਰ ਕਰਨ ਲਈ ‘ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ।

ਸਾਰ-ਅੰਸ਼ : ਸਵਾਮੀ ਵਿਵੇਕਾਨੰਦ ਇਕ ਮਹਾਨ ਤੇ ਉੱਚੇ ਵਿਅਕਤੀ ਸਨ। ਆਪ ਨੇ ਭਾਰਤ, ਅਮਰੀਕਾ, ਯੂਰਪ ਅਤੇ ਇੰਗਲੈਂਡ ਵਿਚ ਆਤਮਕ ਵਿਕਾਸ, ਮਨੁੱਖੀ ਪਿਆਰ ਅਤੇ ਸ਼ਾਤੀ ਦਾ ਪ੍ਰਚਾਰ ਕਰ ਕੇ ਸਭ ਲੋਕਾਂ ਨੂੰ ਜੀਵਨ ਦੇ ਸਿੱਧੇ ਰਸਤੇ ਉੱਤੇ ਪਾਇਆ।

One Response

  1. Komal kumari May 21, 2020

Leave a Reply