Punjabi Essay on “Shri Guru Teg Bahadur Ji ”, “ਸ੍ਰੀ ਗੁਰੂ ਤੇਗ ਬਹਾਦਰ ਜੀ”, Punjabi Essay for Class 10, Class 12 ,B.A Students and Competitive Examinations.

ਸ੍ਰੀ ਗੁਰੂ ਤੇਗ ਬਹਾਦਰ ਜੀ

Shri Guru Teg Bahadur Ji 

 

ਹਿੰਦ ਦੀ ਚਾਦਰ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਹੈ। ਆਪ ਜੀ ਨੇ ਹਿੰਦੂ ਧਰਮ ਦੀ ਤਿਲਕ-ਜੰਝੂ ਦੀ ਰਾਖੀ ਲਈ ਆਪਣਾ ਸਿਰ ਵਾਰ ਦਿੱਤਾ ਤੇ ਇਸ ਤਰ੍ਹਾਂ ਭਵਿੱਖ ਵਿਚ ਧਰਮ ਦੀ ਖ਼ਾਤਰ ਕੁਰਬਾਨੀਆਂ ਕਰਨ ਲਈ ਕੌਮ ਵਿਚ ਨਵੀਂ ਰੂਹ ਭਰ ਦਿੱਤੀ।

ਬਚਪਨ ਅਤੇ ਮਾਤਾ-ਪਿਤਾ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪ੍ਰੈਲ, 1621 ਈ. ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋਇਆ। ਆਪ ਜੀ ਦੀ ਮਾਤਾ ਦਾ ਨਾਂ ਨਾਨਕੀ ਸੀ। ਆਪ ਜੀ ਦੇ ਬਚਪਨ ਦਾ ਨਾਂ ਬਹਾਦਰ ਚੰਦ ਸੀ। ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ।

ਸ਼ਖਸੀਅਤ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਸ਼ੁਰੂ ਤੋਂ ਹੀ ਸੰਤ-ਸੁਭਾਅ, ਅਡੋਲਚਿੱਤ, ਗੰਭੀਰ ਅਤੇ ਨਿਰਭੈ ਸੁਭਾਅ ਦੇ ਮਾਲਕ ਸਨ। ਆਪ ਕਈ-ਕਈ ਘੰਟੇ ਭਗਤੀ ਵਿਚ ਲੀਨ ਰਹਿੰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਆਪਣੀ ਦੇਖ-ਰੇਖ ਹੇਠ ਵਿੱਦਿਆ ਦਿਵਾਈ। ਆਪ ਸੁੰਦਰ, ਵਿਦਵਾਨ, ਸੂਰਬੀਰ, ਧਰਮ ਅਤੇ ਰਾਜਨੀਤੀ ਵਿਚ ਨਿਪੁੰਨ ਸਨ। 1634 ਵਿਚ ਆਪ ਜੀ ਨੇ ਆਪਣੇ ਪਿਤਾ ਜੀ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾਏ।

ਸਿਮਰਨ ਵਿਚ ਲੀਨਤਾ : ਆਪ ਜੀ ਦਾ ਵਿਆਹ ਬੀਬੀ ਗੁਜਰੀ ਜੀ ਨਾਲ 1634 ਈ. ਵਿਚ ਹੋਇਆ। ਆਪ ਦਾ ਨਿੱਜੀ ਜੀਵਨ ਬੜਾ ਸਾਦਾ ਸੀ। ਆਪ ਇਕਾਂਤ ਵਿਚ ਅਡੋਲ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਕੇ ਤੱਪਸਿਆ ਕੀਤੀ। ਤੋਂ ਆਪ ਪਿੰਡ ਬਾਬਾ ਬਕਾਲਾ ਵਿਚ ਆ ਗਏ ਅਤੇ ਉੱਥੇ ਵੀਹ ਸਾਲ ਭੋਰੇ ਵਿਚ ਬੈਨ

ਬਾਬਾ ਬਕਾਲਾ ਵਿਖੇ : 8ਵੇਂ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ‘ਬਾਬਾ ਬਕਾਲਾ ਕਹਿ ਕੇ ਆਪ ਜੀ ਨੂੰ ਗੁਰਗੱਦੀ ਸੌਂਪ ਦਿੱਤੀ। ਪਰ ਆਪ ਦੇ ਗੁਰ ਪ੍ਰਗਟ ਹੋਣ ਦੀ ਕਥਾ ਬੜੀ ਨਿਰਾਲੀ ਹੈ। ਜਿਸ ਵੇਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਬਾਬਾ ਬਕਾਲਾ’ ਵੱਲ ਸੰਕੇਤ ਕੀਤਾ, ਤਾਂ ਉੱਥੇ ਕਈ ਪਾਖੰਡੀ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸਣ ਲੱਗ ਪਏ। ਇਸ ਪ੍ਰਕਾਰ ਉੱਥੇ ਕਈ ਗੁਰੂ ਬਣ ਬੈਠੇ।

ਗਰ ਲਾਧੋ ਰੇ : ਜਦੋਂ ਭਾਈ ਮੱਖਣ ਸ਼ਾਹ ਲੁਬਾਣਾ, ਜਿਸ ਦਾ ਜਹਾਜ਼ ਸਮੁੰਦਰੀ ਤੁਫ਼ਾਨ ਵਿਚੋਂ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਆਪਣੀ ਸੁੱਖਣਾ ਦੀਆਂ 500 ਮਹਰਾਂ ਲੈ ਕੇ ਬਾਬੇ ਬਕਾਲੇ ਪੁੱਜਾ ਤਾਂ ਉਥੇ ਕਈ ਗੁਰੂਆਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਉਸ ਨੇ ਹਰ ਇਕ ਅੱਗੇ ਪੰਜ-ਪੰਜ ਮੁਹਰਾਂ ਰੱਖ ਕੇ ਮੱਥਾ ਟੇਕਿਆ। ਜਦੋਂ ਉਸ ਨੇ ਗੁਰੂ ਤੇਗ਼ ਬਹਾਦਰ ਜੀ ਅੱਗੇ ਪੰਜ ਮੁਹਰਾਂ ਰੱਖੀਆਂ, ਤਾਂ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਪੰਜ ਸੌ ਮੁਹਰਾਂ ਦੀ ਥਾਂ ਕੇਵਲ ਪੰਜ ਮੁਹਰਾਂ ਭੇਟ ਕਰ ਰਿਹਾ ਹੈਂ ਅਤੇ ਇਸ ਤਰ੍ਹਾਂ ਆਪਣੇ ਵਚਨ ਤੋਂ ਫਿਰ ਰਿਹਾ ਹੈਂ। ਇਹ ਸੁਣ ਕੇ ਮੱਖਣ ਸ਼ਾਹ ਲਬਾਣੇ ਨੇ 500 ਮੁਹਰਾਂ ਗੁਰੂ ਜੀ ਨੂੰ ਭੇਟਾਂ ਕੀਤੀਆਂ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ-“ਗੁਰੂ ਲਾਧੋ ਰੇ, ਗੁਰੂ ਲਾਧੋ ਰੇ ।

ਧਰਮ ਪ੍ਰਚਾਰ : ਇਸ ਤਰ੍ਹਾਂ ਗੁਰੂ ਰੂਪ ਵਿਚ ਪ੍ਰਗਟ ਹੋਣ ਮਗਰੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦੂਰ-ਦੂਰ ਤੱਕ ਧਰਮ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਨੇ ਆਪਣੇ ਸਪੁੱਤਰ ਗੋਬਿੰਦ ਰਾਏ ਨੂੰ ਸਿਦਕ, ਵੀਰਤਾ ਤੇ ਪਵਿੱਤਰਤਾ ਦੇ ਸਾਂਚੇ ਵਿਚ ਢਾਲਿਆ।

ਆਨੰਦਪੁਰ ਵਸਾਉਣਾ : ਬਾਬਾ ਬਕਾਲੇ ਤੋਂ ਆਪ ਕੀਰਤਪੁਰ ਸਾਹਿਬ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖਰੀਦ ਕੇ ਆਨੰਦਪੁਰ ਸਾਹਿਬ ਨਗਰ ਵਸਾਇਆ, ਜਿੱਥੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।

ਕਸ਼ਮੀਰੀ ਪੰਡਤਾਂ ਦੀ ਬੇਨਤੀ : ਉਸ ਵੇਲੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਿਤਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ। ਬਾਲਕ ਗੋਬਿੰਦ ਰਾਏ ਦੀ ਬੇਨਤੀ ਉੱਤੇ ਆਪ ਜੀ ਤਿਲਕ-ਜੰਝੂ ਦੀ ਰਖਵਾਲੀ ਲਈ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਗਏ।

ਤਸੀਹੇ ਸਹਿਣੇ : ਇਸ ਪਿੱਛੋਂ ਆਪ ਧਰਮ ਪ੍ਰਚਾਰ ਕਰਦੇ ਹੋਏ ਆਗਰੇ ਪਹੁੰਚੇ। ਇੱਥੇ ਗੁਰੂ ਜੀ ਨੂੰ ਉਹਨਾਂ ਦੇ ਪੰਜ ਸਿੱਖਾਂ ਸਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦਿੱਲੀ ਵਿਚ ਇਕ ਮਸਜਿਦ ਦੇ ਨੇੜੇ ਇਕ ਦੱਠੀ ਹੋਈ ਇਮਾਰਤ ਵਿਚ ਕੈਦ ਰੱਖਿਆ। ਆਪ ਜੀ ਦੁਆਰਾ ਹਕੂਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ ਆਪ ਜੀ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿਚ ਬੜੇ ਤਸੀਹੇ ਦਿੱਤੇ ਗਏ, ਪਰ ਆਪ ਅਡੋਲ ਰਹੇ।

ਸ਼ਹੀਦੀ : ਗੁਰੂ ਜੀ ਦੀ ਦਿਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਜੀ ਦੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਨੂੰ ਆਰੇ ਨਾਲ ਕਟਵਾ ਕੇ ਟੁੱਕੜੇ-ਟੁੱਕੜੇ ਕਰ ਦਿੱਤੇ ਗਏ ਤੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ। ਇਹਨਾਂ ਜ਼ੁਲਮਾਂ ਤੋਂ ਅਡੋਲ ਰਹਿੰਦਿਆਂ ਆਪ ਆਪਣੀ ਸ਼ਹੀਦੀ ਲਈ ਤਿਆਰ ਹੋ ਗਏ। ਆਪ ਜੀ ਇਸ਼ਨਾਨ ਕਰ ਕੇ ਬੋਹੜ ਹੇਠ ਬੈਠ ਕੇ ਸਿਮਰਨ ਕਰਨ ਲੱਗੇ। ਜਦੋਂ ਆਪ ਜੀ ਨੇ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਪਰਮਾਤਮਾ ਅੱਗੇ ਸਿਰ ਨਿਵਾਇਆ ਤਾਂ ਉਥੇ ਖੜੇ ਜੱਲਾਦ ਨੇ ਤਲਵਾਰ ਨਾਲ ਆਪ ਜੀ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਸ ਤਰਾਂ ਆਪ ਜੀ ਨੇ ਸੀਸ ਦਿੱਤਾ, ਪਰ ਸਿਰੜ ਨਾ ਦਿੱਤਾ। ਇਹ ਮਹਾਨ ਬਲੀਦਾਨ 11 ਨਵੰਬਰ , ਸੰਨ 1675 ਨੂੰ ਹੋਇਆ। ਇਸ ਸਥਾਨ ਉੱਤੇ ਅੱਜ-ਕਲ੍ਹ ਗੁਰਦੁਆਰਾ ਸੀਸਗੰਜ ਸਥਿਤ ਹੈ। ਇੱਥੇ ਹਜ਼ਾਰਾਂ ਸ਼ਰਧਾਲੂ ਹਿੰਦ ਦੀ ਚਾਦਰ ਅਤੇ ਧਰਮ-ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜਦੇ ਹਨ।

ਬਾਣੀ: ਗੁਰੂ ਜੀ ਦੀ ਬਾਣੀ ਬੜੀ ਸ਼ਾਂਤੀ ਦੇਣ ਵਾਲੀ ਅਤੇ ਪਰਮਾਤਮਾ ਦੇ ਗੀਤ ਗਾਉਣ ਦੀ ਪ੍ਰੇਰਨਾ ਦੇਣ ਵਾਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਆਪ ਜੀ ਦੇ 55 ਸ਼ਲੋਕ ਤੇ 57 ਸ਼ਬਦ ਦਰਜ ਹਨ।

ਲੋਕ ਵਿਚਾਰਾਂ ਵਿਚ ਕਾਂਤੀ: ਗੁਰੂ ਜੀ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੇ ਵਿਚਾਰਾਂ ਵਿਚ ਇਨਕਲਾਬ ਲੈ ਆਂਦਾ। ਆਪ ਜੀ ਦੀ ਇਸ ਕੁਰਬਾਨੀ ਮਗਰੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਾਜਨਾ ਕੀਤੀ ਅਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।

Leave a Reply