Punjabi Essay on “Shaheed Bhagat Singh”, “ਸ਼ਹੀਦ ਭਗਤ ਸਿੰਘ”, Punjabi Essay for Class 10, Class 12 ,B.A Students and Competitive Examinations.

ਸ਼ਹੀਦ ਭਗਤ ਸਿੰਘ

Shaheed Bhagat Singh

ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ : ਭਾਰਤ ਦਾ ਇਤਿਹਾਸ ਦੇਸ਼ ਭਗਤੀ ਦੀਆਂ ਘਟਨਾਵਾਂ ਨਾਲ ਭਰਿਆ ਹੋਇਆ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਮਰਾਠਾ ਅਤੇ ਮਹਾਰਾਣਾ ਪ੍ਰਤਾਪ ਵਰਗਿਆਂ ਦੇ ਦੇਸ਼ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁੱਲ ਸਕਦਾ ਹੈ ? ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ, ਤਾਂ ਦੇਸ਼-ਭਗਤਾਂ ਨੇ ਦੇਸ਼ ਦੀ ਆਜ਼ਾਦੀ ਲਈ ਇਕ ਲੰਮੀ ਲੜਾਈ ਕੀਤੀ। ਸ. ਭਗਤ ਸਿੰਘ ਵੀ ਉਹਨਾਂ ਸਿਰਲੱਥ ਘੁਲਾਟੀਆਂ ਵਿਚੋਂ ਇਕ ਸਨ।

ਜਨਮ ਅਤੇ ਪਿਛੋਕੜ : ਸ. ਭਗਤ ਸਿੰਘ ਜੀ ਦੇ ਪਿਤਾ ਸ. ਕਿਸ਼ਨ ਸਿੰਘ ਕਾਂਗਰਸ ਦੇ ਉੱਘੇ ਲੀਡਰ ਸਨ।‘ਪਗੜੀ ਸੰਭਾਲ ਜੱਟਾ’ ਲਹਿਰ ਦਾ ਪ੍ਰਸਿੱਧ ਆਗੂ ਸ. ਅਜੀਤ ਸਿੰਘ ਜਲਾਵਤਨ ਉਸ ਦਾ ਚਾਚਾ ਸੀ। ਉਸ ਦਾ ਜਨਮ 11 ਨੰਵਬਰ , ਸੰਨ 1907 ਨੂੰ ਚੱਕ ਨੰਬਰ ਪੰਜ, ਜ਼ਿਲ੍ਹਾ ਲਾਇਲਪੁਰ ਵਿਚ ਹੋਇਆ। ਉਸ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ : ਜਲੰਧਰ) ਸੀ।

ਦੇਸ਼-ਭਗਤੀ ਦੀ ਲਗਨ : ਬਚਪਨ ਵਿਚ ਜਲਿਆਂਵਾਲੇ ਬਾਗ ਦੇ ਖੂਨੀ ਕਾਂਡ ਨੇ ਉਸ ਦੇ ਗੇਂਦ ਮਨ ਉੱਪਰ ਬਹੁਤ ਅਸਰ ਪਾਇਆ। ਫਿਰ ਇਕ ਪਾਸੇ ਗੁਰਦੁਆਰਾ ਲਹਿਰ ਤੇ ਦੂਜੇ ਪਾਸੇ ਗਾਂਧੀ ਜੀ ਦੀ ਨਾ-ਮਿਲਵਰਤਨ ਲਹਿਰ ਚੱਲ ਪਈ। ਇਸ ਸਮੇਂ ਦੌਰਾਨ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿਚ ਪੜ੍ਹਦਾ ਸੀ। ਸੰਨ 1925 ਵਿਚ ਭਗਤ ਸਿੰਘ, ਭਗਵਤੀ ਚਰਨ ਅਤੇ ਧਨਵਤੀ ਆਦਿ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਅਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ।

ਸਾਂਡਰਸ ਨੂੰ ਮਾਰਨਾ : ਸ. ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫ਼ੈਸਲਾ ਕੀਤਾ। ਪਰੰਤੁ ਬਦਕਿਸਮਤੀ ਨਾਲ ਮਿ: ਸਕਾਟ ਦੀ ਥਾਂ ਸਾਂਡਰਸ ਮੋਟਰ ਸਾਈਕਲ ਉੱਪਰ ਆਪਣੇ ਘਰ ਜਾ ਰਿਹਾ ਸੀ। ਰਾਜਗੁਰੂ ਅਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਉਹ ਉਥੇ ਹੀ ਢੇਰ ਹੋ ਗਿਆ।ਉਹ ਗੋਲੀਆਂ ਚਲਾਉਂਦੇ ਹੋਏ ਬੱਚ ਕੇ ਨਿਕਲ ਗਏ। ਉਸੇ ਰਾਤ ਭਗਤ ਸਿੰਘ ਅਤੇ ਰਾਜਗੁਰੁ ਕਲੱਕਤੇ ਲਈ ਗੱਡੀ ਚੜ੍ਹ ਗਏ ਤੇ ਪੁਲਿਸ ਦੇ ਹੱਥ ਨਾ ਆਏ।

ਅਸੈਂਬਲੀ ਵਿਚ ਬੰਬ ਸੁੱਟਣਾ : ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ। 8 ਅਪ੍ਰੈਲ, ਸੰਨ 1929 ਨੂੰ ਭਗਤ ਸਿੰਘ ਅਤੇ ਬੀ.ਕੇ. ਦੱਤ ਨੇ ਦੋ ਬੰਬ ਅਸੈਂਬਲੀ ਵਿਚ ਸੁੱਟੇ। ਧਮਾਕਾ ਹੋਣ ਨਾਲ ਸਭ ਪਾਸੇ ਜਾਨ ਬਚਾਉਣ ਲਈ ਭਾਜੜ ਪੈ ਗਈ। ਭਗਤ ਸਿੰਘ ਅਤੇ ਬੀ.ਕੇ. ਦੱਤ ਉੱਥੋਂ ਭੱਜੇ ਨਹੀਂ, ਸਗੋਂ ਉਹਨਾਂ “ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫਤਾਰੀ ਦੇ ਦਿੱਤੀ। ਉਹਨਾਂ ਵੱਲੋਂ ਅਸੈਂਬਲੀ ਵਿਚ ਸੁੱਟੇ ਇਸ਼ਤਿਹਾਰਾਂ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਇਹ ਬੰਬ ਕਿਸੇ ਨੂੰ ਮਾਰਨ ਲਈ ਨਹੀਂ, ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਇੱਥੇ ਸੁੱਟੇ ਹਨ।

ਸਜ਼ਾ : ਅੰਗਰੇਜ਼ ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰਚ ਕੇ ਬੰਬ ਸੁੱਟਣ ਦੇ ਦੋਸ਼ ਵਿਚ ਭਗਤ ਸਿੰਘ ਅਤੇ ਬੀ.ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਫਿਰ ਉਹਨਾਂ ਜੇਲ ਵਿਚ ਦਰੋਗੀਆਂ ਦੇ ਮਾੜੇ ਸਲਕ ਵਿਰੁੱਧ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।

ਵਾਂਸੀ ਦੀ ਸਜ਼ਾ : ਭਗਤ ਸਿੰਘ ਤੇ ਉਸਦੇ ਹੋਰ ਸਾਥੀਆਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਵੀ ਚੱਲ ਰਿਹਾ ਸੀ। ਅੰਗਰੇਜ਼ਾਂ ਦੀ ਬਣਾਈ ਵਿਸ਼ੇਸ਼ ਅਦਾਲਤ ਸਾਹਮਰੇ ਭਗਤ ਸਿੰਘ ਹੋਰਾਂ ਨੇ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਉੱਤੋਂ ਪਰਦਾ ਲਾਹਿਆ। ਉਸ ਨੇ ਆਪਣੇ ਮਕੱਦਮੇ ਦੌਰਾਨ ਬੜੀ ਨਿੱਡਰਤਾ ਦਾ ਸਬੂਤ ਦਿੱਤਾ ਅਤੇ ਹੱਸਦਿਆਂ-ਹੱਸਦਿਆਂ ਵਾਂਸੀ ਦੇ ਰੱਸੇ ਨੂੰ ਚੁੰਮਣ ਲਈ ਤਿਆਰ ਹੋ ਗਏ।

ਉਹ ਕਿਹਾ ਕਰਦਾ ਸੀ :

ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ।

ਦੇਖਨਾ ਹੈ ਜ਼ੋਰ ਕਿਤਨਾ ਬਾਜ਼ਏ ਕਾਤਿਲ ਮੇਂ ਹੈ॥

ਅਦਾਲਤ ਨੇ 2 ਅਕਤੂਬਰ, ਸੰਨ 1930 ਨੂੰ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸੀ ਦੀ ਸਜ਼ਾ ਸੁਣਾਈ। ਇਸ ਸਮੇਂ ਗਾਂਧੀ ਜੀ ਦਾ ਨਮਕ ਅੰਦੋਲਨ ਚੱਲ ਰਿਹਾ ਸੀ। ਗਾਂਧੀਇਰਵਨ ਸਮਝੌਤੇ ਨਾਲ ਇਹ ਅੰਦੋਲਨ ਖ਼ਤਮ ਹੋ ਗਿਆ। ਹੁਣ ਲੋਕ ਇਹ ਆਸ ਕਰਦੇ ਸਨ ਕਿ ਹੋਰ ਕੈਦੀਆਂ ਨਾਲ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵੀ ਛੱਡ ਦਿੱਤੇ ਜਾਣਗੇ। ਇਸ ਸਮੇਂ ਲੋਕ ਬੜੇ ਜੋਸ਼ ਵਿਚ ਆਏ ਹੋਏ ਸਨ। ਅੰਗਰੇਜ਼ ਸਰਕਾਰ ਨੇ ਲੋਕਾਂ ਤੋਂ ਡਰਦਿਆਂ 23 ਮਾਰਚ, ਸੰਨ 1931 ਨੂੰ ਰਾਤ ਵੇਲੇ ਹੀ ਉਹਨਾਂ ਨੂੰ ਫ਼ਾਂਸੀ ਲਗਾ ਦਿੱਤੀ ਤੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰਨ ਦੀ ਥਾਂ ਪਿਛਲੇ ਚੋਰ-ਦਰਵਾਜ਼ੇ ਰਾਹੀਂ ਕੱਢ ਕੇ ਫ਼ਿਰੋਜ਼ਪੁਰ ਲੈ ਗਏ।ਤਿੰਨਾਂ ਦੀ ਇਕੱਠੀ ਚਿਖਾ ਬਣਾ ਕੇ ਮਿੱਟੀ ਦਾ ਤੇਲ ਪਾ ਕੇ ਉਸਨੂੰ ਅੱਗ ਲਾ ਦਿੱਤੀ। ਬਾਅਦ ਵਿਚ ਅੱਧਸੜੀਆਂ ਲਾਸ਼ਾਂ ਪੁਲਿਸ ਨੇ ਦਰਿਆ ਸਤਲੁਜ ਵਿਚ ਰੋੜ ਦਿੱਤੀਆਂ।

Leave a Reply