Punjabi Essay on “Pustka Padhna”, “ਪੁਸਤਕਾਂ ਪੜ੍ਹਨਾ”, Punjabi Essay for Class 10, Class 12 ,B.A Students and Competitive Examinations.

ਪੁਸਤਕਾਂ ਪੜ੍ਹਨਾ

Pustka Padhna

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਪੁਸਤਕਾਂ ਸਾਡੀਆਂ ਸਭ ਤੋਂ ਵਫ਼ਾਦਾਰ ਅੰਤਰ ਹੁੰਦੀਆਂ ਹਨ । ਇਹ ਕਦੇ ਧੋਖਾ ਨਹੀਂ ਦਿੰਦੀਆਂ ਸਗੋਂ ਕੁਝ-ਨਾ-ਕੁਝ ਸਿਖਾਉਂਦੀਆਂ ਹੀ ਹਨ। ਇਹ ਮੁਸੀਬਤ ਸਮੇਂ ਵੀ ਸਾਡਾ ਸਾਥ ਨਹੀਂ ਛੱਡਦੀਆਂ, ਸਾਨੂੰ ਧੀਰਜ ਦੇ ਹੋਂਸਲਾ ਦਿੰਦੀਆਂ ਹਨ। ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀਆਂ ਹਨ। ਇਹ ਸਹੀ ਰਸਤਾ ਦਿਖਾਉਂਦੀਆਂ ਹਨ ਤੇ ਜਿੰਦਗੀ ਦੀਆਂ ਮੁਸੀਬਤਾਂ ਵਿੱਚੋਂ ਨਿਕਾਲਣ ਲਈ ਮੱਦਦ ਕਰਦੀਆਂ ਹਨ। ਇਹ ਸਾਡੇ ਗਿਆਨ ਨੂੰ ਵਧਾਉਂਦੀਆਂ ਹਨ। ਇਹਨਾਂ ਨੂੰ ਪੜ੍ਹਨ ਨਾਲ ਸਾਨੂੰ ਖੁਸ਼ੀ ਮਿਲਦੀ ਹੈ। ਹਰ ਕੋਈ ਲੇਖਕ ਪੁਸਤਕ ਨੂੰ ਵਧੇਰੇ ਚੰਗੇਰਾ ਬਣਾਉਣ ਦੀ ਕੋਸ਼ਸ਼ ਕਰਦਾ ਹੈ। ਇੱਕ ਚੰਗੀ ਪੁਸਤਕ ਲੇਖਕ ਦੇ ਜੀਵਨ ਭਰ ਦੇ ਬਹੁਮੁੱਲੇ ਅਨੁਭਵਾਂ ਦੀ ਉਪਜ ਹੁੰਦੀ ਹੈ। ਪੁਸਤਕਾਂ ਪੜ੍ਹਨ ਦੇ ਸ਼ੌਕੀਨ ਉਸ ਦੇ ਅਨੁਭਵਾਂ ਨੂੰ ਗ੍ਰਹਿਣ ਕਰਕੇ ਆਪਣਾ ਗਿਆਨ ਵਧਾਉਂਦੇ ਹਨ। ਕਈ ਵਾਰ ਨੌਜੁਆਨ ਚੰਗੀਆਂ ਪੁਸਤਕਾਂ ਦੀ ਜਗਾ ਮਾੜੀਆਂ ਪੁਸਤਕਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ। ਉਹ ਉਹਨਾਂ ਦੇ ਆਚਰਨ ਨੂੰ ਵਿਗਾੜ ਦਿੰਦੀਆਂ ਹਨ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਚੰਗੀ ਪੁਸਤਕ ਦੀ ਚੋਣ ਕਰੀਏ। ਕਈ ਪੁਸਤਕਾਂ ਵਿੱਚ ਮਹਾਨ ਵਿਅਕਤੀਆਂ ਦੇ ਜੀਵਨ ਤੇ ਉਹਨਾਂ ਦੇ ਸੰਘਰਸ਼ ਬਾਰੇ ਚਾਨਣਾ ਪਾਇਆ ਹੁੰਦਾ ਹੈ ਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਤੇ ਅਗਵਾਈ ਵੀ ਲੈਣੀ ਚਾਹੀਦੀ ਹੈ। ਇਹੋ ਜਿਹੀਆਂ ਪੁਸਤਕਾਂ ਮਨੁੱਖ ਦੀ ਬੁੱਧੀ, ਤੇ ਬਲ ਦੇ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ। ਸਾਡੇ ਦੇਸ਼ ਵਿੱਚ ਕਈ ਮਹਾਨ ਲੇਖਕ, ਨਾਵਲਕਾਰ ਤੇ ਕਵੀ ਹੋਏ ਹਨ ਜਿਵੇਂ ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ, ਬੁੱਲੇਸ਼ਾਹ, ਵਾਰਸ ਸ਼ਾਹ, ਧਨੀ ਰਾਮ ਚਾਤ੍ਰਿਕ, ਪ੍ਰਿੰ: ਤੇਜਾ ਸਿੰਘ, ਪਿੰ: ਸੰਤ ਸਿੰਘ ਸੇਖੋਂ, ਬਿਜੈ ਸਿੰਘ, ਨਾਨਕ ਸਿੰਘ, ਗੁਰਦਿਆਲ ਸਿੰਘ ਫੁੱਲ ਆਦਿ। ਜੇ ਅਸੀਂ ਇਹਨਾਂ ਦੀਆਂ ਰਚਨਾਵਾਂ ਪੜ੍ਹੀਏ ਤਾਂ ਯਕੀਨ ਸਾਡੇ ਨੈਤਿਕ ਚਰਿੱਤਰ ਦੀ ਉਸਾਰੀ ਕਰਨਗੀਆਂ। ਇਹਨਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਅੰਮ੍ਰਿਤ ਦੇ ਸੋਮੇ ਦੇ ਸਮਾਨ ਹਨ। ਧਾਰਮਿਕ ਪੁਸਤਕਾਂ ਗੀਤਾ, ਰਾਮ-ਚਰਿਤ। ਮਾਨਸ, ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਨੁੱਖ ਦਾ ਆਤਮਿਕ ਵਿਕਾਸ ਕਰਦੀਆਂ ਹਨ। ਜਦੋਂ ਵੀ ਅਸੀਂ ਉਦਾਸ ਹੁੰਦੇ ਹਾਂ ਤਾਂ ਇਹ ਸਾਨੂੰ ਆਪਣੇ ਮਿੱਠੇ ਬੋਲਾਂ ਨਾਲ ਆਸ਼ਾਵਾਦੀ ਬਣਾਉਂਦੀਆਂ ਹਨ। ਇਸ ਪ੍ਰਕਾਰ ਪੁਸਤਕਾਂ ਸਾਨੂੰ ਮਾਨਸਿਕ ਅਰੋਗਤਾ ਪ੍ਰਦਾਨ ਕਰਦੀਆਂ ਹਨ। ਇਹ ਸਾਨੂੰ ਖੁਸ਼ੀਆਂ ਖੇੜੇ ਬਖਸ਼ਦੀਆਂ ਹਨ। ਇਹਨਾਂ ਰਾਹੀਂ ਮਿਲੀ ਸਹੀ ਸੇਧ ਕਈ ਵਾਰ ਸਾਡੇ ਜੀਵਨ ਦਾ ਰੁੱਖ ਬਦਲ ਕੇ ਰੱਖ ਦਿੰਦੀ ਹੈ। ਸੋ ਸਾਨੂੰ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ। ਇਹ ਸਾਨੂੰ ਖੁਸ਼ੀ ਤੇ ਸੁੱਖ ਦਿੰਦੀਆਂ ਹਨ।

Leave a Reply