Punjabi Essay on “Punjab de Mele”, “ਪੰਜਾਬ ਦੇ ਮੇਲੇ”, for Class 10, Class 12 ,B.A Students and Competitive Examinations.

ਪੰਜਾਬ ਦੇ ਮੇਲੇ

Punjab de Mele

 ਜਾਂ

ਸਾਡੇ ਮੇਲੇ

Sade Mele 

ਰੂਪ-ਰੇਖਾ- ਭੂਮਿਕਾ, ਕੌਮੀ ਪੱਧਰ ਦੇ ਮੇਲੇ, ਸਥਾਨਕ ਮੇਲੇ- ਜਰਗ ਦਾ ਮੇਲਾ, ਮਾਲਵੇ ਦਾ ਛਪਾਰ ਦਾ ਮੇਲਾ, ਮੁਕਤਸਰ ਦਾ ਮੇਲਾ, ਰੋਸ਼ਨੀਆਂ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ, ਮਾਝੇ ਦਾ ਅਚਲ ਦਾ ਮੇਲਾ, ਸਾਈਂ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ, ਆਨੰਦਪੁਰ ਦਾ ਹੋਲਾ ਮੁਹੱਲਾ, ਦੁਆਬੇ ਦਾ ਬਾਬਾ ਸੋਢਲ ਦਾ ਮੇਲਾ, ਤੜਾਗੀਆਂ ਦਾ ਮੇਲਾ, ਕੁਝ ਹੋਰ ਮੇਲੇ, ਸਾਰ-ਅੰਸ਼

ਤੂੜੀ ਤੰਦ ਹਾੜੀ ਸਭ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਕੱਛੇ ਮਾਰ ਵੰਝਲੀ ਆਨੰਦ ਛਾ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਭੂਮਿਕਾ- ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਹਨਾਂ ਦਾ ਸਬੰਧ ਸਾਡੇ ਸੱਭਿਆਚਾਰਕ, ਇਤਿਹਾਸਿਕ ਤੇ ਧਾਰਮਿਕ ਵਿਰਸੇ ਨਾਲ ਹੈ। ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ। ਪੰਜਾਬ ਵਿੱਚ ਭਿੰਨ-ਭਿੰਨ ਥਾਵਾਂ ਤੇ ਸਥਾਨਕ ਮੇਲੇ ਵੀ ਲੱਗਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਧਾਰਮਿਕ ਮੇਲੇ ਹਨ। ਇਹਨਾਂ ਮੇਲਿਆਂ ਦਾ ਪੰਜਾਬ ਵਿੱਚ ਕਾਫ਼ੀ ਮਹੱਤਵ ਹੈ।

ਕੌਮੀ ਪੱਧਰ ਦੇ ਮੇਲੇ- ਪੰਜਾਬ ਦੇ ਕੌਮੀ ਮੇਲਿਆਂ ਵਿੱਚ ਹਰ ਪੰਜਾਬੀ ਵੱਧਚੜ੍ਹ ਕੇ ਹਿੱਸਾ ਲੈਂਦਾ ਹੈ। ਇਹਨਾਂ ਵਿੱਚੋਂ ਵਿਸਾਖੀ, ਬਸੰਤ, ਦੁਸਹਿਰਾ, ਜਨਮਅਸ਼ਟਮੀ ਤੇ ਰਾਮ ਨੌਮੀ ਦੇ ਮੇਲੇ ਪ੍ਰਸਿੱਧ ਹਨ। ਵਿਸਾਖੀ ਦਾ ਮੇਲਾ ਪੰਜਾਬੀਆਂ ਦਾ ਖ਼ਾਸ ਕਰ ਕੇ ਕਿਸਾਨਾਂ ਦਾ ਹਰਮਨ-ਪਿਆਰਾ ਮੇਲਾ ਹੈ। ਇਹ ਮੇਲਾ ਹਾੜੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿੱਚ ਥਾਂ-ਥਾਂ ਤੇ ਲੱਗਦਾ ਹੈ। ਪੰਜਾਬੀ ਜੱਟ ਢੋਲ ਵਜਾ ਕੇ ਤੇ ਭੰਗੜੇ ਪਾਉਂਦੇ ਹੋਏ ਇਸ ਮੇਲੇ ਵਿੱਚ ਪੁੱਜਦੇ ਹਨ। ਦਮਦਮਾ ਸਾਹਿਬ ਤੇ ਕਰਤਾਰਪੁਰ ਦੇ ਵਿਸਾਖੀ ਦੇ ਮੇਲੇ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ। ਬਸੰਤ ਦੇ ਮੇਲੇ ਦਾ ਸਬੰਧ ਰੁੱਤ ਦੇ ਬਦਲਣ ਨਾਲ ਹੈ। ਇਸ ਦਿਨ ਹਕੀਕਤ ਰਾਏ ਨੂੰ ਆਪਣੇ ਧਰਮ ਵਿੱਚ ਦ੍ਰਿੜ੍ਹ ਰਹਿਣ ਬਦਲੇ ਸ਼ਹੀਦ ਕੀਤਾ ਗਿਆ ਸੀ। ਪੰਜਾਬ ਦੇ ਲੋਕ ਇਸ ਦਿਨ ਪੀਲੇ ਕੱਪੜੇ ਪਾਉਂਦੇ ਹਨ। ਸਭ ਘਰਾਂ ਵਿੱਚ ਪੀਲੇ ਪਕਵਾਨ ਬਣਾਏ ਜਾਂਦੇ ਹਨ। ਇਸ ਦਿਨ ਥਾਂ-ਥਾਂ ਤੇ ਪਤੰਗ ਮੁਕਾਬਲੇ ਵੀ ਕਰਾਏ ਜਾਂਦੇ ਹਨ।ਇਹ ਮੇਲਾ ਥਾਂ-ਥਾਂ ਤੇ ਲੱਗਦਾ ਹੈ। ਛੇਹਰਟੇ ਤੇ ਪਟਿਆਲੇ ਦਾ ਬਸੰਤ ਮੇਲਾ ਬਹੁਤ ਹਰਮਨਪਿਆਰਾ ਹੈ। ਉੱਤਰੀ ਭਾਰਤ ਵਿੱਚ ਦੁਸਹਿਰੇ ਦਾ ਮੇਲਾ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈਇਸ ਮੇਲੇ ਦਾ ਆਨੰਦ ਮਾਣਨ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਦਸਵੀਂ ਵਾਲੇ ਦਿਨ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਬੁੱਤਾਂ ਨੂੰ ਅੱਗ ਲਗਾਈ ਜਾਂਦੀ ਹੈ। ਜਨਮ-ਅਸ਼ਟਮੀ ਤੇ ਰਾਮ ਨੌਮੀ ਦੇ ਮੌਕੇ ਤੇ ਮੰਦਰਾਂ ਦੀ ਸਜਾਵਟ ਦੇਖਣ ਵਾਲੀ ਹੁੰਦੀ ਹੈ। ਇਨ੍ਹਾਂ ਦੋਨਾਂ ਮੇਲਿਆਂ ਤੇ ਹਿੰਦੂ ਲੋਕਾਂ ਵਿੱਚ ਖ਼ਾਸ ਕਰਕੇ ਉਤਸ਼ਾਹ ਦੇਖਣ ਨੂੰ ਮਿਲਦਾ ਹੈ।

ਸਥਾਨਕ ਮੇਲੇ ਕੌਮੀ ਮੇਲਿਆਂ ਤੋਂ ਬਿਨਾਂ ਪੰਜਾਬ ਵਿੱਚ ਕਈ ਥਾਵਾਂ ਤੇ ਸਥਾਨਕ ਮੇਲੇ ਵੀ ਲੱਗਦੇ ਹਨ। ਇਹਨਾਂ ਵਿੱਚ ਕਈ ਮੇਲੇ ਪੂਰੇ ਪੰਜਾਬ ਵਿੱਚ ਖਿੱਚ

ਦਾ ਕੇਂਦਰ ਬਣਦੇ ਹਨ, ਪਰ ਕਈ ਮੇਲੇ ਕੁਝ ਖੇਤਰਾਂ ਤੱਕ ਹੀ ਸੀਮਤ ਰਹਿੰਦੇ ਹਨ ਪੰਜਾਬ ਵਿੱਚ ਲੱਗਣ ਵਾਲੇ ਸਥਾਨਕ ਮੇਲੇ ਹੇਠ-ਲਿਖੇ ਹਨ|

ਜਰਗ ਦਾ ਮੇਲਾ- ਮਾਲਵੇ ਦਾ ਜਰਗ ਮੇਲਾ ਬਹੁਤ ਪ੍ਰਸਿੱਧ ਹੈ। ਇਹ ਮੇਲਾ ਜਰਗ ਪਿੰਡ ਵਿੱਚ ਮਾਤਾ ਰਾਣੀ ਦੇ ਮੰਦਰ ਤੇ ਲੱਗਦਾ ਹੈ। ਚੇਤ ਦੇ ਨਰਾਤਿਆਂ ਵਿੱਚ ਮੰਗਲਵਾਰ ਦੀ ਸਵੇਰ ਨੂੰ ਗੁਲਗੁਲੇ ਪਕਾ ਕੇ ਇੱਕ ਰਾਤ ਰੱਖੇ ਜਾਂਦੇ ਹਨ। ਦੂਜੇ ਦਿਨ ਸਵੇਰੇ ਮਾਤਾ ਰਾਣੀ ਦੀ ਪੂਜਾ ਕਰਨ ਪਿੱਛੋਂ ਇਹ ਪ੍ਰਸ਼ਾਦ ਪਹਿਲਾਂ ਖੋਤੇ ਨੂੰ ਖੁਆਇਆ ਜਾਂਦਾ ਹੈ ਤੇ ਫਿਰ ਬਾਕੀ ਸਭ ਵਿੱਚ ਵੰਡਿਆ ਜਾਂਦਾ ਹੈ। ਮਾਤਾ ਰਾਣੀ ਦੀਆਂ ਭੇਟਾ ਗਾ ਕੇ ਲੋਕ ਆਨੰਦ ਮਾਣਦੇ ਹਨ ਤੇ ਝੀਊਰਾਂ ਨੂੰ ਮਾਤਾ ਰਾਣੀ ਦੇ ਪ੍ਰਸ਼ਾਦ ਦਾ ਹੱਕਦਾਰ ਸਮਝਿਆ ਜਾਂਦਾ ਹੈ। ਇਸ ਮੇਲੇ ਬਾਰੇ ਕਿਸੇ ਕਵੀ ਨੇ ਲਿਖਿਆ ਹੈ-

ਚਲ ਚਲੀਏ ਜਰਗ ਦੇ ਮੇਲੇ,

ਮੁੰਡਾ ਤੇਰਾ ਮੈਂ ਚੁੱਕ ਲਊਂ।

ਮਾਲਵੇ ਦਾ ਛਪਾਰ ਦਾ ਮੇਲਾ- ਮਾਲਵੇ ਦੇ ਸਾਰੇ ਮੇਲਿਆਂ ਵਿੱਚੋਂ ਛਪਾਰ ਦਾ ਮੇਲਾ ਬਹੁਤ ਪ੍ਰਸਿੱਧ ਹੈ। ਇਹ ਮੇਲਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਛਪਾਰ ਦੀ ਦੱਖਣੀ ਗੁੱਠ ਵਿੱਚ ਗੁੱਗੇ ਦੀ ਮਾੜੀ ਵਿਖੇ ਭਾਰਤ ਦੀ ਚਾਨਣੀ ਚੌਦੇ ਨੂੰ ਲੱਗਦਾ ਹੈ। ਇਸ ਮੇਲੇ ਨੂੰ ਦੇਖਣ ਲੋਕ ਦੂਰੋ-ਦੂਰੋ ਆਉਂਦੇ ਹਨ। ਕਈ ਸ਼ਰਧਾਲੂ ਉਸ ਸਮੇਂ ਤੱਕ ਕੁਝ ਨਹੀਂ ਖਾਂਦੇ, ਜਿੰਨੀ ਦੇਰ ਉਹ ਗੁੱਗੇ ਦੀ ਮੜੀ ਤੇ ਜਾ ਕੇ ਉੱਥੋਂ ਦੀ ਮਿੱਟੀ ਨਾ ਕੱਢ ਲੈਣ। ਗੱਭਰੂ ਇਸ ਮੇਲੇ ਤੇ ਮਸਤੀ ਵਿੱਚ ਬੋਲੀਆਂ ਪਾ ਕੇ ਆਨੰਦ ਲੈਂਦੇ ਹਨ। ਲੋਕ ਮੇਲੇ ਵਿੱਚ ਭਾਂਤ-ਭਾਤ ਦੀਆਂ ਚੀਜ਼ਾਂ ਖਾਂਦੇ ਹਨ, ਪੰਘੂੜੇ ਝੂਟਦੇ ਹਨ ਤੇ ਖੇਡ ਤਮਾਸ਼ੇ ਦੇਖਦੇ ਹਨ।

ਮੁਕਤਸਰ ਦਾ ਮੇਲਾ- ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿੱਚ ਲੱਗਦਾ ਹੈ। ਇਹ 40 ਮੁਕਤਿਆਂ ਨਾਲ ਸੰਬੰਧਿਤ ਪਵਿੱਤਰ ਗੁਰਦੁਆਰੇ ਦੇ ਦੁਆਲੇ ਲੱਗਦਾ ਹੈ। ਲੋਕ ਦੂਰ-ਦੂਰ ਤੋਂ ਇੱਥੇ ਸ਼ਰਧਾ ਤੇ ਪ੍ਰੇਮ ਨਾਲ ਆਉਂਦੇ ਹਨ।

ਰੋਸ਼ਨੀਆਂ ਦਾ ਮੇਲਾ- ਇਹ ਮੇਲਾ ਜਗਰਾਉਂ ਵਿੱਚ 14, 15, 16 ਫੱਗਣ ਨੂੰ ਲੱਗਦਾ ਹੈ । ਲੋਕ ਰਾਤ ਨੂੰ ਪੋਨਿਆਂ ਵਾਲੇ ਫਕੀਰ ਦੀ ਮਜ਼ਾਰ ਉੱਪਰ ਦੀਵੇ ਜਗਾਉਂਦੇ ਹਨ। ਪਹਿਲੇ ਦਿਨ ਇੱਥੇ ਭਗਤ ਚੌਕੀਆਂ ਭਰਦੇ ਹਨ। ਦੂਜੇ ਤੇ ਤੀਜੇ ਦਿਨ ਇੱਥੇ ਬਹੁਤ ਲੋਕ ਪਹੁੰਚ ਜਾਂਦੇ ਹਨ। ਤਿੰਨ ਦਿਨ ਇੱਥੇ ਖੂਬ ਰੌਣਕ ਹੁੰਦੀ ਹੈ। ਲੋਕ ਮਸਤੀ ਵਿੱਚ ਭੰਗੜੇ ਪਾਉਂਦੇ ਹਨ। ਇੱਥੇ ਖੇਡਾਂ ਤੇ ਤਮਾਸ਼ਿਆਂ ਦਾ ਵੀ ਪ੍ਰਬੰਧ ਹੁੰਦਾ ਹੈ।

ਹੈਦਰ ਸ਼ੇਖ ਦਾ ਮੇਲਾ- ਇਹ ਮੇਲਾ ਮਲੇਰਕੋਟਲੇ ਵਿੱਚ ਹੈਦਰ ਸ਼ੇਖ ਦੇ ਮਕਬਰੇ। ਤੇ ਲੱਗਦਾ ਹੈ। ਇਹ ਮੇਲਾ ਨਿਮਾਣੀ ਇਕਾਦਸ਼ੀ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ। ਇਹ ਦੋ ਦਿਨ ਤੱਕ ਚਲਦਾ ਹੈ। ਲੋਕ ਔਲਾਦ ਪ੍ਰਾਪਤੀ ਲਈ ਹੈਦਰ | ਸ਼ੇਖ ਦੇ ਮਕਬਰੇ ਤੇ ਮੰਨਤਾਂ ਮੰਨਦੇ ਹਨ ਤੇ ਚੌਕੀਆਂ ਭਰਦੇ ਹਨ। ਇੱਥੇ ਲੋਕ ਕਾਲਾ ਬੱਕਰਾ ਜਾਂ ਕਾਲਾ ਕੁੱਕੜ ਭੇਂਟ ਕਰਦੇ ਹਨ।

ਮਾਝੇ ਦਾ ਅਚਲ ਮੇਲਾ- ਇਹ ਮੇਲਾ ਬਟਾਲੇ ਨੇੜੇ ਅਚਲ ਵਿਖੇ ਲੱਗਦਾ ਹੈ। ਇਹ ਬਹੁਤ ਪ੍ਰਸਿੱਧ ਮੇਲਾ ਹੈ। ਇਹ ਮੇਲਾ ਰਾਮ ਨੌਮੀ ਦੇ ਮੌਕੇ ਤੇ ਲੱਗਦਾ ਹੈ। ਪੁਰਾਣੇ ਸਮੇਂ ਵਿੱਚ ਅਚਲ ਵਿਖੇ ਜੋਗੀਆਂ ਦਾ ਭਾਰੀ ਕੇਂਦਰ ਸੀ। ਮੇਲੇ ਤੋਂ ਕੁੱਝ ਦਿਨ ਪਹਿਲਾਂ ਇੱਥੇ ਦੇ ਸਰੋਵਰ ਦੇ ਚਾਰੇ ਪਾਸੇ ਅਨੇਕਾਂ ਜੋਗੀ ਤੇ ਸੰਨਿਆਸੀ ਆ ਕੇ ਆਪਣੀਆਂ ਧੂਣੀਆਂ ਤਪਾ ਲੈਂਦੇ ਹਨ। ਉਹਨਾਂ ਦੇ ਕੋਲ ਹੀ ਫੁੱਲਾਂ ਦੇ ਹਾਰ ਪਾਏ ਤ੍ਰਿਸ਼ੂਲ ਕੱਢ ਲੈਂਦੇ ਹਨ। ਇਸ ਮੇਲੇ ਨੂੰ ਦੇਖਣ ਲਈ ਵੀ ਲੋਕ ਹੁੰਮ-ਹੁੰਮਾ ਕੇ ਪੁੱਜਦੇ ਹਨ।

ਸਾਈਂ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ- ਇਹ ਮੇਲਾ 20 ਹਾੜ ਨੂੰ ਇਲਾਹੀ ਸ਼ਾਹ ਦੀ ਦਰਗਾਹ ਉੱਪਰ ਲੱਗਦਾ ਹੈ। ਇਹ ਮਾਝੇ ਦਾ ਪ੍ਰਸਿੱਧ ਮੇਲਾ ਹੈ। ਇਸ ਮੇਲੇ ਵਿੱਚ ਬਹੁਤ ਰੌਣਕਾਂ ਹੁੰਦੀਆਂ ਹਨ। ਕੁੱਕੜਾਂ ਤੇ ਬਟੇਰਿਆਂ ਦੀ ਲੜਾਈ ਖ਼ਾਸ ਤੌਰ ਤੇ ਦੇਖਣ ਯੋਗ ਹੁੰਦੀ ਹੈ।

ਆਨੰਦਪੁਰ ਦਾ ਹੋਲਾ-ਮੁਹੱਲਾ- ਇਹ ਮੇਲਾ ਬਹੁਤ ਮਸ਼ਹੂਰ ਹੈ। ਇਹ ਮੇਲਾ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਲੱਗਦਾ ਹੈ। ਇਹ ਮੇਲਾ ਦੇਸ਼-ਵਿਦੇਸ਼ ਰਹਿੰਦੇ ਸਿੱਖਾਂ ਲਈ ਖਾਸ ਮਹੱਤਵ ਰੱਖਦਾ ਹੈ। ਇਸ ਮੇਲੇ ਵਿੱਚ ਨਿਹੰਗ ਸਿੰਘਾਂ ਦੇ ਕੌਤਕ ਵੇਖਣ ਵਾਲੇ ਹੁੰਦੇ ਹਨ।

ਦੁਆਬੇ ਦਾ ਬਾਬਾ ਸੋਢਲ ਮੇਲਾ- ਇਹ ਸਿੱਧ ਮੇਲਾ ਅੱਜ ਦੇ ਮਹੀਨੇ ਲੱਗਦਾ ਹੈ। ਇਹ ਜਲੰਧਰ ਵਿਖੇ ਲੱਗਦਾ ਹੈ। ਬਾਬਾ ਸੋਢਲ ਇੱਕ ਵਿਸ਼ੇਸ਼ ਬਰਾਦਰੀ ਦੇ ਵੱਡੇ-ਵਡੇਰੇ ਸਨ। ਉਹ ਬਚਪਨ ਤੋਂ ਹੀ ਬਹੁਤਚ ਕਰਾਮਾਤੀ ਸਨ। ਇਹਨਾਂ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਿਆ ਜਾਂਦਾ ਸੀ। ਇਹ ਤੜਕੇ ਸ਼ਰ ਹੋ ਕੇ ਦਿਨ ਭਰ ਚਲਦਾ ਰਹਿੰਦਾ ਹੈ। ਲੋਕ ਬਾਬੇ ਸੋਢਲ ਦੇ ਮੰਦਰ ਵਿੱਚ ਜਾ ਕੇ ਪ੍ਰਸ਼ਾਦ ਚੜਾਉਂਦ। ਹਨ ਤੇ ਮੰਨਤਾ ਮੰਨਦੇ ਹਨ। ਅਨੇਕਾਂ ਲੋਕ ਬਾਬੇ ਸੋਢਲ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦਾਨ-ਪੁੰਨ ਕਰਦੇ ਹਨ।

ਤੜਾਗੀਆਂ ਦਾ ਮੇਲਾ- ਇਹ ਦੁਆਬੇ ਦਾ ਪ੍ਰਸਿੱਧ ਮੇਲਾ ਹੈ ਇਹ ਸਾਉਣ ਦੇ ਮਹੀਨੇ ਕਪੂਰਥਲਾ ਜਲੰਧਰ ਮਾਰਗ ਤੇ ਸਾਇੰਸ ਸਿੱਟੀ ਦੇ ਕੋਲ, ਵਡਾਲੇ ਪਿੰਡ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਘਰ ਮੁੰਡੇ ਜੰਮਦੇ ਹਨ ਉਹ ਇੱਥੇ ਸੁਖਣਾ ਲਾਹੁਣ ਤੇ ਬੱਚੇ ਨੂੰ ਤੜਾਗੀ ਪਾਉਣ ਲਈ ਲੈ ਕੇ ਆਉਂਦੇ ਹਨ।

ਕੁਝ ਹੋਰ ਮੇਲੇ- ਇਹਨਾਂ ਮੇਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਛੋਟੇ-ਛੋਟੇ ਮੇਲੇ ਪੰਜਾਬ ਵਿੱਚ ਲੱਗਦੇ ਹਨ, ਜਿਵੇਂ ਜਲੰਧਰ ਵਿੱਚ ਬਾਬੇ ਝੰਡੀਆਂ ਵਾਲੇ ਦਾ ਮੇਲਾ, ਤਰਨਤਾਰਨ ਵਿਖੇ ਮੱਸਿਆਂ ਦਾ ਮੇਲਾ, ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਮੇਲਾ, ਮਾਝੇ ਵਿੱਚ ਲੱਗਣ ਵਾਲਾ ਰਾਮਤੀਰਥ ਦਾ ਮੇਲਾ। ਰਾਮਤੀਰਥ ਦਾ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਹੈ।

ਸਾਰ-ਅੰਸ਼- ਇਹਨਾਂ ਮੇਲਿਆਂ ਵਿੱਚ ਪੰਜਾਬੀ ਜੀਵਨ ਤੇ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ।ਇਹਨਾਂ ਮੇਲਿਆਂ ਵਿੱਚ ਸਮਾਜ ਦਾ ਜੀਵਨ ਧੜਕਦਾ ਹੈ। ਲੋਕ ਇੱਥੇ ਆ ਕੇ ਮੰਨ-ਭਾਉਂਦੀਆਂ ਚੀਜ਼ਾਂ ਖਾ ਕੇ, ਭੰਗੜੇ ਪਾ ਕੇ, ਖੇਡ ਤਮਾਸ਼ੇ ਦੇਖ ਕੇ, ਮੰਨਤਾਂ ਪੂਰੀਆਂ ਹੋਣ ਕਰ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇੱਥੇ ਕਈਵਾਰੀ ਲੋਕ ਆਪਣੇ ਦੂਰ-ਦੂਰ ਦੇ ਸਬੰਧੀਆਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਕਰਦੇ ਹਨ। ਅੱਜ ਦੇ ਯੁੱਗ ਵਿੱਚ ਵੀ ਇਹਨਾਂ ਦੀ ਲੋਕ ਪ੍ਰਿਅਤਾ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਪੰਜਾਬੀ ਸੱਭਿਆਚਾਰ ਸਾਂਭਿਆ ਹੋਇਆ ਹੈ। ਇਹਨਾਂ ਦੀ ਪੰਜਾਬੀ ਜੀਵਨ ਵਿੱਚ ਕਾਫੀ ਮਹਾਨਤਾ ਹੈ।

10 Comments

  1. Sameer June 8, 2019
  2. Aditi November 25, 2019
  3. Giavi May 28, 2020
  4. Rinku July 21, 2020
  5. Sidhu March 13, 2021
  6. Anmol deep December 23, 2021
  7. Anmol deep December 23, 2021
  8. Chandan Kumar June 7, 2022
  9. khushi May 22, 2024
  10. Jasmeet singh June 26, 2024

Leave a Reply