Punjabi Essay on “Pandit Jawahar Lal Nehru”, “ਪੰਡਿਤ ਜਵਾਹਰ ਲਾਲ ਨਹਿਰੂ”, Punjabi Essay for Class 10, Class 12 ,B.A Students and Competitive Examinations.

ਪੰਡਿਤ ਜਵਾਹਰ ਲਾਲ ਨਹਿਰੂ

Pandit Jawahar Lal Nehru

 

ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ : ਪੰਡਿਤ ਨਹਿਰੁ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਆਪ ਜੀ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ। ਦੇਸ਼ਭਗਤੀ ਦਾ ਜਜ਼ਬਾ ਆਪ ਨੂੰ ਵਿਰਸੇ ਵਿਚ ਹੀ ਮਿਲਿਆ ਸੀ। ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਆਪ ਜੀ ਨੇ ਦੇਸ਼ ਦੇ ਨਵ-ਨਿਰਮਾਣ ਲਈ ਤੇ ਦੂਜੇ ਦੇਸ਼ਾਂ ਵਿਚ ਉਸ ਦਾ ਨਾਂ ਪੈਦਾ ਕਰਨ ਲਈ ਉੱਘਾ ਕੰਮ ਕੀਤਾ।

ਬਚਪਨ : ਪੰਡਿਤ ਨਹਿਰੂ ਦਾ ਜਨਮ 14 ਨਵੰਬਰ, ਸੰਨ 1889 ਨੂੰ ਇਲਾਹਾਬਾਦ ਵਿਚ ਉੱਘੇ ਵਕੀਲ ਅਤੇ ਦੇਸ਼-ਭਗਤ ਪੰਡਿਤ ਮੋਤੀ ਲਾਲ ਨਹਿਰੂ ਦੇ ਘਰ ਹੋਇਆ। ਨਹਿਰੂ ਪਰਿਵਾਰ ਦੇ ਬਹੁਤ ਧਨੀ ਹੋਣ ਕਰਕੇ ਆਪ ਦੀ ਪਾਲਣਾ ਲਾਡ ਪਿਆਰ ਤੇ ਚੰਗੇ ਮਾਹੌਲ ਵਿਚ ਹੋਈ।

ਵਿੱਦਿਆ : ਆਪ ਨੇ ਮੁੱਢਲੀ ਪੜਾਈ ਘਰ ਵਿਚ ਹੀ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਆਪ ਇੰਗਲੈਂਡ ਗਏ । ਇੱਥੋਂ ਆਪ ਨੇ ਬੈਰਿਸਟਰੀ ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਤੋਂ ਭਾਰਤ ਵਾਪਸ ਆ ਕੇ ਆਪ ਰਾਜਨੀਤੀ ਵਿਚ ਹਿੱਸਾ ਲੈਣ ਲੱਗੇ।

ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਹਿੱਸਾ : ਸੰਨ 1920 ਵਿਚ ਜਦੋਂ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ, ਤਾਂ ਨਹਿਰੂ ਜੀ ਨੇ ਪਰਿਵਾਰ ਸਮੇਤ ਇਸ ਲਹਿਰ ਵਿਚ ਹਿੱਸਾ ਲਿਆ। ਸੰਨ 1930 ਵਿਚ ਪੰਡਿਤ ਨਹਿਰੁ ਕਾਂਗਰਸ ਪਾਰਟੀ ਦੇ ਪ੍ਰਧਾਨ ਚੁਣੇ ਗਏ। ਕਾਂਗਰਸ ਨੇ ਪੰਡਿਤ ਨਹਿਰ ਦੀ ਅਗਵਾਈ ਹੇਠ ਹੀ ਦੇਸ਼ ਲਈ ਆਜ਼ਾਦੀ ਪ੍ਰਾਪਤ ਕਰਨ ਦਾ ਮਤਾ ਪਾਸ ਕੀਤਾ। ਆਪ ਕਈ ਵਾਰ ਜੇਲ੍ਹ ਗਏ।

ਭਾਰਤ ਦੀ ਆਜ਼ਾਦੀ ਅਤੇ ਪ੍ਰਧਾਨ ਮੰਤਰੀ ਬਣਨਾ : ਅੰਤ 15 ਅਗਸਤ, ਸੰਨ 1947 ਨੂੰ ਭਾਰਤ ਆਜ਼ਾਦ ਹੋਇਆ। ਭਾਰਤ ਦੇ ਦੋ ਟੋਟੇ ਹੋ ਗਏ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਨ ਦਾ ਮਾਣ ਪੰਡਿਤ ਨਹਿਰੂ ਜੀ ਨੂੰ ਹੀ ਪ੍ਰਾਪਤ ਹੋਇਆ। ਪੰਡਿਤ ਨਹਿਰੂ ਇਸ ਅਹੁਦੇ ਉੱਪਰ ਆਪਣੇ ਅੰਤਮ ਸਮੇਂ ਤੱਕ ਕਾਇਮ ਰਹੇ।

ਭਾਰਤ ਦੀ ਨਵ-ਉਸਾਰੀ : ਪੰਡਿਤ ਨਹਿਰੂ ਦੀ ਅਗਵਾਈ ਹੇਠ ਸਦੀਆਂ ਦੀ ਗੁਲਾਮੀ ਦੇ ਲਿਤਾੜੇ ਭਾਰਤ ਦੀ ਨਵ-ਉਸਾਰੀ ਦਾ ਕੰਮ ਆਰੰਭ ਹੋਇਆ। ਭਾਰਤ ਨੂੰ ਹਰ ਪੱਖੋਂ ਨਵਾਂ ਰੂਪ ਦੇਣ ਤੇ ਦੇਸ਼ਵਾਸੀਆਂ ਦੀ ਤਕਦੀਰ ਬਦਲਣ ਲਈ ਆਪ ਜੀ ਨੇ ਰਾਤ-ਦਿਨ ਇਕ ਕਰ ਕੇ ਕੰਮ ਕੀਤਾ। ਪੰਜ ਸਾਲਾ ਯੋਜਨਾਵਾਂ ਬਣਾਈਆਂ ਗਈਆਂ। ਦੇਸ਼ ਵਿਚ ਵਿਕਾਸ ਦੇ ਕੰਮ ਆਰੰਭੇ ਗਏ। ਆਪ ਨੇ ਨਿਰਪੱਖ ਵਿਦੇਸ਼ੀ ਨੀਤੀ ਨਾਲ ਹਰ ਇਕ ਦੇਸ਼ ਨਾਲ ਆਪਣੀ ਮਿੱਤਰਤਾ ਵਧਾਈ। ਆਪ ਜੰਗ ਦੇ ਵਿਰੋਧੀ ਅਤੇ ਸ਼ਾਂਤੀ ਦੇ ਪੁਜਾਰੀ ਸਨ। ਆਪ ਜੀ ਨੇ ਸੰਸਾਰ ਵਿਚ ਅਮਨ ਸਥਾਪਿਤ ਕਰਨ ਲਈ ਪੰਚਸ਼ੀਲ ਦੇ ਸਿਧਾਂਤਾਂ ਨੂੰ ਜਨਮ ਦਿੱਤਾ।

ਭਾਰਤੀ ਲੋਕਾਂ ਨਾਲ ਪਿਆਰ : ਪੰਡਿਤ ਨਹਿਰ ਕੇਵਲ ਲੋਕਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਬੱਚੇ-ਬੱਚੇ ਨੂੰ ਪਿਆਰ ਕਰਦੇ ਸਨ। ਬੱਚੇ ਉਹਨਾਂ ਨੂੰ ਚਾਚਾ ਨਹਿਰੁ’ ਕਹਿ ਕੇ ਪੁਕਾਰਦੇ ਸਨ। ਪੰਡਿਤ ਨਹਿਰੂ ਦਾ ਜਨਮ ਦਿਨ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਇੱਕ ਮਹਾਨ ਲੇਖਕ : ਪੰਡਿਤ ਨਹਿਰ ਦੇਸ਼ ਦੇ ਮਹਾਨ ਆਗੂ ਹੋਣ ਦੇ ਨਾਲ-ਨਾਲ ਇਕ ਉੱਚ ਦਰਜੇ ਦੇ ਲੇਖਕ ਵੀ ਸਨ।ਪਿਤਾ ਵੱਲੋਂ ਧੀ ਨੂੰ ਚਿੱਠੀਆਂ,’, ‘ਆਤਮ-ਕਥਾ’ ਤੇ ‘ਭਾਰਤ ਏਕ ਖੋਜ’ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ।

ਚਲਾਣਾ : ਭਾਰਤ ਦਾ ਇਹ ਹਰਮਨ ਪਿਆਰਾ ਨੇ 27 ਮਈ, ਸੰਨ 1964 ਨੂੰ ਦਿਲ ਦੀ ਧੜਕਣ ਬੰਦ ਹੋਣ ਨਾਲ ਅੱਖਾਂ ਮੀਟ ਗਿਆ। ਇਸ ਦੇ ਨਾਲ ਹੀ ਭਾਰਤ ਦੀ ਰਾਜਨੀਤੀ ਦਾ ਇਕ ਅਹਿਮ ਕਾਂਡ ਵੀ ਸਮਾਪਤ ਹੋ ਗਿਆ।

Leave a Reply