Punjabi Essay on “Mere Jivan ka Udeshya”, “ਮੇਰੇ ਜੀਵਨ ਦਾ ਉਦੇਸ਼”, Punjabi Essay for Class 10, Class 12 ,B.A Students and Competitive Examinations.

ਮੇਰੇ ਜੀਵਨ ਦਾ ਉਦੇਸ਼

Mere Jivan ka Udeshya 

 

ਜਾਣ-ਪਛਾਣ : ਜੀਵਨ ਦੇ ਉਦੇਸ਼ ਤੋਂ ਭਾਵ ਹੈ, ਜ਼ਿੰਦਗੀ ਦਾ ਮੰਤਵ, ਆਦਰਸ਼ , ਮਕਸਦ ਜਾਂ ਸਿਰਜਿਆ ਹੋਇਆ ਉਹ ਸੁਪਨਾ, ਜਿਸ ਨੂੰ ਹਕੀਕਤ ਵਿਚ ਬਦਲਣ ਦਾ ਦਿੜ ਸੰਕਲਪ ਹੋਵੇ । ਹਰ ਮਨੁੱਖ ਦੇ ਜੀਵਨ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੋਣਾ ਚਾਹੀਦਾ ਹੈ। ਮਨੁੱਖਾ ਜਨਮ ਅਨਮੋਲ ਹੈ। ਇਸ ਨੂੰ ਕਿਸੇ ਸਾਰਥਕ ਲੇਖੇ ਲਾਉਣਾ ਚਾਹੀਦਾ ਹੈ ਨਾ ਕਿ ਵਿਅਰਥ ਗੁਆਉਣਾ। ਉਦੇਸ਼ਹੀਣ ਜ਼ਿੰਦਗੀ ਵਿਅਰਥ ਹੀ ਬੀਤ ਜਾਂਦੀ ਹੈ। ਇਸ ਹਾਲਤ ਵਿਚ ਨਾ ਕੋਈ ਮਾਨਸਕ ਸਕੂਨ ਮਿਲਦਾ ਹੈ ਨਾ ਕੋਈ ਪ੍ਰਾਪਤੀ ਹੁੰਦੀ ਹੈ। ਕਈ ਵਾਰ ਉਦੇਸ਼ਹੀਣ ਮਨੁੱਖ ਦੀ ਜ਼ਿੰਦਗੀ ਉਸ ਬੇੜੀ ਵਰਗੀ ਹੋ ਜਾਂਦੀ ਹੈ, ਜਿਸ ਦਾ ਕੋਈ ਮਲਾਹ ਨਾ ਹੋਵੇ ਤੇ ਜੋ ਘੁੰਮਣ-ਘੇਰੀਆਂ ਵਿਚ ਫਸੀ ਪਾਣੀ ਦੀਆਂ ਛੱਲਾਂ ਦੀ ਮਾਰ ਖਾ ਰਹੀ ਹੋਵੇ।ਇਸ ਲਈ ਜੋ ਲੋਕ ਆਪਣੇ ਜੀਵਨ ਦਾ ਕੋਈ ਉਦੇਸ਼, ਨਿਸ਼ਾਨਾ ਆਦਿ ਚੁਣ ਲੈਂਦੇ ਹਨ, ਉਹ ਨਿਰੰਤਰ ਉਸ ਮੰਜ਼ਲ ਤੱਕ ਪਹੁੰਚਣ ਲਈ ਯਤਨਸ਼ੀਲ ਹੁੰਦੇ ਹਨ ਤੇ ਸਫ਼ਲ ਹੋ ਜਾਂਦੇ ਹਨ ਤੇ ਦੂਜਿਆਂ ਲਈ ਵੀ ਚਾਨਣ-ਮੁਨਾਰਾ ਬਣਦੇ ਹਨ।

Read More  Punjabi Essay on “Pahad di Sair”, “ਪਹਾੜ ਦੀ ਸੈਰ”, for Class 10, Class 12 ,B.A Students and Competitive Examinations.

ਉਦੇਸ਼ ਦੀ ਚੋਣ ਕਿਵੇਂ ? : ਅਸਲ ਵਿਚ ਕਿਸੇ ਉਦੇਸ਼ ਦੀ ਚੋਣ ਕਰਨੀ ਕੁਝ ਮੁਸ਼ਕਲ ਜ਼ਰੂਰ ਹੁੰਦੀ ਹੈ ਪਰ ਅਸੰਭਵ ਨਹੀਂ। ਇਸ ਲਈ ਇਹ ਸੁਪਨਾ ਸਿਰਜਣ ਤੋਂ ਪਹਿਲਾਂ ਆਪਣੀ ਰੁਚੀ ਅਤੇ ਆਪਣੀ ਪਰਿਵਾਰਕ ਆਰਥਕ ਹਾਲਤ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਉਂਝ ਜੇ ਇਰਾਦਾ ਦ੍ਰਿੜ ਹੋਵੇ ਤਾਂ ਕੋਈ ਵੀ ਰੁਕਾਵਟ ਵਿਘਨ ਨਹੀਂ ਪਾ ਸਕਦੀ।

ਮੇਰੇ ਜੀਵਨ ਦਾ ਉਦੇਸ਼ : ਮੇਰੇ ਜੀਵਨ ਦਾ ਉਦੇਸ਼ ਹੈ, ਇਕ ਸਫ਼ਲ ਤੇ ਆਦਰਸ਼ਕ ਅਧਿਆਪਕ ਬਣਨਾ।ਇਸ ਤੋਂ ਪਹਿਲਾਂ ਮੈਂ ਡਾਕਟਰ ਜਾਂ ਇੰਜੀਨੀਅਰ ਬਣਨ ਬਾਰੇ ਵੀ ਵਿਚਾਰ ਕੀਤੀ ਸੀ ਪਰ ਕੁਝ ਇਕ ਕਾਰਨਾਂ ਕਰਕੇ ਮੈਨੂੰ ਅਧਿਆਪਕ ਬਣਨਾ ਹੀ ਜ਼ਿਆਦਾ ਬਿਹਤਰ ਜਾਪਿਆ। ਹੈ। ਉਂਝ ਸਕੂਲ ਦੀ ਮੁਢਲੀ ਪੜ੍ਹਾਈ ਤੋਂ ਹੀ ਮੇਰੀ ਇਹ ਇੱਛਾ ਸੀ ਕਿ ਮੈਂ ਵੀ ਇਕ ਸੁਯੋਗ ਅਧਿਆਪਕ ਬਣਾਂ। ਮੈਂ ਆਪਣੇ ਅਧਿਆਪਕਾਂ ਤੋਂ। ਪ੍ਰਭਾਵਤ ਹੁੰਦਾ ਸਾਂ ਤੇ ਬਚਪਨ ਵਿਚ ਹੀ ਉਨ੍ਹਾਂ ਵਾਂਗ ਬਣਨ ਦੇ ਤਜਰਬੇ ਵੀ ਕਰਦਾ ਸੀ। ਇਸ ਲਈ ਮੇਰੀ ਇੱਛਾ ਹੈ ਕਿ ਪੰਜਾਬੀ ਭਾਸ਼ਾ ਦਾ। ਅਧਿਆਪਕ ਬਣਾਂ।

ਇੱਛਾ ਦਾ ਕਾਰਨ : ਪੰਜਾਬੀ ਅਧਿਆਪਕ ਬਣਨ ਦਾ ਕਾਰਨ ਇਹ ਹੈ ਕਿ ਮੈਨੂੰ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨਾਲ ਅੰਤਾਂ ਦਾ ਮੋਹ ਹੈ। ਆਪਣੀ ਮਾਤ-ਭਾਸ਼ਾ ਨਾਲ ਜੁੜਿਆ ਰਹਿਣਾ ਸੁਭਾਗ ਵੀ ਜਾਪਦਾ ਹੈ । ਇਸ ਭਾਸ਼ਾ ਦੇ ਅਨੇਕਾਂ ਅਜਿਹੇ ਸਾਹਿਤਕਾਰ ਹਨ, ਜਿਨ੍ਹਾਂ ਤੋਂ ਮੈਂ ਬਹੁਤ ਹੀ ਪ੍ਰਭਾਵਤ ਹੋਇਆ ਹਾਂ। ਨਾਮਵਰ ਲੇਖਕਾਂ ਦੀਆਂ ਰਚਨਾਵਾਂ ਪੜ੍ਹ-ਪੜ੍ਹ ਕੇ ਮੇਰੇ ਵਿਚ ਵੀ ਸਾਹਿਤ ਸਿਰਜਣਾ ਦਾ ਚਾਅ ਉਮੜ ਪਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਮੈਂ ਇਸ ਕਿੱਤੇ ਨਾਲ ਪੂਰਾ-ਪੂਰਾ ਇਨਸਾਫ਼ ਵੀ ਕਰ ਸਕਦਾ ਹਾਂ। ਦੂਜਾ, ਮੇਰੇ ਪਰਿਵਾਰ ਦੀ ਆਰਥਕ ਹਾਲਤ ਇਹੋ ਜਿਹੀ ਨਹੀਂ ਹੈ ਕਿ ਉੱਚੀ ਤੇ ਮਹਿੰਗੀ ਵਿੱਦਿਆ ਹਾਸਲ ਕਰ ਸਕਾਂ। ਮੈਂ ਤਾਂ ਆਪਣੀ ਪੜਾਈ ਦੇ ਦੌਰਾਨ ਹੀ ਛੋਟੇ-ਛੋਟੇ ਬਚਿਆਂ ਨੂੰ ਵੀ ਪੜਾਉਣਾ ਸ਼ੁਰੂ ਕੀਤਾ ਹੈ। ਮੈਨੂੰ ਤਜਰਬਾ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਖੇਤਰ ਵਿਚ ਨੌਕਰੀਆਂ ਦੇ ਕਈ ਮੌਕੇ ਮਿਲ ਜਾਂਦੇ ਹਨ॥ ਸਰਕਾਰੀ ਜਾਂ ਨਿੱਜੀ, ਕਿਤੇ ਵੀ ਰੁਜ਼ਗਾਰ ਹਾਸਲ ਕੀਤਾ ਜਾ ਸਕਦਾ ਹੈ।

Read More  Punjabi Essay on “Cinema de Labh te Haniya”, “ਸਿਨਮੇ ਦੇ ਲਾਭ ਤੇ ਹਾਨੀਆਂ”, Punjabi Essay for Class 10, Class 12 ,B.A Students and Competitive Examinations.

ਅਧਿਆਪਕ ਕੌਮ ਦਾ ਉਸਰਈਆ ਅਖਵਾਉਂਦਾ ਹੈ। ਉਸ ਦੇ ਹੱਥਾਂ ਵਿਚ ਕੌਮ ਦੀ ਅਗਲੀ ਪੀੜੀ ਦੇ ਨਿਰਮਾਣ ਦੀ ਡੋਰ ਹੁੰਦੀ ਹੈ। ਅਧਿਆਪਕ ਹੀ ਦੇਸ ਦੇ ਨੇਤਾਵਾਂ ਨੂੰ ਅੱਗੇ ਲਿਆਉਣ ਵਿਚ ਸਾਰਥਕ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਦੇਸ਼ ਦੀ ਕਿਸਮਤ ਬਦਲ ਸਕਦੀ ਹੈ । ਡਾ: ਰਾਧਾਕ੍ਰਿਸ਼ਨਨ ਜੀ ਅਧਿਆਪਕਾਂ ਲਈ ਇਕ ਮਿਸਾਲ ਹਨ।

ਮੈਂ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਦੇ ਫ਼ਲਸਫ਼ੇ ਨੂੰ ਮੁੱਖ ਰੱਖ ਕੇ ਆਪ ਹਮੇਸ਼ਾ ਗਿਆਨ ਹਾਸਲ ਕਰਦਾ ਰਹਾਂਗਾ ਤੇ ਆਪ ਹਿਣ ਕੀਤਾ ਗਿਆਨ ਵੰਡਦਾ ਵੀ ਰਹਾਂਗਾ। ਲੋੜਵੰਦ, ਹੁਸ਼ਿਆਰ ਤੇ ਮਿਹਨਤੀ ਵਿਦਿਆਰਥੀਆਂ ਦੀ ਹਰ ਯੋਗ ਮਦਦ ਵੀ ਕਰਾਂਗਾ। ਮੈਂ ਚਾਹੁੰਦਾ ਹਾਂ ਕਿ ਮੇਰੇ ਗਿਆਨ ਦੀ ਰੋਸ਼ਨੀ ਨਾਲ ਅਨਪੜ੍ਹਤਾ ਦਾ ਹਨੇਰਾ ਦੂਰ ਹੋ ਜਾਵੇ।

Leave a Reply