Punjabi Essay on “Jung diya Haniya ate Labh”, “ਜੰਗ ਦੀਆਂ ਹਾਨੀਆਂ ਤੇ ਲਾਭ”, Punjabi Essay for Class 10, Class 12 ,B.A Students and Competitive Examinations.

ਜੰਗ ਦੀਆਂ ਹਾਨੀਆਂ ਤੇ ਲਾਭ

Jung diya Haniya ate Labh

 

ਜਾਣ-ਪਛਾਣ : ਮਨੁੱਖੀ ਮਨ ਦੇ ਮੁਲ ਭਾਵਾਂ ਅਤੇ ਸੋਚਾਂ ਵਿਚ ਯੁੱਧ ਵੀ ਇਕ ਸੋਚ ਅਤੇ ਵਲਵਲਾ ਹੈ। ਜਦੋਂ ਦਾ ਮਨੁੱਖ ਇਸ ਧਰਤੀ ਤੇ ਆਇਆ ਹੈ ਤਦ ਤੋਂ ਹੀ ਯੁੱਧ ਦਾ ਵੀ ਜਨਮ ਹੋਇਆ ਹੈ। ਲੜਨਾ, ਭਿੜਨਾ ਅਤੇ ਪਿਆਰ ਕਰਨਾ ਮਨੁੱਖ ਦੀਆਂ ਆਰੰਭਿਕ ਰੁੱਚੀਆਂ ਵਿਚੋਂ ਇਕ ਹੈ। ਯੁੱਧ ਤੇ ਸ਼ਾਂਤੀ ਨਾਲੋ-ਨਾਲ ਤੁਰਦੇ ਹਨ। ਸ਼ਾਂਤੀ ਅਤੇ ਜੰਗ ਦਾ ਆਪਸ ਵਿਚ ਗੂੜਾ ਸੰਬੰਧ ਹੈ। ਸ਼ਾਂਤੀ ਤੋਂ ਬਿਨਾਂ ਜੰਗ ਅਧੂਰੀ ਹੈ ਅਤੇ ਜੰਗ ਤੋਂ ਬਿਨਾਂ ਸ਼ਾਂਤੀ। ਜੰਗ ਤਾਂ ਜਿਵੇਂ ਕਿਹਾ ਜਾਂਦਾ ਹੈ ਕਿ ਪੁਰਾਣੇ ਵੇਲਿਆਂ ਤੋਂ ਚਲੀ ਆ ਰਹੀ ਹੈ, ਪਰ ਪੁਰਾਣੇ ਸਮੇਂ ਵਿਚ ਜੰਗ ਚਿਕਨੀ ਭਿਆਨਕ ਅਤੇ ਤਬਾਹਕੁੰਨ ਨਹੀਂ ਸੀ ਹੁੰਦੀ। ਉਸ ਵੇਲੇ ਜੰਗ ਵਿਚ ਹਥਿਆਰਾਂ ਤੋਂ ਬਿਨਾ ਬੰਦੇ ਦੀ ਸਰੀਰਕ ਹਾਲਤ ਅਤੇ ਹੌਸਲਾ ਵੀ ਲੜਿਆ ਕਰਦਾ ਸੀ। ਨਾਲੇ ਯੁੱਧ ਨੂੰ ਜੰਗ ਦੀ ਭਾਵਨਾ ਨਾਲ ਲੜਿਆ ਜਾਂਦਾ ਸੀ ਜਿਸ ਵਿੱਚ ਧੋਖੇਬਾਜ਼ੀ ਨਹੀਂ ਹੁੰਦੀ ਸੀ।

ਆਧੁਨਿਕ ਯੁੱਗ : ਆਧੁਨਿਕ ਯੁੱਗ ਵਿਚ ਵਿਗਿਆਨ ਨੇ ਬੇਹਿਸਾਬੀ ਤਰੱਕੀ ਕੀਤੀ ਹੈ।ਉਸਨੇ ਮਨੁੱਖ ਨੂੰ ਹਜ਼ਾਰਾਂ ਪ੍ਰਕਾਰ ਦੇ ਮੁੱਖ ਸਾਧਨ ਦਿੱਤੇ ਹਨ। ਨਿਤ ਦਿਨ ਚੜਦੇ ਤੋਂ ਲੈ ਕੇ ਰਾਤ ਸੌਣ ਵੇਲੇ ਤੱਕ ਵਿਗਿਆਨ ਕਿਸੇ ਨਾ ਕਿਸੇ ਰੂਪ ਵਿਚ ਸਾਡੀ ਸਹਾਇਤਾ ਕਰਦਾ ਹੈ। ਵਿਗਿਆਨ ਨੇ ਜਿੱਥੇ ਹੋਰ ਖੇਤਰਾਂ ਵਿਚ ਤਰੱਕੀ ਕੀਤੀ ਹੈ, ਉੱਥੇ ਜੰਗ ਦੇ ਖੇਤਰ ਨੂੰ ਵੀ ਪ੍ਰਭਾਵਿਤ ਕੀਤਾ ਹੈ। ਅੱਜ ਵਿਗਿਆਨ ਨੇ ਅਜਿਹੇ ਘਾਤਕ ਹਥਿਆਰ ਬਣਾ ਲਏ ਹਨ ਕਿ ਪਲਾਂ ਛਿਨਾਂ ਵਿਚ ਲੱਖਾਂ ਦੀ ਅਬਾਦੀ ਵਾਲੇ ਸ਼ਹਿਰਾਂ ਦੇ ਸ਼ਹਿਰ ਨਸ਼ਟ ਕੀਤੇ ਜਾ ਸਕਦੇ ਹਨ। ਹੁਣ ਜੰਗ ਬਹਾਦਰੀ ਦਾ ਨਹੀਂ, ਸਗੋਂ ਮੌਕੇ ਅਤੇ ਦਿਮਾਗ ਦੀ ਖੇਡ ਹੋ ਗਈ ਹੈ। ਦੂਜੀ ਸੰਸਾਰ ਜੰਗ ਸਮੇਂ, ਅਮਰੀਕਾ ਵਲੋਂ ਜਪਾਨ ਤੇ ਸੁੱਟੇ ਗਏ ਦੋ ਐਟਮ ਬੰਬਾਂ ਨੇ ਉਸ ਦੀ ਸ਼ਕਲ ਹੀ ਬਦਲ ਕੇ ਰੱਖ ਦਿੱਤੀ ਸੀ। ਹੁਣ ਤਾਂ ਅਮਰੀਕਾ ਨੇ ਉਸ ਵੱਲੋਂ ਸੁੱਟੇ ਗਏ ਐਟਮ ਬੰਬਾਂ ਦੇ ਮੁਕਾਬਲੇ ਅਤਿ ਮਾਰੂ ਅਤੇ ਸ਼ਕਤੀਸ਼ਾਲੀ ਬੰਬ ਬਣਾ ਲਏ ਹਨ। · ਕੋਈ ਖਾਸ ਲਾਭ ਨਹੀਂ : ਜੰਗ ਦਾ ਕੋਈ ਅਜਿਹਾ ਸ਼ਾਨਦਾਰ ਲਾਭ ਯੁੱਖ ਨਹੀਂ ਹੈ ਜਿਸ ਉੱਪਰ ਮਨੁੱਖਤਾ ਮਾਣ ਕਰ ਸਕੇ। ਅਸਲ ਵਿਚ ਤਾਂ ਯੁੱਧ ਇਕ ਸ਼ਰਾਪ ਹੈ। ਇਹ ਮਾਨਵਤਾ ਉੱਪਰ ਇਕ ਲਾਹਨਤ ਹੈ। ਜੰਗ ਮਨੁੱਖ ਦੀ ਅਤੇ ਮਨੁੱਖਤਾ ਦੀ ਉੱਨਤੀ ਨੂੰ ਰੋਕ ਪਾ ਦਿੰਦੀ ਹੈ। ਇਹ ਲੱਖਾਂ ਬੇਦੋਸ਼ੇ ਲੋਕਾਂ ਦਾ ਲਹੂ ਪੀ ਜਾਂਦੀ ਹੈ। ਲੱਖਾਂ ਮਾਵਾਂ ਦੇ ਪੁੱਤਰਾਂ ਨੂੰ ਖਾ ਜਾਂਦੀ ਹੈ। ਸੈਂਕੜੇ ਨੌਜਵਾਨ ਔਰਤਾਂ ਵਿਧਵਾ ਹੋ ਜਾਂਦੀਆਂ ਹਨ। ਬੱਚੇ ਅਨਾਥ ਹੋ ਜਾਂਦੇ ਹਨ। ਜਿੱਤਣ ਵਾਲਿਆਂ ਨੂੰ ਜੰਗ ਖੁਸ਼ੀ ਨਹੀਂ ਦੇ ਸਕਦੀ ਕਿਉਂਕਿ ਬਰਬਾਦੀ ਅਤੇ ਤਬਾਹੀ ਕਿਸੇ ਇਕ ਪਾਸੇ ਵੱਲ ਤਾਂ ਹੁੰਦੀ ਨਹੀਂ। ਘਾਤਕ ਰਸਾਇਣਿਕ ਹਥਿਆਰਾਂ ਦੀ ਵਰਤੋਂ ਵਾਤਾਵਰਨ ਵਿਚ ਵੀ ਜ਼ਹਿਰ ਘੋਲ ਦਿੰਦੀ ਹੈ। ਜੰਗ ਦੇ ਚੱਲਦਿਆਂ ਵੀ ਅਤੇ ਉਸਦੇ ਖ਼ਤਮ ਹੁੰਦਿਆਂ ਵੀ ਚਾਰੇ ਪਾਸੇ ਹੰਝੂ ਤੇ ਹਾਵਿਆਂ ਦਾ ਪਸਾਰਾ ਹੋ ਜਾਂਦਾ ਹੈ।

ਦੇਸ਼ ਦੀ ਆਰਥਿਕਤਾ ਨੂੰ ਵੀ ਨੁਕਸਾਨ : ਜੰਗ ਸਿਰਫ ਮਨੁੱਖਾਂ ਨੂੰ ਹੀ ਨਹੀਂ ਖਾਂਦੀ ਸਗੋਂ ਇਹ ਦੇਸ਼ ਦੀ ਆਰਥਿਕਤਾ ਨੂੰ ਵੀ ਹਿਲਾ ਕੇ ਰੱਖ ਦਿੰਦੀ ਹੈ। ਭਾਰੀ ਬਰਬਾਦੀ ਹੋਣ ਸਦਕਾ ਆਰਥਿਕ ਪੱਖੋਂ ਕਈ ਦੇਸ਼ ਕੰਗਾਲ ਹੋ ਜਾਂਦੇ ਹਨ। ਬਜ਼ਾਰ ਵਿਚ ਚੀਜ਼ਾਂ ਦੀ ਬੜੀ ਕਮੀ ਹੋ ਜਾਂਦੀ ਹੈ। ਕਈ ਚੀਜ਼ਾਂ ਤਾਂ ਬਾਜ਼ਾਰ ਵਿਚੋਂ ਗਾਇਬ ਹੀ ਹੋ ਜਾਂਦੀਆਂ ਹਨ, ਮਹਿੰਗੇ ਤੋਂ ਮਹਿੰਗੇ ਭਾਅ ਤੇ ਚੀਜ਼ਾਂ ਮਿਲਣ ਕਰਕੇ ਲੋਕਾਂ ਦੀ ਖਰੀਦ ਸ਼ਕਤੀ ਤੇ ਮਾਰੂ ਅਸਰ ਪੈਂਦਾ ਹੈ। ਬਲੈਕ, ਮਿਲਾਵਟ ਅਤੇ ਮੁਨਾਫਾ ਖੋਰੀ ਦੇ ਵਧਣ ਨਾਲ ਸਮਾਜ ਦਾ ਮੱਧ ਵਰਗ ਸਭ ਤੋਂ ਵੱਧ ਪੀੜਤ ਹੁੰਦਾ ਹੈ। ਗਰੀਬੀ, ਭੁੱਖਮਰੀ ਅਤੇ ਭਿਸ਼ਟਾਚਾਰ ਵੱਧ ਜਾਂਦੇ ਹਨ। ਇਕ ਤਰ੍ਹਾਂ ਨਾਲ ਪੂਰਾ ਸਮਾਜਿਕ ਢਾਂਚਾ ਉਲਟ-ਪੁਲਟ ਹੋ ਜਾਂਦਾ ਹੈ। ਸਰਕਾਰ ਯੁੱਧ ਦੇ ਖਰਚੇ ਪੂਰੇ ਕਰਨ ਲਈ ਹੋਰ ਟੈਕਸ ਲਾਉਂਦੀ ਹੈ। ਲੋਕ ਜਿਹੜੇ ਅੱਗੇ ਹੀ ਦੁੱਖੀ ਹੁੰਦੇ ਹਨ ਉਹਨਾਂ ਦੇ ਦੁੱਖਾਂ ਵਿਚ ਹੋਰ ਵਾਧਾ ਹੋ ਜਾਂਦਾ ਹੈ। ਇਸ ਨਾਲ ਕਈ ਸਮਾਜਿਕ ਅੜਚਨਾਂ ਅਤੇ ਘਰ-ਪਰਿਵਾਰ ਦੇ ਝਗੜੇ ਵੀ ਸ਼ੁਰੂ ਹੋ ਜਾਂਦੇ ਹਨ।

ਲਾਭ : ਯੁੱਧ ਦੀਆਂ ਹਾਨੀਆਂ ਤਾਂ ਬਹੁਤ ਹਨ, ਪਰ ਇਸਦੇ ਕੁਝ ਲਾਭ ਵੀ ਹਨ। ਯੁੱਧ ਦਾ ਇਕ ਲਾਭ ਤਾਂ ਇਹ ਹੁੰਦਾ ਹੈ ਕਿ ਐਸ਼ ਆਰਾਮ ਵਿਚ ਗਲਤਾਨ ਲੋਕਾਂ ਨੂੰ ਇਕ ਤਕੜਾ ਝਟਕਾ ਲੱਗਦਾ ਹੈ। ਇਸ ਨਾਲ ਇਕ ਇਹ ਲਾਭ ਵੀ ਹੁੰਦਾ ਹੈ ਕਿ ਲੋਕਾਂ ਵਿਚ ਆਪਸੀ 6ਆਰ ਭਾਵਨਾ ਵੱਧ ਜਾਂਦੀ ਹੈ। ਯੁੱਧ ਅਸਲ ਵਿਚ ਦੇਸ਼ਵਾਸੀਆਂ ਨੂੰ ਜੋੜਨ ਵਿਚ ਬੜਾ ਸਹਾਇਕ ਹੁੰਦਾ ਹੈ। ਆਪਣਾ ਦੇਸ਼ ਤਾਂ ਹਰ ਇਕ ਨੂੰ ਪਿਆਰਾ ਹੁੰਦਾ ਹੈ ਅਤੇ ਜੰਗ ਸਮੇਂ ਦੋਸ਼ ਉੱਪਰ ਛਾਏ ਮੁਸੀਬਤ ਦੇ ਬੱਦਲਾਂ ਸਮੇਂ ਲੋਕਾਂ ਵਿਚ ਏਕਾ ਹੋਣਾ ਸੁਭਾਵਕ ਗੱਲ ਹੈ। ਇਸ ਯੁੱਧ ਦਾ ਇਕ ਹੋਰ ਲਾਭ ਇਹ ਹੁੰਦਾ ਹੈ ਕਿ ਕਾਰਖਾਨਿਆਂ ਵਿਚ ਜੰਗੀ ਸਾਮਾਨ ਦੇ ਬਣਨ ਸਦਕਾ ਲੋਕਾਂ ਦੀ ਮੰਗ ਵੱਧ ਜਾਂਦੀ ਹੈ।ਉੱਧਰ ਫੌਜਾਂ ਵਾਸਤੇ ਲੋੜ ਪੈਣ ਤੇ ਭਰਤੀ ਖੁੱਲ ਜਾਣ ਸਦਕਾ ਲੋਕਾਂ ਵਿਚ ਕਿਸੇ ਹੱਦ ਤੱਕ ਬੇਰੁਜ਼ਗਾਰੀ ਘੱਟ ਜਾਂਦੀ ਹੈ। ਵਪਾਰੀ ਵਰਗ ਨੂੰ ਵੀ ਇਸ ਤੋਂ ਬੜਾ ਫਾਇਦਾ ਹੁੰਦਾ ਹੈ। ਉਹ ਜੰਗ ਦੇ ਸਮੇਂ ਕੀਮਤਾਂ ਵਿਚ ਹੋਏ ਵਾਧੇ ਦਾ ਚੰਗਾ ਲਾਭ ਕਖਾਉਂਦੇ ਹਨ।

ਖੁਨ ਦਾ ਵਿਉਪਾਰ ਚੰਗੀ ਗੱਲ ਨਹੀਂ : ਪਰ ਕੀ ਇਨਸਾਨੀ ਖੁਨ ਦਾ ਵਪਾਰ ਕਰਨਾ ਕੋਈ ਚੰਗੀ ਗੱਲ ਹੈ ? ਜੇ ਨਹੀਂ ਤਾਂ ਜੰਗ ਆਪਣੇ ਆਪ ਵਿਚ ਬਹੁਤ ਬੁਰੀ ਚੀਜ਼ ਹੈ। ਯੁੱਧ ( ਅਸਲ ਵਿਚ ਮਨੁੱਖੀ ਮੋਹ ਪਿਆਰ ਨੂੰ ਖਤਮ ਕਰ ਦਿੰਦਾ ਹੈ। ਇਸ ਨਾਲ ਉੱਚੇ ਆਦਰਸ਼ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਬੜੀ ਭਾਰੀ ਢਾਅ ਲੱਗਦੀ ਹੈ। ਇਨਸਾਨ ਜਾਨਵਰ ਬਣ ਜਾਂਦਾ ਹੈ। ਜੰਗ ਮਨੁੱਖ ਨੂੰ ਨਿਰਦਈ ਅਤੇ ਕਠੋਰ ਬਣਾ ਦਿੰਦੀ ਹੈ। ਰਾਸ਼ਟਰ ਯੁੱਧ ਨਾਲ ਦੇਸ਼ ਦਾ ਭਵਿੱਖ ਵੀ ਖਤਰੇ ਵਿਚ ਪੈ ਜਾਂਦਾ ਹੈ। ਯੁੱਧ ਨੂੰ ਕਦੇ ਵੀ ਕੋਈ ਕੌਮ ਜਾਂ ਦੇਸ਼ ਪਸੰਦ ਨਹੀਂ ਕਰਦਾ। ਕੋਈ ਵੀ ਆਦਮੀ ਜਾਂ ਦੇਸ਼ ਤਦ ਤੱਕ ਲੜਨ ਭਿੜਨ ਤੋਂ ਕਤਰਾਉਂਦਾ ਹੈ ਜਦ ਤੱਕ ਜੰਗ ਉਸਦੇ ਦਰਵਾਜ਼ੇ ‘ਤੇ ਨਾ ਆ ਜਾਵੇ।

ਜੰਗ ਦੇ ਲਾਭ ਤਾਂ ਬਿਲਕੁਲ ਥੋੜੇ ਹਨ ਪਰ ਇਸ ਦੀਆਂ ਹਾਨੀਆਂ ਬੜੀਆਂ ਹਨ ਅਤੇ ਉਹ ਹਾਨੀਆਂ ਵੀ ਅਜਿਹੀਆਂ, ਜਿਹੜੀਆਂ ਚੌਖਾ ਨੁਕਸਾਨ ਪਹੁੰਚਾਉਂਦੀਆਂ ਹਨ। ਸਾਨੂੰ ਯੁੱਧ ਦੇ ਨੁਕਸਾਨ ਆਪਣੇ ਸਾਹਮਣੇ ਰੱਖਦੇ ਹੋਏ ਪੂਰੀ ਕੋਸ਼ਿਸ਼ ਕਰ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਲੜਾਈ ਨੂੰ ਕਦੀ ਵੀ ਕੋਈ ਵੀ ਕਿਸੇ ਵੀ ਹਾਲਤ ਵਿਚ ਪਸੰਦ ਨਹੀਂ ਕਰਦਾ।

Leave a Reply