Punjabi Essay on “Je me ek Butt Hunda”, “ਜੇ ਮੈਂ ਇਕ ਬੁੱਤ ਹੁੰਦਾ”, Punjabi Essay for Class 10, Class 12 ,B.A Students and Competitive Examinations.

ਜੇ ਮੈਂ ਇਕ ਬੁੱਤ ਹੁੰਦਾ

Je me ek Butt Hunda

 

ਜਾਣ-ਪਛਾਣ : ਮੈਂ ਬੁੱਤ ਬਣ ਕੇ ਲੋਕਾਂ ਦੇ ਸਾਹਮਣੇ ਸਦਾ ਲਈ ਚੁੱਪਚਾਪ ਖਲੋ ਰਹਿਣ ਦੀ ਇੱਛਾ ਆਪਣੇ ਮਨ ਵਿੱਚ ਰੱਖਦਾ ਹਾਂ। ਮੈਂ ਕਿਸੇ ਮੰਦਰ ਵਿਚ ਕਿਸੇ ਦੇਵਤੇ ਦੀ ਮੂਰਤੀ ਨਹੀਂ ਬਣਨਾ ਚਾਹੁੰਦਾ ਕਿਉਂਕਿ ਲੋਕ ਮੂਰਤੀਆਂ ਨੂੰ ਪੂਜਦੇ ਅਤੇ ਉਨ੍ਹਾਂ ਦੇ ਪੈਰ ਧੋ ਹਨ। ਮੈਂ ਤਾਂ ਇਕ ਸਾਧਾਰਨ ਜਿਹਾ ਪਾਪੀ ਮਨੁੱਖ ਹਾਂ। ਮੈਂ ਨਹੀਂ ਚਾਹੁੰਦਾ ਕਿ ਮੈਨੂੰ ਪਰ ਜੋ ਜਾਂ ਮੇਰੇ ਪੈਰਾਂ ਨੂੰ ਧੋ ਕੇ ਮੇਰੇ ਸਿਰ ਉੱਪਰਲੀ ਪਾਪਾਂ ਦੀ ਪੰਡ ਨੂੰ ਹੋਰ ਭਾਰੀ ਬਣਾਉਣ। ਮੈਂ ਤਾਂ ਇੰਨਾ ਕਹਿ ਸਕਦਾ ਹਾਂ ਕਿ ਲੋਕ ਸੇਵਾ ਨੂੰ ਆਪਣਾ ਜੀਵਨ-ਉਦੇਸ਼ ਸਮਝਦਿਆਂ ਸਦਾ ਲੋਕਾਂ ਦਾ ਸੇਵਕ ਹੀ ਰਹਿਣਾ ਚਾਹੁੰਦਾ ਹਾਂ ਉਨ੍ਹਾਂ ਵਲੋਂ ਪਜੇ ਜਾਣ ਵਾਲਾ ਬੱਤ ਨਹੀਂ ਬਣਨਾ ਚਾਹੁੰਦਾ ਹਾਂ। ਇੰਨੀ ਇੱਛਾ ਜ਼ਰੂਰ ਰੱਖਦਾ ਹਾਂ ਕਿ ਮੇਰੇ ਮਰਨ ਪਿੱਛੋਂ ਮੇਰਾ ਬੁੱਤ ਬਣਾ ਕੇ ਕਿਸੇ ਨਵੇਕਲੇ ਥਾਂ ਉੱਤੇ ਖੜਾ ਕਰ ਦਿੱਤਾ ਜਾਏ, ਤਾਂ ਜੋ ਲੋਕ ਉਸ ਕੋਲ ਲੈ ਕੇ ਮੇਰੇ ਬਾਰੇ ਟੀਕਾ-ਟਿੱਪਣੀ ਕਰਦੇ ਰਹਿਣ, ਜਿਹੜੀ ਮੈਂ ਚੁੱਪ ਕਰ ਕੇ ਸੁਣਦਾ ਰਹਾਂ।

ਦੇਸ਼ ਰੱਖਿਆ ਲਈ ਜਾਨ ਵਾਰਨ ਦੀ ਇੱਛਾ : ਮੇਰੀ ਦਿਲੀ ਇੱਛਾ ਹੈ ਕਿ ਮੈਂ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਵਾਰਦਿਆਂ ਅਤੇ ਦੇਸ਼ ਦੀ ਸੁਤੰਤਰਤਾ ਕਾਇਮ ਰੱਖਣ ਲਈ ਸ਼ਹੀਦ ਹੋ ਜਾਵਾਂ। ਉਸ ਹਾਲਤ ਵਿਚ ਮੇਰਾ ਬੁੱਤ ਜ਼ਰੂਰ ਬਣਾਇਆ ਜਾਏਗਾ। ਹੋ ਸਕਦਾ ਹੈ ਸੰਗਮਰਮਰ ਦਾ ਬਣਾਇਆ ਜਾਏ, ਨਹੀਂ ਤਾਂ ਪੱਥਰ ਦਾ ਤਾਂ ਜ਼ਰੂਰ ਬਣਾਇਆ ਜਾਏਗਾ। ਉਸ ਪਿਛੋਂ ਇਹ ਲੋਕਾਂ ਦੀ ਮਰਜ਼ੀ ਹੈ ਕਿ ਉਸ ਬੱਤ ਨੂੰ ਕਿਸੇ ਸੜਕ ਦੇ ਚੌਰਾਹੇ ਉੱਤੇ ਲਗਾਉਣ ਜਾਂ ਕਿਸੇ ਪਾਰਕ ਵਿਚ ਮੈਂ ਤਾਂ ਇਹੋ ਚਾਹੁੰਦਾ ਹਾਂ ਕਿ ਕਿਸੇ ਪਾਰਕ ਦੇ ਕੋਨੇ ਵਿਚ ਵੀ ਲਗਾ ਦੇਣ, ਤਾਂ ਜੋ ਉਸ ਦੇ ਆਸਪਾਸ ਬਹੁਤਾ ਭੀੜ ਭੜੱਕਾ ਨਾ ਹੋਵੇ। ਮੈਂ ਆਪ ਆਪਣੇ ਜੀਵਨ ਵਿਚ ਏਕਾਂਤ ਪੇਮੀ ਰਿਹਾ ਹਾਂ। ਇਸ ਲਈ ਮੈਨੂੰ ਪੂਰਾ ਭਰੋਸਾ ਹੈ ਕਿ ਮੇਰਾ ਬੁੱਤ ਵੀ ਏਕਾਤ ਪੇਮੀ ਹੋਵੇਗਾ।

ਨਿੰਦਿਆ ਪ੍ਰਸ਼ੰਸਾ ਦੀ ਪਰਵਾਹ ਨਹੀਂ: ਮੈਂ ਇਹ ਵੀ ਨਹੀਂ ਚਾਹੁੰਦਾ ਕਿ ਲੋਕ ਰੋਜ਼ ਮੇਰੇ ਬੁੱਤ ਕੋਲ ਆ ਕੇ ਉਸ ਦੇ ਗਲ ਵਿਚ ਹਾਰ ਪਾਉਣ ਜਾਂ ਉਸ ਦੇ ਪੈਰਾਂ ਉੱਤੇ ਫੁੱਲ-ਪੱਤੀਆਂ ਵਿਛਾਉਣ। ਮੈਂ ਤਾਂ ਕੇਵਲ ਇਕੋ ਗੱਲ ਦਾ ਚਾਹਵਾਨ ਹਾਂ ਕਿ ਮੇਰੇ ਮਰਨ ਪਿਛੋਂ ਲੋਕ ਨਿੱਡਰ ਹੋ ਕੇ ਆਪਣੀ ਰਾਏ ਮੇਰੇ ਬਾਰੇ ਪ੍ਰਗਟ ਕਰਦੇ ਰਹਿਣ। ਇਸ ਲਈ ਮੈਂ ਪਾਰਕ ਦੇ ਕੋਨੇ ਵਿਚ ਖਲੋਤਾ ਹੋਇਆ ਉਨ੍ਹਾਂ ਨੂੰ ਉਡੀਕਦਾ ਰਹਾਂਗਾ। ਜਦ ਕੋਈ ਦੋ ਤਿੰਨ ਮਿੱਤਰ ਉੱਥੋਂ ਦੀ ਲੰਘਣਗੇ, ਉਹ ਉੱਥੇ ਖਲੋ ਜਾਣਗੇ ਅਤੇ ਮੇਰੇ ਬਾਰੇ ਗੱਲਾਂ ਕਰਨ ਲੱਗ ਪੈਣਗੇ। ਹੋ ਸਕਦਾ ਹੈ ਕਿ ਉਹ ਮੇਰੀ ਪ੍ਰਸ਼ੰਸਾ ਕਰਨ ਅਤੇ ਇਹ ਵੀ ਹੋ ਸਕਦਾ ਹੈ ਕਿ ਉਹ ਮੇਰੀ ਨਿੰਦਾ ਕਰਨ ਅਤੇ ਇਹ ਕਹਿਣ ਕਿ ਇਹ ਬੜਾ ਖੁਦਗਰਜ਼ ਮਨੁੱਖ ਸੀ, ਜਿਹੜਾ ਕੇਵਲ ਆਪਣੇ ਨਾਂਅ ਦਾ ਭੁੱਖਾ ਸੀ। ਇਹ ਜਾਣ ਬੁੱਝ ਕੇ ਵੈਰੀਆਂ ਦੀ ਕਤਾਰ ਵਿਚ ਜਾ ਧੱਸਿਆ ਕਿ ਉਨ੍ਹਾਂ ਦੀ ਗੋਲੀ ਦਾ ਸ਼ਿਕਾਰ ਬਣ ਕੇ ਅਮਰ ਸ਼ਹੀਦ ਦੀ ਪਦਵੀ ਪ੍ਰਾਪਤ ਕਰ ਲਵਾਂ। ਮੈਂ ਆਪਣੀ ਇਹ ਨਿੰਦਾ ਸੁਣ ਕੇ ਉਸ ਦੀ ਜ਼ਰਾ ਪਰਵਾਹ ਨਾ ਕਰਾਂਗਾ।

ਨਿੰਦਾ ਪਸ਼ੰਸਾ ਤੋਂ ਸਿੱਖਿਆ ਲੈਣੀ: ਇਸ ਤੋਂ ਮੈਂ ਇਹ ਸਿੱਖਿਆ ਵੀ ਗ੍ਰਹਿਣ ਕਰਾਂਗਾ ਕਿ ਜਿਹੜੇ ਲੋਕ ਮੇਰੇ ਬੁੱਤ ਨੂੰ ਵੇਖ ਕੇ ਮੇਰੀ ਪ੍ਰਸ਼ੰਸਾ ਕਰਨਗੇ ਮੈਂ ਉਨ੍ਹਾਂ ਦੀ ਵੀ ਜ਼ਰਾ ਪਰਵਾਹ ਨਾ ਕਰਾਂ। ਉਹ ਲੋਕ ਇਹ ਕਹਿਣਗੇ, “ਇਹ ਬੜਾ ਬਹਾਦੁਰ ਸਿਪਾਹੀ ਸੀ। ਇਸ ਨੇ ਆਪਣੀ ਜਾਨ ਦੀ ਜ਼ਰਾ ਪਰਵਾਹ ਨਾ ਕਰਦਿਆਂ ਵੈਰੀ ਦੀ ਤੋਪ ਉੱਤੇ ਨੇਡ ਜਾ ਸੁੱਟਿਆ। ਇਹ ਆਪ ਭਾਵੇਂ ਉਸ ਵੇਲੇ ਟੁੱਕੜੇ-ਟੁੱਕੜੇ ਹੋ ਗਿਆ, ਪਰ ਵੈਰੀ ਦੀ ਤੋਪ ਨੂੰ ਤੋੜ ਕੇ ਅਤੇ ਉਸ ਦੇ ਤੋਪਚੀ ਨੂੰ ਮਾਰ ਕੇ ਆਪਣੀ ਸੈਨਾ ਨੂੰ ਬਚਾ ਗਿਆ।’’ ਪਰ ਮੈਂ ਉਨ੍ਹਾਂ ਦੀ ਇਹ ਪ੍ਰਸ਼ੰਸਾ ਵੀ ਉਵੇਂ ਹੀ ਬੇਪਰਵਾਹੀ ਨਾਲ ਸੁਣਾਂਗਾ ਜਿਵੇਂ ਨਿੰਦਕਾਂ ਦੀ ਨਿੰਦਾ।

ਬੁੱਤ ਤੇ ਪੰਛੀਆਂ ਦਾ ਆਉਣਾ : ਮਨੁੱਖਾਂ ਤੋਂ ਉਪਰੰਤ ਮੇਰੇ ਬੁੱਤ ਕੋਲ ਕਈ ਪੰਛੀ ਵੀ ਆਉਣਗੇ। ਉਹ ਕਦੀ ਪੈਰਾਂ, ਮੋਢਿਆਂ ਉੱਪਰ ਬਹਿਣਗੇ, ਕਦੀ ਮੇਰੇ ਸਿਰ ਉੱਪਰ। ਉਹ ਨਾ ਤਾਂ ਮੇਰੀ ਨਿੰਦਾ ਕਰਨਗੇ ਨਾ ਪ੍ਰਸ਼ੰਸਾ ਉਹ ਆਪਣੀ ਧੁਨ ਵਿਚ ਚਹਿਕਦੇ ਰਹਿਣਗੇ। ਮੇਰੇ ਬੁੱਤ ਨੂੰ ਇਉਂ ਲੱਗੇਗਾ ਕਿ ਉਹ ਆਪਣੇ ਰਚਣਹਾਰ ਦੇ ਗੁਣ ਗਾ ਰਹੇ ਹਨ। ਇਹ ਮਨੁੱਖ ਹੀ ਹੈ, ਜਿਹੜਾ ਦੂਜਿਆਂ ਦੀ ਨਿੰਦਾ ਜਾਂ ਪ੍ਰਸ਼ੰਸਾ ਵਿਚ ਆਪਣਾ ਸਮਾਂ ਵਿਅਰਥ ਗੁਆਉਂਦਾ ਹੈ। ਵੀ ਤਾਂ ਆਪਣੇ ਜੀਵਨ ਦਾ ਇਕ-ਇਕ ਪਲ ਅਨੰਦ ਮਾਨਣ ਜਾਂ ਪਰਮਾਤਮਾ ਦੇ ਗੁਣ ਗਾਉਣ ਵਿਚ ਬਿਤਾਉਂਦੇ ਹਨ। ਇਸ ਲਈ ਮੇਰੇ ਬੁੱਤ ਨੂੰ ਆਪਣੇ ਉੱਪਰ ਆ ਕੇ ਬੈਠਣ ਵਾਲੇ ਪੰਛੀ ਆਪਣੇ ਕੋਲ ਆ ਕੇ ਖਲੋਣ ਵਾਲੇ ਮਨੁੱਖਾਂ ਨਾਲੋਂ ਵੱਧ ਪਿਆਰੇ ਲੱਗਣਗੇ। ਹਾਂ, ਉਸ ਨੂੰ ਆਪਣੇ ਕੋਲ ਆ ਕੇ ਖੇਡਣ ਵਾਲੇ ਬੱਚੇ ਵੀ ਉੱਨੇ ਹੀ ਪਿਆਰੇ ਲੱਗਣਗੇ ਜਿੰਨੇ ਪੰਛੀ। ਬੱਚੇ ਵੀ ਨਾ ਕਿਸੇ ਦੀ ਨਿੰਦਾ ਕਰਦੇ ਹਨ ਨਾ ਪ੍ਰਸ਼ੰਸਾ। ਉਹ ਵੀ ਪੰਛੀਆਂ ਵਾਂਗ ਸਦਾ ਖੇਡਦੇ ਰਹਿੰਦੇ ਹਨ ਜਾਂ ਗਾ ਕੇ ਮਨ ਵਿਚਲੀ ਖੁਸ਼ੀ ਪ੍ਰਗਟਾਉਂਦੇ ਹਨ। ਮੈਂ ਚੁੱਪਚਾਪ ਖਲੋਤਾ ਉਨਾਂ ਦੀ ਖੁਸ਼ੀ ਵਿਚ ਸ਼ਾਮਲ ਹੋ ਕੇ ਵਿਖਾਵਾਂਗਾ। ਬੱਸ, ਰੱਬਾ, ਮੇਰਾ ਬੁੱਤ ਬਣੇ, ਮੈਂ ਹੋਰ ਕੁਝ ਨਹੀਂ ਚਾਹੁੰਦਾ।

Leave a Reply