Punjabi Essay on “Guru Nanak Dev Ji”, “ਗੁਰੂ ਨਾਨਕ ਦੇਵ ਜੀ”, Punjabi Essay for Class 10, Class 12 ,B.A Students and Competitive Examinations.

ਗੁਰੂ ਨਾਨਕ ਦੇਵ ਜੀ

Guru Nanak Dev Ji

Guru-Nanak-Devi-Ji-Essay

ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਭੂਮਿਕਾ: ਸਾਡਾ ਭਾਰਤ ਪੀਰਾਂ-ਪੈਗੰਬਰਾਂ, ਸਾਧੂ-ਸੰਤਾਂ, ਰਿਸ਼ੀਆਂ-ਮੁਨੀਆਂ ਤੇ ਅਵਤਾਰਾਂ ਦੀ ਧਰਤੀ ਹੈ। ਸਮੇਂ-ਸਮੇਂ ਨਾਲ ਅਵਤਾਰਾਂ ਦੀ ਵੀ ਜੋਤ ਇੱਥੇ ਪ੍ਰਗਟ ਹੋਈ ਜਿਸ ਵਿਚੋਂ ਸੀ ਗੁਰੂ ਨਾਨਕ ਦੇਵ ਜੀ ਅਜਿਹੇ ਮਹਾਂਪੁਰਖ ਸਨ, ਜਿਨ੍ਹਾਂ ਨੇ ਕਲਜੁਗ ਵਿਚ ਅਵਤਾਰ ਧਾਰਿਆ ਤੇ । ਭੁੱਲੇ-ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ। ਆਪ ਸਿੱਖ ਧਰਮ ਦੇ ਪਹਿਲੇ ਗੁਰੂ ਸਨ।

ਜਨਮ ਤੇ ਵਿੱਦਿਆ : ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ, 1469 ਈ ਨੂੰ ਰਾਇ ਭੋਇ ਦੀ ਤਲਵੰਡੀ, ਪਾਕਿਸਤਾਨ (ਨਨਕਾਣਾ ਸਾਹਿਬ), ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਸੁਭਾਗੀ ਕੁੱਖੋਂ ਹੋਇਆ। ਮਹਿਤਾ ਕਾਲੂ ਪਿੰਡ ਵਿਚ ਪਟਵਾਰੀ ਸਨ। ਜਦੋਂ ਆਪ ਸੱਤ ਸਾਲ ਦੇ ਹੋਏ ਤਾਂ ਆਪ ਦੇ ਪਿਤਾ ਜੀ ਨੇ ਆਪ ਨੂੰ ਵਿੱਦਿਆ ਵਾਸਤੇ ਗੋਪਾਲ ਨਾਂਅ ਦੇ ਪਾਂਧੇ ਪਾਸ ਪੜ੍ਹਨ ਲਈ ਭੇਜਿਆ।

ਇਸ ਤੋਂ ਬਾਅਦ ਆਪ ਨੇ ਪੰਡਤ ਬ੍ਰਿਜ ਨਾਥ ਕੋਲੋਂ ਸੰਸਕ੍ਰਿਤ ਭਾਸ਼ਾ ਤੇ ਮੌਲਵੀ ਰੁਕਨਦੀਨ ਕੋਲੋਂ ਫ਼ਾਰਸੀ ਦਾ ਗਿਆਨ ਪ੍ਰਾਪਤ ਕੀਤਾ ਪਰ ਛੋਟੀ ਉਮਰ  ਵਿਚ ਹੀ ਆਪ ਏਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਆਪ ਨੇ ਆਪਣੀ ਸੂਝ ਤੇ ਗਿਆਨ ਦਾ ਸਬੂਤ ਦੇ ਕੇ ਕਾਜ਼ੀ ਅਤੇ ਮੁੱਲਾਂ ਨੂੰ ਹੈਰਾਨ ਕਰ ਦਿੱਤਾ।

ਬਚਪਨ : ਬਚਪਨ ਤੋਂ ਹੀ ਗੁਰੂ ਜੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ। ਆਪ ਦਾ ਮਨ ਪੜ੍ਹਾਈ ਵਿਚ ਨਾ ਲਗਦਾ ਤੇ ਨਾ ਹੀ ਦੁਨਿਆਵੀ ਕੰਮਾਂ ਵਿਚ ਪਿਤਾ ਕਾਲੂ ਜੀ ਆਪ ਨੂੰ ਦੁਨਿਆਵੀ ਕੰਮਾਂ ਵੱਲ ਲਾਉਣਾ ਚਾਹੁੰਦੇ ਸਨ ਪਰ ਜਗਤ-ਜਲੰਦੇ ਨੂੰ ਤਾਰਨ ਵਾਲੇ ਗੁਰੂ  ਜੀ ਹਮੇਸ਼ਾ ਪਰਮੇਸ਼ਰ ਦੀ ਧੁਨ ਵਿਚ ਇਕ-ਮਿਕ ਰਹਿੰਦੇ ਸਨ। ਇਕ ਵਾਰ ਪਿਤਾ ਜੀ ਨੇ ਆਪ ਨੂੰ ਮੱਝਾਂ ਚਾਰਨ ਲਈ ਭੇਜਿਆ। ਮੱਝਾਂ ਨੇ ਜੱਟ ਦਾ  ਖੇਤ ਉਜਾੜ ਦਿੱਤਾ। ਉਲਾਂਭਾ ਮਿਲਣ ਤੇ ਜਦੋਂ ਜਾ ਕੇ ਦੇਖਿਆ ਤਾਂ ਖੇਤ ਪਹਿਲਾਂ ਤੋਂ ਵੀ ਹਰਿਆ-ਭਰਿਆ ਸੀ।

ਸੱਚਾ ਸੌਦਾ : ਇਕ ਵਾਰ ਆਪ ਦੇ ਪਿਤਾ ਜੀ ਨੇ ਆਪ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਪਰ ਰਸਤੇ ਆਪ ਜੀ ਨੂੰ ਕੁਝ ਭੁੱਖੇ ।  ਸਾਧੂ ਮਿਲੇ। ਆਪ ਨੇ ਉਨ੍ਹਾਂ 20 ਰੁਪਿਆਂ ਦਾ ਰਾਸ਼ਨ ਲੈ ਕੇ ਭੁੱਖੇ ਸਾਧੂਆਂ ਨੂੰ ਛਕਾ ਦਿੱਤਾ। ਪਿਤਾ ਜੀ ਦੇ ਪੁੱਛਣ ‘ਤੇ ਆਪ ਨੇ ਜਵਾਬ ਦਿੱਤਾ ਇਸ ਤੋਂ ਵੱਧ ਸੱਚਾ ਸੌਦਾ ਕਿਹੜਾ ਹੋ ਸਕਦਾ ਹੈ ?

ਨਵਾਬ ਦੌਲਤ ਖਾਂ ਦੀ ਨੌਕਰੀ ਕਰਨਾ : ਪਿਤਾ ਜੀ ਨੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ। ਇੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿਚ ਰਾਸ਼ਨ ਤੋਲਣ ਦੀ ਨੌਕਰੀ ਕੀਤੀ। ਇੱਥੇ ਵੀ ਆਪ ਦੀ ਸਰਤ ਤੇਰਾ-ਤੇਰਾ ਤੇ ਅਟਕ । ਗਈ। ਵਿਰੋਧੀਆਂ ਨੇ ਨਵਾਬ ਕੋਲ ਸ਼ਿਕਾਇਤ ਕੀਤੀ। ਜਦੋਂ ਜਾਂਚ-ਪੜਤਾਲ ਕੀਤੀ ਗਈ ਤਾਂ ਇੱਥੇ ਵੀ ਵਾਧਾ ਹੀ ਨਿਕਲਿਆ।

ਵੇਈਂ ਨਦੀ ਵਿਚ ਪ੍ਰਵੇਸ਼ : ਸੁਲਤਾਨਪੁਰ ਰਹਿੰਦਿਆਂ ਹੀ ਆਪ ਜੀ ਦੀ ਜ਼ਿੰਦਗੀ ਵਿਚ ਇਕ ਬਹੁਤ ਵੱਡਾ ਮੋੜ ਆਇਆ। ਇਕ ਦਿਨ  ਆਪ ਵੇਈਂ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ। ਚੌਥੇ ਦਿਨ ਜਦੋਂ ਬਾਹਰ ਆਏ ਤਾਂ ਆਪ ਨੇ ਫ਼ਰਮਾਇਆ :

ਨ ਕੋਈ ਹਿੰਦੂ ਨਾ ਮੁਸਲਮਾਣੁ॥

ਹਿਸਥੀ ਜੀਵਨ ਵਿਚ ਪ੍ਰਵੇਸ਼ : ਆਪ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਵਿਖੇ ਰਹਿੰਦਿਆਂ ਹੀ ਬੀਬੀ ਸੁਲੱਖਣੀ ਜੀ ਨਾਲ ਹੋਇਆ ਸੀ। ਆਪ ਜੀ ਦੇ ਦੋ ਸਪੁੱਤਰ-ਬਾਬਾ ਸ੍ਰੀਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਹਨ।

ਉਦਾਸੀਆਂ ਦਾ ਦੌਰ ਅਰੰਭ : ਗੁਰੂ ਜੀ ਦੁਨਿਆਵੀ ਕੰਮ-ਕਾਜ ਛੱਡ ਕੇ ਭੁੱਲੇ-ਭਟਕਿਆਂ ਨੂੰ ਸਿੱਧੇ ਰਾਹੇ ਪਾਉਣ ਲਈ ਦੇਸ-ਪ੍ਰਦੇਸ ਦੇ ਰਟਨ ਲਈ ਤੁਰ ਪਏ। ਇਸ ਸਮੇਂ ਮਰਦਾਨਾ ਰਬਾਬੀ ਵੀ ਆਪ ਦੇ ਨਾਲ ਸੀ। ਆਪ ਨੇ ਆਪਣੇ ਜੀਵਨ ਵਿਚ ਚਾਰ ਲੰਮੀਆਂ ਉਦਾਸੀਆਂ ਯਾਤਰਾਵਾਂ ਕੀਤੀਆਂ । ਆਪ ਰੱਬੀ ਬਾਣੀ ਦਾ ਕੀਰਤਨ ਕਰਦੇ ਲੋਕਾਂ ਨੂੰ ਫੋਕੇ ਕਰਮਾਂ-ਕਾਂਡਾਂ, ਪਖੰਡਾਂ ਤੇ ਵਹਿਮਾਂ-ਭਰਮਾਂ ਨੂੰ ਛੱਡ ਕੇ ਸੱਚ ਦੇ ਤੇ ਚੱਲਣ ਲਈ ਪ੍ਰੇਰਿਤ ਕਰਦੇ। ਆਪ ਨੇ ਇਨ੍ਹਾਂ ਯਾਤਰਾਵਾਂ ਦੌਰਾਨ ਕਈ ਸੁਧਾਰ ਕੀਤੇ। ਮਲਿਕ ਭਾਗੋ, ਕੋਡੇ ਰਾਖ਼ਸ਼, ਵਲੀ ਕੰਧਾਰੀ, ਬਠੱਗ ਵਰਗਿਆਂ ਦਾ ਪਾਰ-ਉਤਾਰਾ ਕਰਕੇ ਉਨਾਂ ਨੂੰ ਸੱਚੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ। ਆਪ ਦੇ ਜੀਵਨ ਨਾਲ ਸਬੰਧਤ ਬਹੁਤ ਬਾਰੀਆਂ ਕਰਾਮਾਤਾਂ ਦਾ ਜ਼ਿਕਰ ਵੀ ਮਿਲਦਾ ਹੈ।

ਰਚਨਾਵਾਂ : ਆਪ ਦੀਆਂ ਪ੍ਰਮੁੱਖ ਬਾਣੀਆਂ ਜਪੁ ਜੀ ਸਾਹਿਬ, ਰਾਗ ਆਸਾ, ਪੱਟੀ, ਸਿੱਧ ਗੋਸ਼ਟਿ, ਬਾਰਾਮਾਹ, (ਤੁਖਾਰੀ) ਸੋਹਲ, ਪਹਿਰੇ , ਅਲਾਹੁਣੀਆਂ ਆਦਿ ਹਨ। ਆਪ ਦੀ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।

ਵਿਚਾਰਧਾਰਾ : ਪਰਮਾਤਮਾ ਇਕ ਹੈ। ਉਹ ਨਿਰਭਓ, ਨਿਰਵੈਰ, ਨਿਰਾਕਾਰ ਅਕਾਲ ਮੂਰਤ) ਤੇ ਅਜੂਨੀ ਹੈ। ਉਹ ਕਣ-ਕਣ ਵਿੱਚ ਗਿਆ ਹੋਇਆ ਹੈ। ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਹਿਸਤੀ ਜੀਵਨ ਬਤੀਤ ਕਰਦਿਆਂ ਹੋਇਆਂ ਪਰਮਾਤਮਾ ਨੂੰ ਸਿਮਰ । ਫਕ ਕਰਮ-ਕਾਂਡ ਜਿਵੇਂ ਜਨੇਊ ਆਦਿ ਵਿਅਰਥ ਹਨ।

ਗੁਰ ਜੀ ਦੇ ਸਮੇਂ ਭਾਰਤ ਦੀ ਧਾਰਮਕ, ਸਮਾਜਕ, ਰਾਜਨੀਤਕ, ਆਰਥਕ ਹਾਲਤ ਬੜੀ ਡਾਵਾਂਡੋਲ ਸੀ। “ਰਾਜੇ ਸ਼ੀਹ ਮੁਕੱਦਮ ਕੁਤੇ ਸਰਮ ਧਰਮ ਦੋਇ ਛਪਿ ਖਲੋਏ, ਕੂੜ ਫਿਰੇ ਪ੍ਰਧਾਨ ਵਾਲੀ ਹਾਲਤ ਸੀ। ਇਸਤਰੀ ਦੀ ਹਾਲਤ ਅਤਿ ਤਰਸਯੋਗ ਸੀ। ਆਪ ਨੇ ਉਸ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ :

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਆਪ ਨੇ ਜਹਾਲਤ ਦੀ ਗੂੜ੍ਹੀ ਨੀਂਦ ਵਿਚ ਸੁੱਤੇ ਭਾਰਤੀ ਸਮਾਜ ਨੂੰ ਜਗਾ ਕੇ ਉਸ ਦਾ ਸਹੀ ਮਾਰਗ ਦਰਸ਼ਨ ਕੀਤਾ। ਕਵੀ ਇਕਬਾਲ ਨੇ ਆਪ ਬਾਰੇ ਲਿਖਿਆ ਹੈ :

ਫਿਰ ਉਠੀ ਤੌਹੀਦ ਕੀ ਅਵਾਜ਼ ਇਕ ਪੰਜਾਬ ਸੇ।

ਹਿੰਦ ਕੋ ਇਕ ਮਰਦ-ਏ-ਕਾਮਿਲ ਨੇ ਜਗਾਇਆ ਖ਼ਾਬ ਸੇ।

ਨਿਡਰ ਦੇਸ-ਭਗਤ : ਗੁਰੂ ਜੀ ਨਿਡਰ ਦੇਸ-ਭਗਤ ਸਨ। ਆਪ ਨੇ ਬਾਬਰ ਨੂੰ ‘ਜਾਬਰ’ ਕਿਹਾ। ਜਦੋਂ ਉਸ ਨੇ ਭਾਰਤ ‘ਤੇ ਹਮਲਾ ਕੀਤਾ ਤੇ ਜੋ ਭਾਰਤ ਦੀ ਦੁਰਦਸ਼ਾ ਹੋਈ, ਉਸ ਦੇ ਸਬੰਧ ਵਿਚ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਰੱਬ ਨੂੰ ਵੀ ਉਲਾਮਾ ਦਿੱਤਾ :

ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨ ਆਇਆ॥

ਕਾਵਿ-ਸ਼ੈਲੀ : ਆਪ ਦੀ ਬਾਣੀ ਦਾ ਸਭ ਤੋਂ ਵੱਡਾ ਗੁਣ ਸੰਜਮਮਈ ਹੋਣਾ ਹੈ।‘ਜਪੁ ਜੀ ਸਾਹਿਬ ਦੀ ਬਾਣੀ ਏਨੀ ਸੰਜਮਮਈ ਹੈ ਕਿ ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਹੋਵੇ।ਵਿਸ਼ੇ ਅਤੇ ਰੂਪ ਪੱਖੋਂ ਆਪ ਦੀ ਬਾਣੀ ਮਹਾਨ ਹੈ।

ਅੰਤਮ ਸਮਾਂ : ਆਪ ਨੇ ਆਪਣਾ ਅੰਤਲਾ ਸਮਾਂ ਕਰਤਾਰਪੁਰ ਵਿਖੇ ਗੁਜ਼ਾਰਿਆ। ਇੱਥੇ ਹੀ ਆਪ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖ਼ਸ਼ੀ ਜੋ ਗੁਰੂ ਅੰਗਦ ਦੇਵ ਨਾਲ ਮਸ਼ਹੂਰ ਹੋਏ।5 ਸਤੰਬਰ 1539 ਈ: ਨੂੰ ਆਪ ਜੋਤੀ-ਜੋਤਿ ਸਮਾ ਗਏ।

ਸਾਰੰਸ਼ : ਗੁਰੂ ਨਾਨਕ ਦੇਵ ਜੀ ਜਿੱਥੇ ਇਕ ਮਹਾਨ ਧਾਰਮਕ ਆਗੂ ਸਨ, ਉੱਥੇ ਇਕ ਚੰਗੇ ਸਮਾਜ-ਸੁਧਾਰਕ ਵੀ ਸਨ। ਆਪ ਦੀ ਬਾਣੀ ਆਪਣੇ ਸਮੇਂ ਦੀ ਮੁੰਹ-ਬੋਲਦੀ ਤਸਵੀਰ ਹੈ। ਆਪ ਦੀ ਬਾਣੀ ਸੱਚ ਦਾ ਮਾਰਗ-ਦਰਸ਼ਨ ਕਰਦੀ ਹੈ, ਭਗਤੀ ਵੱਲ ਪ੍ਰੇਰਤ ਕਰਦੀ ਹੈ।ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗ ਕੇ ਸ਼ਾਂਤਮਈ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ। ਆਪ ਦੇ ਅਨਮੋਲ ਬਚਨ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਜੋ ਚਾਨਣ-ਮੁਨਾਰੇ ਦਾ ਕੰਮ ਕਰਦੇ ਹਨ।

7 Comments

  1. Amandeep Singh September 20, 2019
  2. Preet aulakh November 9, 2019
  3. Divyaanshu Chauhan January 1, 2021
  4. Nandita Gandhi January 3, 2021
  5. kajal November 17, 2021
  6. varinder Kumari November 23, 2021
  7. Noor May 11, 2022

Leave a Reply