Punjabi Essay on “Football Match”, “ਫੁੱਟਬਾਲ ਮੈਚ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਫੁੱਟਬਾਲ ਮੈਚ

Football Match

 

 

ਸਾਡੀ ਟੀਮ ਦਾ ਮੈਚ ਖੇਡਣ ਜਾਣਾ : ਉਦੋਂ ਐਤਵਾਰ ਦਾ ਦਿਨ ਸੀ। ਪਿਛਲੇ ਦੋ ਦਿਨਾਂ ਤੋਂ ਖ਼ਾਲਸਾ ਕਾਲਜ ਜਲੰਧਰ ਦੇ ਖੇਡ ਦੇ ਮੈਦਾਨ ਵਿਚ ਫੁੱਟਬਾਲ ਦੇ ਮੈਚ ਹੋ ਰਹੇ ਸਨ। ਇਨ੍ਹਾਂ ਮੈਚਾਂ ਵਿਚ ਬਹੁਤ ਸਾਰੀਆਂ ਟੀਮਾਂ ਜਿੱਤੀਆਂ ਅਤੇ ਹਾਰੀਆਂ। ਅੱਜ ਫਾਈਨਲ ਮੈਚ ਸਾਡੇ ਕਾਲਜ ਦੀ ਟੀਮ ਅਤੇ ਦੁਆਬਾ ਕਾਲਜ ਦੀ ਟੀਮ ਵਿਚਕਾਰ ਖੇਡਿਆ ਜਾਣਾ ਸੀ।

ਖਿਡਾਰੀਆਂ ਦਾ ਆਉਣਾ : ਸ਼ਾਮ ਦੇ ਚਾਰੇ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਪੁੱਜ ਗਏ। ਮੈਂ ਕਾਲਜ ਦੀ ਟੀਮ ਦਾ ਕੈਪਟਨ ਸਾਂ। ਇਸ ਮੈਚ ਦੇ ਰੈਫ਼ਰੀ ਸਿੱਧ ਫੁੱਟਬਾਲ ਖਿਡਾਰੀ ਸ. ਦਰਸ਼ਨ ਸਿੰਘ ਸਨ। ਉਹਨਾਂ ਨੇ ਠੀਕ ਸਮੇਂ ‘ਤੇ ਸੀਟੀ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਮੈਦਾਨ ਵਿਚ ਆ ਗਈਆਂ। ਦੁਆਬਾ ਕਾਲਜ ਦੀ ਟੀਮ ਦਾ ਕੈਪਟਨ ਸੁਰੇਸ਼ ਸੀ। ਟਾਸ ਅਸੀਂ ਜਿੱਤਿਆ। ਰੈਫ਼ਰੀ ਨੇ ਦੋਹਾਂ ਟੀਮਾਂ ਨੂੰ ਖੇਡ ਦੇ ਕੁਝ ਨਿਯਮ ਦੱਸੇ। ਫਿਰ ਸਾਰੇ ਖਿਡਾਰੀ ਖੇਡ ਦੇ ਮੈਦਾਨ ਵਿਚ ਖਿਲਰ ਗਏ ਅਤੇ ਉਹਨਾਂ ਨੇ ਆਪਣੀਆਂ ਪੁਜ਼ੀਸ਼ਨਾਂ ਸੰਭਾਲ ਲਈਆਂ।

ਮੈਚ ਸ਼ਰ : ਰੈਫ਼ਰੀ ਨੇ ਸੀਟੀ ਵਜਾਈ ਅਤੇ ਅੱਖ ਝਪਕਦੇ ਹੀ ਖੇਡ ਸ਼ੁਰੂ ਹੋ ਗਈ। ਦੋਹਾਂ ਟੀਮਾਂ ਦੇ ਖਿਡਾਰੀ ਚੰਗੀ ਖੇਡ ਦਿਖਾ ਰਹੇ ਸਨ। ਮੈਚ ਦੇਖਣ ਵਾਲਿਆਂ ਦੀ ਗਿਣਤੀ 5 ਹਜ਼ਾਰ ਤੋਂ ਵੀ ਜ਼ਿਆਦਾ ਸੀ। ਮੈਨੂੰ ਆਪਣੀ ਖੇਡ ਤੋਂ ਆਪਣੇ ਚੰਗੇ ਖਿਡਾਰੀ ਸਾਥੀਆਂ ਉੱਤੇ ਬਹੁਤ ਮਾਨ ਸੀ।

ਪਹਿਲਾਂ ਤਾਂ 10 ਕੁ ਮਿੰਟ ਸਾਡੀ ਟੀਮ ਦੇ ਕਾਫੀ ਜ਼ੋਰ ਪਾਉਣ ਤੇ ਵੀ ਦੁਆਬਾ ਕਾਲਜ ਦੇ ਫਾਰਵਰਡਾਂ ਨੇ ਗੇਂਦ ਨੂੰ ਸਾਡੇ ਗੋਲਾਂ ਵੱਲ ਹੀ ਕੀਤੀ ਰੱਖਿਆ। ਸਾਡਾ ਛਿੰਦਾ ਰਾਈਟ-ਆਉਟ ਖੇਡਦਾ ਸੀ।ਉਸ ਕੋਲ ਗੇਂਦ ਆਇਆ, ਤਾਂ ਉਹ ਛੇਤੀ ਹੀ ਮੈਦਾਨ ਦੀਆਂ ਹੱਦਾਂ ਦੇ ਨਾਲ-ਨਾਲ ਉਹਨਾਂ ਦੇ ਗੋਲਾਂ ਕੋਲ ਪਹੁੰਚ ਗਿਆ। ਉਸ ਨੇ ਮੈਨੂੰ ਗੇਂਦ ਅਜੇ ਦਿੱਤਾ ਹੀ ਸੀ ਕਿ ਉਹਨਾਂ ਦੇ ਫੁੱਲ ਬੈਕ ਨੇ ਮੇਰੇ ਕੋਲੋਂ ਗੇਂਦ ਖੋਹ ਲਿਆ ਅਤੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਗੋਦ ਫੇਰ ਸਾਡੇ ਗਲਾਂ ਵਿਚ ਆ ਗਿਆ। ਸਾਨੂੰ ਡਰ ਲੱਗਣ ਲੱਗ ਪਿਆ ਕਿ ਕਿਤੇ ਗੋਲ ਨਾ ਹੋ ਜਾਵੇ। ਪਰ ਸਾਡਾ ਗੋਲਚੀ ਬੜਾ ਚੌਕੰਨਾ ਸੀ। ਗੇਂਦ ਉਸ ਦੇ ਕੋਲ ਪੁੱਜਾ ਹੀ ਸੀ ਕਿ ਉਸ ਨੇ ਫੜ ਲਿਆ। ਅਚਾਨਕ ਹੀ ਅੱਧੇ ਸਮੇਂ ਦੀ ਸੀਟੀ ਵੱਜ ਗਈ।

ਸਾਡੇ ਸਿਰ ਗੋਲ ਹੋਣਾ : ਸਾਡੇ ਡੀ.ਪੀ.ਈ. ਨੇ ਸਾਨੂੰ ਚੰਗੀ ਖੇਡ ਖੇਡਣ ਲਈ ਕੁਝ ਸਲਾਹਾਂ ਦਿੱਤੀਆਂ। ਕੁਝ ਮਿੰਟਾਂ ਮਗਰੋਂ ਦੂਜੀ ਵਾਰ ਫੇਰ ਆਰੰਭ ਹੋਈ। ਇਸ ਵਾਰ ਖੇਡ ਇਕਦਮ ਹੀ ਬੜੀ ਤੇਜ਼ ਹੋ ਗਈ। ਉਹਨਾਂ ਦੇ ਲੈਫਟ-ਆਉਟ ਨੇ ਅਜਿਹੀ ਕਿੱਕ ਮਾਰੀ ਕਿ ਗੇਂਦ ਉਹਨਾਂ ਦੇ ਕੈਪਟਨ ਕੋਲ ਪੁੱਜ ਗਿਆ। ਦਰਸ਼ਕਾਂ ਨੇ ਤਾੜੀਆਂ ਵਜਾਈਆਂ। ਅਚਾਨਕ ਹੀ ਗੇਂਦ ਸਾਡੇ ਫੁੱਲ ਬੈਕ ਕੋਲੋਂ ਹੁੰਦਾ ਹੋਇਆ ਸਾਡੇ ਗਲਾਂ ਵਿਚੋਂ ਲੰਘ ਗਿਆ ਅਤੇ ਸਾਡੇ ਸਿਰ ਇਕ ਗੱਲ ਹੋ ਗਿਆ। ਹੁਣ ਦੂਜੀ ਟੀਮ ਦੀ ਚੜ ਬਹੁਤ ਜ਼ਿਆਦਾ ਮੱਚ ਗਈ।

ਗੋਲ ਉਤਾਰਨਾ : ਸਮਾਂ ਕੇਵਲ 10 ਮਿੰਟ ਹੀ ਰਹਿ ਗਿਆ ਸੀ। ਟੀਮ ਦਾ ਕਪਟਨ ਹਣ ਦੇ ਨਾਤੇ ਮੇਰਾ ਖੂਨ ਖੌਲ ਰਿਹਾ ਸੀ। ਮੈਂ ਬਹੁਤ ਤੇਜ਼ੀ ਨਾਲ ਗੇਂਦ ਕੱਢ ਕੇ ਝੱਟ ਹੀ ਚਰਨੀ ਨੂੰ ਦੇ ਦਿੱਤਾ। ਉਸ ਨੇ ਗੇਂਦ ਉਹਨਾਂ ਦੇ ਦੋ ਖਿਡਾਰੀਆਂ ਵਿਚੋਂ ਕੱਢ ਕੇ ਰਾਈਟ-ਆਊਟ ਨੂੰ ਦੇ ਦਿੱਤਾ। ਉਸ ਨੇ ਨੁੱਕਰ ‘ਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ। ਤਾੜੀਆਂ ਦੀ ਕੋਈ ਹੱਦ ਨਾ ਰਹੀ। ਸਾਡੀਆਂ ਆਸਾਂ ਫੇਰ ਜਾਗ ਪਈਆਂ।

ਮੈਚ ਜਿੱਤਣਾ : ਇਸ ਵੇਲੇ ਖੇਡ ਬੜੇ ਉਤਸ਼ਾਹ ਨਾਲ ਖੇਡੀ ਜਾ ਰਹੀ ਸੀ। ਅਚਾਨਕ ਗੋਦ ਮੁੜ ਸਾਡੇ ਗਲਾਂ ਵਿਚ ਪੁੱਜ ਗਿਆ। ਜੇਕਰ ਸਾਡਾ ਗੋਲਚੀ ਚੁਸਤੀ ਤੋਂ ਕੰਮ ਨਾ ਲੈਂਦਾ ਤਾਂ ਸਾਡੇ ਸਿਰ ਗੋਲ ਹੋ ਜਾਂਦਾ। ਇਸ ਪਿੱਛੋਂ ਗੇਂਦ ਮੇਰੇ ਕੋਲ ਆ ਗਿਆ। ਮੈਂ ਸੈਂਟਰ ਵਿਚੋਂ ਅਜਿਹੀ ਕਿੱਕ ਮਾਰੀ ਕਿ ਉਹਨਾਂ ਦੇ ਗੋਲਚੀ ਨੇ ਰੋਕ ਤਾਂ ਲਈ, ਪਰ ਗੇਂਦ ਖਿਸਕ ਕੇ ਗੋਲਾਂ ਵਿਚੋਂ ਲੰਘ ਗਿਆ। ਰੈਫ਼ਰੀ ਨੇ ਵਿਸਲ ਵਜਾ ਕੇ ਗੋਲ ਹੋਣ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਅਸੀਂ ਮੈਚ ਜਿੱਤ ਗਏ ਅਤੇ ਇਹਨਾਂ ਮੈਚਾਂ ਵਿਚ ਜ਼ਿਲ੍ਹੇ ਭਰ ਵਿਚੋਂ ਅੱਵਲ ਰਹੇ। ਅਗਲੇ ਦਿਨ ਸਾਡੇ ਕਾਲਜ ਵਿਚ ਇਸੇ ਖੁਸ਼ੀ ਵਿਚ ਛੁੱਟੀ ਕਰ ਦਿੱਤੀ ਗਈ।

Leave a Reply