Punjabi Essay on “Dr. Abdul Kalam”, “ਡਾ. ਅਬਦੁੱਲ ਕਲਾਮ”, Punjabi Essay for Class 10, Class 12 ,B.A Students and Competitive Examinations.

ਡਾ. ਅਬਦੁੱਲ ਕਲਾਮ

Dr. Abdul Kalam 

ਜਾਣ-ਪਛਾਣ : ਡਾ ਏ ਪੀ ਜੇ ਅਬਦੁਲ ਕਲਾਮ ਭਾਰਤ ਦੇ ਮਹਾਨ ਵਿਗਿਆਨੀ ਸਨ। ਉਨਾਂ ਨੇ ਕਈ ਤਰਾਂ ਦੀਆਂ ਮਿਜ਼ਾਈਲਾਂ ਅਤੇ ਜਹਾਜ਼ਾਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ ਜਿਸ ਕਾਰਨ ਦੇਸ਼-ਵਿਦੇਸ਼ ਵਿਚ ਉਨ੍ਹਾਂ ਨੂੰ ਮਿਜ਼ਾਈਲ ਮੈਨ’ ਦੇ ਨਾਂ ਨਾਲ ਜਾਣਿਆ ਜਾਣ ਲੱਗ ਪਿਆ। ਉਹ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਬਹੁਤ ਹੀ ਵਧੀਆ ਸੇਵਾਵਾਂ ਨਿਭਾ ਕੇ ਲੋਕਾਂ ਦੇ ਰਾਸ਼ਟਰੀ ਅਖਵਾਏ।

ਜਨਮ ਤੇ ਵਿੱਦਿਆ : ਡਾ. ਅਬਦੁੱਲ ਕਲਾਮ ਦਾ ਜਨਮ 15 ਅਕਤੂਬਰ 1931 ਈ. ਨੂੰ ਤਮਿਲਨਾਡੂ ਦੇ ਇਕ ਪਿੰਡ ਰਾਮੇਸ਼ਵਰ ਵਿਖੇ ਇਕ ਗਰੀਬ ਮਲਾਹ ਪਰਿਵਾਰ ਵਿਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਅਬੁਲ ਪਾਕਿਰ ਜੈਨੁਲਬਦੀਨ ਅਬਦੁਲ ਕਲਾਮ ਸੀ। ਮੁਢਲੀ ਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਹਰ ਔਕੜ ਦਾ ਬੜੀ ਦਲੇਰੀ, ਮਿਹਨਤ ਤੇ ਲਗਨ ਨਾਲ ਸਾਹਮਣਾ ਕੀਤਾ। ਆਪਣੀ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਕੁਝ ਸਮੇਂ ਅਖ਼ਬਾਰਾਂ ਵੀ ਵੰਡੀਆਂ। ਉਨ੍ਹਾਂ ਨੇ ਰਾਮਾਨਾਪੁਰਮ ਤੋਂ ਦਸਵੀਂ ਤੇ ਤਿਚਾਰਾਪੱਲੀ ਤੋਂ ਉੱਚੇਰੀ ਸਿੱਖਿਆ ਲਈ ਤੇ 1954 ਈ ਵਿਚ ਮਦਰਾਸ ਯੂਨੀਵਰਸਿਟੀ ਤੋਂ ਵਿਜੀਕਸ ਦੀ ਡਿਗਰੀ ਹਾਸਲ ਕੀਤੀ। ਫਿਰ 1955 ਈ: ਵਿਚ ਏਅਰੋ ਸਪੇਸ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਮਦਰਾਸ ਚਲੇ ਗਏ ।

ਇਕ ਵਿਗਿਆਨੀ ਤੇ ਤੌਰ ਤੇ : ਪੁਲਾੜ ਵਿਗਿਆਨ ਦੇ ਖੇਤਰ ਵਿਚ ਉਚੇਰੀ ਸਿੱਖਿਆ ਹਾਸਲ ਕਰਕੇ ਉਨ੍ਹਾਂ ਨੇ ਇਕ ਵਿਗਿਆਨੀ ਵਜੋਂ । ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ । ਲੰਮੇ ਸਮੇਂ ਤਕ ਉਹ ਭਾਰਤ ਦੀ ਪੁਲਾੜ ਖੋਜ ਸੰਬੰਧੀ ਸੰਸਥਾ ਇਸਰੋ ਅਤੇ ਰੱਖਿਆ ਦੇ ਖੇਤਰ ਵਿਚ ਖੋਜ ਅਤੇ ਵਿਕਾਸ ਦਾ ਕੰਮ ਕਰਨ ਵਾਲੇ ਅਦਾਰੇ ਡੀ. ਆਰ. ਡੀ. ਓ. ਨਾਲ ਡਾਇਰੈਕਟਰ ਵਜੋਂ ਜੁੜੇ ਰਹੇ। ਇਸ ਤੋਂ ਇਲਾਵਾ ਉਹ ਦੇਸ਼ ਦੇ ਪ੍ਰਮਾਣੂ ਪ੍ਰੋਗਰਾਮ ਇਥੋਂ ਤੱਕ ਕਿ ਪ੍ਰਮਾਣੂ ਤਕਨਾਲੋਜੀ ਹਾਸਲ ਕਰਨ ਦੇ ਖੇਤਰ ਨਾਲ ਵੀ ਸਬੰਧਤ ਰਹੇ।

ਪ੍ਰਾਪਤੀਆਂ : ਵਿਗਿਆਨ ਦੇ ਖੇਤਰ ਵਿਚ ਕੰਮ ਕਰਦਿਆਂ ਉਨ੍ਹਾਂ ਨੇ ਦੇਸ਼ ਨੂੰ ਅਗਨੀ, ਅਕਾਸ਼ , ਪ੍ਰਿਥਵੀ ਅਤੇ ਨਾਗ ਵਰਗੀਆਂ ਮਿਜਾਈਲਾਂ ਵਿਕਸਿਤ ਕਰਕੇ ਦਿੱਤੀਆਂ, ਜਿਸ ਨਾਲ ਦੇਸ ਦੀ ਸੁਰੱਖਿਆ ਵਿਵਸਥਾ ਨੂੰ ਮਜ਼ਬੂਤੀ ਮਿਲੀ। ਉਨ੍ਹਾਂ ਦੀ ਵਿਸ਼ੇਸ਼ ਪ੍ਰਾਪਤੀ ਇਹ ਹੈ ਕਿ ਉਨ੍ਹਾਂ ਨੇ ਸਵਦੇਸ਼ੀ ਨਿਸ਼ਾਨਾ ਮਾਰੂ (ਗਾਈਡਡ ਮਿਜ਼ਾਈਲਾਂ) ਨੂੰ ਡਿਜਾਈਨ ਕੀਤਾ। ਤੌਰ ‘ਤੇ ਉਨ੍ਹਾਂ ਨੇ ਅਗਨੀ ਤੇ ਪ੍ਰਿਥਵੀ ਵਰਗੀਆਂ ਮਿਜ਼ਾਈਲਾਂ ਨੂੰ ਦੇਸੀ ਤਕਨੀਕ ਨਾਲ ਬਣਾਇਆ। ਉਨ੍ਹਾਂ ਦੇ ਯਤਨਾਂ ਸਦਕਾ ਹੀ ਪੁਲਾੜ ਦੀ ਖੋਜ ਵਿਚ ਭਾਰਤ ਨੂੰ ਵੱਡੀਆਂ ਪ੍ਰਾਪਤੀਆਂ ਹਾਸਲ ਹੋਈਆਂ ਤੇ ਭਾਰਤ ਅਨੇਕਾਂ ਉਪਗ੍ਰਹਿ ਪੁਲਾੜ ਵਿਚ ਭੇਜਣ ਦੇ ਸਮਰੱਥ ਹੋਇਆ। ਦੇਸ ਨੂੰ ਦੁਨੀਆਂ ਦੀਆਂ ਐਟਮੀ ਸ਼ਕਤੀਆਂ ਵਿਚ ਸ਼ਾਮਲ ਕਰਨ ਵਾਲੇ 1998 ਦੇ ਪੋਖਰਨ ਦੇ ਅਟਮੀ ਵਿਸਫੋਟਾਂ ਸਮੇਂ ਵੀ ਉਨ੍ਹਾਂ ਨੂੰ ਯਾਦਗਾਰੀ ਭੂਮਿਕਾ ਨਿਭਾਈ । ਇਹ ਸਿੱਧ ਕਰ ਦਿੱਤਾ ਕਿ ਭਾਰਤ ਵੀ ਵਿਗਿਆਨ ਤੇ ਤਕਨਾਲਜੀ ਪੱਖੋਂ ਵਿਸ਼ੇਸ਼ ਪੱਛਮੀ ਦੇਸ਼ਾਂ ਨਾਲੋਂ ਪਿੱਛੇ ਨਹੀਂ ਹੈ।

ਰਾਸ਼ਟਰਪਤੀ ਵਜੋਂ : 2002 ਵਿਚ ਉਨ੍ਹਾਂ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ। ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੂੰ ਪੂਰੀ ਕੁਸ਼ਲਤਾ ਤੋਂ ਦੂਰ ਅੰਦੇਸ਼ੀ ਨਾਲ ਨਿਭਾਇਆ ਇਸ ਦੌਰਾਨ ਉਨ੍ਹਾਂ ਨੇ ਆਮ ਲੋਕਾਂ ਤੇ ਖਾਸ ਤੌਰ ਤੇ ਨੌਜਵਾਨਾਂ ਨਾਲ ਪੜੋ ਨੇੜੇ ਦੇ ਸੰਬੰਧ ਬਣਾਏ ਤੇ ਉਨ੍ਹਾਂ ਨੂੰ ਮਿਹਨਤ ਤੇ ਲਗਨ ਲਈ ਪ੍ਰੇਰਤ ਕਰਦੇ ਰਹੇ। ਬੱਚਿਆਂ ਨਾਲ ਵੀ ਉਹ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਪੰਜ ਸਾਲ ਤੱਕ ਇਹ ਕਾਰਜਕਾਲ ਸਫਲਤਾ ਪੂਰਵਕ ਨਿਭਾਇਆ।

ਪੰਜਾਬ ਨਾਲ ਵੀ ਉਨਾਂ ਦੀ ਵਿਸ਼ੇਸ਼ ਤੌਰ ਤੇ ਨੇੜਤਾ ਰਹੀ ਹੈ। ਉਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵਲੋਂ ਅਰੰਭੀ ਗਈ ਕਾਲੀ ਬੇਈਂ ਸਵਾਈ ਮੁਹਿਮ ਤੋਂ ਬਹੁਤ ਪ੍ਰਭਾਵਤ ਹੋਏ ਤੇ ਉਨਾਂ ਦੇ ਸੱਦੇ ਤੇ ਉਹ 2006 ਵਿਚ ਸੁਲਤਾਨਪੁਰ ਲੋਧੀ ਵੀ ਆਏ ਤੇ ਜਲੰਧਰ ਦੇ ਕਈ ਵਿਗਿਆਨ ਅਦਾਰਿਆਂ ਵਿਚ ਵੀ ਵਿਦਿਆਰਥੀਆਂ ਨੂੰ ਉਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਦੇ ਵਿਚਾਰ ਸਨ ਕਿ ਇਨਸਾਨ ਨੂੰ ਉੱਚ ਸਪਨੇ ਵੇਖਣੇ ਚਾਹੀਦੇ ਹਨ। ਜਿਨਾਂ ਨੂੰ ਪੂਰੀਆਂ ਕਰਨ ਲਈ ਮਿਹਨਤ ਤੇ ਲਗਨ ਜਰੂਰੀ ਹੈ ਤੇ ਜਿੱਤ ਪਿਛੋਂ ਸੁਸਤ ਨਹੀਂ ਹੋ ਜਾਣਾ ਚਾਹੀਦਾ।

ਇਨਾਮ ਸਨਮਾਨ: ਡਾ. ਕਲਾਮ ਨੂੰ ਅਨੇਕਾਂ ਇਨਾਮ ਸਨਮਾਨ ਮਿਲੇ।1977 ਵਿਚ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਸਨਮਾਨ ਨਾਲ ਨਿਵਾਜਿਆ ਗਿਆ । ਇਸ ਤੋਂ ਇਲਾਵਾ 1981 ਵਿਚ ‘ਪਦਮ ਭੂਸ਼ਣ ਤੇ 1990 ਵਿਚ ਪਦਮ ਵਿਭੂਸ਼ਣ ਸਨਮਾਨ ਦਿੱਤਾ। ਗਿਆ। 40 ਯੂਨੀਵਰਸਿਟੀਆਂ ਤੋਂ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ। 2014 ਵਿਚ ਈਡਨਬਰਗ ਯੂਨੀਵਰਸਿਟੀ ਨੇ ਡਾਕਟਰ ਆਫ ਸਾਇੰਸ ਅਵਾਰਡ ਦਿੱਤਾ। ਯੂ. ਐਨ. ਓ. ਵਲੋਂ ਉਨ੍ਹਾਂ ਨੇ 70ਵੇਂ ਜਨਮ ਵਿਚ ਊ ‘ਵਿਸ਼ਵ ਵਿਦਿਆਰਥੀ ਦਿਵਸ ਵਜੋਂ ਮਨਾਇਆ ਗਿਆ।

ਦੇਹਾਂਤ : 27 ਜੁਲਾਈ 2015 ਨੂੰ ਆਈ. ਆਈ. ਐਮ. ਸ਼ਿਲਾਂਗ ਵਿਖੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਤੇ ਉਥੋਂ ਸਥਾਨਕ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਉਸ ਵੇਲੇ ਵੀ ਉਹ ਵਿਗਿਆਨ ਨੂੰ ਸੰਬੋਧਨ ਕਰ ਰਹੇ ਸਨ। ਉਹ ਸਚਮੁੱਚ ਭਾਰਤ ਦੇ ਅਨਮੋਲ ਰਤਨ ਸਨ।

Leave a Reply