Punjabi Essay on “Desh Bhakti”, “ਦੇਸ਼-ਭਗਤੀ”, for Class 10, Class 12 ,B.A Students and Competitive Examinations.

ਦੇਸ਼-ਭਗਤੀ

Desh Bhagti

ਜਾਂ

ਦੇਸ਼-ਪਿਆਰ

Desh Pyar

ਨਿਬੰਧ ਨੰਬਰ : 01

ਦੇਸ਼-ਪਿਆਰ ਦੇ ਅਰਥ-ਦੇਸ਼-ਪਿਆਰ ਦਾ ਅਰਥ ਹੈ, ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਦੇਸ਼ ਦੇ ਪਹਾੜਾਂ ਦਰਿਆਵਾਂ, ਸੱਭਿਆਚਾਰ ਅਤੇ ਮਾਂ-ਬੋਲੀ ਨੂੰ ਪਿਆਰ ਕਰਨਾ । ਦੇਸ਼ ਦੀ ਹਰ ਪੱਖ ਤੋਂ ਉੱਨਤੀ ਅਤੇ ਹਰ ਪੱਖ ਤੋਂ ਖ਼ੁਸ਼ਹਾਲੀ ਲਈ ਕੰਮ ਕਰਨਾ, ਦੇਸ਼ ਦੀਆਂ ਲੋੜਾਂ ਵਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਉੱਤੇ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ । ਦੇਸ਼-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹਿਲਾਂ ਨਾਲੋਂ ਵੱਧ ਪਿਆਰ ਕਰਦਾ ਹੈ ਤੇ ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ।

ਕੁਦਰਤੀ ਜਜ਼ਬਾ-ਆਪਣੀ ਮਾਤ-ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿਚ ਹੀ ਨਹੀਂ, ਸਗੋਂ ਜੀਵ-ਜੰਤੂਆਂ ਵਿਚ ਵੀ ਹੈ । ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੋਂ ਦੇ ਆਲੇ-ਦੁਆਲੇ ਵਿਚ ਉਹ ਭੋਜਨ ਖਾਂਦਾ ਤੇ ਪਾਣੀ ਪੀਂਦਾ ਹੈ ਤੇ ਜਿੱਥੇ ਉਹ ਘਰ ਬਣਾ ਕੇ ਰਹਿੰਦਾ ਹੈ, ਉਸ ਜਗਾ ਨਾਲ ਉਸ ਦਾ ਕੁਦਰਤੀ ਤੌਰ ‘ਤੇ ਪਿਆਰ ਹੁੰਦਾ ਹੈ । ਪਸ਼ੂ-ਪੰਛੀ ਆਪਣੇ ਭੋਜਨ ਦੀ ਭਾਲ ਵਿਚ ਆਪਣੇ ਘਰਾਂ ਤੋਂ ਬਹੁਤ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮੀਂ ਉਹ ਘਰ ਵਿਚ ਆ ਕੇ ਸਾਹ ਲੈਂਦੇ ਹਨ । ਇਸੇ ਪ੍ਰਕਾਰ ਹੀ ਮਾਤ-ਭੂਮੀ ਨੂੰ ਪਿਆਰ ਕਰਨ ਦਾ ਜਜ਼ਬਾ ਹਰ ਵਿਅਕਤੀ ਵਿਚ ਕੁਦਰਤੀ ਹੀ ਹੁੰਦਾ ਹੈ । ਜਿਸ ਦੇਸ਼ ਦੀ ਮਿੱਟੀ ਤੋਂ ਅਸੀਂ ਪੈਦਾ ਹੋਏ ਹਾਂ, ਜਿਸ ਦਾ ਦੁੱਧ ਪੀ-ਪੀ ਕੇ ਅਤੇ ਅੰਨ ਖਾ-ਖਾ ਕੇ ਪਲੇ ਹਾਂ, ਉਸ ਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ । ਜਿਸ ਇਨਸਾਨ ਵਿਚ ਦੇਸ਼-ਪਿਆਰ ਦਾ ਜਜ਼ਬਾ ਨਹੀਂ, ਉਹ ਗੱਦਾਰ, ਅਣਖਹੀਣ ਅਤੇ ਮੁਰਦਾ ਹੈ ।

ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਤੇ ਅਸਰ-ਸਾਡੇ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ । ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ, ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ । ਜੇਕਰ ਸਾਡਾ ਦੇਸ਼ ਕਿਸੇ ਸੰਕਟ ਵਿਚ ਹੈ, ਤਾਂ ਅਸੀਂ ਪਹਿਲਾਂ ਸੰਕਟ ਵਿਚ ਹੁੰਦੇ ਹਾਂ । ਸਾਡਾ ਦੁੱਖ-ਸੁੱਖ, ਖ਼ੁਸ਼ੀ, ਗ਼ਮੀ ਸਭ ਕੁੱਝ ਦੇਸ਼ ਨਾਲ ਹੀ ਬੱਝਾ ਪਿਆ ਹੈ । ਇਸ ਲਈ ਹਰ ਦੇਸ਼-ਵਾਸੀ ਲਈ ਦੇਸ਼-ਪਿਆਰ ਵਿਚ ਇਕ ਜ਼ਰੂਰੀ ਚੀਜ਼ ਹੈ । ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿਚ ਉਸ ਦਾ ਤੇ ਉਸ ਦੇ ਪਰਿਵਾਰ ਦਾ ਭਲਾ ਤੇ ਉਸ ਦੀ ਸੰਪਤੀ ਦਾ ਬਚਾ ਹੈ ।

ਦੇਸ਼-ਭਗਤੀ ਦੀ ਲੋੜ-ਜਿਸ ਦੇਸ਼ ਦੇ ਲੋਕਾਂ ਵਿਚ ਦੇਸ਼-ਪਿਆਰ ਨਹੀਂ, ਉਹ ਹਮੇਸ਼ਾ ਜ਼ੰਜੀਰਾਂ ਵਿਚ ਜਕੜੇ ਰਹਿੰਦੇ ਹਨ । ਇਹ ਗੁਲਾਮੀ ਰਾਜਨੀਤਿਕ ਵੀ ਹੋ ਸਕਦੀ ਹੈ ਅਤੇ ਆਰਥਿਕ ਵੀ ਹੋ ਸਕਦੀ ਹੈ । ਪਰ ਦੇਸ਼-ਭਗਤ ਇਸ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਘੋਲ ਕਰਦੇ ਹਨ, ਕੈਦਾਂ ਕੱਟਦੇ ਹਨ ਤੇ ਫਾਂਸੀਆਂ ਦੇ ਰੱਸੇ ਚੁੰਮਦੇ ਹਨ । ਦੇਸ਼-ਪਿਆਰ ਦੇ ਜ਼ਜਬੇ ਨੇ ਹੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਸੀ ਤੇ ਸੈਂਕੜੇ ਹਿੰਦੀਆਂ ਨੇ ਹੱਸ-ਹੱਸ ਕੇ ਸਾਮਰਾਜੀਆਂ ਦੀਆਂ ‘ਕੇਦਾਂ ਭਗਤੀਆਂ, ਫਾਸੀਆਂ ਛੁੱਟੀਆਂ ਤੇ ਦੁੱਖ ਸਹਾਰੇ । ਦੇਸ਼-ਭਗਤੀ ਦੀ ਭਾਵਨਾ ਤੋਂ ਬਿਨਾਂ ਕੋਈ ਕੌਮ ਆਪਣੇ ਦੇਸ਼ ਦੀ ਕਿਸੇ ਕਾਰ ਦੀ ਉੱਨਤੀ ਨਹੀਂ ਕਰ ਸਕਦੀ ।

ਭਾਰਤ ਦਾ ਦੇਸ਼-ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ-ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ । ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੀ ਫ਼ੌਜ ਗ ਕੀਤੀ ਗਈ ਲੁੱਟ-ਖਸੁੱਟ ਤੇ ਇਸਤਰੀਆਂ ਦੀ ਬੇ-ਪਤੀ ਦੇ ਵਿਰੁੱਧ ਕਰੜੀ ਅਵਾਜ਼ ਉਠਾਈ । ਇਸ ਦੇ ਵਿਰੂਮ ‘ ? ਰੱਬ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ

ਖ਼ੁਰਾਸਾਨ ਖ਼ਸਮਾਨਾ ਕੀਆ,
ਹਿੰਦੁਸਤਾਨ ਡਰਾਇਆ

ਏਤੀ ਮਾਰ ਪਈ ਕੁਰਲਾਣੇ
ਤੈਂ ਕੀ ਦਰਦ ਨਾ ਆਇਆ ।

ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ਼ ਬਹਾਦਰ ਜੀ ਨੇ ਦੇਸ਼-ਪਿਆਰ ਦੇ ਜਜ਼ਬੇ ਅਧੀਨ ਭਾਰਤੀ ਕੌਮ ਤੇ ਧਰਮ ਦੀ ਰੱਖਿਆ ਲਈ ਹਕੂਮਤ ਜਬਰ ਨੂੰ ਖਿੜੇ ਮੱਥੇ ਸਹਾਰਦੇ ਹੋਏ ਕੁਰਬਾਨੀਆਂ ਦਿੱਤੀਆਂ !

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ, ਜਾਬਰ ਹਕੂਮਤ ਦੇ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ-ਪਿਤਾ ਦੀ ਕੁਰਬਾਨੀ ਦਿੱਤੀ, ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ ਤੇ ਕਸ਼ਟ ਸਹੇ |

ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਤੇ ਸ਼ਿਵਾ ਜੀ ਮਰਹੱਟਾ ਦੇ ਮੁਗ਼ਲ ਸ਼ਾਸਕਾਂ ਵਿਰੁੱਧ ਕੁਰਬਾਨੀਆਂ ਭਰੇ ਘੋਲ ਦੇਸ਼-ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਹਨ

1857 ਦੀ ਅਜ਼ਾਦੀ ਦੀ ਪਹਿਲੀ ਜੰਗ-1857 ਵਿੱਚ ਅੰਗਰੇਜ਼ੀ ਸਾਮਰਾਜ ਵਿਰੁੱਧ ਅਜ਼ਾਦੀ ਦੀ ਪਹਿਲੀ ਲਹਿਰਾਂ ਉੱਠੀ, ਜਿਸ ਵਿਚ ਦੇਸ਼ ਦੇ ਫ਼ੌਜੀ ਸਿਪਾਹੀਆਂ ਅਤੇ ਉਨ੍ਹਾਂ ਦੇ ਆਗੂਆਂ ਬਹਾਦਰ ਸ਼ਾਹ ਜ਼ਫ਼ਰ, ਰਾਣੀ ਝਾਂਸੀ, ਤਾਂਤੀਆਂ
ਟੋਪੇ ਤੇ ਨਾਨਾ ਸਾਹਿਬ ਆਦਿ ਨੇ ਦੇਸ਼-ਪਿਆਰ ਦੇ ਰੰਗ ਵਿਚ ਰੰਗ ਹੋ ਕੇ ਸੰਘਰਸ਼ ਕੀਤਾ । ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇਕ ਵਾਰ ਤਾਂ ਅੰਗਰੇਜ਼ਾਂ ਨੂੰ ਹੱਥਾ ਪੈਰਾ ਦੀ ਪਾ ਦਿੱਤੀ ।

ਦੇਸ਼ ਵਿਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ-ਇਸ ਤੋਂ ਮਗਰੋਂ ਬੰਗਾਲ ਤੇ ਪੰਜਾਬ ਦੇ ਬਹੁਤ ਸਾਰੇ ਸੂਰਮਿਆਂ ਨੇ ਇੱਕਾਦੁੱਕਾ ਅੰਗਰੇਜ਼ਾਂ ਨੂੰ ਮਾਰ ਕੇ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰਨ ਦਾ ਕੰਮ ਕੀਤਾ । ਪੰਜਾਬ ਵਿਚ ਨਾਮਧਾਰੀ ਲਹਿਰ ਦਾ ਘੋਲ ਵੀ ਅੰਗੇਰਜ਼ਾਂ ਦੀ ਗੁਲਾਮੀ ਵਿਰੁੱਧ ਹੀ ਸੀ । 1885 ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਅਤੇ ਸੀ ਜਵਾਹਰ ਲਾਲ ਨਹਿਰੁ ਦੀ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿਚੋਂ ਛੁਡਾਉਣ ਲਈ ਭਾਰੀ ਹਿੱਸਾ ਪਾਇਆ ।

ਇਨਾਂ ਤੋਂ ਬਿਨਾਂ ਅੰਗਰੇਜ਼ ਗੁਲਾਮੀ ਤੋਂ ਭਾਰਤ ਨੂੰ ਛੁਡਾਉਣ ਲਈ ਨੌਜਵਾਨ ਭਾਰਤ ਸਭਾ, ਗ਼ਦਰੀ ਕਰਤਾਰ ਸਿੰਘ ਸਰਾਭਾ ਬਾਬਾ ਸੋਹਨ ਸਿੰਘ ਭਕਨਾ ਤੇ ਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜਿਹੇ ਸਿਰਲੱਥਾਂ ਤੇ ਅਜ਼ਾਦ ਹਿੰਦ ਫ਼ੌਜ ਦੇ ਸੱਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼-ਭਗਤੀ ਦੇ ਜਜ਼ਬੇ ਅਧੀਨ ਦੇਸ਼ ਦੀ ਅਜ਼ਾਦੀ ਦਾ ਅਜਿਹਾ ਬਿਗਲ ਵਜਾਇਆ ਕਿ 15 ਅਗਸਤ, 1947 ਨੂੰ ਆਪਣਾ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ । ਇਨ੍ਹਾਂ ਦੇਸ਼-ਭਗਤਾਂ ਨੇ ਦੇਸ਼ ਦੀ ਅਜ਼ਾਦੀ ਦਾ ਘੋਲ ਘਲਦਿਆਂ ਆਪਣੀਆਂ ਜਾਨਾਂ ਜਾਂ ਜਾਇਦਾਦਾਂ ਦੀ ਪ੍ਰਵਾਹ ਨਹੀਂ ਕੀਤੀ । ਇਨ੍ਹਾਂ ਦੇ ਕੁਰਬਾਨੀਆਂ ਕਰਨ ਕਰਕੇ ਹੀ ਅਸੀਂ ਅੱਜ ਅਜ਼ਾਦ ਦੇਸ਼ ਵਿਚ ਰਹਿ ਰਹੇ ਹਾਂ ।

ਅਜ਼ਾਦ ਭਾਰਤ ਵਿਚ ਦੇਸ਼-ਭਗਤੀ-ਅੱਜ ਹਿੰਦੂਸਤਾਨ ਅਜ਼ਾਦ ਹੋ ਚੁੱਕਾ ਹੈ । ਇਸ ਵਿਚ ਲੋਕ-ਰਾਜ ਸਥਾਪਤ ਹੋਇਆ ਹੈ । ਹੁਣ ਭਾਰਤ ਵਿਚ ਲੋਕ-ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ, ਜਿੱਥੇ ਦੇਸ਼ ਦੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ, ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਕਰਨ ਦੀ ਵੀ ਲੋੜ ਹੈ । ਦੇਸ਼ ਵਿਚੋਂ ਭੁੱਖ, ਨੰਗ, ਮਹਿੰਗਾਈ, ਬੇਕਾਰੀ, ਮੰਦਹਾਲੀ, ਕੁਰੱਪਸ਼ਨ, ਵਧਦੀ ਹੋਈ ਆਬਾਦੀ, ਅੰਨ ਦੀ ਬੁੜ, ਅਨਪੜਤਾ ਅਤੇ ਫ਼ਿਰਕਾਪ੍ਰਸਤੀ ਨੂੰ ਖਤਮ ਕਰਨ ਲਈ ਘੋਲ ਅਤੇ ਮਿਹਨਤ ਕਰਨ ਦੀ ਵੀ ਲੋੜ ਹੈ। ਇਹ ਘੋਲ ਕਰਨਾ ਹੀ ਇਕ ਮਹਾਨਤਾ ਦੋਸ਼-ਭਗਤੀ ਹੈ । ਸਾਡੀ ਅਜਾਦੀ ਦਾ ਕੁਰਬਾਨੀਆਂ ਨਾਲ
ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਦਿੰਦਾ ਹੈ ਕਿ ਸਾਨੂੰ। ਇਸ ਵਿਚੋਂ ਭੁੱਖ-ਨੰਗ ਗਰੀਬੀ ਤੇ ਭਿਸ਼ਟਾਚਾਰ ਵਰਗੀਆਂ ਲਾਹਨਤਾ ਦਾ ਖ਼ਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਦਾ ਹੈ, ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ
ਤੋੜ ਦਿੱਤਾ ਸੀ ।

ਅੰਤਰ-ਰਾਸ਼ਟਰਵਾਦ-ਪਰ ਅੱਜ ਦੇ ਜ਼ਮਾਨੇ ਵਿਚ ਦੇਸ਼-ਭਗਤੀ ਨੂੰ ਤੰਗ-ਦਿਲੀ ਵੀ ਸਮਝਿਆ ਜਾਂਦਾ ਹੈ । ਇਸ ਦੇ 6 ਸੰਸਾਰ ਵਿਚ ਅੰਤਰ-ਰਾਸ਼ਟਰਵਾਦ ਵਲ ਵਧਣ ਦੇ ਵਿਚਾਰ ਵਧੇਰੇ ਫਲ ਫੁੱਲ ਰਹੇ ਹਨ ਕਿਉਂਕਿ ਅੱਜ-ਕਲ੍ਹ ਇਹ ਅਨੁਭਵ ਕੀ ਜਾ ਰਿਹਾ ਹੈ ਕਿ ਦੇਸ਼-ਭਗਤੀ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ, ਉਨ੍ਹਾਂ ਨੂੰ ਘਟੀਆ ਸਮਝਦਾ ਤੇ ਮਾਰਨ ਤੋਂ ਸੰਕੋਚ ਨਹੀਂ ਕਰਦੇ । ਇਸ ਤਰ੍ਹਾਂ ਇਹ ਜਜ਼ਬਾ ਅੱਤਵਾਦੀ ਹੋ ਕੇ ਸਮੁੱਚੀ ਮਨੁੱਖਤਾ ਲਈ ਖ਼ਤਰਨਾਕ ਬਣ ਜਾਂਦਾ ਹੈ, ਜਿਵੇਂ ਅੰਗਰੇਜ਼ੀ ਕੌਮ ਨੇ ਬਹੁਤ ਸਾਰੇ ਦੇਸ਼ਾਂ ਨੂੰ ਗੁਲਾਮ ਬਣਾਇਆ ਸੀ, ਜਾਂ ਅਮਰੀਕਾ ਆਪਣੇ ਫ਼ੌਜੀਆਂ ਨੂੰ ਵੀਅਤਨਾਮ ਆਦਿ ਵਿਚ ਲੜਾਉਂਦਾ ਰਿਹਾ ਹੈ | ਅਜਿਹੀ ਦੇਸ਼-ਭਗਤੀ ਨੂੰ ਗੁਨਾਹ ਅਤੇ ਪਾਪ ਆਖਣਾ ਚਾਹੀਦਾ ਹੈ।

ਜ਼ਰੂਰੀ ਚੀਜ਼ਤਾਂ ਵੀ ਦੇਸ਼-ਭਗਤੀ ਮਨੁੱਖ ਲਈ ਇਕ ਬਹੁਤ ਜ਼ਰੂਰੀ ਅਤੇ ਖ਼ਾਸ ਲੋੜੀਂਦੀ ਵਸਤੂ ਹੈ।ਇਸ ਦੇ ਹੋਣ ਨਾਲ ਹੀ ਦੇਸ਼ ਹਰ ਪੱਖ ਤੋਂ ਤਰੱਕੀ ਕਰ ਸਕਦਾ ਹੈ ਤੇ ਉਸ ਦੀ ਰੱਖਿਆ ਕੀਤੀ ਜਾ ਸਕਦੀ ਹੈ ।

 

ਨਿਬੰਧ ਨੰਬਰ : 02

 

ਦੇਸ਼ ਭਗਤੀ

Desh Bhagti

 

ਜਾਂ

 

ਦੇਸ਼ ਪਿਆਰ

Desh Pyar

 

ਰੂਪ-ਰੇਖਾ- ਭੂਮਿਕਾ, ਦੇਸ਼ ਪਿਆਰ ਦੀ ਖਿੱਚ, ਭਾਰਤੀ ਇਤਿਹਾਸ ਤੇ ਦੇਸ਼ ਪਿਆਰ, ਦੇਸ਼ ਪਿਆਰ ਦਾ ਨਸ਼ਾ, ਦੇਸ਼ ਭਗਤਾਂ ਦੀਆਂ ਉਦਾਹਰਨਾਂ, ਵਿਦੇਸ਼ਾਂ ਵਿੱਚ ਦੇਸ਼ ਪਿਆਰ ਦੀ ਉਦਾਹਰਨ, ਅਜ਼ਾਦ ਭਾਰਤ ਵਿੱਚ ਦੇਸ਼ ਪਿਆਰ, ਸਾਰ-ਅੰਸ਼

ਭੂਮਿਕਾ- ਹੁੰਦੀ ਭਗਤੀ ਦੇਸ਼ ਦੀ ਦੁੱਖ ਪੀੜ ਜਰ ਕੇ,

ਹੁੰਦੀ ਭਗਤੀ ਦੇਸ਼ ਦੇ ਲੋਕਾਂ ਲਈ ਮਰ ਕੇ ॥

 

ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,

ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ।

 

ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,

ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ।

ਦੇਸ਼ ਪਿਆਰ ਦਾ ਅਰਥ ਹੈ ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਪਹਾੜਾਂ, ਦਰਿਆਵਾਂ, ਸੱਭਿਆਚਾਰ ਤੇ ਮਾਂ ਬੋਲੀ ਨੂੰ ਪਿਆਰ ਕਰਨਾ, ਦੇਸ਼ ਦੀ ਉੱਨਤੀ ਤੇ ਖੁਸ਼ਹਾਲੀ ਲਈ ਕੰਮ ਕਰਨਾ, ਕੋਈ ਅਜਿਹਾ ਕੰਮ ਨਾ ਕਰਨਾ, ਜਿਸ ਨਾਲ ਦੇਸ਼ ਨੂੰ ਹਾਨੀ ਹੋਵੇ। ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੇ ਕਿਣਕੇ-ਕਿਣਕੇ ਨੂੰ ਸ਼ਾਹੀ ਮਹੱਲਾਂ ਨਾਲੋਂ ਵੱਧ ਪਿਆਰ ਕਰਦਾ ਹੈ। ਉਸ ਲਈ ਹਰ ਪ੍ਰਕਾਰ ਦੀ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ।

ਦੇਸ਼ ਪਿਆਰ ਦੀ ਖਿੱਚ- ਆਪਣੇ ਦੇਸ਼ ਨਾਲ ਪਿਆਰ ਇੱਕ ਅਜਿਹਾ ਕੁਦਰਤੀ ਜ਼ਜ਼ਬਾ ਹੈ ਜੋ ਸਹਿਜ-ਸੁਭਾਅ ਹੀ ਹਰ ਦੇਸ਼ਵਾਸੀ ਦੇ ਮਨ ਵਿੱਚ ਵੱਸ ਜਾਂਦਾ ਹੈ। ਇਹ ਜ਼ਜਬਾ ਕੇਵਲ ਮਨੁੱਖਾਂ ਵਿੱਚ ਹੀ ਨਹੀਂ ਸਗੋਂ ਪਸ਼ੂ-ਪੰਛੀਆਂ ਵਿੱਚ ਵੀ ਹੁੰਦਾ ਹੈ। ਪੰਛੀ ਖੁਰਾਕ ਦੀ ਭਾਲ ਵਿੱਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮ ਨੂੰ ਉਹ ਆਪਣੇ ਆਲ੍ਹਣਿਆਂ ਵਿੱਚ ਵਾਪਸ ਆ ਜਾਂਦੇ ਹਨ। ਬਾਹਰ ਚਰਨ ਗਏ ਪਸ਼ੂ ਵੀ ਸ਼ਾਮ ਨੂੰ ਆਪਣੇ ਕਿੱਲਿਆਂ ਤੇ ਪਹੁੰਚ ਜਾਂਦੇ ਹਨ। ਕਿਸੇ ਨੇ ਠੀਕ ਹੀ ਤੇ ਕਿਹਾ ਹੈ-

ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ।

 

ਭਾਵੇ ਅਸੀਂ ਕਿੰਨੀ ਦੂਰ ਪਰਦੇਸ ਤੁਰ ਜਾਈਏ ਪਰ ਆਪਣਾ ਦੇਸ਼ ਫਿਰ ਵੀ ਯਾਦ ਆਉਂਦਾ ਹੈ-

 

ਗਏ ਹੋਏ ਕਿਤਨੇ ਪਰਦੇਸ, ਯਾਦ ਆਉਂਦੀ ਆਪਣੀ ਬੋਲੀ ਆਪਣਾ ਦੇਸ਼

ਸਾਡੇ ਦੇਸ਼ ਦੀ ਹਾਲਤ ਦਾ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ। ਜੇ ਸਾਡਾ ਦੇਸ਼ ਖੁਸ਼ਹਾਲ ਹੋਵੇ ਤਾਂ ਅਸੀਂ ਵੀ ਖੁਸ਼ਹਾਲ ਹੁੰਦੇ ਹਾਂ। ਜੇਕਰ ਸਾਡਾ ਦੇਸ਼ ਸੰਕਟ ਵਿੱਚ ਹੋਵੇ ਤਾਂ ਅਸੀਂ ਵੀ ਸੰਕਟ ਵਿੱਚ ਆ ਜਾਂਦੇ ਹਨ। ਦੇਸ਼ ਨੂੰ ਪਿਆਰ ਕਰਨਾ ਮਨੁੱਖ ਦਾ ਨਿੱਜੀ ਕਰਤੱਵ ਹੈ। ਜਿਸ ਮਨੁੱਖ ਵਿੱਚ ਦੇਸ਼-ਪਿਆਰ ਦਾ ਜ਼ਜਬਾ ਨਹੀਂ, ਉਹ ਗਦਰ, ਅਣਖਹੀਣ ਤੇ ਤੁਰਦੀ-ਫਿਰਦੀ ਲਾਸ਼ ਦੇ ਸਮਾਨ ਹਨ।

ਭਾਰਤੀ ਇਤਿਹਾਸ ਦੇ ਦੇਸ਼ ਪਿਆਰ ਭਾਰਤ ਦਾ ਇਤਿਹਾਸ ਦੇਸ਼-ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦੋਂ ਬਾਬਰ ਨੇ ਭਾਰਤ ਤੇ ਹਮਲਾ ਕਰਕੇ ਲੁੱਟ-ਖਸੁੱਟ ਕੀਤੀ ਤੇ ਇਸਤਰੀਆਂ ਤੇ ਜ਼ੁਲਮ ਕੀਤੇ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਦੇ ਵਿਰੋਧ ਵਿੱਚ ਰੱਬ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ-

ਖ਼ੁਰਾਸਾਨ ਖ਼ਸਮਾਨਾ ਕੀਆ ਹਿੰਦੁਸਤਾਨ ਡਰਾਇਆ।

ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ।

ਗੁਰੂ ਅਰਜਨ ਦੇਵ ਜੀ ਨੇ ਅਤੇ ਗੁਰੂ ਤੇਗ ਬਹਾਦਰ ਜੀ ਨੇ ਦੇਸ਼-ਪਿਆਰ ਦੇ ਜ਼ਜ਼ਬੇ ਅਧੀਨ ਖਿੜੇ ਮੱਥੇ ਕੁਰਬਾਨੀਆਂ ਦਿੱਤੀਆਂ। ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜ਼ੁਲਮਾਂ ਤੋਂ ਬਚਾਉਣ ਲਈ ਮਾਤਾ-ਪਿਤਾ ਤੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ।

ਭਾਰਤੀ ਇਤਿਹਾਸ ਨੂੰ ਘੋਖੀਏ ਤਾਂ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਕਦੇ ਵੀ ਵੈਰੀ ਨੇ ਹੱਲਾ ਬੋਲਿਆ ਤਾਂ ਦੇਸ਼ ਭਗਤ ਨੌਜਵਾਨਾਂ ਨੇ ਤਲਵਾਰਾਂ ਦੇ ਮੂੰਹ ਚੁੰਮ-ਚੁੰਮ ਕੇ ਕੁਰਬਾਨੀਆਂ ਦਿੱਤੀਆਂ। ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਮਰਾਠਾ, ਬੰਦਾ ਬਹਾਦਰ ਦੇਸ਼-ਪਿਆਰ ਦੀਆਂ ਜਿਊਂਦੀਆਂ ਜਾਗਦੀਆਂ ਉਦਾਹਰਨਾਂ ਹਨ।

ਦੇਸ਼ ਪਿਆਰ ਦਾ ਨਸ਼ਾ- ਸਿਪਾਹੀਆਂ ਵਿੱਚ ਤਾਂ ਦੇਸ਼ ਪਿਆਰ ਦਾ ਨਸ਼ਾ ਵੱਖਰੀ ਕਿਸਮ ਦਾ ਹੀ ਵੇਖਣ ਨੂੰ ਮਿਲਦਾ ਹੈ। ਜਦੋਂ ਦੇਸ਼ ਤੇ ਹਮਲਾ ਹੋਵੇ ਤਾਂ ਦੇਸ਼-ਭਗਤ ਸਿਪਾਹੀਆਂ ਦਾ ਖੂਨ ਖੌਲ ਉੱਠਦਾ ਹੈ। ਉਸ ਦੀ ਸੱਜ ਵਿਆਹੀ ਪਤਨੀ ਦੇ ਚੂੜੇ-ਬੀੜੇ ਦੀ ਛਣਕਾਰ ਵੀ ਉਸ ਨੂੰ ਆਪਣੇ ਫਰਜ਼ ਵੱਲੋਂ ਮੂੰਹ ਮੋੜਨ ਤੋਂ ਰੋਕ ਨਹੀਂ ਸਕਦੀ। ਪ੍ਰੋ: ਪੂਰਨ ਸਿੰਘ ਨੇ ਸਿਪਾਹੀ ਦਾ ਦਿਲ ਨਾਂ ਦੀ ਕਵਿਤਾ ਵਿੱਚ ਬਹੁਤ ਸੁੰਦਰ ਸਤਰਾਂ ਲਿਖੀਆਂ ਹਨ-

ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।

ਸਾਡੇ ਦੇਸ਼ ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।

ਰੋ-ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ।

ਸਰੂ ਵਰਗੀ ਜਵਾਨੀ ਮੈਂ ਫੂਕਣੀ ਏ, ਬਹਿ ਗਏ ਜੇ ਭੂੰਡ ਆ ਕੇ ਗੁਲਾਬ ਉੱਤੇ

ਦੇਸ਼ ਭਗਤਾਂ ਦੀਆਂ ਉਦਾਹਰਨਾਂ-

ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੇਸ਼ ਦੀ ਖ਼ਾਤਰ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਹੀਰਿਆਂ ਦਾ ਹਾਰ ਸਮਝ ਕੇ ਆਪਣੇ ਗਲੇ ਵਿੱਚ ਆਪ ਪਾਇਆ, ਲਾਲਾ ਲਾਜਪਤ ਰਾਏ, ਸੁਭਾਸ਼ ਚੰਦਰ ਬੋਸ, ਊਧਮ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀਆਂ ਕੁਰਬਾਨੀਆਂ ਬਾਰੇ ਸੋਚ ਕੇ ਅੱਜ ਵੀ ਮਾਣ ਨਾਲ ਸਿਰ ਉੱਚਾ ਹੁੰਦਾ । ਹੈ। ਰਾਣੀ ਸਾਹਿਬ ਕੌਰ ਨੇ ਮਰਹੱਟਾ ਸਰਦਾਰ ਨਾਲ ਲੋਹਾ ਲੈ ਕੇ ਉਸ ਦੇ ਬੁਰੀ । ਤਰਾਂ ਦੰਦ ਖੱਟੇ ਕੀਤੇ। ਪ੍ਰੋ: ਮੋਹਨ ਸਿੰਘ ਨੇ ਉਸ ਬਾਰੇ ਇਸ ਤਰ੍ਹਾਂ ਲਿਖਿਆ ਹੈ-

ਲਿਖਿਆ ਸਾਹਿਬ ਕੌਰ ਨੇ ਅੰਟਾ ਰਾਓ ਤਾਣੀ

ਮੈਂ ਨਾਗਣ ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ

ਮੈਂ ਚੰਡੀ ਗੋਬਿੰਦ ਸਿੰਘ ਦੀ ਵੈਰੀ ਦਲ ਖਾਣੀ

ਮੈਂ ਕਰ-ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ।

ਮੈਂ ਚੁੰਘ ਚੁੰਘ ਡੋਕੇ ਬੂਰੀਆਂ ਦੇ ਚੜੀ ਜਵਾਨੀ।

ਮੈਂ ਲੜ-ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ।

ਮੈਂ ਸ਼ੀਹਣੀ ਪੰਜ ਦਰਿਆਵਾਂ ਦੀ ਮੈਨੂੰ ਕੱਲੀ ਨਾ ਜਾਣੀ।

ਵਿਦੇਸ਼ਾਂ ਵਿੱਚ ਦੇਸ਼ ਪਿਆਰ ਦੀ ਉਦਾਹਰਨ- ਵਿਦੇਸ਼ਾਂ ਵਿੱਚ ਵੀ ਦੇਸ਼ ਪਿਆਰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ। ਇੱਕ ਵਾਰੀ ਇੱਕ ਅਜਨਬੀ ਜਪਾਨ ਵਿੱਚ ਗਿਆ, ਉੱਥੇ ਉਸ ਨੂੰ ਕੁੱਝ ਖਾਣ ਲਈ ਨਾ ਮਿਲਿਆ। ਉਸ ਨੇ ਕਿਹਾ, “ਇਹ ਕਿਹੋ ਜਿਹਾ ਦੇਸ਼ ਹੈ, ਜਿੱਥੇ ਖਾਣ ਨੂੰ ਕੁੱਝ ਨਹੀਂ ਮਿਲਦਾ। ਉਸ ਸਮੇਂ ਇੱਕ ਜਪਾਨੀ ਬੱਚਾ ਇਹ ਗੱਲ ਸੁਣ ਰਿਹਾ ਸੀ। ਉਸ ਨੇ ਜਲਦੀ ਨਾਲ ਫ਼ਲ ਲਿਆ ਕੇ ਉਸ ਅਜਨਬੀ ਨੂੰ ਦਿੱਤੇ ਤੇ ਕਿਹਾ, “ਅੱਗੇ ਤੋਂ ਮੇਰੇ ਦੇਸ਼ ਬਾਰੇ ਬੁਰਾ ਨਹੀਂ ਸੋਚਣਾ ।

ਅਜ਼ਾਦ ਭਾਰਤ ਵਿੱਚ ਦੇਸ਼-ਪਿਆਰ ਅੱਜ ਅਸੀਂ ਸਾਰੇ ਅਜ਼ਾਦ ਹਾਂ। ਭਾਰਤ ਵਿੱਚ ਲੋਕ-ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਰੱਖਣ ਲਈ ਵੈਰੀ ਤਾਕਤਾਂ ਨਾਲ ਲੋਹਾ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮਾਜਿਕ ਤੇ ਆਰਥਿਕ ਉੱਨਤੀ ਲਈ ਵੀ ਸਾਨੂੰ ਸਭ ਨੂੰ ਉਦਮ ਕਰਨਾ ਚਾਹੀਦਾ ਹੈ। ਦੇਸ਼ ਵਿੱਚੋਂ ਗਰੀਬੀ, ਮਹਿੰਗਾਈ, ਅਨਪੜ੍ਹਤਾ, ਭਿਸ਼ਟਾਚਾਰ ਅਤੇ ਫ਼ਿਰਕਾਪ੍ਰਸਤੀ ਨੂੰ ਰੋਕਣ ਦੇ ਜਤਨ ਕਰਨੇ ਚਾਹੀਦੇ ਹਨ। ਸਾਡੀ ਅਜ਼ਾਦੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਇਹਨਾਂ ਸਾਰੀਆਂ ਲਾਹਨਤਾਂ ਨੂੰ ਖ਼ਤਮ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ। ਇਹਨਾਂ ਸਾਰੇ ਕੰਮਾਂ ਨੂੰ ਕਰ ਕੇ ਹੀ ਅਸੀਂ ਸੱਚ ਦੇਸ਼-ਭਗਤ ਅਖਵਾ ਸਕਦੇ ਹਾਂ।

ਸਾਰ-ਅੰਸ਼-ਦੇਸ਼ ਭਗਤੀ ਜਾਂ ਦੇਸ਼ ਪਿਆਰ ਸਾਰੀਆਂ ਲੋੜੀਦੀਆਂ ਚੀਜਾ ਵਿੱਚੋਂ ਪ੍ਰਮੁੱਖ ਹੈ। ਮਨੁੱਖ ਦਾ ਦੁੱਖ-ਸੁੱਖ, ਖੁਸ਼ੀ-ਗ਼ਮੀ ਆਦਿ ਸਭ ਕੁਝ ਦੇਸ਼ ਨਾਲ ਬੰਨਿਆ ਹੋਇਆ ਹੈ। ਜੇ ਅਸੀਂ ਸਹੀ ਅਰਥਾਂ ਵਿੱਚ ਦੇਸ਼ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਹਰ ਸਮੇਂ ਉਸ ਦੀ ਰੱਖਿਆ ਲਈ ਤਿਆਰ ਰਹਿਣ ਦੀ ਲੋੜ ਹੈ। ਸਾਨੂੰ ਆਪਣੇ ਦੇਸ਼ ਨਾਲ ਸੱਚਾ ਪਿਆਰ ਕਰਨਾ ਚਾਹੀਦਾ ਹੈ। ਆਪਣੇ ਵੱਡੇ-ਵਡੇਰਿਆਂ ਦੀ ਤਰ੍ਹਾਂ ਹਰ ਸਮੇਂ ਦੇਸ਼ ਦੀ ਖਾਤਰ ਹੱਸਦਿਆਂ-ਹੱਸਦਿਆਂ ਕੁਰਬਾਨੀ ਦੇਣ ਦੀ । ਸਮਰੱਥਾ ਆਪਣੇ ਅੰਦਰ ਪੈਦਾ ਕਰਨੀ ਚਾਹੀਦੀ ਹੈ।

ਨਿਬੰਧ ਨੰਬਰ : 03

 

ਦੇਸ ਭਗਤੀ

ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ।

ਹਮ ਬੁਲਬੁਲੇ ਹੈਂ ਇਸ ਕੀ ਯਹ ਗੁਲਸਤਾਂ ਹਮਾਰਾ”

ਭੂਮਿਕਾ— ਦੇਸ ਪਿਆਰ ਦਾ ਅਰਥ ਹੈ ਦੇਸ ਦੀ ਹਰੇਕ ਚੀਜ਼ ਨਾਲ ਪਿਆਰ ਕਰਨਾ। ਉਸ ਦੇ ਸਾਰੇ ਵਸਨੀਕਾਂ ਨਾਲ ਪਿਆਰ ਕਰਨਾ ਅਤੇ ਅਜਿਹਾ ਕੋਈ ਕੰਮ ਨਾ ਕਰਨਾ ਜਿਸ ਨਾਲ ਦੇਸ ਦੀ ਹਾਨੀ ਹੋਵੇ, ਇਹ ਹੀ ਦੇਸ ਭਗਤੀ ਹੈ। ਜਿਸ ਦੇ ਦਿਲ ਵਿਚ ਆਪਣੇ ਦੇਸ ਲਈ ਪਿਆਰ ਨਹੀਂ, ਉਹ ਇਨਸਾਨ ਹੀ ਨਹੀਂ। ਜਿਸ ਦੇਸ ਦੀ ਧਰਤੀ ਵਿਚ ਜਮੇ-ਪਲੇ, ਜਿਸ ਧਰਤੀ ਮਾਂ ਦੀ ਹਿੱਕ ਵਿਚੋਂ ਨਿਕਲਿਆ ਪਾਣੀ ਪੀ-ਪੀ ਸਾਡੀ ਜੁਆਨੀ ਨਸ਼ਿਆਈ ਹੋਵੇ, ਉਸ ਦੀ ਧਰਤੀ ਖਾਤਰ ਆਪਣੇ ਸਰੀਰ ਦਾ ਪੁਰਜਾ-ਪੁਰਜਾ ਕਟਾ ਕੇ ਆਪਣੇ ਜੀਵਨ ਨੂੰ ਲੇਖੇ ਲਾਉਣ ਵਿਚ ਹੀ ਸੱਚਾ ਧਰਮ ਅਤੇ ਸੱਚੀ ਦੇਸ ਭਗਤੀ ਹੈ।

ਦੇਸ ਪਿਆਰ ਦੀ ਖਿੱਚ— ਦੇਸ ਪਿਆਰ ਦਾ ਇਹ ਅਜਿਹਾ ਕੁਦਰਤੀ ਜਜ਼ਬਾ ਹੈ, ਜਿਹੜਾ ਕਿ ਸਹਿਜ ਸੁਭਾਅ ਹਰੇਕ ਵਿਚ ਪੁੰਗਰਦਾ ਹੈ। ਇਸ ਤੋਂ ਸੱਖਣਾ ਵਿਅਕਤੀ ਇਕ ਤੁਰਦੀ-ਫਿਰਦੀ ਲਾਸ਼ ਦੇ ਸਮਾਨ ਹੈ। ਮਨੁੱਖ, ਜਿਸ ਨੂੰ ਸ੍ਰਿਸ਼ਟੀ ਦਾ ਸਿਰਤਾਜ ਮੰਨਿਆ ਜਾਂਦਾ ਹੈ, ਵਿਚ ਤਾਂ ਇਸ ਜਜ਼ਬੇ ਦੀ ਹੋਂਦ ਹੀ ਹੋਣੀ ਸੀ, ਸਗੋਂ ਪਸ਼ੂ-ਪੰਛੀ ਵੀ ਇਸ ਪਵਿੱਤਰ-ਅੰਸ਼ ਤੋਂ ਖਾਲੀ ਨਹੀਂ ਹਨ। ਪੰਛੀ- ਖੁਰਾਕ ਦੀ ਭਾਲ ਵਿਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ, ਪਰ ਸ਼ਾਮ ਨੂੰ ਉਹ ਆਪਣੇ ਆਲ੍ਹਣਿਆਂ ਨੂੰ ਪਰਤ ਕੇ ਜ਼ਰੂਰ ਆਉਂਦੇ ਹਨ। ਬਾਹਰ ਚਰਨ ਗਏ ਹੋਏ ਪਸ਼ੂ ਵੀ ਸ਼ਾਮ ਨੂੰ ਆਪਣੇ ਕਿੱਲਿਆਂ ਵੱਲ ਦੌੜੇ ਆਉਂਦੇ ਹਨ।

ਭਾਰਤੀ ਇਤਿਹਾਸ ਤੇ ਦੇਸ ਪਿਆਰ- ਭਾਰਤੀ ਇਤਿਹਾਸ ਨੂੰ ਘੋਖਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਜਦੋਂ ਕਦੇ ਵੀ ਵੈਰੀ ਪੰਜਾਬ ਉੱਤੇ ਹੱਲਾ ਬੋਲਦੇ ਸਨ ਤਾਂ ਪੰਜਾਬੀ ਅਣਖੀਲੇ ਗੱਭਰੂ ਅਤੇ ਮੁਟਿਆਰਾਂ ਤਲਵਾਰਾਂ ਦੇ ਮੂੰਹ ਚੁੰਮ ਕੇ ਵੈਰੀ ਨਾਲ ਲੋਹਾ ਲੈਂਦੇ ਅਤੇ ਰਣ- ਭੂਮੀ ਵਿਚ ਅਜਿਹਾ ਖੰਡਾ ਖੜਕਦਾ ਕਿ ਵੈਰੀ ਨੂੰ ਨਾਨੀ ਚੇਤੇ ਆ ਜਾਂਦੀ। ਮਹਾਰਾਣਾ ਪ੍ਰਤਾਪ, ਸ਼ਿਵਾ ਜੀ ਮਰਹੱਟਾ, ਬੰਦਾ ਬਹਾਦਰ ਦੇ ਮੁਗਲ ਸ਼ਾਸਕਾਂ ਦੇ ਵਿਰੁੱਧ ਕੀਤੇ ਕੁਰਬਾਨੀਆਂ ਭਰੇ ਘੋਲ, ਦੇਸ ਪਿਆਰ ਦੀਆਂ ਜਿਊਂਦੀਆਂ-ਜਾਗਦੀਆਂ ਉਦਾਹਰਨਾਂ ਹਨ।

ਦੇਸ-ਪਿਆਰ ਜੀਵਨ ਨੂੰ ਨਸ਼ਿਆ ਦਿੰਦਾ ਹੈ— ਜਦੋਂ ਦੇਸ ਉੱਤੇ ਹਮਲਾ ਹੋ ਰਿਹਾ ਹੋਵੇ ਤਾਂ ਦੇਸ ਭਗਤ ਸਿਪਾਹੀ ਦਾ ਖ਼ੂਨ ਖੌਲ ਪੈਂਦਾ ਹੈ। ਉਸ ਦੀ ਸੱਜ ਵਿਆਹੀ ਨਾਰ ਦੇ ਚੂੜੇ-ਬੀੜੇ ਦੀ ਛਣਕਾਰ ਵੀ ਉਸ ਨੂੰ ਆਪਣੇ ਕਰਤੱਵ ਵੱਲੋਂ ਮੂੰਹ ਮੋੜਨ ਤੋਂ ਰੋਕ ਨਹੀਂ ਸਕਦੀ। ਪ੍ਰੋ. ਪੂਰਨ ਸਿੰਘ ‘ਸਿਪਾਹੀ ਦਾ ਦਿਲ’ ਨਾਂ ਦੀ ਕਵਿਤਾ ਵਿਚ ਇੰਝ ਲਿਖਦਾ ਹੈ—

“ਵਾਗਾਂ ਛੱਡ ਦੇ ਹੰਝੂਆਂ ਵਾਲੀਏ ਨੀ, ਪੈਰ ਧਰਨ ਦੇ ਮੈਨੂੰ ਰਕਾਬ ਉੱਤੇ।

ਸਾਡੇ ਦੇਸ ਤੇ ਬਣੀ ਏ ਭੀੜ ਭਾਰੀ, ਟੁੱਟ ਪਏ ਨੇ ਵੈਰੀ ਪੰਜਾਬ ਉੱਤੇ।

ਰੋ-ਰੋ ਕੇ ਪਾਣੀ ਨਾ ਫੇਰ ਐਵੇਂ, ਮੇਰੇ ਸੋਹਣੇ ਪੰਜਾਬ ਦੀ ਆਬ ਉੱਤੇ।

ਸਰੂ ਵਰਗੀ ਜਵਾਨੀ ਮੈਂ ਫੂਕਣੀ ਏਂ, ਬਹਿ ਗਏ ਭੂੰਡ ਜੇ ਆ ਕੇ ਗੁਲਾਬ ਉੱਤੇ।”

 

ਦੇਸ ਭਗਤਾਂ ਦੀਆਂ ਉਦਾਹਰਨਾਂ— ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਦੇਸ ਦੀ ਖਾਤਰ ਹੱਸਦੇ ਹੱਸਦੇ ਫ਼ਾਂਸੀ ਦੇ ਰੱਸੇ ਨੂੰ ਹੀਰਿਆਂ ਦਾ ਹਾਰ ਸਮਝ ਕੇ ਆਪਣੇ ਗਲੇ ਵਿਚ ਆਪ ਪਾਇਆ, ਪਰ ਸੀ ਤੱਕ ਨਾ ਕੀਤੀ। ਲਾਲਾ ਲਾਜਪਤ ਰਾਏ ਜੀ ਦੀ ਸ਼ਹੀਦੀ ਭਾਰਤ ਵਾਸੀਆਂ ਨੂੰ ਖੁਸ਼ੀ ਵਿਚ ਰੁਆ ਦਿੰਦੀ ਹੈ। ਜਨਰਲ ਡਾਇਰ ਤੋਂ ਬਦਲਾ ਲੈਣ ਵਾਲੇ ਊਧਮ ਸਿੰਘ ਤੋਂ ਕਿਹੜਾ ਜਾਣੂ ਨਹੀਂ। ਕਰਤਾਰ ਸਿੰਘ ਸਰਾਭਾ ਨੇ ਅੰਗਰੇਜ਼ ਕਰਮਚਾਰੀਆਂ ਨੂੰ ਵਖਤ ਪਾਇਆ ਹੋਇਆ ਸੀ। ਰਾਣੀ ਸਾਹਿਬ ਕੌਰ ਨੇ ਮਰਹੱਟਾ ਸਰਦਾਰ ਅੰਟਾ ਰਾਓ ਨਾਲ ਲੋਹਾ ਲਿਆ ਅਤੇ ਉਸ ਦੇ ਬੁਰੀ ਤਰ੍ਹਾਂ ਦੰਦ ਖੱਟੇ ਕੀਤੇ। ਪ੍ਰੋ. ਮੋਹਨ ਸਿੰਘ ਜੀ ਇਸ ਬਾਰੇ ਇੰਝ ਲਿਖਦਾ ਹੈ—

ਲਿਖਿਆ ਸਾਹਿਬ ਕੌਰ ਨੇ ਅੰਟਾ ਰਾਓ ਤਾਣੀ।

ਮੈਂ ਨਾਗਣ ਡੰਗਾਂ ਜਿਸ ਨੂੰ ਨਹੀਂ ਮੰਗਦਾ ਪਾਣੀ।

ਮੈਂ ਚੰਡੀ ਗੋਬਿੰਦ ਸਿੰਘ ਦੀ ਵੈਰੀ ਦਲ ਖਾਣੀ।

ਮੈਂ ਕਰ-ਕਰ ਸੁੱਟਾਂ ਡੱਕਰੇ ਸਭ ਤੇਰੀ ਢਾਣੀ।

ਮੈਂ ਚੁੰਘ-ਚੁੰਘ ਡੋਕੇ ਬੂਰੀਆਂ ਦੇ ਚੜ੍ਹੀ ਜਵਾਨੀ।

ਮੈਂ ਲੜ-ਲੜ ਨਾਲ ਬਹਾਦਰਾਂ ਦੇ ਹੋਈ ਸਿਆਣੀ।

ਮੈਂ ਸ਼ੀਹਣੀ ਪੰਜ ਦਰਿਆ ਦੀ ਮੈਨੂੰ ਕੱਲੀ ਨਾ ਜਾਣੀ।

ਵਿਦੇਸਾਂ ਵਿਚ ਦੇਸ-ਪਿਆਰ— ਵਿਦੇਸਾਂ ਵਿਚ ਦੇਸ-ਪਿਆਰ ਸਕੂਲਾਂ ਵਿਚ ਸਿਖਾਇਆ ਜਾਂਦਾ ਹੈ। ਇਕ ਵਾਰੀ ਇਕ ਅਜਨਬੀ ਜਪਾਨ ਗਿਆ, ਉੱਥੇ ਉਸਨੂੰ ਖਾਣ ਲਈ ਕੁਝ ਨਾ ਮਿਲਿਆ। ਉਹ ਆਖਣ ਲੱਗਾ ‘ਜਪਾਨ ਵੀ ਕੋਈ ਦੇਸ ਹੈ, ਜਿੱਥੇ ਖਾਣ ਨੂੰ ਕੁਝ ਨਹੀਂ ਮਿਲਦਾ।” ਉਹ ਸ਼ਬਦ ਸੁਣ ਕੇ ਸਕੂਲ ਨੂੰ ਪੜ੍ਹਨ ਜਾਂਦੇ ਜਪਾਨੀ ਬਾਲਕ ਨੇ ਆਪਣੇ ਖਾਣ ਲਈ ਘਰੋਂ ਜੋ ਲਿਆਇਆ ਸੀ, ਉਹ ਉਸ ਅੱਗੇ ਰੱਖ ਦਿੱਤਾ ਅਤੇ ਕਿਹਾ,“ ਅੱਗੋਂ ਤੋਂ ਮੇਰੇ ਜਪਾਨ ਦੀ ਨਿਰਾਦਰੀ ਨਾ ਕਰਨਾ।” ਦੂਜੀ ਵੱਡੀ ਜੰਗ ਵਿਚ ਅੰਗਰੇਜ਼ਾਂ ਦੇ ਜਰਨੈਲ ਨੈਲਸਨ ਨੇ ਜਦੋਂ ਨੈਪੋਲੀਅਨ ਦੇ ਸਮੁੰਦਰੀ ਬੇੜੇ ਨੂੰ ਤਬਾਹ ਕਰ ਦਿੱਤਾ ਤਾਂ ਅਚਾਨਕ ਇਕ ਗੋਲੀ ਉਸ ਦੀ ਛਾਤੀ ਵਿਚ ਲੱਗੀ। ਉਹ ਦਮ ਤੋੜ ਗਿਆ। ਉਸਦੇ ਆਖਰੀ ਸ਼ਬਦ ਸਨ,“ Thank God I have done my duty. ” ਅਰਥਾਤ “ਰੱਬ ਦਾ ਧੰਨਵਾਦ ਹੈ ਕਿ ਮੈਂ ਆਪਣਾ ਫ਼ਰਜ਼ ਪੂਰਾ ਕਰ ਲਿਆ ਹੈ।”

ਸਾਰਾਂਸ਼— ਸਾਨੂੰ ਆਪਣੇ ਦੇਸ ਨਾਲ ਸੱਚਾ ਪਿਆਰ ਕਰਨਾ ਚਾਹੀਦਾ ਹੈ। ਦੇਸ ਦੀ ਖਾਤਰ ਆਪਣਾ ਆਪਾ ਹਸਦਿਆਂ-ਹਸਦਿਆਂ ਕੁਰਬਾਨ ਕਰ ਦੇਣਾ ਚਾਹੀਦਾ ਹੈ।

One Response

  1. yasheen July 9, 2019

Leave a Reply