Punjabi Essay on “Bharatiya Kisan da Jeevan”, “ਭਾਰਤੀ ਕਿਸਾਨ ਦਾ ਜੀਵਨ”, Punjabi Essay for Class 6, 7, 8, 9, 10 and Class 12 ,B.A Students and Competitive Examinations.

ਭਾਰਤੀ ਕਿਸਾਨ ਦਾ ਜੀਵਨ

Bharatiya Kisan da Jeevan

ਜਾਣ-ਪਛਾਣ : ਭਾਰਤ ਖੇਤੀਬਾੜੀ ਪ੍ਰਧਾਨ ਦੋਸ਼ ਹੈ। ਇਸਦੇ 80% ਲੋਕ ਪਿੰਡਾਂ ਵਿਚ ਵੱਸਦੇ ਹਨ ਅਤੇ ਖੇਤੀ ਬਾੜੀ ਉੱਤੇ ਨਿਰਭਰ ਹਨ। ਭਾਰਤੀ ਕਿਸਾਨ ਸਾਰੇ ਦੇਸ਼ ਦੇ ਲੋਕਾਂ ਲਈ ਅੰਨ ਉਪਜਾਉਂਦਾ ਹੈ। ਉਹ ਬੜਾ ਮਿਹਨਤੀ ਜੀਵਨ ਗੁਜ਼ਾਰਦਾ ਹੈ। ਉਹ ਬਹੁਤ ਸਵੇਰੇ ਉੱਠਦਾ ਹੈ ਅਤੇ ਤਾਰਿਆਂ ਦੀ ਲੋਅ ਵਿਚ ਆਪਣੇ ਬਲਦਾਂ ਨੂੰ ਲੈ ਕੇ ਖੇਤਾਂ ਵਿਚ ਹੱਲ ਚਲਾਉਣ ਲਈ ਪਹੁੰਚ ਜਾਂਦਾ ਹੈ। ਉਹ ਸਾਰਾ ਦਿਨ ਖੇਤਾਂ ਵਿਚ ਕੰਮ ਕਰਦਾ ਹੈ। ਕਿਸੇ ਵੇਲੇ ਹੱਲ ਚਲਾਉਂਦਾ ਹੈ, ਕਿਸੇ ਵੇਲੇ ਗੋਡੀ ਕਰਦਾ ਹੈ, ਕਿਸੇ ਵੇਲੇ ਖੇਤਾਂ ਨੂੰ ਪਾਣੀ ਦੇਂਦਾ ਹੈ, ਕਿਸੇ ,ਵੇਲੇ ਖਾਦ ਪਾਉਂਦਾ ਹੈ, ਕਿਸੇ ਵੇਲੇ ਖੇਤਾਂ ਦੀਆਂ ਵੱਟਾਂ ਬੰਦਾ ਹੈ ਅਤੇ ਕਿਸੇ ਵੇਲੇ ਉਨ੍ਹਾਂ ਵਿਚ ਸੁਹਾਗਾ ਫੇਰਦਾ ਹੈ। ਉਸ ਨੂੰ ਦੁਪਹਿਰ ਵੇਲੇ ਘਰ ਜਾ ਕੇ ਰੋਟੀ ਖਾਣ ਦਾ ਵੀ ਵਿਹਲ ਨਹੀਂ ਮਿਲਦਾ।ਉਸ ਲਈ ਦੁਪਹਿਰ ਦਾ ਭੋਜਨ ਉਸ ਦੀ ਵਹੁਟੀ ਲੈ ਆਉਂਦੀ ਹੈ। ਜਦੋਂ ਉਹ ਸਾਰਾ ਦਿਨ ਕੰਮ ਕਰਕੇ ਸ਼ਾਮੀਂ ਘਰ ਨੂੰ ਮੁੜਦਾ ਹੈ ਤਾਂ ਡੰਗਰਾਂ ਲਈ ਚਰੀ ਜਾਂ ਘਾਹ ਦੀ ਪੰਡ ਸਿਰ ਉੱਤੇ ਚੁੱਕ ਕੇ ਲੈ ਜਾਂਦਾ ਹੈ। ਘਰ ਆ ਕੇ ਡੰਗਰਾਂ ਨੂੰ ਪੱਠੇ ਪਾ ਕੇ ਛੇਤੀ-ਛੇਤੀ ਰੋਟੀ ਖਾਂਦਾ ਹੈ। ਇਸ ਮਗਰੋਂ ਉਹ ਕਿੰਨੀ ਰਾਤ ਗਈ ਤੱਕ ਰੱਸੀਆਂ ਵੱਟਦਾ ਰਹਿੰਦਾ ਹੈ। ਤਦ ਜਾ ਕੇ ਉਸ ਨੂੰ ਸੌਣਾਂ ਨਸੀਬ ਹੁੰਦਾ ਹੈ।

ਕਰੜੀ ਮਿਹਨਤ ਪਰ ਗਰੀਬੀ ਵਾਲਾ ਜੀਵਨ : ਇੰਨੀ ਸਖ਼ਤ ਮਿਹਨਤ ਕਰਨ ਉੱਤੇ ਵੀ ਭਾਰਤੀ ਕਿਸਾਨ ਬੜਾ ਗ਼ਰੀਬੀ ਵਾਲਾ ਜੀਵਨ ਬਿਤਾਂਦਾ ਹੈ। ਉਹ ਹਮੇਸ਼ਾ ਕਰਜ਼ੇ ਥੱਲੇ ਦੱਬਿਆ ਰਹਿੰਦਾ ਹੈ। ਪਿੰਡ ਦੇ ਬਾਣੀਏ ਜਾਂ ਬੈਂਕ ਤੋਂ ਕਰਜ਼ਾ ਲਏ ਬਿਨਾਂ ਉਸ ਦਾ ਗੁਜ਼ਾਰਾ ਨਹੀਂ ਹੁੰਦਾ। ਉਸ ਦੀ ਫ਼ਸਲ ਦੀ ਅੱਧੀ ਤੋਂ ਵੱਧ ਕੀਮਤ ਵੱਟਕੇ ਕਰਜ਼ੇ ਦਾ ਸੂਦ ਚੁਕਾਉਣ ਉੱਤੇ ਲੱਗ ਜਾਂਦੀ ਹੈ, ਪਰ ਕਰਜ਼ਾ ਉਸ ਦੇ ਸਿਰ ਉੱਤੇ ਉਵੇਂ ਦਾ ਉਵੇਂ ਖਲੋਤਾ ਰਹਿੰਦਾ ਹੈ। ਜੇ ਕਿਸੇ ਸਮੇਂ ਫ਼ਸਲ ਖ਼ਰਾਬ ਹੋ ਜਾਏ ਤਾਂ ਉਸ ਕੋਲੋਂ ਉਸ ਸਾਲ ਦਾ ਸੂਦ ਵੀ ਨਹੀਂ ਚੁਕਾਇਆ ਜਾਂਦਾ ਅਤੇ ਸੂਦ-ਦਰ-ਸੂਦ ਲੱਗ ਕੇ ਕਰਜ਼ਾ ਹੋਰ ਵੱਧ ਜਾਂਦਾ ਹੈ। ਇਹੋ ਜਿਹੇ ਮੁਸ਼ਕਲ ਸਮੇਂ ਕਿਸਾਨ ਦੇ ਜੀਵਨ ਵਿਚ ਆਮ ਆਉਂਦੇ ਹਨ। ਕਦੀ ਚੰਗੀ ਭਲੀ ਫ਼ਸਲੈ ਉੱਤੇ ਗੜੇ ਪੈ ਜਾਂਦੇ ਹਨ, ਕਦੀ ਤੁਫ਼ਾਨ ਨਾਲ ਫ਼ਸਲ ਤਬਾਹ ਹੋ ਜਾਂਦੀ ਹੈ ਅਤੇ ਕਦੀ ਹੜ ਤਬਾਹੀ ਮਚਾਉਣ ਦਾ ਕਾਰਨ ਬਣ ਜਾਂਦੇ ਹਨ। ਇਹੋ ਜਿਹੀ ਮੁਸ਼ਕਿਲ ਸਮੇਂ ਕਿਸਾਨਾਂ ਨੂੰ ਸਰਕਾਰ ਵੱਲੋਂ ਬਹੁਤ ਘੱਟ ਸਹਾਇਤਾ ਮਿਲਦੀ ਹੈ। ਜਿਹੜੀ ਥੋੜੀ ਬਹੁਤ ਸਰਕਾਰੀ ਸਹਾਇਤਾ ਮਿਲਦੀ ਹੈ ਉਸ ਦਾ ਅੱਧੋ ਵੱਧ ਹਿੱਸਾ ਪਟਵਾਰੀਆਂ ਅਤੇ ਹੋਰ ਛੋਟੇ-ਛੋਟੇ ਅਧਿਕਾਰੀਆਂ ਦੇ ਢਿੱਡਾਂ ਵਿਚ ਜਾ ਪੈਂਦਾ ਹੈ।

ਆਧੁਨਿਕ ਤਕਨੀਕ ਜ਼ਿਆਦਾ ਜ਼ਮੀਨ ਵਾਲੇ ਕਿਸਾਨਾਂ ਲਈ ਲਾਹੇਵੰਦ : ਇਹ ਠੀਕ ਹੈ ਕਿ ਭਾਰਤ ਦੇ ਕੁਝ ਕਿਸਾਨਾਂ ਨੇ ਖੇਤੀਬਾੜੀ ਦੇ ਨਵੇਂ ਤਰੀਕੇ ਵਰਤ ਕੇ ਆਪਣੀ ਹਾਲਤ ਕੁਝ ਸੰਵਾਰ ਲਈ ਹੈ, ਪਰ ਇਹ ਆਧੁਨਿਕ ਤਰੀਕੇ ਕੇਵਲ ਉਹੀ ਕਿਸਾਨ ਵਰਤ ਸਕਦੇ ਹਨ ਜਿਨ੍ਹਾਂ ਕੋਲ ਕਾਫ਼ੀ ਜ਼ਮੀਨ ਹੈ, ਪਰ ਇਹੋ ਜਿਹੇ ਕਿਸਾਨ ਭਾਰਤ ਵਿਚ ਬਹੁਤ ਥੋੜੇ ਹਨ। ਇਕ ਸਾਧਾਰਨ ਭਾਰਤੀ ਕਿਸਾਨ ਕੋਲ ਤਾਂ ਥੋੜੀ ਜਿੰਨੀ ਜ਼ਮੀਨ ਹੁੰਦੀ ਹੈ ਅਤੇ ਉਹ ਵੀ ਅੱਗੋਂ ਉਸ ਦੇ ਪੱਤਰਾਂ ਵਿਚ ਵੰਡੀ ਜਾਂਦੀ ਹੈ ਜਿਸ ਨਾਲ ਉਹ ਹੋਰ ਥੋੜੀ ਹੁੰਦੀ ਜਾਂਦੀ ਹੈ।

ਆਧੁਨਿਕ ਤਕਨੀਕ ਵਰਤਣ ਵਾਲਾ ਕਿਸਾਨ ਵੀ ਗਰੀਬ : ਜਿਹੜਾ ਕਿਸਾਨ ਖੇਤੀ ਬਾੜੀ ਦੇ ਆਧੁਨਿਕ ਤਰੀਕੇ ਵਰਤਦਾ ਹੈ, ਉਹ ਵੀ ਅੱਜ ਗ਼ਰੀਬ ਹੀ ਹੈ। ਉਸ ਨੂੰ ਬੜੀ ਮਹਂਗੀ ਖਾਦ ਆਪਣੇ ਖੇਤਾਂ ਵਿਚ ਪਾਉਣੀ ਪੈਂਦੀ ਹੈ। ਟਿਉਬਵੈੱਲ ਲਈ ਬਿਜਲੀ ਦੇ ਖ਼ਰਚੇ ਕਰਨੇ ਪੈਂਦੇ ਹਨ। ਜਿੱਥੇ ਬਿਜਲੀ ਨਹੀਂ ਉੱਥੇ ਡੀਜ਼ਲ ਦੇ ਖ਼ਰਚੇ ਵੀ ਕਿਹੜੇ ਘੱਟ ਹਨ? ਭਾਰਤ ਵਿਚ ਸੌਖੇ ਤਾਂ ਕੇਵਲ ਵੱਡੇ ਜ਼ਿਮੀਂਦਾਰ ਹਨ, ਕਿਸਾਨ ਤਾਂ ਸਭ ਤੋਂ ਔਖਾ ਜੀਵਨ ਬਿਤਾ ਰਹੇ ਹਨ। ਉਹ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਣ ਦਾ ਖ਼ਰਚ ਵੀ ਨਹੀਂ ਭਰ ਸਕਦਾ।

ਕਿਸਾਨ ਬਰੀਆਂ ਆਦਤਾਂ ਨਾਲ ਹੋਰ ਵੀ ਗਰੀਬ ਹੁੰਦਾ ਹੈ : ਭਾਰਤੀ ਕਿਸਾਨ ਜਿੱਥੇ ਗ਼ਰੀਬ ਹੈ, ਉੱਥੇ ਉਹ ਕਈ ਬੁਰੀਆਂ ਆਦਤਾਂ ਵਿਚ ਫਸ ਕੇ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਉਹ ਸ਼ਰਾਬ ਅਤੇ ਹੋਰ ਨਸ਼ਿਆਂ ਦਾ ਸ਼ਿਕਾਰ ਹੋ ਚੁੱਕਾ ਹੈ। ਉਸ ਨੂੰ ਖਾਣ ਨੂੰ ਮਿਲੇ ਜਾਂ ਨਾ ਮਿਲੇ, ਉਹ ਸ਼ਰਾਬ ਜਾਂ ਅਫ਼ੀਮ ਤੋਂ ਬਿਨਾਂ ਨਹੀਂ ਰਹਿ ਸਕਦਾ। ਪੰਜਾਬ ਦੇ ਪਿੰਡਾਂ ਵਿਚ ਜਾ ਕੇ ਵੇਖੋ ਤਾਂ ਪਤਾ ਲੱਗੇਗਾ ਕਿ ਸਭ ਕਿਸਾਨ ਸ਼ਰਾਬ ਜਾਂ ਅਫੀਮ ਉੱਤੇ ਆਪਣੇ ਲਹੂ ਪਸੀਨੇ ਦੀ ਕਮਾਈ ਰੋੜ ਰਹੇ ਹਨ। ਇੱਥੇ ਅਫੀਮ ਉਨ੍ਹਾਂ ਨੂੰ ਨਿਕੰਮੇ ਬਣਾ ਰਹੀ ਹੈ, ਉੱਥੇ ਸ਼ਰਾਬ ਉਨ੍ਹਾਂ ਵਿਚ ਲੜਾਈਆਂ ਵਧਾ ਰਹੀ ਹੈ। ਉਹ ਸ਼ਰਾਬ ਪੀ ਕੇ ਇਕ ਦੂਜੇ ਨੂੰ ਗਾਲ੍ਹਾਂ ਕੱਢਦੇ ਅਤੇ ਆਪਸ ਵਿਚ ਲੜਦੇ ਭਿੜਦੇ ਹਨ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਹ ਮੁਕੱਦਮੇਬਾਜ਼ੀ ਵਿਚ ਫਸ ਕੇ ਰੋਜ਼ ਕਚਹਿਰੀਆਂ ਦੇ ਚੱਕਰ ਕੱਢਦੇ ਰਹਿੰਦੇ ਹਨ ਅਤੇ ਜਿਹੜੀ ਥੋੜੀ ਜਿੰਨੀ ਪੂੰਜੀ ਉਨ੍ਹਾਂ ਕੋਲ ਹੁੰਦੀ ਹੈ ਉਹ ਵਕੀਲਾਂ ਅਤੇ ਕਚਹਿਰੀਆਂ ਦੇ ਕੋਲੋਂ ਲੁਟਾ ਆਉਂਦੇ ਹਨ।

ਜ਼ਮੀਨਾਂ ਦੇ ਝਗੜੇ : ਭਾਰਤੀ ਕਿਸਾਨਾਂ ਨੂੰ ਜ਼ਮੀਨਾਂ ਦੇ ਝਗੜੇ ਵੀ ਨਹੀਂ ਛੱਡਦੇ। ਉਹ ਜ਼ਮੀਨ ਦੇ ਥੋੜੇ ਜਿੰਨੇ ਝਗੜੇ ਪਿੱਛੇ ਜਾਂ ਖੇਤ ਨੂੰ ਪਾਣੀ ਲਾਉਣ ਦੀ ਵਾਰੀ ਪਿੱਛੇ ਇਕ ਦੂਜੇ ਨੂੰ ਕਤਲ ਕਰ ਦੇਂਦੇ ਹਨ। ਫਿਰ ਸਭ ਤੋਂ ਬੁਰੀ ਗੱਲ ਇਹ ਹੈ ਕਿ ਇਕ ਕਤਲ ਦੀ ਦੁਸ਼ਮਣੀ ਉਨ੍ਹਾਂ ਦੀਆਂ ਕਈ ਪੀੜੀਆਂ ਵਿਚੋਂ ਵੀ ਨਹੀਂ ਜਾਂਦੀ। ਇਸ ਤਰ੍ਹਾਂ ਮੁਕੱਦਮੇਬਾਜ਼ੀ ਉਨ੍ਹਾਂ ਦਾ ਕਦੀ ਪਿੱਛਾ ਨਹੀਂ ਛੱਡਦੀ।. .

ਬੁਰੀਆਂ ਸਮਾਜਿਕ ਰਸਮਾਂ : ਭਾਰਤੀ ਕਿਸਾਨ ਕਈ ਬੁਰੀਆਂ ਸਮਾਜਿਕ ਰਸਮਾਂ ਵਿਚ ਵੀ ਗਲ ਗਲ ਤੱਕ ਫੱਸੇ ਹੋਏ ਹਨ। ਇਹ ਬੁਰੀਆਂ ਸਮਾਜਿਕ ਰਸਮਾਂ ਕੇਵਲ ਸ਼ਹਿਰੀ ਲੋਕਾਂ ਵਿਚ ਹੀ ਨਹੀਂ, ਪੇਂਡੂ ਕਿਸਾਨਾਂ ਵਿਚ ਵੀ ਉਵੇਂ ਹੀ ਪ੍ਰਚੱਲਿਤ ਹਨ। ਭਾਵੇਂ ਕਿਸਾਨਾਂ ਵਿਚ ਸ਼ਹਿਰੀ ਲੋਕਾਂ ਵਾਂਗ ਧੀ ਦੇ ਵਿਆਹ ਉੱਤੇ ਬਹੁਤਾ ਦਹੇਜ ਦੇਣ ਦੀ ਮਾੜੀ ਰਸਮ ਤਾਂ ਨਹੀਂ ਹੈ, ਪਰ ਧੀ ਦੇ ਗਹਿਣਿਆਂ ਉੱਤੇ ਅਤੇ ਬਰਾਤੀਆਂ ਨੂੰ ਸ਼ਰਾਬ ਪਿਆਉਣ ਉੱਤੇ ਉਹ ਬੜਾ ਰੁਪਿਆ ਰੋੜ ਦੇਂਦੇ ਹਨ। ਉਹ ਧੀ ਦੇ ਵਿਆਹ ਨਾਲੋਂ ਪੁੱਤਰ ਦੇ ਵਿਆਹ ਉੱਤੇ ਸਗੋਂ ਵਧੇਰੇ ਰੁਪਿਆ ਖ਼ਰਚ ਕਰ ਦੇਂਦੇ ਹਨ। ਨੇੜੇ ਦੇ ਕਿਸੇ ਸ਼ਹਿਰ ਵਿਚੋਂ ਕੋਈ ਗਾਉਣ ਵਾਲੀ ਜਾਂ ਨਾਚ ਵਿਖਾਉਣ ਵਾਲੀ ਕੁੜੀ ਅਤੇ ਉਸ ਦੀ ਪਾਰਟੀ ਨੂੰ ਬੁਲਾਉਣਾ ਜ਼ਰੂਰੀ ਸਮਝਦੇ ਹਨ। ਜਿਹਨਾਂ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਬਰਾਤ ਉੱਤੇ ਲੈ ਜਾਣਾ ਹੁੰਦਾ ਹੈ, ਉਨ੍ਹਾਂ ਨੂੰ ਦੋ-ਦੋ ਦਿਨ ਪਹਿਲਾਂ ਸ਼ਰਾਬ ਨਾਲ ਖੁਬ ਜਾਂਦੇ ਹਨ। ਇਸ ਤੋਂ ਉਪਰੰਤ ਭੰਗੜਾ ਪਾਰਟੀ ਵਾਲੇ ਮੁੰਡਿਆਂ ਨੂੰ ਵੀ ਸ਼ਰਾਬ ਨਾਲ ਖੂਬ ਰਜਾ ਕੇ ਨਾਲ ਲੈ ਜਾਂਦੇ ਹਨ। ਫਿਰ ਗਾਉਣ ਜਾਂ ਨੱਚਣ ਵਾਲੀ ਨੂੰ, ਭੰਗੜਾ ਪਾਰਟੀ ਦੇ ਮੁੰਡਿਆਂ ਨੂੰ, ਢੋਲ ਵਜਾਉਣ ਵਾਲੇ ਨੂੰ ਅਤੇ ਬੈਂਡ ਵਜਾਉਣ ਵਾਲਿਆਂ ਨੂੰ ਇਕ ਦੂਜੇ ਤੋਂ ਵੱਧ ਚੜ ਕੇ ਵੇਲਾਂ ਕਰਕੇ ਆਪਣਾ ਰੁਪਿਆ ਰੋੜਦੇ ਹਨ।

ਸਰਕਾਰ ਅਤੇ ਲੋਕਾਂ ਦੇ ਫ਼ਰਜ਼ : ਭਾਰਤ ਸਰਕਾਰ ਅਤੇ ਦੇਸ਼ ਦੇ ਸਭ ਲੋਕਾਂ ਦਾ ਫ਼ਰਜ਼ ਹੈ ਕਿ ਉਹ ਕਿਸਾਨਾਂ ਦਾ ਜੀਵਨ ਸਧਾਰਣ ਅਤੇ ਉਨਾਂ ਦੀ ਮਾਲੀ ਹਾਲਤ ਚੰਗੋਰੀ ਬਣਾਉਣ ਦੇ ਜਤਨ ਕਰਨ। ਸਰਕਾਰ ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਦਾ ਮਾਮਲਾ ਘਟਾਇਆ ਜਾਏ। ਲੋਕਾਂ ਵੱਲੋਂ ਕਈ ਸਮਾਜ ਸੁਧਾਰਕ ਪਿੰਡਾਂ ‘ਚ ਭੇਜੇ ਜਾਣ ਤਾਂ ਜੋ ਉਹ ਉਨ੍ਹਾਂ ਨੂੰ ਵਿਆਹ ਸ਼ਾਦੀਆਂ ਉੱਤੇ ਘੱਟ ਖ਼ਰਚ ਕਰਨ ਲਈ ਪ੍ਰੇਣ। ਸਰਕਾਰ ਉਨ੍ਹਾਂ ਨੂੰ ਚੰਗੇ ਬੀਜ ਅਤੇ ਚੰਗੀ ਖਾਦ ਸਸਤੇ ਰੇਟ ਉੱਤੇ ਦੇਣ ਦਾ ਪ੍ਰਬੰਧ ਕਰੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤੀ ਕਿਸਾਨ ਦੇਸ਼ ਦਾ ਅੰਨ-ਦਾਤਾ ਹੈ। ਇਹ ਆਪ ਭੁੱਖਾ ਨਾ ਮਰੇ।

Leave a Reply