ਪਰਮਾਤਮਾ ਜੋ ਕਰਦਾ ਹੈ, ਭਲੇ ਲਈ ਕਰਦਾ ਹੈ
Parmatma Jo Karda Hai Bhale layi Karda hai
ਗਰਮੀ ਦੀ ਰੁੱਤ ਸੀ : ਇੱਕ ਮੁਸਾਫ਼ਰ ਦੂਜੇ ਨਗਰ ਪੈਦਲ ਜਾ ਰਿਹਾ ਸੀ। ਗਰਮੀ ਦੇ ਵਧਣ ਨਾਲ ਉਸ ਕੋਲੋਂ ਹੋਰ ਤੁਰਨਾ ਕਠਿਨ ਹੋ ਗਿਆ। ਉਹ ਸਿਖ਼ਰ ਦੁਪਹਿਰੇ ਅੰਬ ਦੇ ਬ੍ਰਿਛ ਦੀ ਛਾਂ ਹੇਠ ਆਰਾਮ ਕਰਨ ਲੱਗ ਪਿਆ। ਨਾਲ ਹੀ ਤਰਜ਼ਾਂ ਦਾ ਖਤ ਸੀ । ਵੇਲਾਂ ਨਾਲ ਵੱਡੇ-ਵੱਡੇ ਵਜ਼ਨੀ ਤਰਬੂਜ਼ ਲੱਗੇ ਹੋਏ ਸਨ। ਜਿੱਥੇ ਅੰਬ ਆਕਾਰ ਵਿਚ ਨਿਕੋਰੇ ਤੇ ਹੌਲੇ ਸਨ, ਉੱਥੇ ਤਰਬੂਜ਼ ਵਡਰ ਤੇ ਭਾਰੀ ਸਨ। ਉਹ ਸੋਚੀ ਪੈ ਗਿਆ। ਇਨ੍ਹਾਂ ਦਾ ਨਿਰਮਾਣ ਕਰਨ ਵਾਲੇ ਕਰਤਾਰ ਦੇ ਨੁਕਸ ਕੱਢਣ ਲੱਗ ਪਿਆ-ਅੰਬ ਦੇ ਬਿਫ਼ ਦਾ ਤਣਾ ਕਿੰਨਾ ਮੋਟਾ ਤੇ ਟਾਹਣੀਆਂ ਪੱਕੀਆਂ ਤੇ ਪਾਇਦਾਰ ਹਨ, ਇਸ ’ਤੇ ਨਿੱਕੇ-ਨਿੱਕ ਅੰਬ ਲਾ ਦਿੱਤ ਓਧਰ ਨਰਮ, ਕੁਲੀਆਂ ਤੇ ਕੱਚੀਆਂ ਵੇਲਾਂ ਨਾਲ ਵੱਡੇ-ਵੱਡੇ ਤਰਬੂਜ਼। ਕਿੰਨੀ ਮੂਰਖਤਾ ਹੈ! ਮਾਨੋ ਅਕਲ ਦਾ ਦੀਵਾਲਾ ਨਿਕਲ ਗਿਆ ਹੋਵੇ। ਪ੍ਰਮਾਤਮਾ ਉਂਝ ਸਿਆਣਾ ਤੇ ਸਮਝਦਾਰ ਬਣਿਆ ਫਿਰਦਾ ਹੈ ਪਰ ਕੰਮ ਮੂਰਖਾਂ ਵਾਲੇ ਮਾਮੂਲੀ ਜਿਹੀ ਦਰਅੰਦੇਸ਼ੀ ਵੀ ਨਹੀਂ ਵਰਤੀ। ਜੇ ਮੈਂ ਹੁੰਦਾ ਤਾਂ ਕਦੀ ਵੀ ਅਜਿਹੀ ਗ਼ਲਤੀ ਨਾ ਕਰਦਾ।
ਉਹ ਪ੍ਰਮਾਤਮਾ ਨੂੰ ਕੋਸਦਾ, ਆਪਣੀ ਅਕਲ ਨੂੰ ਵਡਿਆਉਂਦਾ ਨੀਂ ਗਿਆ । ਇਨੇ ਨੂੰ ਤੋਤਿਆਂ ਦੀ ਡਾਰ ਆਈ। ਉਨ੍ਹਾਂ ਅੰਬ ਟੱਕ-ਟੁੱਕ ਕੇ ਖਾਣੇ ਤੋਂ ਡੇਗਣੇ ਸ਼ੁਰੂ ਕਰ ਦਿੱਤੇ। ਇੱਕ ਅੰਬ ਉਸ ਦੇ ਨੱਕ ਤੇ ਵਿਦਿਆ। ਉਹ ਇਕਦਮ ਤੁਬਕ ਕੇ ਜਾ। ਪਿਆ। ਉਹ ਨੱਕ ਨੂੰ ਮਿਲਣ ਲੱਗ ਪਿਆ। ਉਸ ਮਾਲਕ ਦਾ ਮੁਕਰ ਕੀਤਾ ਕਿ ਉਸ ਦੀ ਨੱਕ ਦੀ ਹੱਡੀ ਟੁੱਟਣ ਮਸਾ ਅਜੀ। ਉਸ ਸੋਚਿਆ ਕਿ ਜੇ ਤਰਬੂਜ਼ ਏਦਾਂ ਡਿਗਦਾ ਤਾਂ ਮੇਰੀ ਨੱਕ ਦੀ ਹੱਡੀ ਨੇ ਤਾਂ ਦੂਰ ਦੂਰ ਹੋਣਾ ਹੀ ਸੀ, ਮੂੰਹ ਤੇ ਅੱਖਾਂ ਦਾ ਵੀ ਹੁਲੀਆ ਵਿਗੜ ਜਾਂਦਾ। ਮੈਂ ਇਸ ਉਜਾੜ ਵਿਚ ਦਰਦ ਨਾਲ ਤੜਪ ਤੜਪ ਕੇ ਮਰ ਜਾਂਦਾ | ਘਰ ਵਾਲ ਲਭਦੇ ਰਹਿੰਦੇ, ਮੇਰੀ ਦੇਹ ਨੂੰ ਕੁੱਤਿਆਂ-ਗਿਰਝਾਂ ਨੇ ਖਾ ਜਾਣਾ ਸੀ। ਮੈਂ ਕਿੰਨਾ ਮੁਰਖ ਹਾਂ ਜਿਸ ਕਰਤਾਰ ਦੀ ਨੁਕਤਾਚੀਨੀ ਕੀਤੀ | ਮੇਰੀ ਸੋਚ ਦਾ ਦਾਇਰਾ ਕਿੰਨਾਂ ਸੀਮਤ ਹੈ। ‘ਉਹ’ ਬੇਅੰਤ ਹੈ, ਉਸ ਦਾ ਅੰਤ ਕਿਸੇ ਨਹੀਂ ਪਾਇਆ। ਜਿਸ ਵਿਚਲੇ ਨੇ ਪਾਇਆ, ਆਪਾ ਮਾਰ ਕੇ ਪਾਇਆ। ਉਹ ਜੋ ਕਰਦਾ ਹੈ, ਭਲੇ ਲਈ ਕਰਦਾ ਹੈ। ਅਸੀਂ ਧੂੜ-ਜੀਏ , ਮੂਰਖ ਤੇ ਨਾ-ਸੁਕਰ ਹਾਂ।