Punjabi Essay, Moral Story on “Lekha Janam-Janmantar Da”, “ਲੇਖਾ ਜਨਮਾਂ-ਜਨਮਾਂਤਰਾਂ ਦਾ” Full Story for Class 7, 8, 9, 10 Students.

ਲੇਖਾ ਜਨਮਾਂਜਨਮਾਂਤਰਾਂ ਦਾ

Lekha Janam-Janmantar Da

ਧਰਮਰਾਜ ਜਨਮਾਂ-ਜਨਮਾਂਤਰਾਂ ਦਾ ਲੇਖਾ ਰਖਦਾ ਹੈ। ਹਰ ਪ੍ਰਾਣੀ ਨੂੰ ਪਿਛਲੇ ਜਨਮਾਂ ਵਿਚ ਕੀਤੇ ਚੰਗ-ਮੰਦੇ ਕਰਮਾ ਦਾ ਲਾਭ-ਹਾਨ ਇਸ ਜਨਮ ਵਿਚ ਮਿਲਦਾ ਹੈ।

ਦੇ ਮਿੱਤਰ ਇਕ-ਦੂਜੇ ਦੇ ਗੁਆਂਢੀ ਸਨ। ਇੱਕ ਆਸਤਕ ਸੀ ਤੇ ਦੂਜਾ ਨਾਸਤਕ। ਆਸਤਕ, ਰੱਬ ਵਿਸ਼ਵਾਸੀ, ਨੇਮ ਨਾਲ ਸਵੇਰੇ ਉਠਦਾ, ਇਸ਼ਨਾਨ ਕਰ ਕੇ ਸਿਮਰਨ ਕਰਦਾ ਤੇ ਸਤਿਸੰਗ ਵਿਚ ਜਾ ਕੇ ਕੁਝ ਚਿਰ ਕਥਾ-ਕੀਰਤਨ ਸੁਣਦਾ। ਉਹ ਕਿਰਤ-ਕਮਾਈ ਕਰ ਕੇ ਆਪਣਾ ਜੀਵਨ ਸੱਚਾ-ਸੁੱਚਾ ਬਿਤਾਉਂਦਾ। ਨਾਸਤਕ ਕਾਫ਼ਰ ਦਿਨ ਚੜ੍ਹ ਜਾਗਦਾ, ਢਿੱਜ਼ਭਰਵਾਂ ਖਾਂਦਾ, ਠੱਗੀ-ਠੋਰੀ ਕਰ ਕੇ ਮਾਇਆ ਇਕੱਠੀ ਕਰਦਾ ਤੇ ਲੱਚਿਆਂ-ਲਗਿਆਂ ਦੀ ਮੰਡਲੀ ਵਿਚ ਆਪਣਾ ਸਮਾਂ ਮਾੜੇ ਕੰਮਾਂ ਵਿਚ ਗੁਜ਼ਾਰਦਾ।

ਇੱਕ ਸਵੇਰੇ ਦੋਵੇਂ ਘਰੋਂ ਨਿਕਲੇ । ਆਸਤਕ ਸਤਿਸੰਗੀਆਂ ਕੋਲ ਚਲਾ ਗਿਆ ਤੇ ਨਾਸਤਕ ਲੁੱਚ-ਮੰਡਲੀ ਵਿਚ । ਜਦ ਕੁਝ ਚਿਰ ਬਾਅਦ ਦੋਵੇਂ ਘਰ ਆਏ ਤਾਂ ਆਸਤਕ ਲੰਗੜਾ ਕੇ ਤਰ ਰਿਹਾ ਸੀ ਕਿਉਂਕਿ ਉਸ ਦੀ ਅੱਡੀ ਵਿਚ ਕਿੱਲ ਚੰਚ ਗਿਆ ਸੀ। ਨਾਸਤਕ ਖੁਸ਼ੀ ਵਿਚ ਨਚਦਾਪਦਾ ਆ ਰਿਹਾ ਸੀ ਕਿਉਂਕਿ ਉਸ ਨੂੰ ਇੱਕ ਅਹਲੀ ਮਿਲ ਗਈ ਸੀ।

ਨਾਸਤਕ ਨੇ ਆਸਤਕ ਨੂੰ ਟੋਣ ਲਾ ਕੇ ਕਿਹਾ ਕਿ ਤੂੰ ਧਰਮ-ਪੁੱਤਰ ਯੁਧਿਸ਼ਟਰ ਨਾ ਬਣਿਆ ਕਰ, ਇਹ ਜਨਮ ਮੁੜ ਕੇ ਨਹੀਂ ਮਿਲਣਾ, ਖਾ-ਪੀ ਕੇ ਐਸਾ ਕਰਿਆ ਕਰ ਪਰ ਤੂੰ ਮੇਰੀ ਇੱਕ ਨਹੀਂ ਸੁਣਦਾ। ਦੇਖ | ਮੈਨੂੰ ਅੱਜ ਰਾਹ ਵਿਚੋਂ ਇੱਕ ਅਸ਼ਰਫੀ ਮਿਲੀ ਹੈ ਤੇ ਤੂੰ ਕਿੱਲ ਲਵਾ ਕੇ ਜ਼ਖਮੀ ਹੋਇਆ ਪਿਆ ਏ। ਸਿਆਣਿਆਂ ਨੇ ਕਿਹਾ ਵੀ ਹੈ ਇਹ ਜੱਗ ਮਿੱਠਾ ਅਗਲਾ ਕਿਲ੍ਹਾ ਡਿੱਠਾ।

ਇੰਨੇ ਨੂੰ ਇੱਕ ਮਹਾਤਮਾ ਜੀ ਕੋਲੋਂ ਗੁਜ਼ਰੋ । ਉਨਾਂ ਸਾਰੀ ਗੱਲ ਸੁਣੀ। ਉਨ੍ਹਾਂ ਸਮਝਾਇਆ-ਪਿਛਲੇ ਜਨਮਾਂ ਦੇ ਕੀਤੇ ਸ਼ੁੱਭ ਤੇ ਅਸ਼ੁੱਭ ਕਰਮ ਜੀਵ ਦੀ ਛਾਇਆ ਵਾਂਗ ਨਾਲ ਰਹਿੰਦੇ ਹਨ। ਨਾਸਤਕ ਨੂੰ ਪਿਛਲੇ ਜਨਮ ਦੇ ਕੀਤੇ ਸ਼ੁੱਭ ਕਰਮਾਂ ਕਰ ਕੇ ਅਸ਼ਰਫੀਆਂ ਦਾ ਭਰਿਆ ਡੇਲਾ ਮਿਲਣਾ ਸੀ ਪਰ ਇਸ ਜਨਮ ਵਿਚ ਕੀਤੇ ਅਸ਼ੁੱਭ ਕਰਮਾਂ ਨੇ ਉਨ੍ਹਾਂ ਅਸ਼ਰਫੀਆਂ ਨੂੰ ਕੋਲ ਬਣਾ ਦਿੱਤਾ। ਸਿਰਫ ਇੱਕ ਅਸ਼ਰਫ਼ੀ ਰਹਿ ਗਈ ਜਿਹੜੀ ਇਸ ਨੂੰ ਅੱਜ ਮਿਲ ਗਈ ਹੈ। ਆਸਤਕ ਨੂੰ ਪਿਛਲੇ ਜਨਮ ਵਿਚ ਕੀਤੇ ਅਪਰਾਧਾਂ ਕਰ ਕੇ ਇਸ ਜਨਮ ਵਿਚ ਸੁਲੀ ਮਿਲਣੀ ਸੀ ਪਰ ਇਸ ਜਨਮ ਵਿਚ ਕੀਤੇ ਸ਼ੁੱਭ ਕਰਮਾਂ ਨੇ ਸੂਲੀ ਨੂੰ ਸੂਲ ਵਿਚ ਬਦਲ ਦਿੱਤਾ। ਇਹ ਕੁਝ ਦਿਨ ਮਰੂਮ-ਪੱਟੀ ਕਰ ਕੇ ਬਿਲਕੁਲ ਠੀਕ-ਠਾਕ ਹੋ ਜਾਵੇਗਾ।

ਸੋ ਸਾਨੂੰ ਸ਼ੁੱਭ ਕਰਮ ਕਰਨੇ ਚਾਹੀਦੇ ਹਨ। ਇਹ ਸ਼ੱਭ ਕਰਮ ਪਿਛਲੇ ਜਨਮਾਂ ਦੇ ਕੀਤੇ ਅਸ਼ੁੱਭ ਕਰਮਾਂ ਦੀ ਸਜ਼ਾ ਨੂੰ ਘਟਾਉਂਦੇ ਹਨ ਅਤੇ ਸ਼ੁੱਭ ਕਰਮਾਂ ਨੂੰ ਵਧਾ ਕੇ ਮੁੱਖ-ਦੁਆਰ ਦਾ ਭਾਗੀ ਬਣਾ ਦਿੰਦੇ ਹਨ।

Leave a Reply