Punjabi Essay, Moral Story on “Kar Bhala, Ho Bhala”, “ਕਰ ਭਲਾ, ਹੋ ਭਲਾ” Full Story for Class 7, 8, 9, 10 Students.

ਕਰ ਭਲਾ, ਹੋ ਭਲਾ

Kar Bhala, Ho Bhala

ਇਹ ਉਸ ਸਮੇਂ ਦੀ ਵਾਰਤਾ ਹੈ ਜਦ ਚੀਜ਼ਾਂ ਵਸਤਾਂ ਵਾਂਗ ਮਨੁੱਖ ਵਿਕਿਆ ਕਰਦੇ ਸਨ। ਇਨ੍ਹਾਂ ਨੂੰ ਗੁਲਾਮ ਕਿਹਾ ਜਾਂਦਾ ਸੀ। ਇਹ ਖ਼ਰੀਦਦਾਰ ਦਾ ਕੰਮ ਬਿਨਾਂ ਤਨਖਾਹ ਕਰਿਆ ਕਰਦੇ ਸਨ।

ਇੱਕ ਸ਼ਾਹੂਕਾਰ ਨੂੰ ਇੱਕ ਗੁਲਾਮ ਖ਼ਰੀਦਿਆ। ਉਹ ਰੱਜ ਕੇ ਕੰਜੂਸ, ਮੱਖੀ-ਚੂਸ ਸੀ। ਉਹ ਇਸ ਤੋਂ ਡਟ ਕੇ ਕੰਮ ਲੈਂਦਾ, ਨਾ ਖਾਣ-ਪੀਣ ਨੂੰ ਰੱਜਵਾਂ ਦਿੰਦਾ ਤੇ ਨਾ ਪਾਉਣ ਨੂੰ ਲੜੀਦਾ ਕੱਪੜਾ।

ਗੁਲਾਮ ਬੜਾ ਦੁਖੀ ਸੀ। ਇਹ ਰਾਤੀ ਮੌਕਾ ਤਾੜ ਕੇ ਘਰੋਂ ਖਿਸਕ ਕੇ ਜੰਗਲ ਵਿਚ ਚਲਾ ਗਿਆ। ਇੱਥੇ ਇਸ ਇੱਕ Rਰ ਦੇ ਰੋਣ ਦੀ ਆਵਾਜ਼ ਸੁਣੀ। ਇਹ ਆਪਣੀ ਜਾਨ ਬਚਾਉਣ ਲਈ ਦਰੱਖਤ ‘ਤੇ ਚੜ੍ਹ ਰਿਹਾ ਸੀ ਕਿ ਨੇ ਇਸ ਨੂੰ ਆਪਣਾ ਲਹੂ-ਲੁਹਾਣ ਪੈਰ ਵਿਖਾਇਆ। ਇਸ ਨੂੰ ਸ਼ੇਰ ਦੇ ਪੰਜੇ ਵਿਚ ਇੱਕ ਮੇਖ ਚੁੱਭੀ ਹੋਈ ਸੀ। ਇਸ ਨੂੰ ਸ਼ੇਰ ਦੀਆਂ ਤਰਲ ਭਰੀਆਂ ਨਜ਼ਰਾਂ ਤੇ ਤਰਸ ਆ ਗਿਆ।

ਇਹ ਮਨ ਨੂੰ ਧਰਵਾਸ ਦੇ ਕੇ ਰੁੱਖ ਤੋਂ ਉਤਰ ਆਇਆ। ਇਸ ਸ਼ਰ ਦੇ ਪੈਰ ਵਿਚ ਕਿੱਲ ਕੱਢ ਕੇ ਉਸ ਦੇ ਜ਼ਖ਼ਮ ਤੇ ਆਪਣੀ ਕਮੀਜ਼ ਦੀ ਲੀਰ ਨਾਲ ਪੱਟੀ ਬੰਨ੍ਹ ਦਿੱਤੀ। ਸ਼ੇਰ ਨੂੰ ਆਰਾਮ ਆਇਆ। ਉਸ ਸ਼ੁਕਰਾਨੇ ਵਜੋਂ ਗੁਲਾਮ ਦੇ ਹੱਥ ਚੱਟਣ ਸ਼ੁਰੂ ਕਰ ਦਿੱਤੇ।

ਸ਼ਾਹਕਾਰ ਨੇ ਗੁਲਾਮ ਦੇ ਗੁੰਮਣ ਦੀ ਰਿਪੋਰਟ ਪੁਲਿਸ ਨੂੰ ਦੇ ਦਿੱਤੀ। ਪੁਲਿਸ ਨੇ ਖੱਜਦਿਆਂ-ਖੇਜਦਿਆਂ ਓੜਕ ਗੁਲਾਮ ਨੂੰ ਜੰਗਲ ਵਿਚੋਂ ਲੱਭ ਲਿਆ ਤੇ ਜੇਲ੍ਹ ਵਿਚ ਬੰਦ ਕਰ ਦਿੱਤਾ।

ਰਾਜੇ ਦੇ ਸ਼ਿਕਾਰੀ ਸ਼ਿਕਾਰ ਖੇਡਣ ਜੰਗਲ ਵਿਚ ਗਏ । ਉਨ੍ਹਾਂ ਨੂੰ ਹੋਰ ਤਾਂ ਕੋਈ ਸ਼ਿਕਾਰ ਨਾ ਮਿਲਿਆ ਪਰ ਇੱਕ ਜ਼ਖ਼ਮੀ ਬਰ ਦਿੱਸਿਆ। ਉਨ੍ਹਾਂ ਸ਼ੇਰ ਨੂੰ ਜਿਵੇਂ ਕਿਵੇਂ ਫੜ ਲਿਆ ਤੇ ਪਿੰਜਰੇ ਵਿਚ ਬੰਦ ਕਰ ਦਿੱਤਾ। ਰਾਜੇ ਨੇ ਫ਼ੈਸਲਾ ਕੀਤਾ ਕਿ ਅੱਗੇ ਤੋਂ ਘੋਰ ਅਪਰਾਧੀ ਸ਼ੇਰ ਦੀ ਖ਼ੁਰਾਕ ਹੋਇਆ ਕਰਨਗੇ।

ਜਦ ਗੁਲਾਮ ਨੂੰ ਰਾਜੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਤਾਂ ਉਸ ਨੇ ਇਸ ਨੂੰ ਘੋਰ ਅਪਰਾਧੀ ਐਲਾਨ ਕਰ ਕੇ ਸ਼ੋਰ ਅੱਗੇ ਸੁੱਟ ਕੇ ਮਾਰਨ ਦੀ ਸਜ਼ਾ ਸੁਣਾ ਦਿੱਤੀ.

ਗੁਲਾਮ ਨੂੰ ਇੱਕ ਰੁੱਖ ਨਾਲ ਬੰਨਿਆ ਗਿਆ। ਕਈ ਦਿਨਾਂ ਤੋਂ ਭੁੱਖੇ ਸ਼ੇਰ ਨੂੰ ਪਿੰਜਰਿਓਂ ਬਾਹਰ ਕੱਢਿਆ ਗਿਆ। ਸ਼ੇਰ ਨੇ ਗੁਲਾਮ ਨੂੰ ਪਛਾਣ ਲਿਆ। ਇਹ ਉਹੀ ਸੀ ਜਿਸ ਨੇ ਉਸ ਦੇ ਪੈਰ ਵਿਚੋਂ ਮੇਖ ਕੱਢ ਕੇ ਪੱਟੀ ਬੰਨ੍ਹੀ ਸੀ। ਉਹ ਗੁਲਾਮ ਦੋ ਪੈਰ ਚੱਟਣ ਲੱਗ ਪਿਆ। ਦਰਸ਼ਕ ਹੈਰਾਨ ਹੋ ਗਏ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਗੁਲਾਮ ਨੇ ਉਸ ਦੇ ਪੈਰ ਵਿਚ ਮੇਖ ਕੱਢ ਕੇ ਭਲਾ ਕੀਤਾ ਤੇ ਸ਼ੇਰ ਉਸ ਨੇਕੀ ਦਾ ਬਦਲਾ ਚੁਕਾ ਰਿਹਾ ਸੀ।

Leave a Reply