ਚਾਂਦੀ ਦੀ ਚਾਬੀ
Chandi di Chabi
ਇਹ ਕਹਾਣੀ ਉਸ ਜ਼ਮਾਨੇ ਦੀ ਹੈ ਜਦੋਂ ਅਜੇ ਆਵਾਜਾਈ ਦੇ ਸਾਧਨ ਵਿਕਸਿਤ ਨਹੀਂ ਸਨ ਹੋਏ। ਲੋਕ, ਵਿਸ਼ੇਸ਼ ਕਰਕੇ ਵਪਾਰੀ, ਪੈਦਲ ਹੀ ਇਕ-ਦੂਜੇ ਦੇਸ਼ ਵਿਚ ਵਪਾਰ ਲਈ ਆਇਆ-ਜਾਇਆ ਕਰਦੇ ਸਨ। ਇੱਕ ਵਾਰੀ ਇੱਕ ਵਪਾਰੀ ਅਜੇ ਅੰਧ ਰਾਹ ਵਿਚ ਹੀ ਸੀ ਕਿ ਰਾਤ ਪੈ ਗਈ। ਸਰਦੀ ਦਾ ਮੌਸਮ ਸੀ, ਕਿਣਮਿਣ ਹੋਣ ਲੱਗ ਪਈ, ਠੰਡੀ ਹਵਾ ਚੱਲਣ ਲੱਗ ਪਈ। ਇਸ ਤਰ੍ਹਾਂ ਸਰਦੀ ਬਹੁਤ ਵਧ ਗਈ। ਉਹ ਇੱਕ ਨਗਰ ਦੀ ਸਰਾਂ ਵਿਚ ਗਿਆ। ਸਰਾਂ ਦਾ ਦਰਵਾਜ਼ਾ ਅੰਦਰੋਂ ਬੰਦ ਸੀ।
ਵਪਾਰੀ ਨੇ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕਿਸੇ ਹੁੰਗਾਰਾ ਨਾ ਭਰਿਆ। ਉਸ ਇਹ ਸਚ ਕੇ ਕਿ ਸਰਾ- ਪ੍ਰਬੰਧਕ ਸਰਦੀ ਕਾਰਨ ਸੀ ਗਿਆ ਹੋਣਾ ਹੈ, ਦਰਵਾਜ਼ਾ ਜ਼ਰ-ਜ਼ੋਰ ਨਾਲ ਖੜਕਾਇਆ। ਸਰਾਂ ਵਾਲਾ ਅੰਦਰੋਂ ਬਲਿਆ, “ਦਰਵਾਜ਼ੇ ਨੂੰ ਅੰਦਰੋਂ ਜੰਦਰਾ ਲੱਗਿਆ ਹੋਇਆ ਹੈ, ਚਾਬੀ ਕਿਧਰੇ ਰੱਖੀ ਗਈ ਹੈ, ਹਨੇਰੇ ਵਿਚ ਨਹੀਂ ਲੱਭ ਰਹੀ। ਤੂੰ ਬਾਹਰ ਬਰਾਮਦ ਵਿਚ ਹੀ ਰਾਤ ਕੱਟ ਲੋ।
ਵਪਾਰੀ ਨੇ ਤਰਲੇ ਲਏ-“ਮੈਂ ਸਰਦੀ ਨਾਲ ਕੰਬ ਰਿਹਾ ਹਾਂ, ਮੇਰੀ ਜਾਨ ਨਿਕਲਣ ਨੂੰ ਫਿਰਦੀ ਹੈ। ਕ੍ਰਿਪਾ ਰੋਕ ਤਰਸ ਕਰੋ, ਜਿਵੇਂ ਕਿਵੇਂ ਦਰਵਾਜ਼ਾ ਖੋਲੇ, ਰੱਬ ਤੁਹਾਡਾ ਭਲਾ ਕਰੇਗਾ।
ਸਰਾਂ-ਪ੍ਰਬੰਧਕ ਨੇ ਤਰਸ ਖਾ ਕੇ ਕਿਹਾ, “ਇੱਕ ਰਸਤਾ ਹੈ ਜੋ ਤੁਸੀਂ ਸਹਿਯੋਗ ਦਿਓ : ਜੰਦਰਾ ਚਾਂਦੀ ਦੀ ਚਾਬੀ ਨਾਲ ਖੁੱਲ੍ਹ ਸਕਦਾ ਹੈ।”
ਵਪਾਰੀ ਬੜਾ ਸੂਝਵਾਨ ਸੀ।ਉਹ ਸਰਾਂ ਵਾਲੇ ਦਾ ਇਸ਼ਾਰਾ ਸਮਝ ਗਿਆ।ਉਸ ਆਪਣੀ ਜੇਬ ਵਿਚੋਂ ਚਾਂਦੀ ਦਾ ਰੁਪਿਆ ਕੱਦ ਕੇ ਦਰਵਾਜ਼ੇ ਦੇ ਹੋਠੇ ਅੰਦਰ ਧਕੇਲ ਦਿੱਤਾ।
ਸਰਾਂ-ਪ੍ਰਬੰਧਕ ਖੁਸ਼ ਹੋ ਗਿਆ। ਉਸ ਪਿਆ ਜੇਬ ਵਿਚ ਪਾ ਕੇ ਜੰਦਰਾ ਖੋਲ ਦਿੱਤਾ। ਮੀਂਹ ਨਾਲ ਸਿਜਿਆ-ਲਿਆ ਤੇ ਸਰਦੀ ਨਾਲ ਠਰਦਾ ਵਪਾਰੀ ਅੰਦਰ ਆ ਗਿਆ ਪਰ ਉਹ ਵੀ ਕੋਈ ਘੱਟ ਲਾਕ ਨਹੀਂ ਸੀ। ਉਸ ਸਰਾਂ ਪ੍ਰਬੰਧਕ ਨੇ ਸਬਕ ਸਿਖਾਉਣ ਲਈ ਕੀ ਪਹਿਲਾਂ ਹੀ ਸੋਚ ਰੱਖੀ ਸੀ। ਉਸ ਸਰਾਂ ਵਾਲੇ ਨੂੰ ਅੰਦਰ ਆ ਕੇ ਕਿਹਾ, ‘ਭਰਾਵਾ। ਮੇਰੇ ਬਾਹਰ ਪਏ ਥੈਲੇ ਨੂੰ ਚੁੱਕ ਲਿਆਉਣਾ।
ਸਰਾਂ-ਪ੍ਰਬੰਧਕ ਦੀ ਮੁੱਠੀ ਗਰਮ ਸੀ। ਉਹ ਇਕਦਮ ਥੈਲਾ ਲੈਣ ਲਈ ਬਾਹਰ ਗਿਆ। ਉਸ ਅਜੇ ਮਸਾਂ ਦਰਵਾਜ਼ਿਓਂ ਬਾਹਰ ਪੈਰ ਰੱਖਿਆ ਹੀ ਸੀ ਕਿ ਵਪਾਰੀ ਨੇ ਫੁਰਤੀ ਨਾਲ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਤੇ ਜੰਦਰਾ ਮਾਰ ਦਿੱਤਾ।
ਸਰਾਂ-ਪ੍ਰਬੰਧਕ ਨੂੰ ਥੈਲਾ ਨਾ ਮਿਲਿਆ। ਜਦ ਉਹ ਵਾਪਸ ਆਇਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਦਰਵਾਜ਼ਾ ਖੜਕਾਇਆ, ਹਾਲ-ਦੁਹਾਈ ਪਾਈ ਪਰ ਵਪਾਰੀ ਦੜਿਆ ਰਿਹਾ। ਉਸ ਸਭ ਕੁਝ ਅਣਸੁਣਿਆ ਕਰ ਦਿੱਤਾ। ਜਦ ਸਰਾਂਪ੍ਰਬੰਧਕ ਨੇ ਤਰਲੇ ਲਏ ਤਾਂ ਅੰਦਰੋਂ ਵਪਾਰੀ ਨੇ ਕਿਹਾ, “ਚਾਬੀ ਡਿੱਗ ਪਈ ਹੈ ਤੇ ਹਨੇਰੇ ਵਿਚ ਲੱਭਿਆਂ ਲੱਭ ਨਹੀਂ ਰਹੀ, ਤੁਸੀਂ ਅੱਜ ਦੀ ਰਾਤ ਬਾਹਰ ਹੀ ਕੱਟ ਲਓ। ਹਾਂ, ਇੱਕ ਰਸਤਾ ਹੈ ਜੇ ਤੁਸੀਂ ਸਹਿਯੋਗ ਦਿਓ; ਜੰਦਰਾ ਚਾਂਦੀ ਦੀ ਚਾਬੀ ਨਾਲ ਖੁੱਲ੍ਹ ਸਕਦਾ ਹੈ।
ਸਰਾਂ ਵਾਲਾ ਉਸ ਦਾ ਇਸ਼ਾਰਾ ਸਮਝ ਗਿਆ। ਉਹ ਬਹੁਤ ਸ਼ਰਮਿੰਦਾ ਹੋਇਆ। ਉਸ ਵਪਾਰੀ ਵਾਲਾ ਚਾਂਦੀ ਦਾ ਰੁਪਿਆ ਦਰਵਾਜ਼ੇ ਦੀ ਝੀਥ ਵਿਚੋਂ ਅੰਦਰ ਸੁੱਟਿਆ। ਵਪਾਰੀ ਨੇ ਆਪਣਾ ਰੁਪਿਆ ਜੇਬ ਵਿਚ ਪਾ ਲਿਆ ਤੇ ਦਰਵਾਜ਼ਾ ਖੋਲ੍ਹ ਦਿੱਤਾ।
ਸਰਦੀ ਨਾਲ ਠੁਠਰਦਾ ਸੁਰਾਂ-ਪ੍ਰਬੰਧਕ ਅੰਦਰ ਆ ਗਿਆ। ਉਸ ਅੱਗੇ ਤੋਂ ਰਿਸ਼ਵਤ ਲੈਣੀ ਛੱਡ ਦਿੱਤੀ ਤੇ ਇੱਕ ਚੰਗਾ ਇਨਸਾਨ ਬਣ ਗਿਆ।