ਚਲਾਕੀ ਸਦਾ ਨਹੀਂ ਫਲਦੀ
Chalaki Sada nahi Phaldi
ਇੱਕ ਪਿੰਡ ਵਿੱਚ ਦੋ ਮਿੱਤਰ ਰਹਿੰਦੇ ਸਨ। ਇੱਕ ਜੱਟ ਸੀ ਤੇ ਦੂਜਾ ਪੱਤਰੀ। ਜੱਟ ਭੋਲਾ-ਭਾਲਾ ਸੀ ਤੇ ਖੱਤਰੀ ਚਲਾਕ ॥ ਦੋਵਾਂ ਰਲ ਕੇ ਇੱਕ ਮੱਝ ਖਰੀਦੀ। ਦੋਵੇਂ ਮਿਲਜੁਲ ਕੇ ਮੱਝ ਦੀ ਸੇਵਾ ਕਰਦੇ ਤੇ ਦੁੱਧ ਅੱਧਾ-ਅੱਧਾ ਵੰਡ ਲੈਂਦ। ਛੇਤੀ ਹੀ ਉਨ੍ਹਾਂ ਵਿਚ ਵਿੱਕ ਪੈ ਗਈ। ਇੱਕ ਕਹੇ ਕਿ ਮੈਂ ਜ਼ਿਆਦਾ ਕੰਮ ਕਰਦਾ ਹਾਂ, ਦੂਜਾ ਕਹ ਮੈਂ..
ਦੋਵਾਂ ਨੇ ਮੱਝ ਨੂੰ ਅੱਧ-ਅੱਧ ਵੰਡਣ ਦਾ ਫੈਸਲਾ ਕਰ ਲਿਆ । ਖੱਤਰੀ ਨੇ ਚਲਾਕੀ ਨਾਲ ਮੱਝ ਦਾ ਅਗਲਾ ਹਿੱਸਾ ਜੱਟ ਨੂੰ ਦੇ ਦਿੱਤਾ ਅਤੇ ਪਿਛਲਾ ਆਪਣੇ ਕੋਲ ਰੱਖ ਲਿਆ। ਭੋਲਾ ਜੱਟ ਮੰਨ ਗਿਆ।
ਜੱਟ ਮੱਝ ਨੂੰ ਪੱਠੇ-ਦਾਣਾ ਪਾਇਆ ਕਰੋ ਅਤੇ ਪਾਣੀ ਪਿਲਾਇਆ ਕਰੋ, ਖੱਤਰੀ ਧਾਰ ਚੋਅ ਕੇ ਘਰ ਲੈ ਜਾਇਆ ਕਰੋ , ਗੋਹਾ ਵੀ ਪੱਥ ਲਿਆ ਕਰੇ, ਜੱਟ ਦੇ ਹਿੱਸੇ ਸੇਵਾ ਹੀ ਸੇਵਾ ਤੋਂ ਖੱਤਰੀ ਦੇ ਹਿੱਸੇ ਦੁੱਧ ਹੀ ਦੁੱਧ ।
ਜੱਟ ਬਹੁਤ ਦੁਖੀ ਹੋਇਆ ਪਰ ਕਰੇ ਕੀ, ਜ਼ਬਾਨ ਦੇ ਬੈਠਾ ਸੀ। ਜ਼ਬਾਨ ਤੋਂ ਪਿੱਛੇ ਨਹੀਂ ਸੀ ਹਟਣਾ ਚਾਹੁੰਦਾ।
ਉਸ ਇੱਕ ਸਿਆਣੇ ਜੱਟ ਨੂੰ ਆਪਣੀ ਹੱਟ-ਬੀਤੀ ਸੁਣਾਈ ਤੇ ਦੱਸਿਆ ਕਿ ਸੇਵਾ ਮੈਂ ਕਰਦਾ ਹਾਂ ਤੇ ਦੁੱਧ ਉਹ ਪੀਂਦਾ ਹੈ । ਸਿਆਣੇ ਜੱਟ ਨੇ ਹੌਸਲਾ ਦਿੰਦਿਆਂ ਕਿਹਾ, “ਇਹ ਗੱਲ ਹੀ ਮਾਮੂਲੀ ਹੈ। ਘਬਰਾਉਣ ਦੀ ਕੋਈ ਲੋੜ ਨਹੀਂ। ਜ਼ਬਾਨ ਤੋਂ ਮੁੱਕਰਨ ਦੀ ਵੀ ਕੋਈ ਜ਼ਰੂਰਤ ਨਹੀਂ। ਉਸ ਨੇ ਭਲੇ ਜੱਟ ਨੂੰ ਤਰਕੀਬ ਦੱਸੀ-“ਜਦੋਂ ਖੱਤਰੀ ਦੁੱਧ ਚੋਣ ਲੱਗੇ, ਤੂੰ ਮੱਝ ਦੇ ਸਿਰ ਵਿਚ ਡੰਡਾ ਮਾਰਿਆ ਕਰੀਂ। ਇਸ ਤਰ੍ਹਾਂ ਮੱਝ ਦੁੱਧ ਨਹੀਂ ਦੇਵੇਗੀ। ਤੰਗ ਆ ਕੇ ਖੱਤਰੀ ਤਰਲੇ ਕਰ ਕੇ ਨਵਾਂ ਸਮਝੌਤਾ ਕਰੇਗਾ।
ਜੱਟ ਨੇ ਇਵੇਂ ਹੀ ਕੀਤਾ। ਮੱਝ ਦੁੱਧ ਦੇਣੋਂ ਹਟ ਗਈ। ਦੋ-ਤਿੰਨ ਦਿਨ ਇਸ ਤਰਾਂ ਬੜੀ ਮੁਸ਼ਕਿਲ ਨਾਲ ਬੀਤੇ ਕਿ ਖੱਤਰੀ ਨੇ ਮਿੰਨਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤਰਲੇ ਕੱਢਣੇ ਸ਼ੁਰੂ ਕਰ ਦਿੱਤੇ।
ਜੱਟ ਤੇ ਖੱਤਰੀ ਵਿਚਕਾਰ ਨਵਾਂ ਸਮਝੌਤਾ ਹੋਇਆ। ਦੋਵਾਂ ਦਾ ਕੰਮ ਤੇ ਦੁੱਧ ਅੱਧੇ-ਅੱਧ ਕੀਤਾ ਗਿਆ। ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਚਲਾਕੀ ਸਦਾ ਨਹੀਂ ਫਲਦੀ।