ਅਕ੍ਰਿਤਘਣ ਨਾ ਬਣੋ
Akritghan Na Bano
‘ਕਿਤਘਣ’ ਤੋਂ ਭਾਵ ਕਿਸੇ ਦੀ ਕੀਤੀ ਨਾ ਜਾਣਨ ਵਾਲਾ ਅਰਥਾਤ ਨਾ-ਸ਼ੁਕਰਾ’, ‘ਅ’ ਵਾਧੂ ਲਾਇਆ ਗਿਆ ਹੈ। ਇੱਕ ਕਾਂ ਨੇ ਕਿਸੇ ਅਕ੍ਰਿਤਘਣ ਦੀ ਅਸਥੀ ਸ਼ਮਸ਼ਾਨ ਭੂਮੀ ਤੋਂ ਲਿਆ ਕੇ ਆਪਣੇ ਆਣੇ ਵਿਚ ਰੱਖੀ । ਇਹ ਆਲਣਾ ਪਿੱਪਲ ਉੱਤੇ ਸੀ ਜਿਸ ਦੀ ਘਣੀ ਛਾਂ ਹੇਠਾਂ ਇੱਕ ਮਹਾਤਮਾ ਸਤਿਸੰਗ ਕਰਿਆ ਕਰਦੇ ਸਨ।
ਭਾਣਾ ਕਰਤਾਰ ਦਾ ਪਿੱਪਲ ਸੁੱਕਣ ਲੱਗ ਪਿਆ। ਸਤਿਸੰਗੀਆਂ ਨੇ ਮਹਾਤਮਾ ਜੀ ਤੋਂ ਇਸ ਦਾ ਕਾਰਨ ਪੁੱਛਿਆ। ਮਹਾਤਮਾ ਹਰਾਂ ਮਿੱਟੀ ਪਰੋ ਕਰਵਾ ਕੇ ਵੇਖਿਆ, ਕੋਈ ਕੀੜਾ-ਸਿਉਂਕ ਨਾ ਦਿੱਸੀ। ਉਨ੍ਹਾਂ ਬਿਛ ‘ਤੇ ਇੱਕ ਆਣਾ ਪਿਆ। ਉਹ ਆਪਣੇ ਸੇਵਾਦਾਰ ਨੂੰ ਉੱਤੇ ਚੜ੍ਹਾ ਕੇ ਆਲ੍ਹਣੇ ਦੀ ਫੋਲਾ-ਫਾਲੀ ਕਰਵਾਈ। ਸੇਵਾਦਾਰ ਨੇ ਕਿਹਾ ਕਿ ਆਣੇ ਵਿਚ ਕਿਸ ਪਾਣੀ ਦੀ ਅਸਥੀ ਹੈ, ਹੋਰ ਕਾਗ਼ਜ਼-ਪੱਤਰ ਹੀ ਹਨ। ਮਹਾਤਮਾ ਹੁਰਾਂ ਅਸਥੀ ਨੂੰ ਹੇਠਾਂ ਲਿਆਉਣ ਲਈ ਕਿਹਾ। ਉਨ੍ਹਾਂ ਸੰਗਤ ਨੂੰ ਦੱਸਿਆ ਕਿ ਇਹ ਅਸਥੀ ਕਿਸੇ ਅਕ੍ਰਿਤਘਣ ਦੀ ਹੈ ਜਿਸ ਦਾ ਕੰਮ ਨਾਸ਼ ਕਰਨਾ ਹੀ ਹੈ।
ਮਹਾਤਮਾ ਜੀ ਨੇ ਅਸਤੀ ਨੂੰ ਪਿਸਵਾਇਆ। ਉਸ ਦੇ ਧੂੜੇ ਦੀ ਪੁੜੀ ਇਸ ਆਲੇ ਵਿਚ ਰੱਖਵਾ ਦਿੱਤੀ। ਉਨ੍ਹਾਂ ਮਨ ਵਿਚ ਧਾਰਿਆ ਕਿ ਜਦ ਬਾਹਰ ਜਾਵਾਂਗਾ ਤਾਂ ਇਸ ਨੂੰ ਨਦੀ ਵਿਚ ਜਲ-ਪਰਵਾਹ ਕਰ ਦਿਆਂਗਾ।
ਮਹਾਤਮਾ ਜੀ ਬਾਹਰ ਜਾਣ ਲੱਗਿਆਂ ਉਹ ਪੁੜੀ ਲਿਜਾਣੀ ਭੁੱਲ ਗਏ । ਪਿੱਛੋਂ ਰਾਜੇ ਦੀ ਕੰਨਿਆਂ ਆਪਣੇ ਨੇਮ ਅਨੁਸਾਰ ਆਈ, ਡੇਰੇ ਵਿਚ ਕੋਈ ਨਹੀਂ ਸੀ। ਉਸ ਡੇਰੇ ਵਿਚ ਝਾੜੂ ਫੋਰਿਆ। ਜਾਣ ਲੱਗਿਆਂ ਉਸ ਆਲੇ ਵਿਚਲੀ ਪੁੜੀ ਦੇ ਧੂੜੇ ਨੂੰ ਪ੍ਰਸ਼ਾਦ ਸਮਝ ਕੇ ਮੂੰਹ ਨਾਲ ਲਾਇਆ ਤੇ ਚਲੀ ਗਈ।
ਅਕ੍ਰਿਤਘਣ ਦੀ ਅਸਥੀ ਦਾ ਧੜਾ ਮੂੰਹ ਵਿਚ ਪਾਉਣ ਕਰਕੇ ਉਹ ਗਰਭਵਤੀ ਹੋ ਗਈ । ਰਾਣੀ ਨੇ ਰਾਜੇ ਨੂੰ ਦੱਸ ਦਿੱਤਾ। ਰਾਜਾ ਅੱਗ-ਬਗੋਲਾ ਹੋ ਗਿਆ। ਉਹ ਸੋਚ-ਵਿਚਾਰ ਕੇ ਇਸ ਸਿੱਟੇ ‘ਤੇ ਪਹੁੰਚਿਆ ਕਿ ਇਹ ਕਾਰਾ ਮਹਾਤਮਾ ਦੇ ਡੇਰੇ ਵਿਚ ਹੀ ਹੋਇਆ ਹੈਬਦਫੈਲੀ ਮਹਾਤਮਾ ਜਾਂ ਕਿਸੇ ਸੇਵਾਦਾਰ ਨੇ ਕੀਤੀ ਹੈ। ਉਸ ਮਹਾਤਮਾ ਜੀ ਨੂੰ ਬੁਲਾ ਕੇ ਪੁੱਛਿਆ। ਉਹ ਜੁਆਬ ਤੋਂ ਸੰਤੁਸ਼ਟ ਨਾ ਹੋਇਆ। ਮਹਾਤਮਾ ਹੁਰੀਂ ਹੈਰਾਨ ਸਨ ਕਿ ਰਾਜੇ ਨੇ ਉਨ੍ਹਾਂ ‘ਤੇ ਤੁਹਮਤ ਲਾ ਕੇ ਖਾਹ-ਮਖ਼ਾਹ ਭੰਡਿਆ ਹੈ।
ਰਾਜੇ ਦਾ ਦਿੜ ਨਿਸ਼ਚਾ ਸੀ ਕਿ ਜਿਹੜਾ ਭਾਣਾ ਵਰਤਿਆ ਹੈ, ਉਹ ਡੇਰੇ ਜਾਣ ਕਰਕੇ ਹੀ ਵਰਤਿਆ ਹੈ ਕਿਉਂਕਿ ਲੜਕੀ ਹੋਰ ਕਿਤੇ ਨਹੀਂ ਸੀ ਜਾਂਦੀ। ਉਸ ਨੇ ਮਹਾਤਮਾ ਹੁਰਾਂ ਦੀ ਇੱਕ ਨਾ ਸੁਣੀ ਤੇ ਕਤਲ ਕਰਨ ਦਾ ਹੁਕਮ ਦੇ ਦਿੱਤਾ।
ਜੱਲਾਦ ਨੇ ਮਹਾਤਮਾ ਜੀ ਨੂੰ ਕਤਲ ਕਰ ਦਿੱਤਾ। ਇਸ ਕਹਿਰ ਨੇ ਧਰਤ-ਆਕਾਸ਼ ਹਿਲਾ ਦਿੱਤਾ। ਥੋੜੇ ਚਿਰ ਵਿਚ ਹੀ ਰਾਜੇ ਦਾ ਰਾਜ ਨਾਸ਼ ਹੋ ਗਿਆ। ਉਸ ਦਾ ਨਾਂ-ਨਿਸ਼ਾਨ ਮਿਟ ਗਿਆ।
ਸੋ ਇੱਕ ਅਕ੍ਰਿਤਘਣ ਦੀ ਅਸਥੀ ਨੇ ਪਿੱਪਲ ਸੁਕਾਇਆ, ਰਾਜੇ ਦੀ ਕੰਨਿਆ ਨੂੰ ਕਲੰਕਿਤ ਕੀਤਾ, ਨਿਰਦੋਸ਼ ਮਹਾਤਮਾ ਨੂੰ ਮਰਵਾਇਆ ਤੇ ਰਾਜੇ ਦਾ ਰਾਜ ਨਸ਼ਟ ਕਰਵਾ ਦਿੱਤਾ ਭੁੱਲ ਕੇ ਵੀ ਅਕ੍ਰਿਤਘਣ ਨਹੀਂ ਹੋਣਾ ਚਾਹੀਦਾ।